ਦਹਿ ਸਦੀ ਵਿਕਾਸ ਉਦੇਸ਼
ਦਹਿ-ਸਦੀ ਵਿਕਾਸ ਉਦੇਸ਼ਾਂ ਤੋਂ ਭਾਵ ਵਿਸ਼ਵ ਪਧਰ ਤੇ ਅਜਿਹੇ ਚੋਣਵੇਂ ਖੇਤਰਾਂ ਦਾ ਤਰਜੀਹ ਦੇ ਅਧਾਰ ਤੇ ਵਿਕਾਸ ਕਰਨਾ ਹੈ ਜੋ ਮਨੁੱਖੀ ਵਿਕਾਸ ਨਾਲ ਸਬੰਧਿਤ ਹੋਣ। ਅਰਥ ਸ਼ਾਸਤਰ ਦੀ ਪ੍ਰਚਲਤ ਅੰਗ੍ਰੇਜ਼ੀ ਸ਼ਬਦਾਵਲੀ ਵਿੱਚ ਇਹਨਾ ਨੂੰ ਮਿਲੇਨੀਅਮ ਡਿਵੈਲਪਮੇਂਟ ਗੋਲਜ਼ (ਐਮ.ਡੀ.ਐਮਸ.) {Millennium Development Goals (MDGs)} ਵਜੋਂ ਜਾਣਿਆ ਜਾਂਦਾ ਹੈ। ਸਾਲ 2000 ਵਿੱਚ ਯੂਨਾਈਟੇਡ ਨੇਸ਼ਨ (ਯੂ .ਐਨ) ਦਾ ਇੱਕ ਦਹਿ-ਸਦੀ ਸਿਖਰ ਸੰਮੇਲਨ ਹੋਇਆ ਸੀ ਜਿਸ ਵਿੱਚ ਅੰਤਰਰਾਸ਼ਟਰੀ ਵਿਕਾਸ ਦੇ ਅੱਠ ਦਹਿ-ਸਦੀ ਵਿਕਾਸ ਉਦੇਸ਼ ਨਿਰਧਾਰਤ ਕੀਤੇ ਗਏ ਸਨ।ਇਹ ਉਦੇਸ਼ ਯੂਨਾਈਟੇਡ ਨੇਸ਼ਨਸ ਦਹਿ-ਸਦੀ ਮਤੇ ਦੀ ਪੈਰਵੀ ਵਜੋਂ ਅਪਨਾਏ ਗਏ ਸਨ। ਉਸ ਸਮੇ ਦੇ ਸਾਰੇ 189 ਯੂਨਾਈਟੇਡ ਨੇਸ਼ਨਸ ਮੈਬਰ ਦੇਸ਼ਾਂ (ਜਿਨਾ ਦੀ ਗਿਣਤੀ ਹੁਣ 193 ਹੈ) ਅਤੇ ਤਕਰੀਬਨ 23ਅੰਤਰਰਾਸ਼ਟਰੀ ਸੰਸਥਾਂਵਾਂ ਨੇ 2015 ਤੱਕ ਹੇਠ ਲਿਖੇ ਅੱਠ ਦਹਿ-ਸਦੀ ਵਿਕਾਸ ਉਦੇਸ਼ ਪ੍ਰਾਪਤ ਕਰਨ ਵਿੱਚ ਮਦਦ ਕਰਨ ਦਾ ਨਿਸਚਾ ਕੀਤਾ:
- ਅਤਿ ਗੁਰਬਤ ਅਤੇ ਭੁੱਖਮਰੀ ਦਾ ਖਾਤਮਾ ਕਰਨਾ
- ਪੂਰਨ ਪ੍ਰਾਇਮਰੀ ਸਿਖਿਆ ਦੀ ਪ੍ਰਾਪਤੀ ਕਰਨਾ
- ਲਿੰਗ ਬਰਾਬਰੀ ਵਧਾਓਣਾ ਅਤੇ ਔਰਤਾਂ ਦਾ ਸ਼ਕਤੀਕਰਨ ਕਰਨਾ
- ਬਚਿਆਂ ਦੀ ਮੌਤ ਦਰ ਘਟਾਓਣਾ
- ਜਣੇਪੇ ਵਾਲੀਆਂ ਮਾਵਾਂ ਦੀ ਮੌਤ ਦਰ ਘਟਾਓਣਾ
- ਐਚ.ਆਈ.ਵੀ./ ਏਡਸ,ਮਲੇਰੀਆ ਅਤੇ ਹੋਰ ਬਿਮਾਰੀਆਂ ਦਾ ਟਾਕਰਾ ਕਰਨਾ
- ਵਾਤਾਵਰਨ ਦੀ ਸਥਿਰਤਾ ਯਕੀਨੀ ਬਣਾਓਣਾ[1]
- ਵਿਕਾਸ ਲਈ ਵਿਸ਼ਵ ਪੱਧਰ ਤੇ ਸਾਂਝੀਵਾਲਤਾ ਵਧਾਓਣਾ[2]
ਹਰੇਕ ਉਦੇਸ਼ ਦੀ ਪ੍ਰਾਪਤੀ ਲਈ ਵਿਸ਼ੇਸ ਟੀਚੇ, ਸਮਾਂ ਨਿਸਚਿਤ ਕੀਤਾ ਗਿਆ ਸੀ।
.
ਇਹ ਵੀ ਵੇਖੋ
[ਸੋਧੋ]- 8 (2008), ਅੱਠ ਵਿਕਾਸ ਉਦੇਸ਼ਾਂ ਬਾਰੇ ਅੱਠ ਲਘੂ ਫਿਲਮਾਂ
- ਕਰਜਾ ਮੁਆਫੀ
- ਮਾਨਵੀ ਹੱਕਾਂ ਅਤੇ ਜੁਮੇਵਾਰੀਆਂ ਦਾ ਮਤਾ
- ਅੰਤਰ ਰਾਸ਼ਟਰੀ ਵਿਕਾਸ
- ਸਰਕਾਰੀ ਵਿਕਾਸ ਸਹਾਇਤਾ (ਓਡੀਏ)
- ਪ੍ਰੇਕੇਰਿਆ (ਦੇਸ)
- ਸਿਓਲ ਵਿਕਾਸ ਸਰਬਸਮਤੀ
- ਯੂਨਾਈਟੇਡ ਡਿਵੈਲਪਮੈਟਪ੍ਰੋਗਰਾਮ (ਯੂ ਐਨ ਡੀ ਪੀ)
- 2015 ਤੋਂ ਬਾਅਦ ਦਾ ਵਿਕਾਸ ਏਜੰਡਾ
ਹਵਾਲੇ
[ਸੋਧੋ]- ↑ [1], United Nations Millennium Development Goals website, retrieved 17 April 2015
- ↑ Background page, United Nations Millennium Development Goals website, retrieved 16 June 2009
ਬਾਹਰੀ ਕੜੀਆਂ
[ਸੋਧੋ]- ਅਧਿਕਾਰਿਤ ਵੈੱਬਸਾਈਟ
- [2] One page chart of the status of the MDGs at 2013
- Eradicate Extreme Poverty and Hunger by 2015 | UN Millennium Development Goal Archived 3 ਅਪ੍ਰੈਲ 2013 at Archive.is curated by the Center for Latin American and Caribbean Studies at Michigan State University
- Ensure Environmental Sustainability by 2015 | UN Millennium Development Goal Archived 5 July 2014[Date mismatch] at the Wayback Machine. curated by the Center for Latin American and Caribbean Studies at Michigan State University
- Gillian Sorensen, Senior Advisor to the United Nations Foundation, discusses UN Millennium Development Goals Archived 22 February 2013[Date mismatch] at the Wayback Machine.
- ⇒ The Vrinda Project Channel - videos on the work in progress for the achievement of the MDGs connected to the Wikibook Development Cooperation Handbook
- The Millennium Development Goals in Asia and the Pacific: 12 Things to Know Asian Development Bank