ਗਿਦੜਿਆਣੀ
ਗਿਦੜਿਆਣੀ, ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ। ਪਿੰਡ ਵਿੱਚ ਪੱਤੀਆਂ ਵਾਂਗ ਪੰਜ ਵਿਹੜੇ ਹਨ। ਇਨ੍ਹਾਂ ਵਿੱਚ ਸੂਰਜ ਮੱਲ ਵਿਹੜਾ, ਦੋਲੂ ਰਾਮ ਵਿਹੜਾ, ਕ੍ਰਿਪਾ ਵਿਹੜਾ, ਰੂਪ ਵਿਹੜਾ ਤੇ ਸਾਂਝਾ ਵਿਹੜਾ ਬਣਿਆ ਹੋਇਆ ਹੈ।
ਪਿੰਡ ਵਾਰੇ
[ਸੋਧੋ]ਇਹ ਪਿੰਡ ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਨਮ ਸਥਾਨ ਹੈ। ਪਿੰਡ ਦੀ ਆਬਾਦੀ 2500 ਦੇ ਲਗਪਗ ਅਤੇ ਜ਼ਮੀਨ 9660 ਵਿੱਘੇ ਹੈ। ਪਿੰਡ ਦੇ ਨਾਮ ਬਾਰੇ ਕਿਹਾ ਜਾਂਦਾ ਹੈ ਕਿ ਪਿੰਡ ਗਾਦੜਾਂ ਦੇ ਵਸਨੀਕਾਂ ਦੇ ਆਉਣ ਕਰਕੇ ਪਿੰਡ ਦਾ ਨਾਂ ਗਿਦੜਿਆਣੀ ਪੈ ਗਿਆ। ਪਿੰਡ ਦੇ ਸੱਤ ਵਾਰਡ ਬਣਾਏ ਗਏ ਹਨ। ਪਿੰਡ ਤੋਂ ਲਹਿਰਾਗਾਗਾ, ਹਰਿਆਓ, ਫਤਿਹਗੜ੍ਹ, ਡਸਕਾ ਤੇ ਕਿਸ਼ਨਗੜ੍ਹ ਨੂੰ ਸੜਕਾਂ ਜਾਂਦੀਆਂ ਹਨ। ਇਹ ਪਿੰਡ ਵਿਧਾਨ ਸਭਾ ਹਲਕਾ ਦਿੜਬਾ, ਥਾਣਾ ਧਰਮਗੜ੍ਹ ਅਤੇ ਮਾਰਕੀਟ ਕਮੇਟੀ, ਸਬ ਡਿਵੀਜ਼ਨ, ਬਲਾਕ ਪੰਚਾਇਤ ਦਫ਼ਤਰ ਤੇ ਮੁੱਖ ਮੰਡੀ ਲਹਿਰਾਗਾਗਾ ਨਾਲ ਜੁੜਿਆ ਹੋਇਆ ਹੈ। ਗਿਦਡ਼ਿਆਣੀ ਦੇ 50 ਤੋਂ ਵੱਧ ਪਰਿਵਾਰ ਲਹਿਰਾਗਾਗਾ ਵਿੱਚ ਰਹਿੰਦੇ ਹਨ ਜਿਹਨਾਂ ਨੇ ਗਿਦੜਿਆਣੀ ਨਿਵਾਸੀ ਸਭਾ ਬਣਾਈ ਹੋਈ ਹੈ। ਪਿੰਡ ਦਾ ਜੰਮਪਲ ਅਤੇ ਦੌੜਾਕਾਂ ਸੰਤਾ ਸਿੰਘ ਮਾਰਚ 1931 ਨੂੰ ਮਲੇਸ਼ੀਆ ਦੀ ਪੁਲੀਸ ਵਿੱਚ ਭਰਤੀ ਹੋ ਗਿਆ ਸੀ ਅਤੇ ਮਾਰਚ 1957 ਨੂੰ ਸੇਵਾਮੁਕਤ ਹੋਇਆ ਸੀ।[1]
ਹਵਾਲੇ
[ਸੋਧੋ]- ↑ "ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜੱਦੀ ਪਿੰਡ". Retrieved 25 ਫ਼ਰਵਰੀ 2016.