ਪੂਰਾ ਨਾਟਕ
ਪੂੂਰਾ ਨਾਟਕ ਨਾਟਕ ਸਾਹਿਤ ਦੀ ਨਵੇਕਲੀ ਵਿਧਾ ਹੈ। ਇਸ ਦਾ ਅਧਿਐਨ ਹੋਰਨਾਂ ਸਾਹਿਤਕ ਵੰਨਗੀਆਂ ਤੋਂ ਵੱਖਰੀ ਕਿਸਮ ਦਾ ਹੈ। ਇਹ ਇੱਕ ਅਜਿਹਾ ਸਾਹਿਤਕ ਰੂਪ ਹੈ। ਜਿਸ ਦੀ ਹੋਂਦ ਦੋਹਰੀ ਹੈ ਭਾਵ ਇਹ ਲਿਖਤ-ਪਾਠ ਵੀ ਹੈ ਅਤੇ ਖੇਡ-ਪਾਠ ਵੀ ਹੈ ਇਸ ਦੀ ਸੰਪੂਰਨਤਾ ਲਈ ਦੋਹਾਂ ਤੱਤਾਂ ਦਾ ਹੋਣਾ ਅਨਿਵਾਰੀ ਹੈ। ਪੰਜਾਬੀ ਭਾਸ਼ਾ ਵਿੱਚ ਸਾਹਿਤ ਦੀ ਅਮੀਰ ਪਰੰਪਰਾ ਰਹੀ ਹੈ ਜਿਸ ਨੇ ਮੱਧਕਾਲ ਤੋਂ ਆਧੁਨਿਕ ਕਾਲ ਤੱਕ ਨਿਰੰਤਰ ਵਿਕਾਸ ਕੀਤਾ ਹੈ ਅਤੇ ਜਾਰੀ ਹੈ।
ਆਧੁਨਿਕ ਸਾਹਿਤ ਵਿਧਾਵਾਂ ਵਿਚੋਂ ਨਾਟਕ ਦੀ ਵਿਧਾ ਦੂਹਰੇ ਪਿੰਡੇ ਵਾਲੀ ਵਿਧਾ ਹੋਣ ਕਰਕੇ ਇਕੋ ਵੇਲੇ ਇਹ ਲਿਖਤ -ਪਾਠ ਅਤੇ ਖੇਡ-ਪਾਠ ਦੀਆਂ ਵਿਭਿੰਨ ਰੀਤੀਆਂ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ।
[ਸੋਧੋ]
ਪਰਿਭਾਸ਼ਾ:-ਪੰਜਾਬੀ ਭਾਸ਼ਾ ਦਾ ਸ਼ਬਦ 'ਨਾਟਕ'ਸੰਸਕ੍ਰਿਤ ਭਾਸ਼ਾ ਦੇ ਸ਼ਬਦ 'ਨਾਟਯ' ਤੋਂ ਆਪਣੀ ਹੋਂਦ ਗ੍ਰਹਿਣ ਕਰਦਾ ਹੈ 'ਨਾਟਯ' ਅੱਗੋਂ ਸੰਸਕ੍ਰਿਤ ਭਾਸ਼ਾ ਦੇ ਦੋ ਧਾਤੂਆਂ 'ਨਟ' ਅਤੇ 'ਨਾਟ' ਤੋਂ ਵਿਕਸਿਤ ਹੋਇਆ ਹੈ 'ਨਾਟ'ਦਾ ਅਰਥ ਨੱਚਣਾ, ਹੇਠਾਂ ਡਿੱੱਗਣਾ,ਭਾਵ ਦਿਖਾਉਣਾ, ਕੰਬਣਾ,ਸਰਕਣਾ,ਨਾਟਕ ਖੇਡਣ ਵਾਲਾ, ਦ੍ਰਿਸ਼ਕਾਵਯ ਦਿਖਾਉਣ ਵਾਲਾ ਹੈ। ਸੰਸਕ੍ਰਿਤ ਭਾਸ਼ਾ ਦੇ ਸ਼ਬਦ 'ਨਾਟਯ' ਦਾ ਅਰਥ ਨਕਲ ਜਾਂ ਸ੍ਵਾਗ ਰਚਾਉਣ ਦੇ ਅਰਥਾਂ ਵਿੱਚ ਗ੍ਰਹਿਣ ਕੀਤਾ ਜਾਂਦਾ ਹੈ।
ਡਾ.ਗੁਰਦਿਆਲ ਸਿੰਘ ਫੁੱਲ ਦੀ ਧਾਰਨਾ ਹੈ ਕਿ ਨਾਟਕ ਸ਼ਬਦ ਦੇ ਖਮੀਰ ਵਿੱਚ 'ਨਟ' ਅਤੇ 'ਨਾਟ' ਧਾਤੂ ਹਨ, ਇਸ ਵਿੱਚ ਨਕਲ ਤੇ ਅਨੁਕਰਨ ਦਾ ਸੁਮੇਲ ਹੈ ਨਾਟਕ, ਨਾਟਕਕਾਰ ਦੀ ਖ਼ਾਸ ਭਾਤ ਦੀ ਸਿਰਜੀ ਨਾਟਕੀ ਸਥਿਤੀ ਹੈ। ਜਿਸ ਵਿੱਚ ਵਿਚਰ ਰਹੇ ਖ਼ਾਸ ਭਾਤ ਦੇ ਬੰਦਿਆਂ ਦੀ ਜ਼ਿੰਦਗੀ ਦੀ ਕਲਾਤਮਿਕ ਮੰਚੀ ਐਸੀ ਨਕਲ ਹੈ,ਜੋ ਜੀਵਨ ਨਾਲੋਂ ਕਈ ਗੁਣਾਂ ਵੱਧ ਸੰਪੂਰਨ ਤੇ ਮਹੱਤਵਪੂਰਨ ਹੁੰਦੀ ਹੈ।
#ਭਰਤਮੁਨੀ ਦੀ ਧਾਰਨਾ ਹੈ ਕਿ ਨਾਟਕ ਨੂੰ ਲੋਕਾਂ ਦੇ ਵਿਵਹਾਰ ਜਾਂ ਜੀਵਨ ਦਾ #ਅਨੁਕਰਣ ਕਹਿੰਦਾ ਹੈ।
#ਅਰਸਤੂ ਕਾਰਜ ਦੇ ਅਨੁਕਰਣ ਨੂੰ ਨਾਟਕ ਕਹਿੰਦਾ ਹੈ।
#ਡਾ. ਸਤੀਸ਼ ਕੁਮਾਰ ਵਰਮਾ ਦੀ ਧਾਰਨਾ ਦਰੁਸਤ ਨਜ਼ਰ ਆਉਂਦੀ ਹੈ।
ਨਾਟਕ ਸਾਹਿਤ ਦਾ ਇੱਕ ਐਸਾ ਮਾਧਿਅਮ ਹੈ,ਜੋ ਸਥਿਤੀਆਂ ਦੀ ਕਾਰਜ ਰਾਹੀਂ ਵਿਆਖਿਆ ਕਰਦਾ ਹੈ। ਦਰ ਅਸਲ ਇਹ ਕੁੱਝ ਛਿਣਾਂ ਨੂੰ ਮੁੜ ਜਿਉਣ ਦੀ ਪ੍ਰਕਿਰਿਆ ਹੈ।
'ਨਾਟਕ ਦਾ ਵਿਧਾ' ਘੇਰਾ ਬਹੁਤ ਵਸੀਹ ਹੈ। ਇਹ ਆਪਣੀਆਂ ਸ਼ਾਖਾਵਾਂ ਅੱਗੇ ਫੈਲਾਉਂਦਾ ਹੋਇਆ ਹੋਰ ਨਾਟ-ਰੂਪਾਂ ਦੀ ਸਿਰਜਣਾ ਕਰਦਾ ਰਿਹਾ ਹੈ। ਜਿਵੇਂ ਪੂਰਾ ਨਾਟਕ, ਇਕਾਂਂਗੀ,ਲਘੂ ਨਾਟਕ, ਬਾਲ ਨਾਟਕ, ਸੰਗੀਤ ਨਾਟਕ, ਨ੍ਰਿਤ ਨਾਟਕ, ਮੂਕ ਨਾਟਕ, ਇੱਕ ਪਾਤਰੀ ਨਾਟਕ,ਨੁੱਕੜ ਨਾਟਕ, ਰੇਡੀਓ ਨਾਟਕ, ਟੀ.ਵੀ ਨਾਟਕ, ਬਹੁਵਿਧਾਈ ਨਾਟਕ ਆਦਿ।
ਸਾਡੇ ਅਧਿਐਨ ਦਾ ਕੇਂਦਰ 'ਪੂਰਾ ਨਾਟਕ' ਭਾਵ ਫੁੱਲ ਲੈਂਥ ਪਲੇ(full length play)। ਪੂਰੇ ਨਾਟਕ ਤੋਂ ਭਾਵ ਉਹ ਨਾਟਕ ਜਿਸ ਦੇ ਆਰੰਭ ਤੋਂ ਲੈ ਕੇ ਅੰਤ ਤੱਕ ਕਿਸੇ ਨਾਇਕ ਦਾ ਜੀਵਨ ਚਿਤਰਪਟ ਤੇ ਉਸਾਰਿਆ ਜਾਂਦਾ ਹੈ।
ਗੁਰਦਿਆਲ ਸਿੰਘ ਫੁੱਲ ਅਨੁਸਾਰ ਪੂਰਾ ਨਾਟਕ ਜੀਵਨ ਦਾ ਵਿਸ਼ਾਲ ਘੋਲ ਪੇਸ਼ ਕਰਦਾ ਹੈ। ਭਾਵ ਨਾਟਕਕਾਰ ਕੇਂਦਰੀ ਪਾਤਰ ਜਾਂ ਨਾਇਕ ਜਾਂ ਮੁੱਖ ਪਾਤਰ ਨੂੰ ਇੱਕ ਅਜਿਹੀ ਸਥਿਤੀ ਵਿੱਚ ਲਿਆ ਖੜ੍ਹਾ ਕਰਦਾ ਹੈ ਜਿੱਥੇ ਹਰ ਹਾਲਤ ਵਿੱਚ ਕੋਈ ਨਾ ਕੋਈ ਫੈਸਲਾ ਕਰਨ ਲਈ ਮਜਬੂਰ ਹੁੰਦਾ ਹੈ।
ਪੰਜਾਬੀ ਨਾਟਕ ਦੇ ਖੇਤਰ ਵਿੱਚ ਸੁਰਜੀਤ ਸਿੰਘ ਸੇਠੀ, ਸਤੀਸ਼ ਕੁਮਾਰ ਵਰਮਾ ਦਾ 'ਕੱਚਾ ਘੜਾ', ਡਾ.ਗੁਰਦਿਆਲ ਸਿੰਘ ਫੁੱਲ ਦਾ 'ਕਲਯੁਗ ਰਥ ਅਗਨਿ ਕਾ' 'ਭਾਈਆਂ ਬਾਝ' ਆਦਿ ਤਿੰਨ ਅੰਕੀ ਨਾਟਕ ਹਨ। ਇਸੇ ਤਰ੍ਹਾਂ ਚਰਨਦਾਸ ਸਿੱਧੂ ਦੇ ਸਾਰੇ ਨਾਟਕ 'ਪੂਰੇ ਨਾਟਕ' ਹੀ ਹਨ। ਇੰਜ ਹੀ ਅਜਮੇਰ ਸਿੰਘ ਔਲਖ ਦਾ 'ਸੱਤ ਬੇਗਾਨੇ', 'ਝਨਾਂ ਦੇ ਪਾਣੀ','ਨਿਉਂ ਜੜ੍ਹ', ਡਾ.ਸਤੀਸ਼ ਕੁਮਾਰ ਵਰਮਾ ਦਾ 'ਦਾਇਰੇ' ਪਾਲੀ ਭੁਪਿੰਦਰ ਸਿੰਘ ਦਾ 'ਚੰਨਣ ਦੇ ਉਹਲੇ','ਪੁਰਨ' ਆਦਿ ਪੂਰੇ ਨਾਟਕ ਹਨ।
ਪੂਰੇ ਨਾਟਕ ਨੂੰ ਸਮਝਣ ਲਈ ਇਸ ਦੇ ਤੱਤਾਂ ਦਾ ਅਧਿਐਨ ਕਰਨਾ ਬਣਦਾ
ਹੈ।
ਕਥਾ ਵਸਤੂ:-ਕਿਸੇ ਦੀ ਕ੍ਰਿਤ ਦੀ ਰਚਨਾ ਲਈ ਸਭ ਤੋਂ ਜ਼ਰੂਰੀ ਗੱਲ ਹੈ। ਵਿਸ਼ਾ-ਵਸਤੂ ਹੋਣਾ ਜਿਸ ਦੇ ਆਧਾਰ ਤੇ ਸਾਡੀ ਰਚਨਾ ਨੇ ਆਕਾਰ ਗ੍ਰਹਿਣ ਕਰਨਾ ਹੁੰਦਾ ਹੈ। ਪੂਰੇ ਨਾਟਕ ਦਾ ਕਥਾ-ਵਸਤੂ ਵਿਸ਼ੇਸ਼ ਪ੍ਰਕਾਰ ਦਾ ਹੁੰਦਾ ਹੈ। ਜਿਸ ਵਿਚੋਂ ਮਹਾਨ ਚਰਿੱਤਰ ਦੀ ਉਸਾਰੀ ਹੋਣੀ ਹੁੰਦੀ ਹੈ।
[ਸੋਧੋ][ਸੋਧੋ]
ਕਥਾਨਕ:-ਸਾਹਿਤ ਦੀ ਵੀ ਵਿਧਾ ਦਾ ਬੁਨਿਆਦੀ ਤੱਤ ਕਥਾਨਕ ਨੂੰ ਮੰਨਿਆ ਜਾਂਦਾ ਹੈ। ਕਥਾਨਕ ਨੂੰ ਨਾਟਕ ਦਾ ਸਰੀਰ ਵੀ ਮੰਨਿਆ ਜਾਂਦਾ ਹੈ। ਕਿਉਂਕਿ ਨਾਟਕ ਦਾ ਕੱਚਾ ਪਦਾਰਥ ਜ਼ਿੰਦਗੀ ਹੈ ਅਤੇ ਜੋ ਇਸ ਵਿੱਚ ਘਟਨਾਵਾਂ ਘਟਿਤ ਹੋ ਜਾਂਦੀਆਂ ਹਨ, ਉਹੀ ਕਥਾਨਕ ਦਾ ਰੂਪ ਧਾਰਨ ਕਰਦੀਆਂ ਹਨ।
ਕਥਾਨਕ ਤ੍ਰਾਸਦੀ ਦਾ ਹੀ ਮੁੱਖ ਅੰਗ ਹਨ। ਉਹ ਇੱਕ ਤਰ੍ਹਾਂ ਤ੍ਰਾਸਦੀ ਦੀ ਆਤਮਾ ਹੈ। ਪੂਰੇ ਨਾਟਕ ਵਿੱਚ ਕਥਾਨਕ ਦੋ ਪ੍ਰਕਾਰ ਦਾ ਹੁੰਦਾ ਹੈ, ਜਟਿਲ ਅਤੇ ਗੁਝਲਦਾਰ।
[ਸੋਧੋ]
ਪਾਤਰ ਉਸਾਰੀ:-ਪੂਰੇ ਨਾਟਕ ਲਈ ਪਾਤਰ ਵਿਧਾਨ ਦਾ ਕਾਰਜ ਬੜਾ ਮਹੱਤਵਪੂਰਨ ਹੁੰਦਾ ਹੈ। ਪੂਰੇ ਨਾਟਕ ਵਿੱਚ ਪਾਤਰ ਆਪਣੀ ਪੂਰੀ ਸੁਰਤ ਅਤੇ ਬੁੱਧ ਦਾ ਪ੍ਰਗਟਾਵਾ ਕਰਦੇ ਹਨ। ਨਾਟਕ ਵਿੱਚ ਸੁਚੱਜੀ ਪਾਤਰ-ਉਸਾਰੀ ਲਈ ਨਾਟਕਕਾਰ ਕੋਲ ਵਿਸ਼ਾਲ ਅਨੁਭਵ ਅਤੇ ਡੂੰਘੀ ਸੋਝੀ ਦਾ ਹੋਣਾ ਅਤਿ ਅਨਿਵਾਰੀ ਹੈ। ਨਾਟਕਕਾਰ ਪਾਤਰ-ਉਸਾਰੀ ਲਈ ਕਈ ਕਿਸਮ ਦੀਆਂ ਜੁਗਤਾਂ ਦੀ ਵਰਤੋਂ ਕਰਦਾ ਹੈ। ਇਹ ਜੁਗਤਾਂ ਨਿਮਨਲਿਖਤ ਹਨ।
- ਬਣਤਰ ਰਾਹੀਂ
- ਆਪਸੀ ਗੱਲਬਾਤ ਰਾਹੀਂ
- ਦੂਜੇ ਪਾਤਰਾਂ ਰਾਹੀਂ
- ਘਟਨਾਵਾਂ ਰਾਹੀਂ
- ਮੰਚ ਵਿਉਂਤ ਰਾਹੀਂ। ਨਾਟਕ ਵਿੱਚ ਪਾਤਰ ਦੋ ਤਰ੍ਹਾਂ ਦੇ ਹੁੰਦੇ ਹਨ:
- ਗੋਲ ਪਾਤਰ
ਚਪਟੇ ਪਾਤਰ:- ਵਾਰਤਾਲਾਪ:-ਵਾਰਤਾਲਾਪ ਨਾਟਕ ਦੀ ਇੱਕ ਅਹਿਮ ਤੱਤ ਹੈ। ਨਾਟਕ ਵਿੱਚ ਵਾਰਤਾਲਾਪ ਜ਼ਰੀਏ ਹੀ ਪਾਤਰਾਂ ਦੀ ਪਾਤਰ ਉਸਾਰੀ ਹੁੰਦੀ ਹੈ। ਵਾਰਤਾਲਾਪ ਦੀਆਂ ਆਪਣੀਆਂ ਦੋ ਵੰਨਗੀਆਂ ਸੁਖਾਂਂਤ ਅਤੇ ਦੁਖਾਂਤ ਨੂੰ ਮੁੱਖ ਰੱਖ ਕੇ ਲਿਆ ਜਾਂਦਾ ਹੈ। ਸੁਖਾਂਤ ਨਾਟਕ ਵਿੱਚ ਅਚੇਤ ਹੀ ਹਾਸੇ,ਮਖੌਲ ਦਾ ਗੁਣ ਆ ਜਾਂਦਾ ਹੈ। ਇਸਦੇ ਸੰਦਰਭ ਵਿੱਚ ਈਸ਼ਵਰ ਚੰਦਰ ਨੰਦਾ ਦੇ ਪੂਰੇ ਨਾਟਕ 'ਵਰ-ਘਰ' ਵਿਚਲੇ ਪਾਤਰ 'ਬੇਬੇ' ਅਤੇ 'ਰਾਏ ਸਾਹਿਬ' ਨੂੰ ਦੇਖਿਆ ਜਾ ਸਕਦਾ ਹੈ: ਬੇਬੇ : ਖਸਮਾਂ ਨੂੰ ਖਾ ਗਿਆ ਇਮਤਿਹਾਨ ਤੇ ਚੁੱਲ੍ਹੇ ਪਈਆਂ ਪੜ੍ਹਾਈਆਂ ਤੇ ਗਰਕ ਹੋ ਗਈ ਵਲਾਇਤ ਤੇ ਨਾਲੇ ਵਲਾਇਤ ਵਾਲੇ। ਮੈਂ ਤੈਨੂੰ ਜੰਮਿਆ ਏ ਕਿ ਤੂੰ ਮੈਨੂੰ ਜੰਮਿਆ ਏ? ਰਾਏ ਸਾਹਿਬ : ਠੀਕ ਏ। ਠੀਕ ਏ। ਤੂੰ ਇਹਨੂੰ ਜੰਮਿਆ ਏ।
[ਸੋਧੋ]ਭਾਸ਼ਾ ਤੇ ਸ਼ੈਲੀ:- ਭਾਸ਼ਾ ਸੰਚਾਰ ਦਾ ਸਾਧਨ ਹੈ। ਨਾਟਕ ਵਿੱਚ ਭਾਸ਼ਾ ਨੂੰ ਅਹਿਮ ਮੰਨਿਆ ਗਿਆ ਹੈ। ਕਿਉਂਕਿ ਭਾਸ਼ਾ ਹੀ ਇੱਕ ਅਜਿਹਾ ਮਾਧਿਅਮ ਹੈ ਜੋ ਨਾਟਕੀ ਕਿਰਤ ਵਿਚਲੇ ਸੰਦੇਸ਼ ਨੂੰ ਪਾਤਰਾਂ ਦੇ ਜ਼ਰੀਏ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਸਫਲ ਹੁੰਦੀ ਹੈ। ਨਾਟਕ ਦੀ ਭਾਸ਼ਾ ਸੰਬੰਧੀ ਵਿਦਵਾਨਾਂ ਦੇ ਦੋ ਮਤ ਹਨ। ਯਥਾਰਥਵਾਦੀ:-:-
[ਸੋਧੋ]ਯਥਾਰਥਵਾਦੀਆਂ ਦਾ ਕਹਿਣਾ ਹੈ ਕਿ ਨਾਟਕ ਦੀ ਪਰਿਭਾਸ਼ਾ ਪਾਤਰਾਂ ਦੇ ਅਨੁਕੂਲ ਅਤੇ ਸਮਾਜਿਕ ਸਥਿਤੀ ਅਨੁਸਾਰ ਹੋਣੀ ਚਾਹੀਦੀ ਹੈ ਪਰੰਤੂ ਪ੍ਰਭਾਵਵਾਦੀਆਂ ਦਾ ਮਤ ਹੈ ਕਿ ਨਾਟਕ ਦੀ ਆਪਣੀ ਭਾਸ਼ਾ ਹੋਵੇ। ਇਸ ਵਿੱਚ ਸਪਸ਼ਟਤਾ, ਸੰਖੇਪਤਾ, ਸਰਲਤਾ,ਸੁਭਾਵਿਕਤਾ ਅਤੇ ਰੌਚਿਕਤਾ ਵਰਗੇ ਗੁਣ ਸ਼ਾਮਿਲ ਹੋਣੇ ਚਾਹੁੰਦੇ ਹਨ ਤਾਂ ਜੋ ਪਾਤਰਾਂ ਵੱਲੋਂ ਕੀਤੇ ਗਏ ਵਾਰਤਾਲਾਪ ਦਾ ਸੰਚਾਰ ਦਰਸ਼ਕਾਂ ਤੱਕ ਅਸਾਨੀ ਨਾਲ ਹੋ ਸਕੇ। ਕੋਈ ਵੀ ਲੇਖਕ ਉਦੇਸ਼:-:-ਸੇ ਰਚਨਾ ਦੀ ਸਿਰਜਣਾ ਬਿਨਾਂ ਉਦੇਸ਼ ਨਹੀਂ ਕਰਦਾ। ਨਾਟਕ ਦੇ ਪ੍ਰਸੰਗ ਵਿੱਚ ਸਪਸ਼ਟ ਹੈ ਕਿ ਉਦੇਸ਼ ਹੀ ਨਾਟਕਕਾਰ ਨੂੰ ਵਿਸ਼ਾ ਚੁਣਨ ਵਿੱਚ ਸਹਾਈ ਹੁੰਦਾ ਹੈ। ਵਾਤਾਵਰਨ ਅਤੇ ਦ੍ਰਿਸ਼ :- ਨਾਟਕਕਾਰ ਆਪਣੇ ਨਾਟਕ ਦਾ ਵਾਤਾਵਰਨ, ਨਾਟਕ ਦੇ ਅਨੁਕੂਲ ਹੀ ਤਿਆਰ ਕਰਦਾ ਹੈ। ਇਸ ਸੰਬੰਧ ਵਿੱਚ ਉਹ ਕਈ ਸਾਧਨ ਵਰਤਦਾ ਹੈ। ਉਹ ਉਚਿੱਤ ਵਾਤਾਵਰਨ ਪਾਤਰਾਂ ਦੀ ਵੇਸ-ਭੂਸ਼ਾ ਰਾਹੀਂ,ਪਾਤਰਾਂ ਦੀ ਭਾਸ਼ਾ ਰਾਹੀਂ ਅਤੇ ਤਤਕਾਲੀਨ ਅਵਸਥਾ ਦੇ ਚਿਤਰਨ ਰਾਹੀਂ ਤਿਆਰ ਕਰਦਾ ਹੈ। ਨਾਟਕ ਦਾ ਸੰਬੰਧ ਰੰਗ-ਮੰਚ ਨਾਲ ਹੁੰਦਾ ਹੈ। ਨਾਟਕਕਾਰ ਨਾਟਕ ਨੂੰ ਰੰਗਮੰਚ ਤੇ ਪੇਸ਼ ਕਰਦੇ ਸਮੇਂ ਨਾਟਕਕਾਰ ਵਾਤਾਵਰਨ ਦਾ ਵਿਸ਼ੇਸ਼ ਧਿਆਨ ਰੱਖਦਾ ਹੈ। ਦ੍ਰਿਸ਼ ਵਰਨਣ ਅਤੇ ਪਾਤਰ ਦਾ ਆਪਸੀ ਸੰਬੰਧ ਹੁੰਦਾ ਹੈ। ਦ੍ਰਿਸ਼ ਵਰਨਣ ਪਾਤਰ ਦੇ ਨਾਟਕੀ ਕਾਰਜ ਦੇ ਅਨੁਕੂਲ ਹੋਣਾ ਚਾਹੀਦਾ ਹੈ। ਰੰਗਮੰਚ :- ਨਾਟਕ ਸਾਹਿਤ ਦੀ ਉਹ ਵਿਧਾ ਹੈ ਜਿਸ ਵਿੱਚ ਲੋਕਾਂ ਤੱਕ ਪਹੁੰਚਣ ਦਾ ਮੁੱਖ ਮਾਧਿਅਮ ਮੰੰਚ ਹੈ। ਨਾਟਕ ਦੀ ਪੇੇੇਸ਼ਕਾਰੀ ਲਈ ਨਿਰਦੇਸ਼ਕ, ਅਦਾਕਾਰ, ਰੰਗਮੰਚ ਅਤੇ ਦਰਸ਼ਕ ਸਾਰੇ ਹੀ ਲੋੜੀਂਦੇ ਤੱਤ ਹੁੰੰਦੇ ਹਨ। ਨਾਟਕ ਦੀ ਸੁਚੱਜੀ ਮੰਚ ਪੇਸ਼ਕਾਰੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦੀ ਹੈੈ। ਕਿਉਂਕਿ ਇਹ ਦੇਖਣ ਦੇ ਨਾਲ-ਨਾਲ ਸੁਣਨ ਦਾ ਦੋਹਰਾ ਆਨੰਦ ਪ੍ਰਦਾਨ ਕਰਦੀ ਹੈ ਨਾਟਕ ਰਚਨਾ ਦਾ ਅਸਲੀ ਆਧਾਰ ਰੰਗਮੰਚ ਹੀ ਹੈ। ਰੰਗਮੰਚ ਤੋਂ ਭਾਵ ਨਾਟਕ ਤੋਂ ਨਹੀਂ, ਨਾਟਕ ਦੀ ਪੇਸ਼ਕਾਰੀ ਤੋਂ ਹੈ। ਸਿੱਟਾ::- ਆਧੁਨਿਕ ਪੰਜਾਬੀ ਨਾਟਕ ਨੇ ਆਪਣਾ ਸਫ਼ਰ ਭਾਵੇਂਂ ਇਕਾਂਂਗੀ ਤੋਂ ਸ਼ੁਰੂ ਕੀਤਾ ਹੌਲੀ-ਹੌਲੀ ਆਪਣੇ ਸਿਖ਼ਰ ਵੱਲ ਵੱਧਦੇ ਹੋਏ ਇਸ ਨੇ ਪੂਰੇ ਨਾਟਕ ਦੀ ਹੋਂਦ ਨੂੰ ਅਖ਼ਤਿਆਰ ਕਰ ਲਿਆ। ਸਮੇਂ ਦੀ ਲੋੜ ਅਨੁਸਾਰ ਸਾਹਿਤ ਦੇ ਰੂਪਾਂ ਵਿੱਚ ਆਕਾਰ ਪੱਖੋਂ ਕਾਫ਼ੀ ਫ਼ਰਕ ਆਇਆ। ਪੂਰੇ ਨਾਟਕ ਵਿੱਚ ਸਮਾਜ ਦੀਆਂ ਆਰਥਿਕ, ਰਾਜਨੀਤਿਕ ਤੇ ਸਮਾਜਿਕ ਸਮੱਸਿਆਂ ਨੂੰ ਬਾਖ਼ੂਬੀ ਢੰਗ ਨਾਲ ਬਹੁ-ਝਾਕੀਆਂ ਦੁਆਰਾ ਪੇਸ਼ ਕੀਤਾ ਜਾ ਸਕਦਾ ਹੈ। ਆਧੁਨਿਕ ਸਮੇਂ ਵਿੱਚ ਲਾਈਟ, ਸਾਊਂਡ, ਮਿਊਜਿਕ ਸਿਸਟਮ ਵਰਗੇ ਉਪਕਰਨਾਂ ਨਾਲ ਨਾਟਕ ਦੀ ਪੇਸ਼ਕਾਰੀ ਹੋਰ ਵੀ ਸੌਖੀ ਹੋ ਗਈ ਹੈ ਕਿੳਂਕਿ ਇਕੋਂ ਸਮੇਂ ਵਿੱਚ ਇੱਕ ਤੋਂ ਵੱਧ ਦ੍ਰਿਸ਼ ਤਿਆਰ ਕੀਤੇ ਜਾ ਸਕਦੇ ਹਨ ਅਤੇ ਲਾਈਟ ਦੀ ਮਦਦ ਨਾਲ ਦ੍ਰਿਸ਼ ਦੀ ਪੇਸ਼ਕਾਰੀ ਹੋਰ ਵੀ ਸੌਖੀ ਹੋ ਗਈ ਹੈ। ਪੂਰੇ ਨਾਟਕ ਵਿੱਚ ਕਹਾਣੀ ਦਾ ਫੈਲਾਅ ਹੋਣ ਕਰਕੇ ਵੱਧ ਸਮਾਂ ਲਗਦਾ ਹੈ। ਪੂਰਾ ਨਾਟਕ ਜੀਵਨ ਦਾ ਭਰਵਾਂ ਸੰਪੂਰਨ ਦ੍ਰਿਸ਼ ਪੇਸ਼ ਕਰਦਾ ਹੈ। ਇਸ ਲਈ ਪੂਰੇ ਨਾਟਕ ਨੂੰ ਜੀਵਨ ਦਾ ਭੂ-ਦ੍ਰਿਸ਼ ਕਹਿੰਦੇ ਹਨ। [1]
[ਸੋਧੋ]- ↑ ਡਾ .ਜਸਵਿੰਦਰ ਸਿੰਘ ਸੈਣੀ, ਡਾ.ਉਮਾ ਸੇਠੀ (2017). ਡਾ.ਸਤੀਸ਼ ਕੁਮਾਰ ਵਰਮਾ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 240–252.