ਸਮੱਗਰੀ 'ਤੇ ਜਾਓ

ਨੀਲ ਆਰਮਸਟਰਾਂਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੀਲ ਆਰਮਸਟਰਾਂਗ
ਜੁਲਾਈ 1969 ਸਮੇਂ
ਜੁਲਾਈ 1969 ਸਮੇਂ
ਜਨਮ(1930-08-05)ਅਗਸਤ 5, 1930
ਓਹਾਇਓ, ਸੰਯੁਕਤ ਰਾਜ
ਮੌਤਅਗਸਤ 25, 2012(2012-08-25) (ਉਮਰ 82)
ਓਹਾਇਓ, ਸੰਯੁਕਤ ਰਾਜ
ਰਾਸ਼ਟਰੀਅਤਾਅਮਰੀਕਾ
ਹੋਰ ਨਾਮਨੀਲ ਅਲਡਨ ਆਰਮਸਟਰਾਂਗ
ਅਲਮਾ ਮਾਤਰਪੁਰਦੁਈ ਯੂਨੀਵਰਸਿਟੀ, ਬੀ.ਐਸ. 1955
ਕੈਲੀਫੋਰਨੀਆ ਯੂਨੀਵਰਸਿਟੀ, 1970
ਪੁਰਸਕਾਰਰਾਸ਼ਟਰਪਤੀ ਸਨਮਾਨ
ਸਨਮਾਨ ਦਾ ਚਿੰਨ
ਪੁਲਾੜ ਕਰੀਅਰ
ਪੁਲਾੜ ਵਿੱਚ ਆਦਮੀ / ਨਾਸਾ ਪੁਲਾੜ ਯਾਤਰੀ
ਪੁਰਾਣਾ ਕਿੱਤਾ
ਜਲਸੈਨਾ ਦਾ ਹਵਾਲਵਾਜ, ਪਾਈਲਟ
ਪੁਲਾੜ ਵਿੱਚ ਸਮਾਂ
8 ਦਿਨ, 14 ਘੰਟੇ, 12 ਮਿੰਟ, ਅਤੇ 30 ਸੈਕਿੰਡ
ਚੋਣ1958 'ਚ ਪੁਲਾੜ ਮੈਨ
1960 ਸੰਯੁਕਤ ਰਾਜ ਸਪੇਸ
1962 ਨਾਸਾ ਗਰੁੱਪ 2
ਕੁੱਲ ਈ.ਵੀ.ਏ
1
ਕੁੱਲ ਈ.ਵੀ.ਏ ਸਮਾਂ
2 ਘੰਟੇ 31 ਮਿੰਟ
ਮਿਸ਼ਨਜੈਮਨੀ 8, ਅਪੋਲੋ 11
Mission insignia

ਨੀਲ ਆਰਮਸਟਰਾਂਗ (5 ਅਗਸਤ 1930 - 25 ਅਗਸਤ 2012) ਇੱਕ ਅਮਰੀਕੀ ਐਸਟਰੋਨਾਟ ਸੀ, ਜਿਸ ਨੂੰ ਚੰਦ ਤੇ ਕਦਮ ਰੱਖਣ ਵਾਲੇ ਪਹਿਲੇ ਇਨਸਾਨ ਹੋਣ ਦਾ ਸ਼ਰਫ਼ ਹਾਸਲ ਹੋਇਆ। ਉਹ ਇੱਕ ਏਰੋਸਪੇਸ ਇੰਜਨੀਅਰ, ਅਮਰੀਕੀ ਨੇਵੀ ਦੇ ਪਾਇਲਟ, ਤਜਰਬਾਤੀ ਪਾਇਲਟ ਅਤੇ ਅਧਿਆਪਕ ਵੀ ਸੀ। ਉਹ ਅਮਰੀਕੀ ਨੇਵੀ ਵਿੱਚ ਅਫ਼ਸਰ ਸੀ ਅਤੇ ਉਸ ਨੇ ਕੋਰੀਆ ਜੰਗ ਵਿੱਚ ਵੀ ਹਿੱਸਾ ਲਿਆ। ਜੰਗ ਦੇ ਬਾਦ ਉਸਨੇ ਏਰੋਨੌਟਿਕਸ ਦੀ ਨੈਸ਼ਨਲ ਸਲਾਹਕਾਰ ਕਮੇਟੀ (National Advisory Committee for Aeronautics) ਵਿੱਚ ਤਜਰਬਾਤੀ ਪਾਇਲਟ ਵਜੋਂ ਕੰਮ ਕੀਤਾ ਜਿੱਥੇ ਇੰਤਹਾਈ ਤੇਜ਼ ਰਫ਼ਤਾਰ ਪਰਵਾਜ਼ਾਂ ਦੇ ਤਜਰਬੇ ਕੀਤੇ ਜਾਂਦੇ ਸਨ।