ਸਮੱਗਰੀ 'ਤੇ ਜਾਓ

ਨੇਕ ਚੰਦ ਸੈਣੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੇਕ ਚੰਦ ਸੈਣੀ
A waterfall in Nek Chand's Rock Garden
ਜਨਮ(1924-12-15)15 ਦਸੰਬਰ 1924
ਬੇਰੀਆਂ ਕਲਾਂ, ਸ਼ਕਰਗੜ੍ਹ, ਬ੍ਰਿਟਿਸ਼ ਭਾਰਤ (ਹੁਣ ਪਾਕਿਸਤਾਨ ਵਿਚ)
ਮੌਤ12 ਜੂਨ 2015(2015-06-12) (ਉਮਰ 90)
ਚੰਡੀਗੜ੍ਹ
ਰਾਸ਼ਟਰੀਅਤਾਭਾਰਤੀ
ਲਈ ਪ੍ਰਸਿੱਧਆਰਕੀਟੈਕਚਰ, ਮੂਰਤੀਕਲਾ
ਜ਼ਿਕਰਯੋਗ ਕੰਮਰੌਕ ਗਾਰਡਨ, ਚੰਡੀਗੜ੍ਹ
ਲਹਿਰOutsider Art
ਪੁਰਸਕਾਰਪਦਮ ਸ਼੍ਰੀ (1984)

ਨੇਕ ਚੰਦ ਸੈਣੀ (15 ਦਸੰਬਰ 1924 - 12 ਜੂਨ 2015)[1][2] ਚੰਡੀਗੜ੍ਹ, ਭਾਰਤ ਵਿੱਚ ਅਠਾਰਾਂ ਏਕੜ ਵਿਸ਼ਵ ਪ੍ਰਸਿੱਧ ਰੌਕ ਗਾਰਡਨ ਦਾ ਨਿਰਮਾਤਾ ਸਵੈ-ਸਿਖਿਅਤ ਕਲਾਕਾਰ ਹੈ।[3]

ਜੀਵਨ ਬਿਓਰਾ

[ਸੋਧੋ]

ਨੇਕ ਚੰਦ ਸੈਣੀ ਦਾ ਜਨਮ 15 ਦਸੰਬਰ 1924 ਨੂੰ ਸਾਂਝੇ ਪੰਜਾਬ ਦੇ ਪਿੰਡ ਬੇਰੀਆਂ ਕਲਾਂ, ਸ਼ਕਰਗੜ੍ਹ, ਬ੍ਰਿਟਿਸ਼ ਭਾਰਤ (ਹੁਣ ਪਾਕਿਸਤਾਨ ਵਿਚ) ਵਿੱਚ ਪਿਤਾ ਵਕੀਲਾ ਰਾਮ ਦੇ ਘਰ ਮਾਤਾ ਸ੍ਰੀਮਤੀ ਜਾਨਕੀ ਦੀ ਕੁੱਖੋਂ ਹੋਇਆ ਸੀ।[4] ਸ੍ਰੀ ਨੇਕਚੰਦ ਨੇ 1951 ਵਿੱਚ ਚੰਡੀਗੜ੍ਹ ਦੇ ਪੀ. ਡਬਲਿਊ. ਡੀ. ਵਿਭਾਗ 'ਚ ਨੌਕਰੀ ਕਰ ਲਈ। 1958 'ਚ ਉੁਸਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨੇੜਲੇ ਜੰਗਲ ਵਿੱਚ ਘਰਾਂ ਅਤੇ ਪਹਾੜਾਂ ਵਿੱਚ ਬੇਕਾਰ ਪਈਆਂ ਵਸਤਾਂ ਅਤੇ ਪੱਥਰ ਜਮ੍ਹਾਂ ਕਰਨਾ ਅਤੇ ਉਹਨਾਂ ਨੂੰ ਗਾਰੇ ਨਾਲ ਜੋੜ ਜੋੜ ਮੂਰਤੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਉਸ ਸਮੇਂ ਦੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਅਜੈ ਬੈਨਰਜੀ ਨੇ ਪਤਾ ਲੱਗਣ ਤੇ ਨੇਕ ਚੰਦ ਨੂੰ ਸਹਿਯੋਗ ਦਿੱਤਾ।

ਉੁਨ੍ਹਾਂ ਨੇ 1976 'ਚ ਇਸ ਥਾਂ ਨੂੰ ਰੌਕ ਗਾਰਡਨ ਦਾ ਨਾਂ ਦਿਤਾ ਗਿਆ। ਫਿਰ ਚੰਡੀਗੜ੍ਹ ਦੇ ਅਗਲੇ ਪ੍ਰਸ਼ਾਸਕ ਡਾ. ਮਹਿੰਦਰ ਸਿੰਘ ਰੰਧਾਵਾ ਨੇ ਉੁਸ ਦੀ ਕਲਾ ਤੇ ਲਗਣ ਦੀ ਕਦਰ ਪਾਈ ਅਤੇ ਉਸਨੂੰ ਸਹਿਯੋਗ ਦੇਣ ਲਈ ਅਫ਼ਸਰਾਂ ਨੂੰ ਹਦਾਇਤ ਕੀਤੀ। 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਨੇਕ ਚੰਦ ਨੂੰ ਪਦਮਸ੍ਰੀ ਨਾਲ ਨਿਵਾਜਿਆ। 1985 'ਚ ਸੇਵਾਮੁਕਤ ਹੋਣ ਤੋਂ ਬਾਅਦ ਨੇਕ ਚੰਦ ਆਪਣੇ ਕੰਮ ਵਿੱਚ ਹੋਰ ਵੀ ਲਗਣ ਨਾਲ ਖੁਭ ਗਿਆ। ਚੰਡੀਗੜ੍ਹ ਪ੍ਰਸ਼ਾਸਨ ਨੇ ਡਾਇਰੈਕਟਰ ਅਤੇ ਕ੍ਰੀਏਟਰ ਰੌਕ ਗਾਰਡਨ ਦਾ ਅਹੁਦਾ ਅਤੇ ਹੋਰ ਸਹੂਲਤਾਂ ਦੇ ਦਿਤੀਆਂ। ਉਸ ਨੇ ਅਮਰੀਕਾ, ਜਰਮਨ, ਸਪੇਨ, ਲੰਡਨ, ਮਾਸਕੋ ਅਤੇ ਸ਼ਿਕਾਗੋ 'ਚ ਵੀ ਰੌਕ ਗਾਰਡਨ ਬਣਾਏ ਹਨ।[5]

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. "Nek Chand Saini was born on 15 December 1924 in a small Punjabi village of Barian Kalan." Page number 159, 'Univers caches: I’art outsider au Musee Dr Guislain’ Published by ‘Lannoo Uitgeverij’ 2008, ISBN 9020970232, 9789020970234
  2. http://beta.ajitjalandhar.com/latestnews/964923.cms
  3. Nek Chand Rock Garden Sublime spaces & visionary worlds: built environments of vernacular artists, by Leslie Umberger, Erika Lee Doss, Ruth DeYoung (CON) Kohler, Lisa (CON) Stone, Jane (CON) Bianco. Published by Princeton Architectural Press, 2007. ISBN 1568987285. Page 319-Page 322.
  4. ਨਿਰਮਾਤਾ ਨੇਕ ਚੰਦ ਨੇਕ ਚੰਦ ਨੂੰ ਜਨਮ ਦਿਨ ਦਾ ਤੋਹਫਾ
  5. ਹੁਣ ਰਾਕ ਗਾਰਡਨ ਉੱਤੇ ਆਧਾਰਤ ਝਾਕੀਆਂ ਬਣਨਗੀਆਂ ਗਣਤੰਤਰ ਦਿਵਸ ਪਰੇਡ ਦਾ ਹਿੱਸਾ- ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ, 19 ਦਸੰਬਰ 2014[permanent dead link]