ਕਮਿਊਨਿਸਟ ਲੀਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਮਿਊਨਿਸਟ ਲੀਗ (ਜਰਮਨ: Bund der Kommunisten) ਲੰਡਨ, ਇੰਗਲਡ ਵਿੱਚ ਜੂਨ 1847 ਵਿੱਚ ਸਥਾਪਿਤ ਇੱਕ ਅੰਤਰਰਾਸ਼ਟਰੀ ਸਿਆਸੀ ਪਾਰਟੀ ਸੀ। ਇਹ ਸੰਗਠਨ, ਕਾਰਲ Schapper ਦੀ ਅਗਵਾਈ ਵਾਲੀ ਲੀਗ ਆਫ਼ ਦ ਜਸਟ ਅਤੇ ਬ੍ਰਸੇਲਜ਼, ਬੈਲਜੀਅਮ ਦੀ ਕਮਿਊਨਿਸਟ ਪੱਤਰਵਿਹਾਰ ਕਮੇਟੀ, ਜਿਸ ਵਿੱਚ ਕਾਰਲ ਮਾਰਕਸ ਅਤੇ ਫ਼ਰੀਡਰਿਸ਼ ਐਂਗਲਸ ਪ੍ਰਮੁੱਖ ਸ਼ਖ਼ਸੀਅਤਾਂ ਸਨ ਦੀ ਸ਼ਮੂਲੀਅਤ ਨਾਲ ਬਣਾਇਆ ਗਿਆ ਸੀ। ਕਮਿਊਨਿਸਟ ਲੀਗ ਨੂੰ ਪਹਿਲੀ ਮਾਰਕਸਵਾਦੀ ਸਿਆਸੀ ਪਾਰਟੀ ਮੰਨਿਆ ਜਾਂਦਾ ਹੈ ਅਤੇ ਇਹੀ ਗਰੁੱਪ ਹੈ ਜਿਸ ਵਾਸਤੇ ਮਾਰਕਸ ਅਤੇ  ਐਂਗਲਸ ਨੇ 1847 ਵਿੱਚ ਕਮਿਊਨਿਸਟ ਮੈਨੀਫੈਸਟੋ ਲਿਖਿਆ ਸੀ। ਕਮਿਊਨਿਸਟ ਲੀਗ ਕੋਲੋਨ ਕਮਿਊਨਿਸਟ ਮੁਕੱਦਮੇ ਦੇ ਬਾਅਦ 1852 ਵਿੱਚ ਰਸਮੀ ਤੌਰ 'ਤੇ ਭੰਗ ਕਰ ਦਿੱਤੀ ਗਈ ਸੀ।

ਸੰਗਠਨਾਤਮਕ ਇਤਿਹਾਸ[ਸੋਧੋ]

ਪਿਛੋਕੜ[ਸੋਧੋ]

ਸ਼ਬਦ "ਕਮਿਊਨਿਸਟ" 1840ਵਿਆਂ ਦੇ ਦਹਾਕੇ ਦੌਰਾਨ ਉਹਨਾਂ ਲੋਕਾਂ ਬਾਰੇ ਆਮ ਵਰਤਣ ਵਿੱਚ ਆਇਆ ਜਿਹੜੇ  ਆਪਣੇ ਵਿਚਾਰਧਾਰਕ ਪੁਰਖਿਆਂ ਦੇ ਤੌਰ 'ਤੇ ਫ਼ਰਾਂਸੀਸੀ ਇਨਕਲਾਬ ਦੇ ਜੈਕੋਬਿਨ ਕਲੱਬ ਦੇ ਖੱਬੇ ਵਿੰਗ ਨੂੰ ਮੰਨਦੇ ਸਨ।[1] ਇਹ ਸਿਆਸੀ ਰੁਝਾਨ ਆਪਣੇ ਆਪ ਨੂੰ Gracchus Babeuf ਦੀ ਅਗਵਾਈ ਵਾਲੇ 1795 ਦੇ Conspiracy of Equals ਦੇ ਵਾਰਸ ਦੇ ਤੌਰ 'ਤੇ ਵੇਖਦਾ ਸੀ।[1]  ਪੈਰਿਸ ਦੇ ਸੈਨਸ ਕਲੂਟੋ ਜੋ ਦਹਾਕੇ ਪਹਿਲਾਂ ਤੋਂ Babeuf ਨੂੰ ਹਮਾਇਤ ਦਾ ਅਧਾਰ ਸਨ — ਕਾਰੀਗਰ, journeymen, ਅਤੇ ਸ਼ਹਿਰੀ ਬੇਰੁਜ਼ਗਾਰ ਲੋਕ — ਨੂੰ ਆਧੁਨਿਕ ਮਸ਼ੀਨ ਉਤਪਾਦਨ ਤੇ ਅਧਾਰਿਤ ਇੱਕ ਨਵੇਂ ਸਮਾਜਿਕ ਸਿਸਟਮ ਲਈ ਇੱਕ ਸੰਭਾਵੀ ਬੁਨਿਆਦ ਦੇ ਰੂਪ ਵਿੱਚ ਦੇਖਿਆ ਗਿਆ ਸੀ।[2]

Footnotes[ਸੋਧੋ]

  1. 1.0 1.1 David Fernbach, "Introduction" to Karl Marx, The Revolutions of 1848.
  2. Fernbach, "Introduction" to The Revolutions of 1848, pg. 24.