ਕੁਤੁਬ ਉੱਦੀਨ ਬਖ਼ਤਿਆਰ ਕਾਕੀ
ਦਿੱਖ
ਕੁਤੁਬਉੱਦੀਨ ਬਖ਼ਤਿਆਰ ਕਾਕੀ | |
---|---|
ਜਨਮ | 1173 ਕਸਬਾ ਔਸ਼ ਜਾਂ ਅਵਸ਼, ਤੁਰਕਿਸਤਾਨ ਵਿੱਚ |
ਮੌਤ | 1235 ਦਿੱਲੀ |
ਕੁਤੁਬ ਅਲ ਅਕਤਾਬ ਹਜ਼ਰਤ ਖਵਾਜਾ ਸਯਦ ਮੁਹੰਮਦ ਕੁਤੁਬਉੱਦੀਨ ਬੁਖ਼ਤਿਆਰ ਕਾਕੀ ਦੇਹਲਵੀ (1173 - 1235) ਹਿੰਦ ਉਪ ਮਹਾਦੀਪ ਦੇ ਅਜ਼ੀਮ ਸੂਫ਼ੀ ਬਜ਼ੁਰਗ, ਸੁਲਤਾਨ ਅਲ-ਹਿੰਦ ਖਵਾਜਾ ਮੁਈਨਉੱਦੀਨ ਚਿਸ਼ਤੀ ਅਜਮੇਰੀ ਦੇ ਖ਼ਲੀਫੇ ਅਤੇ ਸ਼ੇਖ ਅਲ-ਆਲਮ ਹਜ਼ਰਤ ਬਾਬਾ ਫ਼ਰੀਦਉੱਦੀਨ ਗੰਜ ਸ਼ਕਰ ਦੇ ਪੀਰ ਅਤੇ ਮੁਰਸ਼ਿਦ ਹਨ। ਉਹਨਾਂ ਦਾ ਜਨਮ 1187 ਵਿੱਚ ਹੋਇਆ ਅਤੇ 1236 ਵਿੱਚ ਜੀਵਨ ਯਾਤਰਾ ਪੂਰੀ ਹੋ ਗਈ। ਹਜ਼ਰਤ ਕੁਤੁਬ ਦਾ ਮੂਲ ਨਾਮ ਬਖ਼ਤਿਆਰ, ਲਕਬ ਕੁਤੁਬਉੱਦੀਨ ਅਤੇ ਕਾਕੀ ਉਰਫੀਅਤ ਹੈ। ਉਹ ਕਸਬਾ ਔਸ਼ ਜਾਂ ਅਵਸ਼, ਤੁਰਕਿਸਤਾਨ ਵਿੱਚ ਪੈਦਾ ਹੋਏ। ਉਹ ਹੁਸੈਨੀ ਸਾਦਾਤ ਵਿੱਚੋਂ ਸਨ ਅਤੇ ਬਾਲਪਣ ਹੀ ਵਿੱਚ ਬਗਦਾਦ ਆ ਗਏ ਅਤੇ ਖਵਾਜਾ ਮੁਈਨਉੱਦੀਨ ਚਿਸ਼ਤੀ ਦੀ ਸ਼ਾਗਿਰਦੀ ਕੀਤੀ। ਸਤਾਰਾਂ ਸਾਲ ਦੀ ਉਮਰ ਵਿੱਚ ਖਵਾਜਾ ਸਾਹਿਬ ਤੋਂ ਖ਼ਿਰਕਾ ਖਲਾਫ਼ਤ ਪਾਇਆ। ਕੁੱਝ ਅਰਸੇ ਬਾਅਦ ਆਪਣੇ ਪੀਰ ਅਤੇ ਮੁਰਸ਼ਿਦ ਦੀ ਮਈਅਤ ਵਿੱਚ ਹਿੰਦੁਸਤਾਨ ਤਸ਼ਰੀਫ ਲਿਆਏ ਅਤੇ ਦਿੱਲੀ ਵਿੱਚ ਵੱਸ ਗਏ। ਉਹ ਬਾਬਾ ਫ਼ਰੀਦਉੱਦੀਨ ਗੰਜ ਸ਼ੁਕਰ ਦੇ ਮੁਰਸ਼ਿਦ ਸਨ।