ਸਮੱਗਰੀ 'ਤੇ ਜਾਓ

ਗਰੈਵੀਟੇਸ਼ਨ ਟਾਈਮ ਡਿਲੇਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਿਸੇ ਭਾਰੀ ਵਸਤੂ ਦੀ ਸਤਹਿ ਤੋਂ ਬਚ ਕੇ ਲੰਘਦੀ ਹੋਈ ਕਿਸੇ ਪ੍ਰਕਾਸ਼ ਤਰੰਗ ਦੀ ਗਰੈਵੀਟੇਸ਼ਨਲ ਰੈੱਡਸ਼ਿਫਟ ਪੇਸ਼ਕਾਰੀ

ਇਹ ਮੰਨਦੇ ਹੋਏ ਕਿ ਸਮਾਨਤਾ ਸਿਧਾਂਤ (ਇਕੁਈਵੇਲੇਂਸ ਪ੍ਰਿੰਸੀਪਲ) ਲਾਗੂ ਰਹਿੰਦਾ ਹੈ, ਗਰੈਵਿਟੀ ਵਕਤ ਦੇ ਲਾਂਘੇ ਨੂੰ ਪ੍ਰਭਾਵਿਤ ਕਰਦੀ ਹੈ। ਕਿਸੇ ਗਰੈਵਿਟੀ ਖੂਹ ਵਿੱਚ ਭੇਜੀ ਗਈ ਲਾਈਟ ਬਲਿਊਸ਼ਿਫਟਡ ਹੋ ਜਾਂਦੀ ਹੈ। ਜਦੋਂ ਕਿ ਉਲਟੀ ਦਿਸ਼ਾ ਵਿੱਚ ਭੇਜੀ ਗਈ ਲਾਈਟ (ਯਾਨਿ ਕਿ, ਗਰੈਵਿਟੀ ਖੂਹ ਤੋਂ ਬਾਹਰ ਛੱਲ ਮਾਰਦੀ ਹੋਈ) ਰੈਡਸ਼ਿਫਟਡ ਹੋ ਜਾਂਦੀ ਹੈ ; ਇਕੱਠਾ ਕਰਦੇ ਹੋਏ, ਇਹਨਾਂ ਦੋਵੇਂ ਪ੍ਰਭਾਵਾਂ ਨੂੰ ਗਰੈਵੀਟੇਸ਼ਨਲ ਫ਼ਰੀਕੁਐਂਸੀ ਸ਼ਿਫਟ ਕਿਹਾ ਜਾਂਦਾ ਹੈ। ਹੋਰ ਆਮ ਕਰ ਕੇ, ਭਾਰੀ ਵਸਤੂਆਂ ਨੇੜੇ ਦੀਆਂ ਕ੍ਰਿਆਵਾਂ ਦੂਰ ਹੋ ਰਹੀਆਂ ਕ੍ਰਿਆਵਾਂ ਦੇ ਤੁਲਨਾਤਮਿਕ ਜ਼ਿਆਦਾ ਧੀਮੀਆਂ ਹੁੰਦੀਆਂ ਹਨ ; ਇਸ ਪ੍ਰਭਾਵ ਨੂੰ ਗਰੈਵੀਟੇਸ਼ਨਲ ਟਾਈਮ ਡਿਲੇਸ਼ਨ ਕਹਿੰਦੇ ਹਨ।

ਗਰੈਵੀਟੇਸ਼ਨਲ ਰੈਡਸ਼ਿਫਟ ਨੂੰ ਪ੍ਰਯੋਗਸ਼ਾਲਾ (ਲੈਬਾਰਟਰੀ) ਵਿੱਚ ਨਾਪਿਆ ਗਿਆ ਹੈ ਅਤੇ ਅਸਟ੍ਰੋਨੋਮੀਕਲ ਨਿਰੀਖਣ ਵਰਤਦੇ ਹੋਏ ਨਾਪਿਆ ਗਿਆ ਹੈ। ਧਰਤੀ ਦੀ ਗਰੈਵੀਟੇਸ਼ਨਲ ਖੇਤਰ ਵਿੱਚ ਗਰੈਵੀਟੇਸ਼ਨਲ ਟਾਈਮ ਡਿਲੇਸ਼ਨ ਬਹੁਤ ਵਾਰ ਅਟੌਮਿਕ ਕਲੌਕ ਵਰਤਦੇ ਹੋਏ ਨਾਪੀ ਗਈ ਹੈ, ਜਦੋਂਕਿ ਚੱਲ ਰਹੀ ਪ੍ਰਮਾਣਿਕਤਾ ਨੂੰ ਗਲੋਬਲ ਪੋਜ਼ੀਸ਼ਨਿੰਗ ਸਿਸਟਮ (GPS) ਦੇ ਓਪਰੇਸ਼ਨ ਦੇ ਪ੍ਰਭਾਵ ਦੇ ਰੂਪ ਵਿੱਚ ਮੁਹੱਈਆ ਕਰਾਇਆ ਗਿਆ ਹੈ। ਤਾਕਤਵਰ ਗਰੈਵੀਟੇਸ਼ਨਲ ਫ਼ੀਲਡਾਂ ਅੰਦਰ ਪਰਖਾਂ ਨੂੰ ਬਾਇਨਰੀ ਪਲਸਰਜ਼ ਦੇ ਨਿਰੀਖਣਾਂ ਰਾਹੀਂ ਮੁਹੱਈਆ ਕਰਾਇਆ ਗਿਆ ਹੈ। ਸਾਰੇ ਨਤੀਜੇ ਜਨਰਲ ਰਿਲੇਟੀਵਿਟੀ ਨਾਲ ਸਹਿਮਤ ਰਹੇ ਹਨ। ਫੇਰ ਵੀ, ਤਾਜ਼ਾ ਲੈਵਲ ਦੀ ਸ਼ੁੱਧਤਾ ਉੱਤੇ, ਇਹ ਨਿਰੀਖਣ ਜਨਰਲ ਰਿਲੇਟੀਵਿਟੀ ਅਤੇ ਹੋਰ ਉਹਨਾਂ ਥਿਊਰੀਆਂ ਦਰਮਿਆਨ ਫ਼ਰਕ ਨਹੀਂ ਕਰ ਸਕਦੇ ਜਿਹਨਾਂ ਵਿੱਚ ਇਕੁਈਵੇਲੈਂਸ ਪ੍ਰਿੰਸੀਪਲ ਲਾਗੂ ਰਹਿੰਦਾ ਹੈ।