ਸਮੱਗਰੀ 'ਤੇ ਜਾਓ

ਦੋ-ਅੱਖੀ ਦੂਰਬੀਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਦੂਰਬੀਨ ਤੋਂ ਮੋੜਿਆ ਗਿਆ)
ਨਿਊਟਨੀ ਦੂਰਦਰਸ਼ੀ ਦਾ ਆਰੇਖ

ਦੂਰਬੀਨ ਇੱਕ ਉਪਕਰਨ ਹੁੰਦਾ ਹੈ ਜਿਸਦਾ ਪ੍ਰਯੋਗ ਦੂਰ ਸਥਿਤ ਵਸਤਾਂ ਅਤੇ ਵਿਦਿਉਤਚੁੰਬਕੀ ਵਿਕਿਰਣ ਪੁੰਜ ਨੂੰ ਦੇਖਣ ਲਈ ਕੀਤਾ ਜਾਂਦਾ ਹੈ। ਦੂਰਬੀਨ ਤੋਂ ਆਮ ਤੌਰ 'ਤੇ ਲੋਕ ਪ੍ਰਕਾਸ਼ੀ ਦੂਰਦਰਸ਼ੀ ਦਾ ਅਰਥ ਲੈਂਦੇ ਹਨ, ਪਰ ਇਹ ਵਿਦਿਉਤਚੁੰਬਕੀ ਵਰਣਕਰਮ ਦੇ ਹੋਰ ਭਾਗਾਂ ਵਿੱਚ ਵੀ ਕੰਮ ਕਰਦੀ ਹੈ ਜਿਵੇਂ X - ਨੀ ਦੂਰਦਰਸ਼ੀ ਜੋ ਕਿ X - ਨੀ ਦੇ ਪ੍ਰਤੀ ਸੰਵੇਦਨਸ਼ੀਲ ਹੁੰਦਾ ਹੈ, ਰੇਡੀਓ ਦੂਰਬੀਨ ਜੋ ਕਿ ਜਿਆਦਾ Wavelength ਦੀ ਬਿਜਲਈ ਚੁੰਬਕੀ ਤਰੰਗਾਂ ਗ੍ਰਹਿਣ ਕਰਦੀ ਹੈ।

ਇਤਿਹਾਸ

[ਸੋਧੋ]

ਦੂਰਬੀਨ ਜਾਂ ਦੂਰਦਰਸ਼ੀ ਦੀ ਕਾਢ ਦਾ ਸਿਹਰਾ 1608 ਵਿੱਚ ਨੀਦਰਲੈਂਡਜ਼ ਦੇ ਐਨਕਸਾਜ਼ ਹੈਂਸ ਲਿਪਰਸੀ ਨਾਂ ਜਾਂਦਾ ਹੈ।[1] ਇਸ ਨੂੰ ਸੰਸਾਰ ਦੀ ਪਹਿਲੀ ਦੂਰਬੀਨ ਕਿਹਾ ਜਾ ਸਕਦਾ ਹੈ।ਉਸ ਨੇ ਦੋ ਲੈਨਜ਼ਾਂ ਨੂੰ ਇੱਕ ਦੂਜੇ ਦੇ ਬਰਾਬਰ ਰੱਖ ਕੇ ਅੱਗੇ ਪਿੱਛੇ ਕੀਤਾ। ਉਹ ਹੈਰਾਨ ਹੋ ਗਿਆ ਕਿ ਅਜਿਹਾ ਕਰਨ ’ਤੇ ਦੂਰ ਦੀਆਂ ਚੀਜ਼ਾਂ ਬਹੁਤ ਹੀ ਸਾਫ਼ ਦਿਸ ਰਹੀਆਂ ਹਨ। ਹੈਂਸ ਨੇ ਦੋ ਲੈਨਜ਼ਾਂ ਨੂੰ ਇੱਕ ਦੂਜੇ ਦੇ ਅੱਗੇ ਪਿੱਛੇ ਜੋੜ ਕੇ ਇੱਕ ਨਿੱਕੀ ਜਿਹੀ ਦੂਰਬੀਨ ਬਣਾਈ। ਇਟਲੀ ਦੇ ਵਿਗਿਆਨਕ ਗੈਲੀਲਿਓ ਗੈਲਿਲੀ ਨੇ ਪਹਿਲੀ ਸਫ਼ਲ ਦੂਰਬੀਨ 1609 ਵਿੱਚ ਬਣਾਈ। ਉਹ ਉਸ ਪ੍ਰਕਾਰ ਦੀ ਦੂਰਬੀਨ ਬਣਾਉਣ ਵਿੱਚ ਸਫ਼ਲ ਹੋ ਗਏ ਜੋ ਚੰਦਰਮਾ ਦੇ ਪਰਬਤ ਅਤੇ ਸੂਰਜ, ਚੰਦਰਮਾ ਅਤੇ ਤਾਰਿਆਂ ਨੂੰ ਨਜ਼ਦੀਕ ਤੋਂ ਦਿਖਾਉਣ ਵਾਲੀ ਪਹਿਲੀ ਦੂਰਬੀਨ ਸੀ। ਆਇਜ਼ਕ ਨਿਊਟਨ ਨੇ ਰਿਫਲੈਕਟਰ ਟੈਲੀਸਕੋਪ ਦੀ ਖੋਜ ਕੀਤੀ ਜਿਸ ਵਿੱਚ ਲੈਨਜ਼ਾਂ ਦੇ ਨਾਲ ਸ਼ੀਸ਼ਿਆਂ ਦੀ ਵੀ ਵਰਤੋਂ ਕੀਤੀ ਗਈ। ਇਸ ਤੋਂ ਬਾਅਦ ਐੱਨ ਕੈਸੀਗ੍ਰੇਨ ਨੇ ਪਰਾਵਰਤੀ ਦੂਰਬੀਨਾਂ ਦਾ ਵਿਕਾਸ ਕੀਤਾ ਜੋ ਬਹੁਤ ਸ਼ਕਤੀਸ਼ਾਲੀ ਸਨ। ਦੁਨੀਆ ਦੀ ਸਭ ਤੋਂ ਵੱਡੀ ਦੂਰਬੀਨ ਰੂਸ ਵਿੱਚ ਕਾਕੇਸ਼ਸ ਪਹਾੜ ’ਤੇ 2080 ਮੀਟਰ ਦੀ ਉੱਚਾਈ ’ਤੇ ਲੱਗੀ ਹੋਈ ਹੈ। ਇਹ ਦੂਰਬੀਨ ਇੰਨੀ ਸ਼ਕਤੀਸ਼ਾਲੀ ਹੈ ਕਿ ਇਸ ਦੇ ਲੈਨਜ਼ਾਂ ਦਾ ਵਿਆਸ ਛੇ ਮੀਟਰ ਅਤੇ ਭਾਰ 70 ਟਨ ਹੈ।

ਹਵਾਲੇ

[ਸੋਧੋ]