ਸਮੱਗਰੀ 'ਤੇ ਜਾਓ

ਕੈਲਕੁਲੇਟਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਧਾਰਨ ਕੈਲਕੁਲੇਟਰ

ਕੈਲਕੁਲੇਟਰ ਅੰਕੜਿਆ ਦੀ ਗਿਣਤੀ ਮਿਣਤੀ ਕਰਨ ਵਾਲਾ ਜੰਤਰ ਹੈ। ਪਹਿਲਾ ਕੈਲਕੁਲੇਟਰ 1960 'ਚ ਬਣਾਇਆ ਗਿਆ ਅਤੇ ਮਕੈਨੀਕਲ ਕੈਲਕੁਲੇਟਰ[1] 17ਵੀਂ ਸਦੀ ਵਿੱਚ ਬਣਾਇਆ ਗਿਆ। ਜੇਬ ਦੇ ਅਕਾਰ ਦਾ ਕੈਲਕੁਲੇਟਰ 1970 ਵਿੱਚ ਬਣਾਇਆ ਗਿਆ। ਅੱਜ-ਕੱਲ੍ਹ ਆਮ ਹਿਸਾਬ-ਕਿਤਾਬ ਲਈ ਵੀ ਕੈਲਕੂਲੇਟਰ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਪਰ ਵਿਗਿਆਨਕਾਂ ਦਾ ਮੰਨਣਾ ਹੈ ਕਿ ਗਣਿਤ ਦੇ ਔਖੇ ਸੁਆਲਾਂ ਦੇ ਹੱਲ ਲਈ ਕੈਲਕੂਲੇਟਰ ਦੀ ਵਧਦੀ ਵਰਤੋਂ ਕਾਰਨ ਮਾਨਸਿਕ ਸ਼ਕਤੀ ਦਾ ਪੂਰਨ ਵਿਕਾਸ ਨਹੀਂ ਹੋ ਪਾਉਂਦਾ।

ਡਿਜ਼ਾਇਨ

[ਸੋਧੋ]
ਵਿਗਿਆਨਿਕ ਕੈਲਕੁਲੇਟਰ ਦੀ ਡਿਸਪਲੇ

ਆਧੁਨਿਕ ਇਲੈਕਟ੍ਰਾਨਿਕ ਕੈਲਕੁਲੇਟਰ ਵਿੱਚ ਕੀ-ਬੋਰਡ ਹੁੰਦਾ ਹੈ ਜਿਸ ਵਿੱਚ ਅੰਕਾਂ ਵਾਲੇ ਬਟਨ ਅਤੇ ਅੰਕਗਣਿਤ ਦੇ ਚਿੰਨ੍ਹ ਹੁੰਦੇ ਹਨ। ਕੈਲਕੁਲੇਟਰ ਦੀ ਡਿਸਪਲੇ ਐਲਸੀਡੀ ਹੁੰਦੀ ਹੈ

ਆਮ ਵਰਤੋਂ ਵਾਲਾ ਕੈਲਕੁਲੇਟਰ
MC MR M- M+
C ± % ÷
7 8 9 ×
4 5 6
1 2 3 +
0 . =
MC or CM ਮੈਮਰੀ ਕਲੀਅਰ
MR or RM ਮੈਮਰੀ ਰੀਕਾਲ
M- ਮੈਮਰੀ ਘਟਾਓ
M+ ਮੈਮਰੀ ਜੋੜੋ
C or AC ਸਾਰਾ ਮਿਟਾਓ
CE ਅੰਤਿਮ ਲਿਖਿਆ ਮਿਟਾਓ
± ਰਿਣ ਜਾਂ ਧਨ ਅੰਕ'
% ਪ੍ਰਤੀਸ਼ਤ
÷ ਭਾਗ ਕਰੋ
× ਗੁਣਾ ਕਰੋ
ਘਟਾਓ ਕਰੋ
+ ਜੋੜ ਕਰੋ
. ਦਸ਼ਮਲਵ ਬਿੰਦੂ
= ਨਤੀਜਾ

ਹਵਾਲੇ

[ਸੋਧੋ]