ਕੁਲਫ਼ੀ (ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੁਲਫ਼ੀ ਪੰਜਾਬੀ ਕਹਾਣੀਕਾਰ ਸੁਜਾਨ ਸਿੰਘ ਦੀ ਲਿਖੀ ਹੋਈ ਕਹਾਣੀ ਹੈ। ਇਸ ਕਹਾਣੀ ਵਿੱਚ ਘਟ ਤਨਖ਼ਾਹ ਵਾਲੇ ਇੱਕ ਮੁਲਾਜ਼ਮ ਦੀ ਮੰਦੀ ਆਰਥਿਕ ਹਾਲਤ ਦਾ ਚਿੱਤਰ ਪੇਸ਼ ਕੀਤਾ ਗਿਆ ਹੈ ਜੋ ਇੱਕ ਟਕੇ ਦੀ ਕੁਲਫ਼ੀ ਖਰੀਦਣ ਤੋਂ ਵੀ ਅਸਮਰੱਥ ਹੁੰਦਾ ਹੈ। ਆਪਣੇ ਪੁੱਤਰ 'ਕਾਕੇ' ਦੇ ਵਾਰ ਵਾਰ ਕੁਲਫ਼ੀ ਮੰਗਣ 'ਤੇ ਉਹ ਉਸਨੂੰ ਟਾਲਦਾ ਰਹਿੰਦਾ ਹੈ। ਅਖ਼ੀਰ ਜਦ ਕਾਕਾ ਸ਼ਾਹਾਂ ਦੇ ਮੁੰਡੇ ਦੀ ਕੁਲਫ਼ੀ ਖੋਹ ਲੈਂਦਾ ਹੈ ਤਾਂ ਉਹ ਇਸ ਗੱਲ ਤੇ ਗੁੱਸੇ ਹੋਣ ਦੀ ਬਜਾਏ ਖੁਸ਼ ਹੁੰਦਾ ਹੈ ਕਿ ਕਾਇਰ ਪਿਉ ਦੇ ਘਰ ਬਹਾਦਰ ਪੁੱਤ ਜੰਮਿਆ ਹੈ। ਇਸ ਤਰਾਂ ਕਹਾਣੀਕਾਰ ਕਹਿਣਾ ਚਾਹੁੰਦਾ ਹੈ ਸਮਾਜਿਕ ਕਾਣੀ ਵੰਡ ਵਿੱਚ ਹੱਕ ਖੋਹਣੇ ਪੈਂਦੇ ਹਨ, ਸਮਾਜ ਦੀ ਹਰ ਵਸਤ ਤੇ ਸਭ ਦਾ ਬਰਾਬਰ ਦਾ ਹੱਕ ਹੈ।[1]

ਪਾਤਰ[ਸੋਧੋ]

  • ਮੈਂ (ਬਿਰਤਾਂਤਕਾਰ)
  • ਬਿਰਤਾਂਤਕਾਰ ਦੀ ਪਤਨੀ
  • ਕਾਕਾ

ਹਵਾਲੇ[ਸੋਧੋ]

ਇਹ ਲੇਖ ਬਹੁਤ ਛੋਟਾ ਹੈ, ਇਸ ਨੂੰ ਹੋਰ ਸਮੱਗਰੀ ਦੀ ਜਰੂਰਤ ਹੈ। ਤੁਸੀਂ ਇਸਦੇ ਨਾਲ ਸਬੰਧਤ ਅੰਗਰੇਜ਼ੀ ਲੇਖ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਜਾਂ ਹੋਰ ਸੋਮਿਆਂ ਦੀ ਸਹਾਇਤਾ ਲੈ ਕੇ ਇਸ ਲੇਖ ਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
  1. "ਕੁਲਫ਼ੀ (ਕਹਾਣੀ) : ਪ੍ਰਿੰਸੀਪਲ ਸੁਜਾਨ ਸਿੰਘ". Archived from the original on 2022-12-31. Retrieved 2022-12-31.