ਐਂਬ੍ਰੋਜ਼ ਬਰਨਸਾਈਡ
ਐਂਬ੍ਰੋਜ਼ ਬਰਨਸਾਈਡ | |
---|---|
ਰੋਡ ਟਾਪੂ ਤੋਂ ਸੰਯੁਕਤ ਰਾਜ ਸੈਨੇਟਰ | |
ਦਫ਼ਤਰ ਵਿੱਚ 4 ਮਾਰਚ 1875 – 13 ਸਤੰਬਰ 1881 | |
ਤੋਂ ਪਹਿਲਾਂ | ਵਿਲੀਅਮ ਸਪ੍ਰੈਗ IV |
ਤੋਂ ਬਾਅਦ | ਨੈਲਸਨ ਡਬਲਯੂ. ਐਲਡਰਿਕ |
30ਵਾਂ ਰੋਡ ਟਾਪੂ ਦਾ ਗਵਰਨਰ | |
ਦਫ਼ਤਰ ਵਿੱਚ 29 ਮਈ 1866 – 25 ਮਈ 1869 | |
ਲੈਫਟੀਨੈਂਟ | ਵਿਲੀਅਮ ਗ੍ਰੀਨ ਪਾਰਡਨ ਸਟੀਵਨਜ਼ |
ਤੋਂ ਪਹਿਲਾਂ | ਜੇਮਜ਼ ਵਾਈ ਸਮਿੱਥ |
ਤੋਂ ਬਾਅਦ | ਸੇਥ ਪੈਲਫੋਰਡ |
ਨਿੱਜੀ ਜਾਣਕਾਰੀ | |
ਜਨਮ | ਐਂਬ੍ਰੋਜ਼ ਐਵਰੇਟ ਬਰਨਸਾਈਡ ਮਈ 23, 1824 ਲਿਬਰਟੀ, ਇੰਡੀਆਨਾ |
ਮੌਤ | ਸਤੰਬਰ 13, 1881 ਬ੍ਰਿਸਟਲ, ਰ੍ਹੋਡ ਆਈਲੈਂਡ | (ਉਮਰ 57)
ਮੌਤ ਦੀ ਵਜ੍ਹਾ | ਐਨਜਾਈਨਾ |
ਕਬਰਿਸਤਾਨ | ਸਵਾਨ ਪੁਆਇੰਟ ਕਬਰਸਤਾਨ ਪ੍ਰੋਵਿਡੈਂਸ, ਰ੍ਹੋਡ ਆਈਲੈਂਡ |
ਸਿਆਸੀ ਪਾਰਟੀ | ਰਿਪਬਲਿਕਨ |
ਜੀਵਨ ਸਾਥੀ |
Mary Richmond Bishop
(ਵਿ. 1852; |
ਸਿੱਖਿਆ | ਸੰਯੁਕਤ ਰਾਜ ਮਿਲਟਰੀ ਅਕੈਡਮੀ |
ਪੇਸ਼ਾ | ਸਿਪਾਹੀ, ਕਾਢਕਾਰ, ਉਦਯੋਗਪਤੀ |
ਦਸਤਖ਼ਤ | |
ਛੋਟਾ ਨਾਮ | ਬਰਨ |
ਫੌਜੀ ਸੇਵਾ | |
ਵਫ਼ਾਦਾਰੀ | ਸੰਯੁਕਤ ਰਾਜ ਯੂਨੀਅਨ (ਅਮੈਰੀਕਨ ਸਿਵਲ ਵਾਰ) |
ਬ੍ਰਾਂਚ/ਸੇਵਾ | ਸੰਯੁਕਤ ਰਾਜ ਆਰਮੀ ਯੂਨੀਅਨ ਆਰਮੀ |
ਸੇਵਾ ਦੇ ਸਾਲ | 1847–1865 |
ਰੈਂਕ | ਮੇਜਰ ਜਨਰਲ |
ਕਮਾਂਡ | ਪੋਟੋਮੈਕ ਦੀ ਫੌਜ ਓਹੀਓ ਦੀ ਫੌਜ |
ਲੜਾਈਆਂ/ਜੰਗਾਂ | ਮੈਕਸੀਕਨ – ਅਮੈਰੀਕਨ ਯੁੱਧ ਅਮਰੀਕੀ ਖ਼ਾਨਾਜੰਗੀ
|
ਐਂਬ੍ਰੋਜ਼ ਐਵਰੈੱਟ ਬਰਨਸਾਈਡ (23 ਮਈ 1824 - 13 ਸਤੰਬਰ 1881) ਇੱਕ ਅਮਰੀਕੀ ਸਿਪਾਹੀ, ਰੇਲ ਕਾਰਜਕਾਰੀ, ਕਾਢਕਾਰ, ਉਦਯੋਗਪਤੀ ਤੇ ਸਿਆਸਤਦਾਨ ਸੀ ਜੋ ਕਿ ਰੋਡ ਟਾਪੂ ਨਾਲ ਸਬੰਧ ਰੱਖਦਾ ਸੀ। ਉਹ ਗਵਰਨਰ ਤੇ ਸੰਯੁਕਤ ਅਮਰੀਕੀ ਸੈਨੇਟਰ ਵੀ ਰਹਿ ਚੁੱਕਿਆ ਸੀ। ਅਮਰੀਕੀ ਗ੍ਰਹਿ ਯੁੱਧ ਦੌਰਾਨ ਉਸਨੇ ਬਤੌਰ ਯੂਨੀਅਨ ਆਰਮੀ ਜਰਨੈਲ ਉੱਤਰੀ ਕੈਰੋਲੀਨਾ ਅਤੇ ਪੂਰਬੀ ਟੈਨੇਸੀ ਵਿੱਚ ਕੋਈ ਮੋਰਚਿਆਂ ਨੂੰ ਫਤਹਿ ਕੀਤਾ; ਕਾਨਫੈਡਰੇਟਜਰਨੈਲ ਜੌਹਨ ਹੰਟ ਮੌਰਗਨ ਦੀ ਛਾਪੇਮਾਰੀ ਦਾ ਮੁਕਾਬਲਾ ਕੀਤਾ, ਪਰ ਫ਼੍ਰੈਡਰਿਕਸਬਰਗ ਤੇ ਕ੍ਰੇਟਰ ਦੀ ਲੜਾਈ ਵਿੱਚ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸਦਾ ਦਾੜ੍ਹੀ ਰੱਖਣ ਦਾ ਸਟਾਈਲ ਸਾਈਡਬਰਨਨਾਉਂ ਨਾਲ ਪ੍ਰਚਲਿਤ ਹੋਇਆ ਜੋ ਕਿ ਉਸਦੀ ਗੋਤ ਸੀ। ਉਸਨੂੰ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਬਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ।
ਮੁੱਢਲਾ ਜੀਵਨ ਤੇ ਕਰੀਅਰ
[ਸੋਧੋ]ਬਰਨਸਾਈਡ ਦਾ ਜਨਮ ਲਿਬਰਟੀ, ਇੰਡੀਆਨਾ ਵਿਖੇ ਹੋਇਆ ਸੀ ਤੇ ਉਹ ਐਡਿਲ ਤੇ ਪਮੇਲਾ (ਜਾਂ ਪਮੀਲੀਆ) ਬ੍ਰਾਊਨ ਬਰਨਸਾਈਡ ਦੀਆਂ ਨੌਆਂ ਸੰਤਾਨਾਂ ਵਿੱਚੋਂ ਚੌਥੀ ਸੰਤਾਨ ਸੀ। ਬਰਨਸਾਈਡ ਪਰਿਵਾਰ ਜੱਦੀ ਤੌਰ 'ਤੇ ਸਕਾਟਿਸ਼ ਸੀ। ਉਸਦਾ ਨਕੜਦਾਦਾ ਰਾਬਰਟ ਬਰਨਸਾਈਡ (1725 - 1775) ਸਕਾਟਲੈਂਡ ਵਿੱਚ ਜਨਮਿਆ ਸੀ ਤੇ ਫਿਰ ਦੱਖਣੀ ਕੈਰੋਲੀਨਾ ਰਾਜ ਵਿੱਚ ਵੱਸ ਗਿਆ।[1] ਉਸਦਾ ਪਿਤਾ ਜੱਦੀ ਤੌਰ 'ਤੇ ਦੱਖਣੀ ਕੈਰੋਲੀਨਾ ਨਾਲ ਸਬੰਧ ਰੱਖਦਾ ਸੀ; ਉਹ ਗੁਲਾਮਾਂ ਦਾ ਮਾਲਿਕ ਸੀ ਤੇ ਇੰਡੀਆਨਾ ਜਾਣ ਵੇਲੇ ਉਸਨੇ ਸਾਰੇ ਗੁਲਾਮ ਰਿਹਾ ਕਰ ਦਿੱਤੇ ਸੀ। ਅੱਲੜ੍ਹ ਉਮਰੇ ਐਂਬ੍ਰੋਜ਼ ਆਜ਼ਾਦੀ ਸੈਮੀਨਾਰਾਂ ਵਿੱਚ ਵੀ ਹਾਜ਼ਰੀ ਭਰਦਾ ਰਿਹਾ ਸੀ, ਪਰ 1841 ਵਿੱਚ ਉਸਦੀ ਮਾਂ ਦੇ ਦਿਹਾਂਤ ਹੋਣ ਉਪਰੰਤ ਉਸਦੀ ਪੜ੍ਹਾਈ ਵਿਚਾਲੇ ਛੁੱਟ ਗਈ ਸੀ; ਉਹ ਦਰਜੀ ਕੋਲ ਕੰਮ ਕਰਨ ਲੱਗ ਪਿਆ ਸੀ ਤੇ ਬਾਅਦ ਵਿੱਚ ਉਸਦੇ ਕਾਰੋਬਾਰ ਦਾ ਭਾਗੀਦਾਰ ਬਣ ਗਿਆ ਸੀ।
ਗ੍ਰਹਿ ਜੰਗ
[ਸੋਧੋ]ਪਹਿਲੀ ਬੁੱਲ ਰੱਨ
[ਸੋਧੋ]ਗ੍ਰਹਿ ਜੰਗ ਲੱਗਣ 'ਤੇ, ਬਰਨਸਾਈਡ ਰੋਡ ਟਾਪੂ ਮਿਲੀਟੀਆ ਦਾ ਬ੍ਰਿਗੇਡੀਅਰ ਜਰਨੈਲ ਸੀ। ਉਸਨੇ ਪਹਿਲੀ ਰੋਡ ਟਾਪੂ ਵਲੰਟੀਅਰ ਰੈਜੀਮੈਂਟ ਖੜ੍ਹੀ ਕੀਤੀ ਤੇ 2 ਮਈ 1861 ਨੂੰ ਇਸਦਾ ਕਰਨਲ ਨਿਯੁਕਤ ਕੀਤਾ ਗਿਆ। ਉਦੋਂ ਰੈਜੀਮੈਂਟ ਦੀਆਂ ਦੋ ਕੰਪਨੀਆਂ ਬਰਨਸਾਈਡ ਕਾਰਬਾਈਨਾਂ ਨਾਲ ਲੈਸ ਸਨ। ਇੱਕ ਮਹੀਨੇ ਦੇ ਅੰਦਰ, ਉਸਨੇ ਉੱਤਰ-ਪੂਰਬੀ ਵਰਜੀਨੀਆ ਮਹਿਕਮੇ ਦੀ ਬ੍ਰਿਗੇਡ ਦੀ ਕਮਾਨ ਸੰਭਾਲੀ। ਉਸਨੇ ਜੁਲਾਈ ਵਿੱਚ ਪਹਿਲੀ ਬੁੱਲ ਰੱਨ ਦੀ ਲੜਾਈ ਵਿੱਚ ਬਿਨਾਂ ਭੇਦਭਾਵ ਕੀਤਿਆਂ ਯੋਗ ਢੰਗ ਨਾਲ ਕਮਾਨ ਸੰਭਾਲੀ ਤੇ ਨਾਲ ਹੀ ਜ਼ਖਮੀ ਹੋਏ ਬ੍ਰਿਗੇਡੀਅਰ ਜਰਨੈਲ ਡੇਵਿਡ ਹੰਟਰ ਦੀ ਕਮਾਨ ਨੂੰ ਵੀ ਆਰਜ਼ੀ ਤੌਰ 'ਤੇ ਸੰਭਾਲਿਆ। ਉਸਦੀ 90-ਦਿਨਾ ਰੈਜੀਮੈਂਟ 2 ਅਗਸਤ ਨੂੰ ਸੇਵਾਮੁਕਤ ਹੋਈ ਤੇ 6 ਅਗਸਤ ਨੂੰ ਉਸਨੂੰ ਬ੍ਰਿਗੇਡੀਅਰ ਜਰਨੈਲ ਵਜੋਂ ਤਰੱਕੀ ਮਿਲੀ। ਉਸਨੂੰ ਪੋਟੋਮੈਕ ਦੀ ਆਰਮੀ ਵਿੱਚ ਪ੍ਰੋਵੀਜ਼ਨਲ ਬ੍ਰਿਗੇਡਾਂ ਨੂੰ ਟਰੇਨ ਕਰਨ ਲਈ ਨਿਯੁਕਤ ਕੀਤਾ ਗਿਆ ਸੀ।
ਹਵਾਲੇ
[ਸੋਧੋ]- ↑ familysearch.org Archived 2008-12-12 at the Wayback Machine.
- Bailey, Ronald H., and the Editors of Time-Life Books. The Bloodiest Day: The Battle of Antietam. Alexandria, VA: Time-Life Books, 1984. ISBN 0-8094-4740-1.
- Catton, Bruce. Mr. Lincoln's Army. Garden City, NY: Doubleday and Company, 1951. ISBN 0-385-04310-4.
- Eicher, John H., and David J. Eicher. Civil War High Commands. Stanford, CA: Stanford University Press, 2001. ISBN 0-8047-3641-3.
- Esposito, Vincent J. West Point Atlas of American Wars. New York: Frederick A. Praeger, 1959. OCLC 5890637. The collection of maps (without explanatory text) is available online at the West Point website.
- Goolrick, William K., and the Editors of Time-Life Books. Rebels Resurgent: Fredericksburg to Chancellorsville. Alexandria, VA: Time-Life Books, 1985. ISBN 0-8094-4748-7.
- Grimsley, Mark. And Keep Moving On: The Virginia Campaign, May–June 1864. Lincoln: University of Nebraska Press, 2002. ISBN 0-8032-2162-2.
- Korn, Jerry, and the Editors of Time-Life Books. The Fight for Chattanooga: Chickamauga to Missionary Ridge. Alexandria, VA: Time-Life Books, 1985. ISBN 0-8094-4816-5.
- McPherson, James M. Battle Cry of Freedom: The Civil War Era. Oxford History of the United States. New York: Oxford University Press, 1988. ISBN 0-19-503863-0.
- Marvel, William. Burnside. Chapel Hill: University of North Carolina Press, 1991. ISBN 0-8078-1983-2.
- Mierka, Gregg A. "Rhode Island's Own." Archived 2016-03-03 at the Wayback Machine. MOLLUS biography. Accessed July 19, 2010.
- Rhea, Gordon C. The Battles for Spotsylvania Court House and the Road to Yellow Tavern May 7–12, 1864. Baton Rouge: Louisiana State University Press, 1997. ISBN 0-8071-2136-3.
- Sauers, Richard A. "Ambrose Everett Burnside." In Encyclopedia of the American Civil War: A Political, Social, and Military History, edited by David S. Heidler and Jeanne T. Heidler. New York: W. W. Norton & Company, 2000. ISBN 0-393-04758-X.
- Sears, Stephen W. Landscape Turned Red: The Battle of Antietam. Boston: Houghton Mifflin, 1983. ISBN 0-89919-172-X.
- Warner, Ezra J. Generals in Blue: Lives of the Union Commanders. Baton Rouge: Louisiana State University Press, 1964. ISBN 0-8071-0822-7.
- Wert, Jeffry D. The Sword of Lincoln: The Army of the Potomac. New York: Simon & Schuster, 2005. ISBN 0-7432-2506-6.
- Wilson, James Grant, John Fiske and Stanley L. Klos, eds. "Ambrose Burnside." In Appleton's Cyclopedia of American Biography. New Work: D. Appleton & Co., 1887–1889 and 1999.