ਡਾਇਰੀ
ਦਿੱਖ
ਡਾਇਰੀ ਆਮ ਅਰਥਾਂ ਵਿੱਚ ਉਹ ਕਾਪੀ, ਜਾਂ ਰੋਜ਼ਨਾਮਚਾ ਹੁੰਦਾ ਹੈ ਜਿਸ ਵਿੱਚ ਕੋਈ ਵਿਅਕਤੀ ਆਪਣੇ ਨਾਲ ਸਬੰਧਤ ਰੋਜ ਹੋਣ ਵਾਲੀਆਂ ਘਟਨਾਵਾਂ ਦਾ ਜਿਕਰ ਕਰਦਾ ਹੈ। ਪਰ ਸਾਹਿਤਕ ਅਰਥਾਂ ਵਿੱਚ ਡਾਇਰੀ ਆਤਮ-ਪਰਕਾਸ ਸਾਹਿਤ ਦੀ ਇੱਕ ਵੰਨਗੀ ਹੈ। ਜਿਸ ਵਿੱਚ ਲੇਖਕ ਆਪਣੇ ਕਾਲ ਵਿੱਚ ਹੋਣ ਵਾਲੀਆਂ ਮਹਤਵਪੂਰਨ ਨਿਜੀ, ਸਾਹਿਤਕ, ਸਮਜਿਕ, ਅਤੇ ਰਾਜਨੀਤਿਕ ਘਟਨਾਵਾਂ ਦਾ ਰਿਕਾਰਡ ਰੱਖਦਾ ਹੈ। ਡਾਇਰੀ ਅਸਲ ਵਿੱਚ ਆਤਮ-ਕਥਾ ਦਾ ਹੀ ਇੱਕ ਰੂਪ ਹੈ। ਪਰ ਆਤਮ-ਕਥਾ ਵਾਂਗ ਇਸ ਵਿੱਚ ਸਵੈ-ਵਿਸ਼ਲੇਸਣ ਨਹੀਂ ਹੁੰਦਾ। ਡਾਇਰੀ ਦੀ ਮਹਾਨਤਾ ਇਸ ਵਿੱਚ ਹੈ ਕਿ ਡਾਇਰੀ ਲੇਖਕ ਆਪਣੇ ਸਮੇਂ ਦਾ ਦਾਰਸਨਿਕ, ਧਾਰਮਿਕ ਨੇਤਾ, ਸਮਾਜ ਸੁਧਾਰਕ ਜਾਂ ਫਿਰ ਸਾਹਿਤਕਾਰ ਹੋ ਸਕਦਾ ਹੈ। ਡਾਇਰੀ ਵਿੱਚ ਸਾਮਲ ਕੀਤੀਆਂ ਘਟਨਾਵਾਂ ਤੋਂ ਸਾਨੂੰ ਕਿਸੇ ਸਮੇਂ ਬਾਰੇ ਜਾਣਕਾਰੀ ਮਿਲਦੀ ਹੈ।