ਕਰਮ (ਧਾਰਮਿਕ)
ਕਰਮ: ਖਿਆਲ ਜਾਂ ਫੁਰਨੇ ਕਰਮ[1] ਦਾ ਮੁੱਢ ਬੰਨ੍ਹਦੇ ਹਨ। ਕਿਸੇ ਖਿਆਲ ਜਾਂ ਫੁਰਨੇ ਨੂੰ ਲਾਗੂ ਕਰ ਦੇਣਾ ਕਰਮ ਹੈ। ਕਰਮ ਨੂੰ ਮੁੜ-ਮੁੜ ਦੁਹਰਾਉਣ ਨਾਲ ਆਦਤ ਬਣਦੀ ਹੈ ਅਤੇ ਆਦਤ ਨੂੰ ਮੁੜ-ਮੁੜ ਦੁਹਰਾਉਣ ਨਾਲ ਸੁਭਾਅ ਬਣਦਾ ਹੈ। ਆਪਣੇ ਸੁਭਾਅ ਕਰ ਕੇ ਹੀ ਮਨੁੱਖ ਆਵਾਗਵਨ ਦੇ ਊਚ-ਨੀਚ ਦੇ ਗੇੜ ਵਿੱਚ ਪੈਂਦਾ ਹੈ।
ਕਿਸਮਾਂ
[ਸੋਧੋ]ਕਰਮ ਤਿੰਨ ਪ੍ਰਕਾਰ ਦੇ ਹੁੰਦੇ ਹਨ:- ਕ੍ਰਿਆਮਾਨ ਕਰਮ - ਉਹ ਕਰਮ ਜੋ ਸਰੀਰ ਧਾਰਨ ਤੋਂ ਬਾਅਦ ਇਸ ਜਨਮ ਵਿੱਚ ਕੀਤੇ ਗਏ ਅਥਵਾ ਇਸ ਜਨਮ ਵਿੱਚ ਜੋ ਕੰਮ ਕੀਤੇ ਹਨ ਅਤੇ ਹੁਣ ਕੀਤੇ ਜਾ ਰਹੇ ਹਨ। ਨਿੱਤ ਕਰਮ - ਹਰ ਰੋਜ਼ ਕੀਤੇ ਜਾਣ ਵਾਲੇ ਕਰਮ। ਨੈਮਿੱਤਕ ਕਰਮ- ਜੋ ਕਰਮ ਕਿਸੇ ਖਾਸ ਮੌਕੇ ਜਾਂ ਦਿਨ ਦਿਹਾੜੇ ਉੱਤੇ ਕੀਤੇ ਜਾਣ ਹਨ ਜਿਵੇਂ ਕਿ ਧਾਰਮਿਕ ਸਮਾਗਮ, ਗੁਰਪੁਰਬ, ਦਿਨ ਤਿਉਹਾਰ, ਸਮਾਜਿਕ ਅਤੇ ਹੋਰ ਨਿੱਜੀ ਆਰਥਿਕ ਕੰਮ। ਪ੍ਰਾਰਬਧ ਕਰਮ - ਪਿਛਲੇ ਜਨਮ ਦੇ ਕਰਮ ਜਿਨਹਾਂ ਕਰਮਾਂ ਦੁਆਰਾ ਮਨੁੱਖੀ ਜਨਮ ਦੀ ਪ੍ਰਪਤੀ ਹੁੰਦੀ ਹੈ ਜਾਂ ਹੋਈ ਹੈ। ਸੰਚਿਤ ਕਰਮ- ਪਿਛਲੇ ਜਨਮਾਂ ਦੇ ਬਾਕੀ ਚਲੇ ਆਉਂਦੇ ਕਰਮ, ਜਿਹਨਾਂ ਦਾ ਭੋਗ ਮਨੁੱਖ ਨੇ ਅਜੇ ਨਹੀਂ ਭੋਗਿਆ ਹੁੰਦਾ ਜਾਂ ਅਜੇ ਨਿਬੇੜਾ ਹੋਣਾ ਬਾਕੀ ਹੋਵੇ।
ਜੈਨ ਦਰਸ਼ਨ
[ਸੋਧੋ]ਜੈਨ ਧਰਮ ਅਨੁਸਾਰ ਕਰਮ ਦੇ ਮੁੱਖ ਅੱਠ ਭੇਦ ਹੈ।
- ਗਿਆਨਵਰਨ
- ਦਰਸ਼ਨਵਰਨ
- ਵੇਦਨੀ
- ਮੋਹਨੀਯ
- ਆਯੂ
- ਨਾਮ
- ਗੋਤਰ
- ਅਨੰਤਰਾਏ
ਹਵਾਲੇ
[ਸੋਧੋ]- ↑ See:
- Encyclopedia Britannica, 11th Edition, Volume 15, New York, pp 679-680, Article on Karma; Quote - "Karma meaning deed or action; in addition, it also has philosophical and technical meaning, denoting a person's deeds as determining his future lot."
- The Encyclopedia of World Religions, Robert Ellwood & Gregory Alles, ISBN 978-0-8160-6141-9, pp 253; Quote - "Karma: Sanskrit word meaning action and the consequences of action."
- Hans Torwesten (1994), Vedanta: Heart of Hinduism, ISBN 978-0802132628, Grove Press New York, pp 97; Quote - "In the Vedas the word karma (work, deed or action, and its resulting effect) referred mainly to..."
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |