ਕੰਪਿਊਟਰ ਸੁਰੱਖਿਆ
ਕੰਪਿਊਟਰ ਸੁਰੱਖਿਆ ਮਨੁੱਖ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਕਈ ਲੋਕ ਤਕਨਾਲੋਜੀ ਨੂੰ ਬੇਲਗ਼ਾਮ ਬਣਾ ਕੇ ਉਸ ਨੂੰ ਦੂਜਿਆਂ ਦੇ ਨੁਕਸਾਨ ਲਈ ਵਰਤ ਰਹੇ ਹਨ। ਇਸ ਨਾਲ ਅਪਰਾਧਾਂ ਦਾ ਇੱਕ ਨਵਾਂ ਪਹਿਲੂ ਸਾਹਮਣੇ ਆਇਆ ਹੈ। ਅਜੋਕੇ ਅਪਰਾਧ ਨਾ ਬੰਦੂਕ ਦੀ ਨੋਕ ਉੱਤੇ, ਨਾ ਤਲਵਾਰ ਦੀ ਧਾਰ ਉੱਤੇ, ਸਗੋਂ ਇੱਕ ਮਾਊਸ ਦੇ ਕਲਿੱਕ ਰਾਹੀਂ ਹੀ ਅੰਜਾਮ ਦਿੱਤੇ ਜਾਂਦੇ ਹਨ। ਅਜਿਹੇ ਵਿਲੱਖਣ ਤੇ ਗੰਭੀਰ ਅਪਰਾਧਾਂ ਨੂੰ ਸਾਈਬਰ ਅਪਰਾਧਾਂ ਦਾ ਨਾਮ ਦਿੱਤਾ ਗਿਆ ਹੈ। ਇਹ ਅਪਰਾਧ ਕੰਪਿਊਟਰ ਜਾਂ ਇੰਟਰਨੈੱਟ ਨੂੰ ਨਿਸ਼ਾਨਾ ਬਣਾ ਕੇ ਅੰਜਾਮ ਦਿੱਤੇ ਜਾਂਦੇ ਹਨ। ਸਭ ਤੋਂ ਪਹਿਲਾ ਸਾਈਬਰ ਅਪਰਾਧ 1920 ਵਿੱਚ ਹੋਇਆ ਪੰਜਾਬ ਦਾ ਸਭ ਤੋਂ ਪਹਿਲਾ ਸਾਈਬਰ ਅਪਰਾਧ ਅੰਮ੍ਰਿਤਸਰ ਵਿੱਚ ਵਾਪਰਿਆ ਪਾਕਿਸਤਾਨੀ ਹੈੱਕਰ ਪ੍ਰਤੀ ਦਿਨ 50-60 ਭਾਰਤੀ ਵੈੱਬਸਾਈਟਾਂ ਨੂੰ ਨਿਸ਼ਾਨਾਂ ਬਣਾਉਂਦੇ ਹਨ ਤਕਨੀਕ ਪੱਖੋਂ ਚੀਨੀ ਹੈਕਰਾਂ ਦੀ ਪੂਰੀ ਦੁਨੀਆ ਵਿੱਚ ਦਹਿਸ਼ਤ ਹੈ ਅੱਜ ਹਜ਼ਾਰਾਂ ਹੈੱਕਰ, ਕਰੈੱਕਰ ਅਤੇ ਹੋਰ ਸਰਕਾਰੀ ਅਨਸਰ ਹਰ-ਰੋਜ਼ ਅਨੇਕਾਂ ਵੈੱਬਸਾਈਟਾਂ, ਈ-ਮੇਲ,ਫੇਸਬੁਕ ਅਤੇ ਬੈਂਕ ਖਾਤਿਆਂ ਵਿੱਚ ਅਣਅਧਿਕਾਰਤ ਤੌਰ ਉੱਤੇ ਸੇਧ ਲਗਾ ਕੇ ਅਰਬਾਂ ਰੁਪਿਆਂ ਦਾ ਚੂਨਾ ਲਗਾਉਂਦੇ ਹਨ। ਕਈ ਅਪਰਾਧਾਂ ਵਿੱਚ ਵਰਤੋਂਕਾਰਾਂ ਨੂੰ ਬੁੱਧੂ ਬਣਾ ਕੇ ਮਾਨਸਿਕ ਤੌਰ ਉੱਤੇ ਪਰੇਸ਼ਾਨ ਕੀਤਾ ਜਾਂਦਾ ਹੈ। ਈ-ਮੇਲ ਖਾਤਿਆਂ ਵਿੱਚ ਬਿਨਾਂ ਬੁਲਾਏ ਮਹਿਮਾਨ ਵਾਂਗ ਆ ਧਮਕਦੇ ਹਨ। ਬੇਲਗ਼ਾਮ ਸੰਦੇਸ਼ਾਂ ਦਾ ਹੜ੍ਹ ਵੀ ਸਾਈਬਰ ਅਪਰਾਧਾਂ ਦੀ ਸ਼੍ਰੇਣੀ 'ਚ ਆਉਂਦਾ ਹੈ। ਖ਼ੁਫ਼ੀਆ ਤਰੀਕੇ ਰਾਹੀਂ ਕਿਸੇ ਦੇ ਈ-ਮੇਲ ਜਾਂ ਏਟੀਐੱਮ ਪਾਸਵਰਡ ਦੀ ਚੋਰੀ, ਕੰਪਿਊਟਰੀ ਡਾਟੇ ਉੱਤੇ ਝਪਟਾ ਮਾਰਨਾ ਅਤੇ ਨਿੱਜੀ ਜਾਣਕਾਰੀ ਉੱਤੇ ਡਾਕਾ ਮਾਰਨਾ ਆਮ ਅਜਿਹੀਆਂ ਹੀ ਘਟਨਾਵਾਂ ਹਨ। ਡਰ ਅਤੇ ਸੰਕੋਚ ਸਦਕਾ ਕੰਪਿਊਟਰ ਅਤੇ ਇੰਟਰਨੈੱਟ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਸਕਦੀ। ਜੇਕਰ ਅਸੀਂ ਕੰਪਿਊਟਰ ਅਤੇ ਇੰਟਰਨੈੱਟ ਦੀ ਵਰਤੋਂ ਸਮੇਂ ਕੁੱਝ ਸਾਵਧਾਨੀਆਂ ਵਰਤੀਏ ਤਾਂ ਸਾਈਬਰ ਅਪਰਾਧਾਂ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਸਾਈਬਰ ਅਪਰਾਧਾਂ ਦੀਆਂ ਕਿਸਮਾਂ
[ਸੋਧੋ]ਮੁੱਖ ਤੌਰ ਉੱਤੇ ਸਾਈਬਰ ਅਪਰਾਧਾਂ ਨੂੰ ਦੋ ਸ਼੍ਰੇਣੀਆਂ 'ਚ ਵੰਡਿਆ ਜਾ ਸਕਦਾ ਹੈ। ਪਹਿਲੀ ਸ਼੍ਰੇਣੀ 'ਚ ਉਹ ਅਪਰਾਧ ਸ਼ਾਮਿਲ ਹਨ ਜਿਹਨਾਂ ਵਿੱਚ ਕੰਪਿਊਟਰ ਨੂੰ ਸਿੱਧਾ ਨਿਸ਼ਾਨਾ ਬਣਾਇਆ ਜਾਂਦਾ ਹੈ। ਦੂਸਰੀ ਕਿਸਮ ਦੇ ਅਪਰਾਧਾਂ ਵਿੱਚ ਕੰਪਿਊਟਰ ਨੂੰ ਇੱਕ ਸੰਦ ਵਜੋਂ ਵਰਤ ਕੇ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਕੰਪਿਊਟਰ ਵਾਇਰਸ ਦਾ ਫੈਲਾਅ ਪਹਿਲੀ ਅਤੇ ਕਿਸ ਦੇ ਬੈਂਕ ਖਾਤੇ ਵਿਚੋਂ ਧੋਖੇ ਨਾਲ ਪੈਸੇ ਕਢਵਾਉਣੇ ਦੂਜੀ ਕਿਸਮ ਦੇ ਅਪਰਾਧਾਂ ਦੀਆਂ ਉਦਾਹਰਨਾਂ ਹਨ।