ਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀ
ਗੁਰਮਤਿ ਕਾਵਿ-ਧਾਰਾ ਬਾਰੇ ਜਾਣਕਾਰੀ
[ਸੋਧੋ]ਗੁਰੂ ਨਾਨਕ ਕਾਲ ਵਿੱਚ ਸਮੁੱਚੇ ਸਾਹਿੱਤ ਵਿਚੋਂ ਸਭ ਤੋਂ ਸ਼ੇ੍ਰਸਠ ਰਚਨਾ ਸਿੱਖ ਗੁਰੂ ਸਹਿਬਾਨ ਦੀ ਬਾਣੀ ਕਿਹਾ ਜਾਂਦਾ ਹੈ। ਸਿੱਖ ਧਰਮ ਦਾ ਸਿੱਖ ਮੱਤ ਭਗਤੀ ਮੱਤ ਵਿੱਚ ਉਤਪੰਨ ਹੋਇਆ ਪੰਜਾਬ ਵਿੱਚ ਸਿੱਖ ਧਰਮ ਦਾ ਉਦਪਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੋਇਆ ਮੰਨਿਆ ਜਾਂਦਾ ਹੈ। ਸਿੱਖਾਂ ਦੇ ਦਸ ਗੁਰੂ ਸਹਿਬਾਨ ਹੋਏ ਹਨ। ਜਿੰਨਾ ਨੇ ਦਸ ਗੁਰੂ ਸਹਿਬਾਨ ਹੋਏ ਹਨ। ਜਿੰਨਾ ਨੇ ਆਪਣੇ-ਆਪਣੇ ਮੱਤ ਅਨੁਸਾਰ ਗੁਰਮਤਿ ਸਾਹਿੱਤ ਵਿੱਚ ਯੋਗਦਾਨ ਪਾਇਆ। ਇਸ ਯੋਗਦਾਨ ਨੂੰ ਅਸੀਂ ਗੁਰੂ ਸਹਿਬਾਨਾਂ ਦੀ ਬਾਣੀ ਕਹਿ ਸਕਦੇ ਹਾਂ। ਜਿਹੜੀ ‘ਆਦਿ ਸ੍ਰੀ ਗੁਰੂ ਗ੍ਰੰਥ` ਵਿੱਚ ਦਰਜ ਹੈ। ਇਹ ਬਾਣੀ ਸਿਧਾਂਤਕ ਪਕਿਆਈ ਤੇ ਕਲਾਗਤ ਅਧਿਆਤਮਿਕ ਸਾਹਿੱਤ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ।1
ਗੁਰਮਤਿ ਕਾਵਿ-ਧਾਰਾ ਬਾਰੇ ਵਿਚਾਰਧਾਰਾ
[ਸੋਧੋ]ਸਮੁੱਚੇ ਤੌਰ 'ਤੇ ਆਖਿਆ ਜਾ ਸਕਦਾ ਹੈ ਕਿ ਗੁਰਮਤਿ ਕਾਵਿ-ਧਾਰਾ ਆਪਣੇ ਸਮਕਾਲੀਨ ਸੰਦਰਭ ਵਿੱਚ ਕ੍ਰਾਂਤੀਕਾਰੀ ਵਿਚਾਰਧਾਰਾ ਬਣ ਕੇ ਉਜਾਗਰ ਹੁੰਦੀ ਹੈ। ਇਸ ਦਾ ਸਿਰਜਿਤ ਪ੍ਰਵਚਨ ਹਕੂਮਤੀ ਤਸ਼ਦੱਦ ਅਤੇ ਸਮਾਜਿਕ ਅਨਿਆਂ ਭੋਗਣ ਵਾਲੇ ਸਾਧਾਰਣ ਲੋਕਾਂ ਅਤੇ ਦਲਿਤ ਵਰਗਾਂ ਵਿੱਚ ਨਵਜਾਗ੍ਰਿਤੀ ਦੀ ਲਹਿਰ ਦਾ ਅਲੰਬਰਦਾਰ ਮੰਨਿਆ ਜਾਂਦਾ ਹੈ ਜੋ ਹੱਕੀ ਤੌਰ 'ਤੇ ਦਰੁਸਤ ਵੀ ਹੈ।2 ਮਿਸ਼ਾਲ ਵਜੋਂ ਗੁਰੂ ਨਾਨਕ ਦੇਵ ਦੀਆਂ ਇਹ ਕਾਵਿ-ਪੰਗਤੀਆਂ ਦੇਖੀਆਂ ਜਾ ਸਕਦੀਆਂ ਹਨ:-
“ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੂ॥ ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਊ ਕਿਆ ਰੀਸ ਜਿਥੇ ਨੀਚ ਸਮਾਲੀਆਨਿ ਤਿਥੈ ਨਦਰਿ ਤੇਰੀ ਬਖਸਿਸ਼
“ਗੁਰੂ ਅੰਗਦ ਦੇਵ ਜੀ ਦਾ ਜੀਵਨ”
[ਸੋਧੋ]ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਹੋਏ। ਗੁਰੂ ਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ‘ਗੁਰੂ ਅੰਗਦ ਸਾਹਿਬ` ਦਾ ਨਾਂ ‘ਲਹਿਣਾ` ਸੀ। ਉਹਨਾਂ ਦਾ ਜਨਮ 31 ਮਾਰਚ 1504 ਈ: ਨੂੰ ‘ਮੱਤੇ ਦੀ ਸਰਾਇ` ਨਾਮੀ ਪਿੰਡ ਵਿੱਚ ਹੋਇਆ। ਲਹਿਣਾ ਜੀ ਦੇ ਜਨਮ ਤੋਂ ਬਾਅਦ ਛੇਤੀ ਹੀ ਉਹਨਾਂ ਦੇ ‘ਮਾਤਾ-ਪਿਤਾ` ਮੱਤੇ ਦੀ ਸਰਾਇ` ਛੱਡ ਕੇ ਪਹਿਲਾ ਹਰੀਕੇ ਅਤੇ ਫਿਰ ਖਡੂਰ ਚਲੇ ਗਏ। ਉਹਨਾਂ ਦਾ ਬਚਪਨ ਹਰੀਕੇ ਅਤੇ ਖਡੂਰ ਵਿਖੇ ਹੀ ਬੀਤਿਆ। 15 ਸਾਲ ਦੀ ਉਮਰ ਵਿੱਚ ਭਾਈ ਲਹਿਣਾ ਦਾ ਵਿਆਹ ‘ਮੱਤੇ ਦੀ ਸਰਾਇ` ਦੇ ਨਿਵਾਸੀ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਨਾਲ ਹੋਇਆ। ਉਹਨਾਂ ਦੇ ਘਰ ਦੋ ਪੁੱਤਰ ਹੋਏ ‘ਦਾਤੂ ਅਤੇ ਦਾਸੂ` ਅਤੇ ਦੋ ਲੜਕੀਆਂ ਨੇ ਜਨਮ ਲਿਆ। ‘ਬੀਬੀ ਅਨੋਖੀ ਅਤੇ ਬੀਬੀ ਅਮਰੋ`।4
“ਗੁਰੂ ਅੰਗਦ ਦੇਵ ਜੀ ਦਾ ਗੁਰਮਤਿ ਕਾਵਿ-ਧਾਰਾ ਵਿੱਚ ਯੋਗਦਾਨ”
[ਸੋਧੋ]ਗੁਰੂ ਅੰਗਦ ਦੇਵ ਜੀ ਦੀ ਰਚੀ ਹੋਈ ਬਾਣੀ ‘ਗੁਰੂ ਗ੍ਰੰਥ ਸਾਹਿਬ` ਵਿੱਚ ਬਾਕੀ ਸਭ ਗੁਰੂਆਂ ਨਾਲੋਂ ਘੱਟ ਹੈ। ਆਪ ਜੀ ਦੇ ਰਚੇ ਹੋਏ 63 ਸ਼ਲੋਕ ਦਾ ਮੂਲ ਵਿਸ਼ਾ ਨਿਰਮਾਣਤਾ, ਗੁਰੂ ਭਗਤੀ, ਸ਼ਰਧਾ ਅਤੇ ਪ੍ਰੇਮ ਹੈ। ਇਹ ਸ਼ਲੋਕ ਜਾਂ ਤਾਂ ਬਾਕੀ ਗੁਰੂਆਂ ਦੀ ਬਾਣੀ ਵਿਚੋਂ ਆਉਂਦੇ ਹਨ ਜਾਂ ‘ਵਾਰਾਂ ਤੋਂ ਵਧੀਕ` ਸ਼ਲੋਕਾਂ ਦੇ ਸਿਰਲੇਖ ਹਨ। ਇਹ ਸ਼ਲੋਕ ਬੜੀ ਸਾਦੀ ਤੇ ਸਰਲ ਸ਼ੈਲੀ ਵਿੱਚ ਹਨ। ਇਹਨਾਂ ਵਿੱਚ ਜ਼ਿੰਦਗੀ ਦੀਆਂ ਧਰਮ ਸਚਿਆਈਆਂ ਪ੍ਰਗਟਾਈਆਂ ਹਨ। ਆਪ ਜੀ ਦੀ ਰਚਨਾ ਦੇ ਕੁਝ ਵੇਰਵੇ ਇਸ ਪ੍ਰਕਾਰ ਹਨ:- 1. ਜੇ ਸਉ ਚੰਦਾ ਉਗਵਹਿ, ਸੂਰਜ ਚੜਹਿ ਹਜ਼ਾਰ। ਏਤੇ ਚਾਨਣ ਹੋਂਦਿਆ, ਗੁਰ ਬਿਨ ਘੋਰ ਅੰਧੇਰ। 2. ਨਾਨਕ ਚਿੰਤ ਮਤੁ ਕਰੋ ਚਿੰਤਾ ਤਿਸਿ ਹੀ ਹੈ। ਕਾਲਿ ਮੈਂ ਜੋਤਿ ਉਪਾਇਕਾ, ਤਿਨਾ ਭੀ ਰੋਜੀ ਦੇ।5 3. ਜੋ ਸਿਰਿ ਸਾਂਈ ਨਾ ਨਿਵੇ ਸੋ ਸਿ ਦੀਜੈ ਡਾਰ। ਨਾਨਕ ਜਿਸ ਪਿੰਜਰ ਮੈਂ, ਬ੍ਰਿਹਾ ਸੋ ਪਿੰਜਰ ਲੈ ਜਾਣ
ਆਪ ਜੀ ਦੇ 63 ਸ਼ਲੋਕ ਆਪ ਜੀ ਦੇ ਨਾਂ ਅਧੀਨ ਗੁਰੂ ਗ੍ਰੰਥ ਸਾਹਿਬ ਦੀਾਂ 9 ਵਾਰਾਂ ਵਿੱਚ ਦਰਜ ਮਿਲਦੇ ਹਨ
[ਸੋਧੋ]ਜਿਵੇਂ
- 1. ‘ਸਿਰੀ ਰਾਗ ਕੀ ਵਾਰ` ਮ.8 ਵਿੱਚ 2 ਸ਼ਲੋਕ (ਪਾਉੜੀ 3 ਅਤੇ 15 ਨਾਲ ਇੱਕ-ਇੱਕ)
- 2. ‘ਮਾਝ ਦੀ ਵਾਰ ਮ. 1 12 ਸ਼ਲੋਕ (4: 2, 17, 19, 27, ਨਾਲ ਇੱਕ-ਇੱਕ ਅਤੇ 3, 18, 22, 23, ਨਾਲ ਦੋ-ਦੋ)
- 3. ‘ਆਸਾ ਕੀ ਵਾਰ` ਮ. 1 ਵਿੱਚ 15 ਸ਼ਲੋਕ (4: 1, 2, 7 ਅਤੇ 24 ਨਾਲ ਇੱਕ-ਇੱਕ ਪਾਉੜੀ 12, 21 ਅਤੇ 23 ਨਾਲ ਦੋ-ਦੋ)
- 4. ‘ਸੋਰਠਿ ਕੀ ਵਾਰ` ਮ. 8 ਵਿੱਚ 1 ਸ਼ਲੋਕ (4: 28 ਨਾਲ)
- 5. ‘ਸੂਹੀ ਕੀ ਵਾਰ` ਮ. ਵਿੱਚ 11 ਸ਼ਲੋਕ(ਪ: 18 ਅਤੇ 4 8, 9, 20 ਨਾਲ ਦੋ-ਦੋ ਅਤੇ 4: 7 ਨਾਲ)
- 6. ‘ਰਾਮਕਲੀ ਕੀ ਵਾਰ` ਮ 3 ਵਿੱਚ 7 ਸ਼ਲੋਕ (4: 14 ਨਾਲ ਅਤੇ 18 ਨਾਲ ਇੱਕ-ਇੱਕ ਪਾਉੜੀ 15 ਨਾਲ 2 ਅਤੇ ਪਾਉੜੀ 16 ਨਾਲ 3)
- 7. ‘ਸਾਰੰਗ ਕੀ ਵਾਰ` ਮ. 8 ਵਿੱਚ 9 ਸ਼ਲੋਕ (ਪਉੜੀ 1,2,3 ਅਤੇ 16 ਅਤੇ 20 ਨਾਲ ਇੱਕ-ਇੱਕ ਨਾਲ ਅਤੇ 4: 4 ਨਾਲ 21)
- 8. ‘ਮਲਾਰ ਕੀ ਵਾਰ` ਮ. 1 ਵਿੱਚ ਸ਼ਲੋਕ (4: 3, 22 ਅਤੇ 26 ਨਾਲ ਇੱਕ-ਇੱਕ ਅਤੇ ਪਾਉੜੀ 4 ਨਾਲ ਦੋ)
- 9. ‘ਮਾਰੂ ਕੀ ਵਾਰ` ਮ. 3 ਵਿੱਚ 1 ਸ਼ਲੋਕ (ਪਾਉੜੀ 20 ਨਾਲ)6
ਹਵਾਲੇ
[ਸੋਧੋ]<1। ਡਾ. ਪਰਮਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1961, ਪੰਨਾ-30> <2। ਡਾ. ਜਗਬੀਰ ਸਿੰਘ, ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ, 2011, ਪੰਨਾ-49> <3। ਡਾ. ਜਗਬੀਰ ਸਿੰਘ, ਚੇਤਨਾ ਪ੍ਰਕਾਸ਼ਨ ਭਵਨ, ਲੁਧਿਆਣਾ, 2011, ਪੰਨਾ-46> <4। ਕੁਲਵੰਤ ਕੌਰ, ਗੁਰਮਤਿ ਕਾਵਿ ਇੱਕ ਅਧਿਐਨ, ਪ੍ਰਤਾਪ ਮਹਿਤਾ ਲੋਕਾਇਤ ਪ੍ਰਕਾਸ਼ਨ ਐਸ.ਸੀ. ਓ., 57-58-59, ਸੈਕਟਰ 17-ਸੀ, ਚੰਡੀਗੜ੍ਹ, 1984, ਪੰਨਾ-35> <5। ਡਾ. ਪਰਮਿੰਦਰ ਸਿੰਘ: ਪੰਜਾਬੀ ਯੂਨੀਵਰਸਿਟੀ, ਪਟਿਆਲਾ, 1961, ਪੰਨਾ-40> <6। ਡਾ. ਰਤਨ ਸਿੰਘ ਜੱਗੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ (ਭਾਗ ਦੂਜਾ), 1998, ਪੰਨਾ-56>