ਸਮੱਗਰੀ 'ਤੇ ਜਾਓ

ਕਾਸਗੰਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਾਸਗੰਜ  ਭਾਰਤ ਦੇ ਉੱਤਰ ਪ੍ਰਦੇਸ਼ ਵਿੱਚ ਇੱਕ ਸ਼ਹਿਰ ਅਤੇ ਕਾਸਗੰਜ ਜ਼ਿਲ੍ਹੇ ਦੇ ਜ਼ਿਲ੍ਹਾ ਹੈੱਡਕੁਆਰਟਰ ਹੈ।  

ਇਤਿਹਾਸ

[ਸੋਧੋ]

ਮੁਗਲ ਅਤੇ ਬ੍ਰਿਟਿਸ਼ ਸਮੇਂ ਦੌਰਾਨ ਕਾਸਗੰਜ ਨੂੰ 'ਤਨੇਈ' ਜਾਂ 'ਖ਼ਾਸਗੰਜ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਵਿਲੀਅਮ ਵਿਲਸਨ ਹੰਟਰ ਦੇ   'ਇੰਪੀਰੀਅਲ ਗਜ਼ਟੀਅਰ ਆਫ਼ ਇੰਡੀਆ ਜਿਲਦ XV' (1908) ਅਨੁਸਾਰ ਕਾਸਗੰਜ ਜੇਮਜ਼ ਜੇ. ਗਾਰਡਨਰ (ਜਿਹੜੇ ਮਰਾਠਿਆਂ ਦੇ ਕਰਮਚਾਰੀ ਸਨ ਅਤੇ ਬਾਅਦ ਵਿੱਚ ਬ੍ਰਿਟਿਸ਼ ਸੇਵਾ ਵਿੱਚ ਸਨ) ਦੇ ਹੱਥ ਆ ਗਿਆ ਅਤੇ ਬਾਅਦ ਵਿੱਚ ਇਥੇ ਇਥੇ ਛਾਉਣੀ, ਕਾਸਗੰਜ ਵਿੱਚ ਮੌਤ ਹੋ ਗਈ। ਜੇਮਸ ਗਾਰਡਨਰ ਤੋਂ ਪਹਿਲਾਂ, ਉਸ ਦੇ ਪਿਤਾ ਕਰਨਲ ਵਿਲੀਅਮ ਲਿਨਾਇਅਸ ਗਾਰਡਨਰ ਵੀ ਇੱਥੇ ਤਾਇਨਾਤ ਸਨ। ਵਿਲੀਅਮ ਗਾਰਡਨਰ ਨੇ ਫ਼ੌਜ ਤੋਂ ਸੇਵਾ ਮੁਕਤੀ ਲੈਣ ਤੋਂ ਬਾਅਦ ਕਾਸਗੰਜ ਵਿੱਚ ਆਪਣੀ ਜਾਗੀਰ ਬਣਾਈ ਅਤੇ ਜੁਲਾਈ 1835 ਨੂੰ  ਕਾਸਗੰਜ ਵਿੱਚ ਹੀ ਉਸ ਦਾ ਵੀ ਮੌਤ ਹੋ ਗਈ। ਵਿਲੀਅਮ ਅਤੇ ਜੇਮਸ ਗਾਰਡਨਰ ਯੁਟੋਕਸੀਟਰ, ਇੰਗਲੈਂਡ ਦੇ ਬੈਰੋਨ ਗਾਰਡਨਰ ਦੀ ਵੰਸ਼ਾਵਲੀ ਵਿੱਚੋਂ ਸਨ। ਸਬੂਤ ਇਹ ਹੈ ਕਿ ਗਾਰਡਨਰ ਦੀ ਬੈਰੋਨੀ ਦਾ ਵਾਰਸ ਅਜੇ ਵੀ ਕਾਸਗੰਜ ਦੇ ਨੇੜੇ ਕਿਤੇ ਰਹਿ ਰਿਹਾ ਹੈ।  ਮਸ਼ਹੂਰ ਲੇਖਕ ਅਤੇ ਇਤਿਹਾਸਕਾਰ ਵਿਲੀਅਮ ਡਾਲਰੀਮਪਲੇ ਵੀ ਵ੍ਹਾਈਟ ਮੁਗਲਸ ਦੀ ਆਪਣੀ ਕਿਤਾਬ ਲਈ ਖੋਜ ਕਰਦੇ ਹੋਏ, ਜੂਲੀਅਨ ਗਾਰਡਨਰ ਦੀ ਭਾਲ ਵਿਚ, ਕਾਸਗਜ ਆਇਆ ਸੀ। ਇਸ ਤੋਂ ਇਲਾਵਾ ਫੈਨੀ ਪਾਰਕਸ ਦੀ ਕਿਤਾਬ 'ਵਾਂਡਰਿੰਗਜ ਆਫ਼ ਏ ਪਿਲਗ੍ਰਿਮ ਇਨ ਸਰਚ ਆਫ਼ ਦਿ ਪਿਕਚਰੇਸਕਿਊ' ਵਿੱਚ ਕਾਸਗੰਜ (ਉਦੋਂ ਖ਼ਾਸਗੰਜ) ਦੇ ਆਪਣੇ ਦੌਰੇ ਦੇ ਵੇਰਵੇ ਦਿੱਤੇ ਹਨ ਅਤੇ ਸ਼ਹਿਰ ਅਤੇ ਗਾਰਡਨਰ ਪਰਵਾਰ ਦਾ ਜ਼ਿਕਰ ਕੀਤਾ ਹੈ।