ਪਿੰਡ ਕੋਟਦੁਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੰਡ ਕੋਟ ਦੁਨਾ ਬਰਨਾਲੇ ਜਿਲ੍ਹੇ ਦਾ ਇਕ ਪਿੰਡ ਹੈ ਜਿਸਦੀ ਤਹਿਸੀਲ ਵੀ ਬਰਨਾਲਾ ਹੀ ਹੈ। ਇਹ ਪਿੰਡ ਬੁੱਢਲਾਢਾ-ਬਰਨਾਲਾ ਰੋਡ ਉੱਤੇ ਸਥਿਤ ਹੈ। ਇਸ ਪਿੰਡ ਦੀ ਅਬਾਦੀ ਲਗਭਗ 5000 ਦੇ ਕਰੀਬ ਹੈ। ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਜਾਂ ਇਸ ਨਾਲ ਸੰਬੰਧਿਤ ਕਿੱਤੇ ਹਨ। ਪਿੰਡ ਦੀ ਜਮੀਨ ਡਾਕਰ ਅਤੇ ਰੇਤਲੇ ਟਿੱਬਿਆਂ ਵਾਲੀ ਹੈ।

ਪਿੰਡ ਦਾ ਇਤਿਹਾਸ[ਸੋਧੋ]

ਪਿੰਡ ਦਾ ਇਤਿਹਾਸ ਰਿਆਸਤ ਪਟਿਆਲਾ ਨਾਲ ਜੁੜਿਆ ਹੋਇਆ ਹੈ। ਰਿਆਸਤੀ ਰਾਜ ਵੇਲੇ ਇਹ ਪਿੰਡ ਦੁਨੇ ਨਾਮਕ ਜਾਗੀਰਦਾਰ ਦੀ ਮਲਕੀਅਤ ਸੀ। ਲੋਕਾਂ ਦਾ ਕਹਿਣਾ ਹੈ ਕਿ ਉਸਨੇ ਆਪਣੇ ਪਿੰਡ ਦੁਆਲੇ ਕੋਟ ਮਾਰਿਆ ਹੋਇਆ ਸੀ ਜਿਸ ਕਰਕੇ ਇਸ ਨੂੰ ਦੁਨੇ ਦਾ ਕੋਟ ਅਤੇ ਕੋਟਦੁਨਾ ਕਿਹਾ ਜਾਣ ਲੱਗਾ।

ਪਿੰਡ ਦੀ ਦਿੱਖ[ਸੋਧੋ]

ਪਿੰਡ ਕੋਟਦੁਨਾ ਬੁੱਢਲਾਢਾ-ਬਰਨਾਲਾ ਰੋਡ ਉੱਪਰ ਵਸਿਆ ਹੋਇਆ ਹੈ। ਪਿੰਡ ਵਿਚ ਵੜਦਿਆਂ ਹੀ ਗੁਰਦੁਆਰਾ ਸ਼ਹੀਦਾਂ ਆਉਂਦਾ ਹੈ। ਸਾਰੇ ਪਿੰਡ ਵਿਚ ਪੱਕੀਆਂ ਗਲੀਆਂ ਅਤੇ ਨਾਲੀਆਂ ਹਨ। ਪਿੰਡ ਵਿਚ ਮੰਡੀ ਹੈ ਜਿੱਥੇ ਲੋਕ ਆਪਣੀ ਹਾੜ੍ਹੀ ਸੌਣੀ ਦੀਆਂ ਫ਼ਸਲਾਂ ਵੇਚਦੇ ਹਨ। ਪਿੰਡ ਦੇ ਸਾਰੇ ਸ਼ਾਮਲਾਟ ਦਰਖਤਾਂ ਉੱਤੇ ਤਿਰੰਗੇ ਝੰਡੇ ਵਾਲਾ ਪੇਂਟ ਕੀਤਾ ਗਿਆ ਹੈ ਜੋ ਪਿੰਡ ਦੇ ਦੇਸ਼ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ।

ਪਿੰਡ ਦੀ ਵਸੋਂ[ਸੋਧੋ]

ਕੋਟਦੁਨੇ ਪਿੰਡ ਵਿਚ 1000 ਦੇ ਕਰੀਬ ਘਰ ਹਨ। ਇਸ ਵਿਚ ਵੱਖ-ਵੱਖ ਜਾਤਾਂ ਦੇ ਲੋਕ ਵਸਦੇ ਹਨ। ਪਿੰਡ ਦੀ ਮੁੱਖ ਵਸੋਂਂ ਜੱਟ ਹੈ। ਇਸ ਤੋਂ ਬਿਨ੍ਹਾਂ ਬ੍ਰਾਹਮਣ, ਤਰਖਾਣ, ਛੀਂਬੇ, ਨਾਈ, ਘੁਮਿਆਰ, ਰਮਦਾਸੀਏ ਅਤੇ ਮਜ੍ਹਬੀ ਸਿੱਖ ਵਸਦੇ ਹਨ। ਪਿੰਡ ਦੇ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਹੈ। ਇਸ ਤੋਂ ਬਿਨ੍ਹਾਂ ਮਜਦੂਰੀ ਅਤੇ ਸਵੈ-ਨਿਰਭਰ ਕਿੱਤਿਆਂ ਰਾਹੀਂ ਆਪਣਾ ਗੁਜ਼ਾਰਾ ਕਰਦੇ ਹਨ। ਪਿੰਡ ਦੇ ਕੁਝ ਲੋਕ ਸਰਕਾਰੀ ਨੌਕਰੀਆਂ ਵਿਚ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪਿੰਡ ਦੀ ਵਸੋ ਵੱਖ-ਵੱਖ ਪੱਤੀਆਂ ਵਿਚ ਵੰਡੀ ਹੋਈ ਹੈ। ਜਿਵੇਂ

ਬੱਲੋ ਕੀ ਪੱਤੀ

ਬਰੈੜਾਂ ਦੀ ਪੱਤੀ

ਭਾਈਕਿਆਂ ਦੀ ਪੱਤੀ

ਸੰਧੂਆਂ ਦੀ ਪੱਤੀ

ਗਿੱਲਾਂ ਦੀ ਪੱਤੀ

ਧਾਰਮਿਕ ਸਥਾਨ[ਸੋਧੋ]

ਪਿੰਡ ਵਿਚ ਵੱਖ-ਵੱਖ ਧਰਮਾਂ ਦੇ ਲੋਕ ਵੱਸਦੇ ਹਨ ਜਿਨ੍ਹਾਂ ਦੇ ਆਪਣੇ-ਆਪਣੇ ਧਾਰਮਿਕ ਸਥਾਨ ਹਨ। ਪਿੰਡ ਵਿਚ ਕਈ ਗੁਰਦੁਆਰੇ ਹਨ ਜਿਵੇਂ ਗੁਰਦੁਆਰਾ ਸਹੀਦਾਂ, ਗੁਰਦੁਆਰਾ ਅਕਾਲ ਬੁੰਗਾ, ਗੁਰਦੁਆਰਾ ਦਸ਼ਮੇਸ਼ ਸਾਗਰ ਹਨ। ਇਸ ਤੋਂ ਬਿਨ੍ਹਾਂ ਇਕ ਮੰਦਿਰ ਅਤੇ ਸਿੱਧਾਂ ਦਾ ਡੇਰਾ ਹੈ। ਸਿੱਧਾਂ ਉੱਤੇ ਸਾਲ ਦੋ ਵਾਰ ਵਿਚ ਮਾਘੀ ਅਤੇ ਇਕਾਦਸ਼ੀ ਦਾ ਮੇਲਾ ਭਰਦਾ ਹੈ।

ਵਿੱਦਿਅਕ ਅਤੇ ਖੇਡ ਸਹੂਲਤਾਂ[ਸੋਧੋ]

ਪਿੰਡ ਵਿਚ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਹਨ। ਪਿੰਡ ਵਿਚ ਇਕ ਖੇਡ-ਮੈਦਾਨ ਹੈ ਜਿੱਥੇ ਹਰ ਸਾਲ ਕਬੱਡੀ ਅਤੇ ਕ੍ਰਿਕਟ ਦੇ ਟੂਰਨਾਮੈਂਟ ਕਰਵਾਏ ਜਾਂਦੇ ਹਨ।