ਸਮੱਗਰੀ 'ਤੇ ਜਾਓ

ਪ੍ਰਤੀਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੱਕ ਲਾਲ ਅੱਠਭੁਜ ਬਿਨਾਂ ਕਿਸੇ ਸ਼ਬਦ ਦੇ ਰੁਕੋ ਦਾ ਪ੍ਰਤੀਕ ਹੁੰਦੀ ਹੈ।

ਪ੍ਰਤੀਕ; ਕਿਸੇ ਚੀਜ਼, ਚਿੱਤਰ, ਲਿਖਤੀ ਸ਼ਬਦ, ਆਵਾਜ ਜਾਂ ਵਿਸ਼ੇਸ਼ ਚਿੰਨ੍ਹ ਨੂੰ ਕਹਿੰਦੇ ਹਨ ਜੋ ਸੰਬੰਧ, ਸੁਮੇਲ ਜਾਂ ਪਰੰਪਰਾ ਦੁਆਰਾ ਕਿਸੇ ਹੋਰ ਚੀਜ਼ ਦੀ ਤਰਜਮਾਨੀ ਕਰਦਾ ਹੈ। ਉਦਾਹਰਨ ਲਈ, ਇੱਕ ਲਾਲ ਅੱਠਭੁਜ ਰੁਕੋ ਦਾ ਪ੍ਰਤੀਕ ਹੋ ਸਕਦਾ ਹੈ। ਨਕਸ਼ਿਆਂ ਤੇ ਦੋ ਤਲਵਾਰਾਂ ਯੁੱਧ ਖੇਤਰ ਦਾ ਸੰਕੇਤ ਹੋ ਸਕਦੀਆਂ ਹਨ। ਅੰਕ, ਗਿਣਤੀ (ਰਾਸ਼ੀ) ਦੇ ਪ੍ਰਤੀਕ ਹੁੰਦੇ ਹਨ। ਸਭਨਾਂ ਭਾਸ਼ਾਵਾਂ ਵਿੱਚ ਪ੍ਰਤੀਕ ਹੁੰਦੇ ਹਨ। ਖਾਸ ਨਾਮ, ਆਦਮੀਆਂ, ਹੋਰ ਖਾਸ ਨਾਮ ਵਾਲੇ ਪ੍ਰਾਣੀਆਂ ਜਾਂ ਵਸਤਾਂ ਵਰਤਾਰਿਆਂ ਦੀ ਤਰਜਮਾਨੀ ਕਰਨ ਵਾਲੇ ਪ੍ਰਤੀਕ ਹੁੰਦੇ ਹਨ।