ਸਮੱਗਰੀ 'ਤੇ ਜਾਓ

ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ

[ਸੋਧੋ]

ਪੰਜਾਬੀ ਇਲਾਕਾ ਉਹ ਸਥਾਨ ਹੈ ਜਿਥੋਂ ਹੁਣ ਤੱਕ ਪ੍ਰਾਚੀਨ ਸਿਲਾਲੇਖ ਨਹੀਂ ਮਿਲਿਆ,ਜਿਸ ਕਾਰਨ ਬੋਲੀ ਤੋਂ ਪ੍ਰਾਚੀਨ ਪੰਜਾਬੀ ਦੀ ਬੋਲੀ ਦਾ ਅੰਦਾਜ਼ਾ ਤੇ ਤੁਲਨਾ ਕੀਤੀ ਜਾ ਸਕੇ, ਕਿਉਂਕਿ ਨਾ ਹੀ ਨਾਟਕਾਂ ਵਿੱਚ ਇਸ ਦੀ ਪ੍ਰਤੀਨਿਧ ਬੋਲੀ ਮੰਨੀ ਜਾਂਦਾ ਹੈ| "ਤਾਰਾ ਪੁਰ ਵਾਲਾ" ਜਿਹੜੀ ਬੋਲੀ ਤੋਂ ਲਹਿੰਦਾ ਤੇ ਪੰਜਾਬੀ ਨਿਕਲੀਆਂ ਹਨ, ਉਹ ਬੋਲੀ ਦਾ ਪ੍ਰਕਿਰਤ ਸਾਹਿਤ ਵਿੱਚ ਕੋਈ ਵਰਣਨ ਨਹੀਂ ਹੈ, ਪਰ ਬਾਅਦ ਵਿੱਚ ਵੀ ਇਹਨਾਂ ਉਪਰ ਸ਼ੌਰਸੇਨੀ ਦਾ ਪ੍ਰਭਾਵ ਹੈ| "ਡਾ: ਬਨਾਰਸੀ ਦਾਸ ਜੈਨ" ਗ੍ਰੀਅਰਸ਼ਨ ਦੇ ਹੀ ਅਨੁਯਾਈ ਹਨ,ਤੇ ਪੰਜਾਬੀ ਤੇ ਲਹਿੰਦਾ ਇਹ ਦੋ ਭੇਦ ਮੰਨਦੇ ਹਨ| "ਸ਼ੀ ਨਲਿਨੀ ਮੋਹਨ ਸਾਨਯਾਲ "ਬਾਹਲਿਕੀ ਤੋਂ ਪੰਜਾਬੀ ਦਾ ਜਨਮ ਹੋਇਆ, ਪੰਜਾਬੀ ਬੋਲੀ ਦੀ ਜਨਮ ਮਾਤਾ "ਕੈਕੇਯੀ" ਹੈ| ਜਿਸ ਕਾਰਨ ਵਿਸਥਾਰ ਸਾਰੇ ਆਧੁਨਿਕ ਪੰਜਾਬ ਦੇ ਖੇਤਰ ਵਿੱਚ ਹੋਵੇਗਾ ਤੇ ਇਹ ਵੀ ਸੰਭਵ ਹੈ ਕਿ ਸ਼ੌਰਸੇਨੀ ਦਾ ਪ੍ਰਭਾਵ ਪੈਂਦਾ ਰਿਹਾ ਹੋਵਗਾ |ਜਿਸ ਦੇ ਅਪਭ੍ਰੰਸ਼ੀ ਰੂਪ ਨੂੰ "ਕੈਕੇਯੀ" ਅਪਭ੍ਰੰਸ਼,ਟੱਕੀ ਅਪਭ੍ਰੰਸ਼ ਜਾਂ ਉਪਨਾਗਰ ਅਪਭ੍ਰੰਸ਼ ਕਿਹਾ ਜਾਂਦਾ ਹੈ,ਝਨਾ ਤੇ ਰਾਵੀ ਤੋਂ ਪੂਰਬ ਵੱਲ ਆਉਂਦੇ ਹਾਂ ਤਾਂ ਪੰਜਾਬੀ ਦੀ ਪੰਜਾਬੀਅਤ ਘੱਟਦੀ ਜਾਂਦੀ ਹੈ | ਪੂਰਬੀ ਤੇ ਪੱਛਮੀ ਪੰਜਾਬੀ ਦੋਨੇ ਹੀ ਇੱਕੋ ਬੋਲਾਂ ਦੀਆਂ ਉਪਬੋਲੀਆ ਹਨ, ਆਧੁਨਿਕ ਪੰਜਾਬੀ ਦੀ ਬਹੁਤੀ ਵਰਤੋਂ ਪੱਛਮੀ ਪੰਜਾਬ ਵੱਲ ਹੁੰਦੀ ਹੈ|

ਹਵਾਲੇ

[ਸੋਧੋ]

ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ,ਪ੍ਰੋ: ਪ੍ਰੇਮ ਪ੍ਰਕਾਸ਼ ਸਿੰਘ,ਲਾਹੌਰ ਬੁੱਕ ਸ਼ਾਪ ਲੁਧਿਆਣਾ,1955,ਪੰਨਾ 218