ਕੁੱਕਰੇ
ਦਿੱਖ
ਕੁੱਕਰੇ ਅੱਖ ਦੇ ਛੱਪਰ ਦੀ ਅੰਦਰਲੀ ਪਰਤ ਦੀ ਸੋਜ ਹੈ, ਜਿਹੜੀ ਹੌਲੀ-ਹੌਲੀ ਬਦਤਰ ਹੁੰਦੀ ਜਾਂਦੀ ਹੈ। ਇਹ ਬਿਮਾਰੀ ਮਹੀਨਿਆਂ ਬੱਧੀ ਅਤੇ ਕਈ ਵਾਰ ਸਾਲਾਂ ਬੱਧੀ ਵੀ ਰਹਿ ਸਕਦੀ ਹੈ। ਇਹ ਲਾਗ ਦਾ ਰੋਗ ਹੈ ਅਤੇ ਇੱਕ ਤੋਂ ਦੂਜੇ ਤਕ ਛੋਹ ਨਾਲ ਅਤੇ ਮੱਖੀਆਂ ਰਾਹੀਂ ਫੈਲਦਾ ਹੈ। ਇਹ ਰੋਗ ਮਾੜੀਆਂ ਅਤੇ ਭੀੜ ਵਾਲੀਆਂ ਥਾਵਾਂ ਤੇ ਹੁੰਦਾ ਹੈ।[1]
ਲੱਛਣ
[ਸੋਧੋ]- ਕੁੱਕਰੇ ਸ਼ੁਰੂ ਵਿੱਚ ਅੱਖਾਂ ਦੀ ਖਾਰਸ਼ ਅਤੇ ਲਾਲ ਅੱਖਾਂ ਨਾਲ ਸ਼ੁਰੂ ਹੁੰਦੇ ਹਨ, ਜਿਵੇਂ ਅੰਦਰਸ ਦੀ ਸੋਜ ਵਿੱਚ ਅਕਸਰ ਹੁੰਦਾ ਹੈ।
- ਮਹੀਨੇ ਡੇਢ ਮਹੀਨੇ ਬਾਅਦ ਛੋਟੀਆਂ-ਛੋਟੀਆਂ ਪੀਲੀਆਂ ਉਭਰੀਆਂ ਹੋਈਆਂ ਗਿਲਟੀਆਂ ਬਣ ਜਾਂਦੀਆਂ ਹਨ, ਜਿਹਨਾਂ ਨੂੰ ਫੌਲੀਕਲ ਕਹਿੰਦੇ ਹਨ। ਇਹ ਗਿਲਟੀਆਂ ਆਮ ਤੌਰ ‘ਤੇ ਉੱਪਰਲੇ ਛੱਪਰ ਅੰਦਰ ਹੁੰਦੀਆਂ ਹਨ, ਜੋ ਛੱਪਰ ਨੂੰ ਪਲਟਾ ਕੇ ਦਿਸਦੀਆਂ ਹਨ।
- ਡੇਲੇ ਦਾ ਸਫ਼ੈਦ ਹਿੱਸਾ ਸੋਜ ਨਾਲ ਲਾਲ ਹੋ ਜਾਂਦਾ ਹੈ।
- ਜੇ ਵੱਡ-ਦਰਸ਼ੀ ਸ਼ੀਸ਼ੇ ਨਾਲ ਵੇਖੋ ਤਾਂ ਕਾਰਨੀਆ ਦਾ ਉਤਲਾ ਹਿੱਸਾ ਕੁਝ ਸਫ਼ੈਦ ਭਾਅ ਮਾਰਦਾ ਹੈ। ਇਸ ਵਿੱਚ ਬਹੁਤ ਹੀ ਬਰੀਕ ਖੂਨ ਨਾਲੀਆਂ ਦਾ ਗੁੱਛਾ ਹੁੰਦਾ ਹੈ, ਜਿਸ ਨੂੰ ‘ਪੈਨਸ” ਕਹਿੰਦੇ ਹਨ।
- ਉਭਰੀਆਂ ਗਿਲਟੀਆਂ ਅਤੇ ਕਾਰਨੀਆ ਤੇ ਲਹੂ ਨਾੜੀਆਂ ਦਾ ਗੁੱਛਾ ਕੁੱਕਰਿਆਂ ਦੀ ਪੱਕੀ ਨਿਸ਼ਾਨੀ ਹਨ।
- ਬਹੁਤ ਸਾਲਾਂ ਬਾਅਦ ਇਹ ‘ਫੌਲੀਕਲ” ਹੌਲੀ-ਹੌਲੀ ਖਤਮ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਦੀ ਥਾਂ ਚਿੱਟੇ ਧਾਰੀਦਾਰ ਨਿਸ਼ਾਨ ਰਹਿ ਜਾਂਦੇ ਹਨ।
- ਫਿਰ ਇਨ੍ਹਾਂ ਨਿਸ਼ਾਨਾਂ ਨਾਲ ਅੱਖ ਦਾ ਛੱਪਰ ਮੋਟਾ ਹੋ ਕੇ ਸੁਕੜ ਜਾਂਦਾ ਹੈ ਅਤੇ ਅੱਖ ਨੂੰ ਖੁੱਲ੍ਹਣ ਅਤੇ ਬੰਦ ਹੋਣ ਵਿੱਚ ਤੰਗੀ ਹੁੰਦੀ ਹੈ। ਜਾਂ ਸੁੰਗੜਨ ਨਾਲ ਛੱਪਰ ਦਾ ਕੰਢਾ ਅੰਦਰ ਨੂੰ ਮੁੜ ਜਾਂਦਾ ਹੈ ਅਤੇ ਨਾਲ ਹੀ ਪਲਕਾਂ ਦੇ ਵਾਲ ਵੀ ਅੰਦਰ ਨੂੰ ਮੁੜ ਜਾਂਦੇ ਹਨ, ਜਿਹਨਾਂ ਨੂੰ ‘ਪੜਵਾਲ’ ਕਿਹਾ ਜਾਂਦਾ ਹੈ। ਇਹ ਵਾਲ ਕਾਰਨੀਆ ‘ਤੇ ਰਗੜ ਖਾਂਦੇ-ਖਾਂਦੇ ਉਸ ਨੂੰ ਜ਼ਖਮੀ ਕਰ ਦਿੰਦੇ ਹਨ, ਜੋ ਅੰਨ੍ਹੇਪਣ ਨੂੰ ਅੰਜ਼ਾਮ ਦਿੰਦੇ ਹਨ।
ਇਲਾਜ
[ਸੋਧੋ]- ਇਸ ਦੇ ਇਲਾਜ ਲਈ ਕੀਟਾਣੂਨਾਸ਼ਕ ਦਵਾਈ ਮੂੰਹ ਰਾਹੀਂ ਖਾਣੀ ਪੈਂਦੀ ਹੈ ਅਤੇ ਜੀਵਨਾਸ਼ਕ ਮਲ੍ਹਮ ਅੱਖ ਵਿੱਚ ਪਾਉਣੀ ਪੈਂਦੀ ਹੈ।
ਨੁਕਸਾਨ
[ਸੋਧੋ]ਜੇ ਇਸ ਦਾ ਸ਼ੁਰੂ ਵਿੱਚ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਅੰਨ੍ਹਾਪਣ ਵੀ ਹੋ ਸਕਦਾ ਹੈ।
ਬਚਾਅ
[ਸੋਧੋ]- ਬੱਚਿਆਂ ਵਿੱਚ ਇਸ ਦੀ ਖਾਸ ਮਹੱਤਤਾ ਹੈ। ਜੇ ਕੁੱਕਰਿਆਂ ਦੇ ਹੋਣ ਦਾ ਕੋਈ ਲੱਛਣ ਦਿਸੇ ਤਾਂ ਤੁਰੰਤ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ।
- ਸਫਾਈ ਦਾ ਵੀ ਖਾਸ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ।