ਟੁੱਟੀ ਗੰਢੀ
ਟੁੱਟੀ ਗੰਢੀ ਸਾਹਿਬ ਗੁਰਦੁਆਰਾ ਮੁਕਤਸਰ ਸਾਹਿਬ ਦਾ ਇਤਿਹਾਸਿਕ ਗੁਰੂਦੁਆਰਾ ਹੈ। ਇਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਕੰਪਲੈਕਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿੱਚ ਵਿਸ਼ਾਲ ਸਰੋਵਰ ਸਥਿਤ ਹੈ, ਜਿਹੜਾ ਤਰਨਤਾਰਨ ਸਾਹਿਬ ਦੇ ਸਰੋਵਰ ਤੋਂ ਬਾਅਦ ਦੂਜੇ ਵੱਡੇ ਸਰੋਵਰ ਵਜੋਂ ਜਾਣਿਆ ਜਾਂਦਾ ਹੈ।
ਬਣਤਰ
[ਸੋਧੋ]ਗੁਰਦੁਆਰੇ ਦੇ ਬਿਲਕੁਲ ਸਾਹਮਣੇ ਇੱਕ ਵਿਸ਼ਾਲ ਸਰੋਵਰ ਹੈ। ਸਰਵੋਰ ਦੇ ਚਾਰੇ ਪਾਸੇ ਪਰਿਕਰਮਾ ਵਿੱਚ ਸ਼ਾਨਦਾਰ ਵਰਾਂਡਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਸਰਾਂ ਅਤੇ ਭਾਈ ਮਹਾਂ ਸਿੰਘ ਦੀਵਾਨ ਹਾਲ ਦੀ ਇਮਾਰਤ ਹੈ। ਇੱਥੇ ਵਣ ਦਾ ਉਹ ਰੁੱਖ ਵੀ ਮੌਜੂਦ ਹੈ, ਜਿੱਥੇ ਗੁਰੂ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ।
ਇਤਿਹਾਸ
[ਸੋਧੋ]ਗੁਰਦੁਆਰਾ ਟੁੱਟੀ ਗੰਢੀ ਸਾਹਿਬ: ਇਸ ਅਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ 40 ਸਿੰਘਾਂ ਦੇ ਮੁਖੀ ਭਾਈ ਮਹਾਂ ਸਿੰਘ ਦੀ ਅਰਜੋਈ ’ਤੇ ਗੁਰੂ ਜੀ ਨੇ ਖ਼ੁਦ ਬੇਦਾਵਾ ਪਾੜਿਆ ਸੀ। ਇਨ੍ਹਾਂ ਗੁਰਦੁਆਰਿਆ ਦੀ ਛੋ ਸਦਕਾ ਸ੍ਰੀ ਮੁਕਤਸਰ ਸਾਹਿਬ ਨੂੰ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹਾਸਲ ਹੋ ਗਿਆ ਹੈ।[1]
ਹਵਾਲੇ
[ਸੋਧੋ]- ↑ ਗੁਰਸੇਵਕ ਸਿੰਘ ਪ੍ਰੀਤ (12 ਜਨਵਰੀ 2016). "ਮੇਲਾ ਮਾਘੀ ਦੇ ਪ੍ਰਸੰਗ". ਪੰਜਾਬੀ ਟ੍ਰਿਬਿਊਨ. Retrieved 16 ਫ਼ਰਵਰੀ 2016.