ਸਮੱਗਰੀ 'ਤੇ ਜਾਓ

ਟੈਰੀ ਗਿਲੀਅਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟੈਰੀ ਗਿਲੀਅਮ
ਗਿਲੀਅਮ 2010 ਵਿੱਚ
ਜਨਮ
ਟੇਰੈਂਸ ਵੈਂਸ ਗਿਲੀਅਮ

(1940-11-22) 22 ਨਵੰਬਰ 1940 (ਉਮਰ 83)
ਮਿਨੀਆਪੋਲਿਸ, ਮਿਨੋਸੋਟਾ, ਸੰਯੁਕਤ ਰਾਜ ਅਮਰੀਕਾ
ਨਾਗਰਿਕਤਾਯੂਨਾਇਟਡ ਕਿੰਗਡਮ (1968–ਹੁਣ ਤੱਕ)
ਸੰਯੁਕਤ ਰਾਜ ਅਮਰੀਕਾ (1940–2006)
ਅਲਮਾ ਮਾਤਰਔਕਸੀਡੈਂਟਲ ਕਾਲਜ (ਬੀ.ਏ., 1962)
ਪੇਸ਼ਾਅਦਾਕਾਰ, ਐਨੀਮੇਟਰ, ਕੌਮੇਡੀਅਨ, ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ
ਸਰਗਰਮੀ ਦੇ ਸਾਲ1968–ਹੁਣ ਤੱਕ
ਜੀਵਨ ਸਾਥੀ
ਮੈਗੀ ਵੈਸਟਨ
(ਵਿ. 1973)
ਬੱਚੇ3
ਵੈੱਬਸਾਈਟterrygilliamweb.com

ਟੇਰੈਂਸ ਵੈਂਸ ਗਿਲੀਅਮ (/ˈɡɪliəm/; ਜਨਮ 22 ਨਵੰਬਰ 1940)[2] ਇੱਕ ਅਮਰੀਕਾ ਵਿੱਚ ਪੈਦਾ ਹੋਇਆ ਬ੍ਰਿਟਿਸ਼ ਸਕ੍ਰੀਨਲੇਖਕ, ਫ਼ਿਲਮ ਨਿਰਦੇਸ਼ਕ, ਐਨੀਮੇਟਰ, ਅਦਾਕਾਰ, ਕੌਮੇਡੀਅਨ ਅਤੇ ਮੌਂਟੀ ਪਾਈਥਨ ਕੌਮੇਡੀ ਸਮੂਹ ਦਾ ਮੈਂਬਰ ਸੀ।

ਗਿਲੀਅਮ ਨੇ 12 ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ ਜਿਸ ਵਿੱਚ ਟਾਈਮ ਬੈਂਡਿਟਸ (1981), ਬ੍ਰਾਜ਼ੀਲ (1985), ਦ ਐਡਵੈਂਚਰਸ ਔਫ਼ ਬਾਰਨ ਮੁਨਚੌਸਨ (1988), 12 ਮੰਕੀਜ਼ (1995), ਫ਼ੀਅਰ ਐਂਡ ਲੋਦਿੰਗ ਇਨ ਲਾਸ ਵੇਗਸ (1998) ਅਤੇ ਦ ਇਮੈਜੀਨੇਸ਼ਨ ਔਫ਼ ਡੌਕਟਰ ਪਾਰਨਾਸੂਸ (2009) ਸ਼ਾਮਿਲ ਹਨ। ਉਹ ਪਾਈਥਨ ਸਮੂਹ ਦਾ ਇੱਕੋ-ਇੱਕ ਮੈਂਬਰ ਸੀ ਜਿਹੜਾ ਇੰਗਲੈਂਡ ਵਿੱਚ ਨਹੀਂ ਪੈਦਾ ਹੋਇਆ ਸੀ, ਉਸ ਨੂੰ ਕੁਦਰਤੀ ਤੌਰ 'ਤੇ ਰਹਿਣ ਵਾਲੀ ਨਾਗਰਿਕਤਾ 1968 ਵਿੱਚ ਮਿਲੀ ਸੀ ਅਤੇ 2006 ਵਿੱਚ ਉਸਨੂੰ ਮੁੜ ਅਮਰੀਕਾ ਦੀ ਨਾਗਰਿਕਤਾ ਮਿਲ ਗਈ ਸੀ।

ਗਿਲੀਅਮ ਦਾ ਜਨਮ ਮਿਨੇਸੋਟਾ ਵਿਖੇ ਹੋਇਆ ਸੀ, ਪਰ ਉਸਨੇ ਆਪਣਾ ਸਕੂਲ ਅਤੇ ਕਾਲਜ ਦਾ ਸਮਾਂ ਲਾਸ ਏਂਜਲਸ ਵਿੱਚ ਬਿਤਾਇਆ ਸੀ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਐਨੀਮੇਟਰ ਅਤੇ ਕਾਰਟੂਨਿਸਟ ਦੇ ਤੌਰ 'ਤੇ ਕੀਤੀ ਸੀ। ਉਸਨੇ ਮੌਂਟੀ ਪਾਈਥਨ ਨੂੰ ਉਹਨਾਂ ਦੇ ਕੰਮਾਂ ਵਿੱਚ ਐਨੀਮੇਟਰ ਦੇ ਤੌਰ 'ਤੇ ਸ਼ਾਮਿਲ ਹੋਇਆ ਸੀ, ਪਰ ਮਗਰੋਂ ਉਹ ਉਸ ਸਮੂਹ ਦਾ ਪੱਕਾ ਮੈਂਬਰ ਬਣ ਗਿਆ ਸੀ ਅਤੇ ਉਸਨੂੰ ਅਦਾਕਾਰੀ ਦੇ ਰੋਲ ਵੀ ਦਿੱਤੇ ਗਏ ਸਨ। 1970 ਵਿੱਚ ਉਹ ਫ਼ੀਚਰ ਫ਼ਿਲਮ ਦਾ ਨਿਰਦੇਸ਼ਕ ਬਣਿਆ। ਉਸਦੀਆਂ ਬਹੁਤੀਆਂ ਫ਼ਿਲਮਾਂ ਕਾਲਪਨਿਕਤਾ ਦੇ ਵਿਸ਼ੇ ਅਤੇ ਇਸਦੇ ਆਮ ਜੀਵਨ ਵਿੱਚ ਮਹੱਤਵ ਨੂੰ ਪੇਸ਼ ਕਰਦੀਆਂ ਸਨ। ਉਸਦੇ ਵਿਚਾਰ ਅਫ਼ਸਰਸ਼ਾਹੀ ਅਤੇ ਸੱਤਾਵਾਦ ਦੇ ਉਲਟ ਸਨ, ਅਤੇ ਉਹ ਪਾਤਰਾਂ ਨੂੰ ਕਾਲੇ ਜਾਂ ਸਵੈਭਰਮੀ ਹਾਲਤਾਂ ਵਿੱਚ ਪੇਸ਼ ਕਰਦਾ ਸੀ। ਉਸਦੇ ਆਪਣੇ ਕਥਾਨਕ ਵਿੱਚ ਬਲੈਕ ਕੌਮੇਡੀ ਅਤੇ ਟ੍ਰੈਜੀਕੌਮੇਡੀ ਪਦਾਰਥ ਸ਼ਾਮਿਲ ਸਨ ਜਿਹੜੇ ਕਿ ਹੈਰਾਨੀਜਨਕ ਸਮਾਪਤੀ ਉੱਪਰ ਮੁੱਕਦੇ ਸਨ।

ਮੁੱਢਲਾ ਜੀਵਨ

[ਸੋਧੋ]

ਗਿਲੀਅਮ ਦੇ ਪਿਤਾ ਦਾ ਨਾਮ ਜੇਮਸ ਹਾਲ ਗਿਲੀਅਮ ਸੀ ਅਤੇ ਉਸਦੀ ਮਾਂ ਦਾ ਨਾਮ ਬੀਟਰਿਸ ਸੀ। ਉਸਦਾ ਪਿਤਾ ਲੱਕੜ ਦਾ ਮਿਸਤਰੀ ਬਣਨ ਤੋਂ ਪਹਿਲਾਂ ਇੱਕ ਸੇਲਜ਼ਮੈਨ ਸੀ। ਮਿਸਤਰੀ ਬਣਨ ਪਿੱਛੋਂ ਉਹ ਮਿਨੇਸੋਟਾ ਆ ਗਏ ਸਨ।[3]

ਇਸ ਪਿੱਛੋਂ ਉਹਨਾਂ ਦਾ ਪਰਿਵਾਰ 1952 ਵਿੱਚ ਲਾਸ ਐਂਜਲਸ ਵਿਖੇ ਪੈਨੋਰਮਾ ਸਿਟੀ ਦੇ ਗੁਆਂਢ ਵਿੱਚ ਆ ਗਿਆ ਹੈ। ਗਿਲੀਅਮ ਨੇ ਆਪਣੀ ਮੁੱਢਲੀ ਪੜ੍ਹਾਈ ਬਿਰਮਿੰਘਮ ਹਾਈ ਸਕੂਲ ਤੋਂ ਕੀਤੀ ਜਿਸ ਵਿੱਚ ਆਪਣੀ ਜਮਾਤ ਦਾ ਮੁਖੀ ਹੁੰਦਾ ਸੀ। ਉਸਨੂੰ ਸਕੂਲ ਵਿੱਚ ਏ ਗ੍ਰੇਡ ਮਿਲਿਆ ਸੀ। ਆਪਣੇ ਹਾਈ ਸਕੂਲ ਦੇ ਸਮੇਂ ਉਸਨੇ ਮੈਡ ਮੈਗਜ਼ੀਨ ਪੜ੍ਹਿਆ ਜਿਹੜੀ ਕਿ ਉਸ ਸਮੇਂ ਹਾਰਵੀ ਕੁਰਟਜ਼ਮੈਨ ਦੁਆਰਾ ਐਡਿਟ ਕੀਤੀ ਗਈ ਸੀ ਅਤੇ ਜਿਸਨੇ ਗਿਲੀਅਮ ਦੇ ਕੰਮਾਂ ਉੱਪਰ ਬਹੁਤ ਪ੍ਰਭਾਵ ਪਾਇਆ ਸੀ।[4]

ਹਵਾਲੇ

[ਸੋਧੋ]
  1. "Terry Gilliam". Desert Island Discs. 15 April 2011. BBC Radio 4. Retrieved 18 January 2014. {{cite episode}}: Cite has empty unknown parameters: |seriesno=, |transcripturl=, and |serieslink= (help)
  2. "BBC Music biography". BBC Music. Retrieved 14 September 2015.
  3. The Pythons: Autobiography by the Pythons. New York: St. Martin's Griffin. 2005. ISBN 978-0312311452.
  4. Gilliam, Terry; Sterritt, David; Rhodes, Lucille (April 2004). Terry Gilliam: Interviews. Univ. Press of Mississippi. p. 67. ISBN 978-1-57806-624-7. Retrieved 7 October 2010. Mad comics inspired everything we ever did. (p. 67)

ਹੋਰ ਪੜ੍ਹੋ

[ਸੋਧੋ]

ਬਾਹਰਲੇ ਲਿੰਕ

[ਸੋਧੋ]