ਪੰਜਾਬੀ ਸਭਿਆਚਾਰ ਵਿੱਚ ਭੰਡਾਂ ਦਾ ਸਥਾਨ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਜਾਣ ਪਛਾਣ
[ਸੋਧੋ]ਪੰਜਾਬੀ ਦੀ ਪਵਿੱਤਰ ਧਰਤੀ ਨੇ ਸਮੇਂ -ਸਮੇਂ ਸਿਰ ਉਹ ਭੰਡ ਨਕਲ (ਨਕਲੀਏ)ਪੈਦਾ ਕੀਤੇ ਹਨ, ਜਿਨ੍ਹਾਂ ਦਾ ਸਾਰੀ ਦੁਨੀਆ ਵਿੱਚ ਕੋਈ ਮੁਕਾਬਲਾ ਨਹੀਂ ਹੈਂ ।ਇਸ ਸੰਦਰਭ ਵਿੱਚ ਸ਼ਾਹ ਦੀਨ ਮੰਡੇਰਾਂ ਵਾਲੇ ਨੱਥਾ ਪੰਡੋਰੀ ਨਿੱਝਰਾਂ, ਬੱਗੜ ਮਲਸੀਆਂ ਅਤੇ ਰੋਣਕੀ ਲੁਧਿਆਣਾ ਆਦਿ ਦੇ ਨਾ ਲਏ ਜਾ ਸਕਦੇ ਹਨ। ਅਸਲ ਵਿਚ ਇਹ'ਭੰਡ'ਹੈ ਕੋਣ? ਮਾਅਨਵੀ ਜਾਂ ਸ਼ਬਦਿਕ ਤੌਰ ਤੇ ਸ਼ਬਦ 'ਭੰਡ' ਦਾ ਕਿ ਮਤਲਬ ਹੁੰਦਾ ਹੈ?ਇਨ੍ਹਾਂ ਦਾ ਕਿੱਤਾ ਕੀ ਹੈ ਅਤੇ ਉਸਦੀ ਕੀ ਵਿਸ਼ੇਸ਼ਤਾ ਹੈ। ਇਨ੍ਹਾਂ ਦਾ ਕੀ ਖਾਸ ਹੁੰਦਾ ਹੈ ਸਾਡੇ ਸਭਿਆਚਾਰ ਵਿੱਚ ਭੰਡਾਂ ਨੂੰ ਕੀ ਸਥਾਨ ਪ੍ਰਾਪਤ ਅਤੇ ਹੁਣ ਤੱਕ ਸਾਡੀ ਧਰਤੀ ਨੇ ਕਿਹੜੇ ਕਿਹੜੇਮਹਾਨ ਭੰਡ ਪੈਦਾ ਕੀਤਾ ਹਨ? ਇਸ ਛੋਟੇ ਜਿਹੇ ਲੇਖ ਵਿੱਚ ਅਸੀਂ ਇਨ੍ਹਾਂ ਕੁਝ ਕੁ ਸਵਾਲਾਂ ਦੇ ਜਵਾਬ ਦੇਣ ਦੇ ਯਤਨ ਕਰਾਂਗੇ। (ਕਬਿੱਤ ਕਵੀ ਦਾਨਿਸ਼ਮੰਦ) ਭੰਡ ਨਕਲ ਬਾਝੋਂ,ਰੋਜਗਾਰ ਨਾਹੀਂ ਇੰਜ਼ਣ ਰੇਲ ਬਾਝੋਂ,ਦੀਵਾ ਤੇਲ ਬਾਝੋਂ, ਜੰਜ ਮੇਲ ਬਾਝੋਂ,ਨਮੂਦਾਰ ਨਾਹੀਂ 'ਦਾਨਿਸ਼'ਅਕਲ ਬਾਝੋਂ,ਸੋਹਣ ਸ਼ਕਲ ਬਾਝੋਂ, ਭੰਡ ਨਕਲ ਬਾਝੋਂ, ਰੋਜਗਾਰ ਨਾਹੀਂ[1]
ਭੰਡ ਸ਼ਬਦ ਦਾ ਭਾਵ
[ਸੋਧੋ]ਇਸ ਦਾ ਭਾਵ ਕਿਸੇ ਮਨੁੱਖ ਜਾਂ ਸਮਾਜਿਕ ਬੁਰਾਈ ਨੂੰ ਭੰਡੀ ਜਾਂ ਨਿੰਦਣ ਵਾਲਾ ...ਕੁਝ ਹਾਲਤਾਂ 'ਚੋਂ ਕਿਸੇ ਦੀ ਫੋਕੀ ਤਾਰੀਫ ਕਰਨ ਵਾਲਾ, ਭੰਡ ਦਾ ਮਾਰਨਾ ਹੈਂ, ਨਕਾਲ ਜਾਂ ਨਕਲੀਏ, ਨਕਲ ਲਾਹੁਣ ਵਾਲਾ, ਮਸਖਰਾ ਜਾਂ ਮਖੌਲੀਆ ਸਭਿਅਕ ਢੰਗ ਨਾਲ, ਹਾਸੇ ਠੱਠੇ ਦੀ ਓਟ ਲੈ ਕੇ, ਅਗਲੇ ਨੂੰ ਨਕਲ ਕਰਨੀ , ਘੁਮਾ ਫਿਰਾ ਕੇ ਅਗਲੇ ਦੀ ਨਕਲ ਕਰਨੀ,ਟਿੱਚਰ ਟਕੋਰ ਕਰਨੀ, ਚੋਟ ਕਰਨੀ, ਵਿਅੰਗਮਈ ਢੰਗ ਨਾਲ ਅਗਲੇ ਦੀ ਅਜਿਹੀ ਗਿੱਟੇ ਗੋਡੇ ਲਾਉਣੀ ਕਿ ਅਗਲਾ ਹਾਸੇ ਨਾਲ ਲੋਟ ਪੋਟ ਵੀ ਹੋ ਜਾਏ, ਅਗਲੇ ਦੀ ਸਾਂਗ ਲਾ ਕੇ , ਰੂਪ ਧਾਰ ਕੇ ਜਾਂ ਓਦਾਂ ਹੀ ਅਗਲੇ ਨੂੰ ਅਜਿਹਾ ਠਿੱਠ ਕਰਨਾ ਕਿ ਸੁਣਦਿਆਂ ਸਾਰ ਹੀ ਦਰਸ਼ਕ ਹੱਸ ਹੱਸਕੇ ਉਨ੍ਹਾਂ ਦੀਆਂ ਵੱਖਰੀਆਂ ਦੋਹਰੀਆ ਹੋ ਜਾਣ ਸੋ ਮੋਟੇ ਰੂਪ ਵਿੱਚ ਭੰਡ ਦਾ ਇਹ ਭਾਵ ਹੈ ਅਤੇ ਏਹੋ ਉਸ ਦਾ ਕਰਤਵ ਅਤੇ ਕਿਰਦਾਰ ਵੀ ਹੈ। ਨਕਲ ਜਾਂ ਰੀਸ ਕਰਨੀ, ਨਕਲ ਮਾਰਨੀ ਆਦਿ ਮਨੁੱਖ ਦਾ ਆਰੰਭਕ ਸੁਭਾ ਹੈ। ਨਕਲ ਜਾਂ ਰੀਸ-ਰਸ ਮਨੁੱਖ ਦੇ ਖੂਨ ਵਿੱਚ ਹੈ, ਉਸਦੇ ਖਮੀਰ ਵਿੱਚ ਸ਼ਾਮਲ ਦੁਨੀਆਂ ਭਰ ਦੇ ਵੱਡੇ ਮਾਨਵ ਮਾਸਤਰੀਆ ਦਾ ਵਿਸਵਾਸ਼ ਹੈ ਕਿ ਮਨੁੱਖ ਨੇ ਲੜਨਾ,ਭਿੜਨਾ,ਕੁਸਤੀ ਕਰਨਾ,ਬੋਲਣਾ,ਨੱਚਣਾ ਗਾਉਣਾ ਜਾਂ ਅਭਿਨੈ ਕਰਨਾ ਅਤੇ ਕਈ ਹੋਰ ਚੀਜ਼ਾਂ ਨੂੰ ਪਸੂ ਪੰਛੀਆਂ ਤੋਂ ਹੀ ਸਿਖੀਆਂ ਹਨ ਏਥੇ ਤਕ ਕਿ ਸਾਡੀ ਕੁਸ਼ਤੀ ਦੇ ਕਈ ਦਾਅ ਪੇਚ ਇੰਨਾ ਪਸ਼ੂ ਪੰਛੀਆਂ ਦੇ ਨਾਂ ਤੇ ਹੀ ਨਾਮੇ ਗਏ ਹਨ ਜਿਵੇਂ ਕਿ ਮੱਛੀ ਗੋਤਾ ਜਾਂ ਗਧਾ ਲੇਟ ਆਦਿ ।ਏਹੋ ਹੀ ਹਾਲ ਸਾਡੇ ਗਾਉਣ ਅਤੇ ਨਿਰਤ ਦਾ ਵੀ ਹੈ। ਸਵਰਗਵਾਸੀ ਸ.ਸਰਦੂਲ ਸਿੰਘ ਕਵੀਸ਼ਰ, ਜਿਨ੍ਹਾਂ ਨੂੰ ਸਿੱਖ ਦਾ ਮੌਲਾਨਾ ਆਜਾਦ ਆਖਿਆ ਜਾਂਦਾ ਸੀ, ਲੇਖਕ ਨੂੰ ਦਸਦੇ ਹੁੰਦੇ ਸਨ ਕਿ ਪ੍ਰਸਿੱਧ ਅਦਾਕਾਰ ਨਰਗਸ ਦੀ ਮਾਂ ਜੱਦਣ ਬਾਈ ਤੋਂ ਚੰਗਾ ਸਾਰੇ ਦੇਸ਼ ਵਿੱਚ ਹੋਰ ਕੋਈ'ਮੋਰ-ਨਾਚ' ਨਹੀਂ ਸੀ ਨੱਚ ਸਕਦਾ ਉਦੋਂ ਉਹ ਆਪਣੀਆਂ ਅੰਮ੍ਰਿਤਸਰ ਵਾਲੀਆਂ ਕੁਝ ਪੁਰਾਣੀਆਂ ਯਾਦਾਂ ਨੂੰ ਤਾਜਾ ਕਰ ਰਹੇ ਹੁੰਦੇ ਸਨ[2]
ਡਾਂ ਗੁਰਦਿਆਲ ਸਿੰਘ ਫੁੱਲ ਦੇ ਖਿਆਲਾ ਅਨੁਸਾਰ
[ਸੋਧੋ]"ਕਈ ਖੋਜੀ ਤਾਂ ਆਖਦੇ ਹਨ ਕਿ ਨਕਲੀਏ, ਭੰਡ, ਸੁਆਂਗੀ ਰਾਸ(ਅਸਲ ਸ਼ਬਦ ਰਹੱਸ)ਧਾਰੀਏ ਜਾਂ ਡੂਮ ਆਦਿ ਉਨ੍ਹਾ ਮੰਡਿਆ ਦੀ ਔਲਾਦ ਹਨ ਜਿਨ੍ਹਾਂ ਨੇ ਭਰਤ ਮੁਨੀ ਦੀ ਅਗਵਾਈ ਹੇਠ ਪਹਿਲਾਂ ਸੰਸਕ੍ਰਿਤ ਨਾਟਕ ਖੇਡਿਆ ਸੀ"ਦੂਜੇ ਖੋਜੀਆਂ ਦਾ ਵਿਚਾਰ ਹੈ। ਕਿ ਉਨਾਂ ਭੱਟਾਂ ਦਾ ਵਿਗੜਿਆ ਹੋਇਆ ਰੂਪ ਹੈ ਜਿਨ੍ਹਾਂ ਨੂੰ ਰਾਜ ਦਰਬਾਰ ਵਲੋਂ ਸਤਿਕਾਰ ਨਾ ਮਿਹਨਤ ਕਾਰਣ ਗੁੱਸਾ ਆ ਗਿਆ ਸੀ ਤੇ ਉਨ੍ਹਾਂ ਨੇ ਰਾਜਿਆਂ ਤੇ ਹੋਰ ਅਮੀਰਾਂ ਦੀ ਉਸਤਤ ਕਰਨ ਦੀ ਥਾਂ ਉਨ੍ਹਾਂ ਦੇ ਉਲਾਰਾਂ ਦਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ, ਜਿਥੋਂ ਉਹ ਭੰਡ ਜਾਂ ਨਿੰਦਿਆ ਕਰਨ ਵਾਲੇ ਅਖਵਾਉਣ ਲੱਗ ਪਏ ਸਨ[3]
ਭੰਡਾਂ ਅਤੇ ਨਕਲੀਆਂ ਵਿਚ ਅੰਤਰ
[ਸੋਧੋ]ਆਮ ਤੌਰ ਤੇ ਭੰਡਾਂ ਅਤੇ ਨਕਲੀਆਂ ਨੂੰ ਇੱਕ ਹੀ ਸਮਝਿਆ ਜਾਂਦਾ ਹੈ ਬਹੁਤੇ ਲੋਕ ਇਨਾਂ ਦੋਨਾਂ ਦੀ ਕਲਾ ਨੂੰ 'ਨਕਲ' ਹੀ ਕਹਿੰਦੇ ਹਨ ਪਰੰਤੂ ਇਨ੍ਹਾ ਵਿਚ ਕਾਫੀ ਅੰਤਰ ਹੈ।
1) ਭੰਡ ਗਿਣਤੀ ਵਿੱਚ ਕੇਵਲ ਦੋ ਲੋਕ ਹੁੰਦੇ ਹ,ਇੱਕ ਦੇ ਹੱਥ ਚਮੋਟਾ ਹੁੰਦਾ ਹੈ ਤੇ ਦੁਸਰੇ ਦੇ ਹੱਥ ਵਿਚ ਛੋਟਾ ਤਬਲਾ ਇਸਦੇ ਉਲਟ ਨਕਲੀਆਂ ਦੀ ਗਿਣਤੀ ਘੱਟੋ ਘੱਟ ਦਸ ਤੋਂ ਬਾਰਾਂ ਲੋਕ ਹੁੰਦੇ ਹਨ 2) ਭੰਡ ਜਨਮ ਅਤੇ ਵਿਆਹ ਸਮੇਂ ਬਿਨਾਂ ਬੁਲਾਏ ਹੀ ਆ ਧਮਕਦੇ ਹਨ,ਪਰੰਤੂ ਨਕਲੀਆਂ ਨੂੰ ਜਨਮ ਅਤੇ ਵਿਆਹ ਸਮੇਂ ਬਕਾਇਦਾ ਸਾਈ ਦੇ ਕੇ ਬੁਲਾਇਆ ਜਾਂਦਾ ਹੈ। 3) ਭੰਡਾਂ ਦਾ ਲਹਿਜਾ ਤੇ ਸ਼ਬਦਾਵਲੀ ਸਦਾ ਇਕੋ ਜਿਹੀ,ਗੱਲਾਂ ਹੋਸ਼ੀਆ ਅਤੇ ਭਾਸ਼ਾ ਹਲਕੀ ਹੁੰਦੀ ਹੈ, ਪਰੰਤੂ ਨਕਲੀਆਂ ਦਾ ਲਹਿਜਾ ਅਤੇ ਸ਼ਬਦਾਵਲੀ ਮੌਕੇ ਅਨੁਸਾਰ ਢੁਕਵੀਂ, ਗੱਲਾਂ ਮਿਆਰੀ ਅਤੇ ਭਾਸ਼ਾ ਠੁੱਕ ਬੱਝਵੀ ਹੁੰਦੀ ਹੈ। 4) ਭੰਡਾਂ ਦੀ ਪਛਾਣ ਇੱਕ ਮੰਗਤੇ ਜਾਤ ਵਜੋਂ ਹੈ, ਪਰੰਤੂ ਨਕਲੀਏ ਆਪਣੀ ਕਲਾ ਦੇ ਜੋਰ ਦਰਸ਼ਕਾਂ ਤੋਂ ਇਨਾਮ ਪ੍ਰਾਪਤ ਕਰਦੇ ਹਨ।
ਮਰਾਸੀਆਂ, ਡੂਮਾਂ ਤੇ ਭੰਡਾਂ ਤੋਂ ਇਲਾਵਾ ਬਾਅਦ ਵਿਚਕੁਝ ਹੋਰ ਜਾਤੀਆਂ ਦੇ ਬੰਦੇ ਵੀ ਜੁੜੇ ਹੋਏ ਹਨ , ਇਨ੍ਹਾਂ ਵਿਚ ਰਵਿਦਾਸੀਏ,ਬਾਲਮੀਕੀ(ਆਦਿ ਧਰਮੀ) ਬਾਜੀਗਰ ਆਦਿ ਸ਼ਾਮਿਲ ਹਨ[4]
ਇਤਿਹਾਸਕ ਪਿਛੋਕੜ
[ਸੋਧੋ]ਪੰਜਾਬੀ ਦੀ ਇਸ ਧਰਤੀ ਤੇ "ਨਕਲਾਂ" ਦੀ ਕਾਲ ਤੋਂ ਹੀ ਪ੍ਰਚਲਿਤ ਮੰਨੀ ਜਾਂਦੀ ਹੈ ਸਦੀਆਂ ਤੋਂ ਹੀ 'ਨਕਾਲ'ਆਪਣੀਆਂ ਨਕਲਾਂ ਨਾਲ ਰਾਜਿਆਂ, ਮਹਰਾਜਿਆ ਦੇ ਆਮ ਲੋਕਾਂ ਦਾ ਮਨ ਪਰਚਾਉਦੇ ਰਹੇ ਹਨ ਕੁਝ ਵਿਦਵਾਨਾਂ ਦਾ ਮਤ ਹੈ ਕਿ ਮਿਰਾਸੀ, ਡੂਮ,ਭੰਡ। ਆਦਿ ਜਾਤੀਆਂ ਹਿੰਦੂ ਜਾਤੀਆਂ ਸਨ ਅਤੇ ਉਹ ਹਿੰਦੂ ਰਾਜਪੂਤ ਰਾਜਿਆਂ ਗਵਿਆਂ ਦੇ ਦਰਬਾਰਾਂ ਵਿਚ ਆਪਣੀ ਕਲਾ ਕੌਸ਼ਲਤਾ ਦਾ ਪ੍ਰ੍ਰਦਰਸ਼ਨ ਕਰਦੀਆਂ ਸਨ ਮੁਸਲਮਾਨਾਂ ਦੇ ਏਥੇ ਆਉਣ ਤੋਂ ਬਾਅਦ ਇਹ ਮੁਸਲਮਾਨ ਬਣ ਗਈਆਂ ਮੁਸਲਮਾਨ ਪਿੱਛੋਂ ਇਹ ਤੱਥ ਪੇਸ਼ ਕੀਤਾ ਜਾਂਦਾ ਹੈ ਕਿ ਹਿੰਦੂ ਸਮਾਜ ਵਿੱਚ ਇਨ੍ਹਾਂ ਨੂੰ ਸ਼ੂਦਰ ਆਦਿ ਨਿਮਨ ਜਾਤਾਂ ਕਹਿਕੇ ਤਿ੍ਸਕਾਰਿਆ ਜਾਂਦਾ ਸੀ,ਘਟੀਆ ਸਮਝਿਆ ਜਾਂਦਾ ਸੀ। ਇਸਦੇ ਉਲਟ ਮੁਸਲਮਾਨ ਵਿੱਚ ਕੋਈ ਸੂਦਰ ਜਾਂ ਅਨੁਸੂਚਿਤ ਜਾਤਾਂ ਨਹੀਂ ਸਨ ਇਸ ਲਈ ਇਹ ਮੁਸਲਮਾਨ ਹੋ ਗਏ ਕਈ ਖੋਜੀ ਵਿਦਵਾਨ ਤਾਂ ਏਥੋਂ ਤੱਕ ਵੀ ਕਹਿੰਦੇ ਹਨ ਕਿ ਇਹ ਲੋਕ ਇਸ ਧਰਤੀ(ਪੰਜਾਬ) ਦੇ ਮੂਲ ਵਸਿੰਗ ਸਨ। ਆਰੀਅਨਾਂ ਨੇ ਏਥੇ ਆਪਣਾ ਅਧਿਕਾਰ ਜਮਾ ਕੇ ਇਨ੍ਹਾਂ ਦੀ ਨਾਟ ਕਲਾ ਨੂੰ ਵੀ ਕਬਜਾ ਲਿਆ ਅਤੇ ਪਾਤਰ ਬਣਾ ਦਿੱਤਾ ਬਾਅਦ ਵਿੱਚ ਇਨ੍ਹਾਂ ਨੂੰ ਉੱਚ ਜਾਤੀਆਂ ਨੂੰ। ਆਪਣੀਆਂ ਨਕਲਾਂ ਨਾਲ ਭੰਡਣਾ ਸ਼ੁਰੂ ਕਰ ਦਿੱਤਾ[5]
ਸੱਭਿਆਚਾਰ ਵਿੱਚ ਭੰਡਾਂ ਦਾ ਸਥਾਨ
[ਸੋਧੋ]ਇਨ੍ਹਾਂ ਦੀ ਪੁਰਾਤਨ ਤਾਰੀਖ ਭਾਵੇਂ ਕੁਝ ਵੀ ਕਿਉਂ ਨਾ ਹੋਵੇ, ਇਹਨਾਂ ਭੰਡਾਂ ਜਾਂ ਨਕਲੀਆਂ ਦਾ ਸਾਡੇ ਸਭਿਆਚਾਰ ਵਿੱਚ ਹਮੇਸ਼ਾ ਹੀ ਇਕ ਮਹੱਤਵਪੂਰਨ ਸਥਾਨ ਰਿਹਾ ਹੈ ਸਰਕਾਰੇ ਦਰਬਾਰੇ ਇੰਨ੍ਹਾ ਦੀ ਕਾਫੀ ਸੱਦ ਪੁੱਛ ਸੀ,ਕਾਫੀ ਇੱਜਤ ਸੀ ਬਾਦਸ਼ਾਹਾਂ ਲਈ ਇਹ ਮਨਪਰਚਾਵੇ ਦਾ ਸਾਧਨ ਸਨ ਅਕਬਰੀ ਦੌਰ ਦੇ ਬੀਰਬਲ, ਜਿਸਦੀ ਖੂਰੀ ਜਲੰਧਰ ਜਿਲ੍ਹੇ ਦੇ ਇੱਕ ਪਿੰਡ ਲਸਾੜਾ ਵਿਚ ਅਜੇ ਵੀ ਕਾਇਮ ਹੈ, ਇਹਨਾਂ ਨੂੰ ਤੁਸੀਂ ਭਾਵੇਂ ਕੋਈ ਹੋਰ ਨਾਂ ਦੇ ਦਿਉ, ਪਰ ਉਸਦੇ ਰੋਲ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਛੁੱਟਿਆ ਨਹੀਂ ਸਕਦੇ ਏਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦਾ ਇਕ ਚਹੇਤਾ ਭੰਡ ਉਸਦੇ ਸਹੁਰਿਆਂ ਦਾ ਵਸਨੀਕ ਪਸਿੱਧ ਘਟਨਾ ਹੈ ਕਿ ਇਕ ਦਿਨ ਉਸਦੀ ਜ਼ਗਫਤੀ ਰਗ ਜੂੰ ਫੜਕੀ ਉਹ ਸਿੱਧਾ ਸ਼ੇਰਿ-ਪੰਜਾਬ ਦੇਦਰਬਾਰ ਵਿਚ ਹਾਜਰ ਹੋ ਗਿਆ ਅਤੇ ਬੜੇ ਰੋਅਬ ਨਾਲ ਉਸ ਨੂੰ ਆਪਣਾ ਲੱਗਾ,"ਹਜੂਰ ਤਹਾਡੇ ਮੁਹਤਰਿਆ ਬਾਪ ਕਲ੍ਹ ਰਾਤੀ ਮੇਰੇ ਸੁਪਨੇ'ਚੋ ਆਇਆ ਸੀ। ਉਦਾਸ ਸੀ ਕਿ ਮੇਰਾ ਬੇਟਾ ਤਖਤ ਤੇ ਬੈਠਣ ਪਿੱਛੋਂ ਹੁਣ ਬਹੁਤਾ ਪੁੰਨ ਦਾਨਨਹੀਂ ਕਰਦਾ।ਮੈਨੂੰ ਕਹਿੰਦਾ ਸੀ ਸਵੇਰੇ ਉਠ ਕੇ ਉਸ ਕੋਲ ਜ਼ਾਈ ਅਤੇ ਉਹਨੂੰ ਕਹੀ ਕਿ ਉਹ ਤੈਨੂੰ ਇੱਕ ਸੌ ਅਸ਼ਰਫੀ ਦੇ ਦਏ" ਰਣਜੀਤ ਸਿੰਘ ਤਾੜ ਗਿਆ,ਅਤੇ ਝੁੱਬੇ ਹੀ ਕਹਿਣ ਲੱਗਾ,"ਦਾਦਾ!ਬਾਪੂ ਜੀ, ਕੁਝ ਮੈਨੂੰ ਵੀਸੁਪਨੇ'ਚ ਮਿਲੇ ਅਤੇ ਉਹਨਾਂ ਨੇ ਮੈਨੂੰ ਤੇਰੀ ਸ਼ਕਲ ਵਿਖਾ ਕੇ ਕਿਹਾ ਸੀ ਕਿ ਇਹ ਸ਼ਕਸ਼ ਕਲ੍ਹ ਸਵੇਰੇ ਤੇਰੇ ਕੋਲ ਆਏਗਾ ਅਤੇ ਮੇਰਾ ਨਾਂ ਲੈ ਕੇ ਤੇਰੇ ਕੋਲ ਝੂਠੀ ਮੂਠੀ ਇਕ ਸੌ ਅਸ਼ਰ ਵੀ ਮੰਗੇਗਾ ਅਸ਼ਰਫੀਆਂ ਦੇਣ ਦੀ ਥਾਂ ਉਸਦੇ ਸੌ ਜਤੀਆ ਮਾਰੀ"। ਮੁਹੰਮਦ ਬਖ਼ਸ਼ ਨੇ ਮੌਕਾ ਤਾੜਦਿਆ ਅੱਖ ਦੇ ਫੋਰ ਵਿਚ ਆਪਣੇ ਹੱਥ ਜੋੜੇ ਲਏ ਅਤੇ ਅਰਜ ਕੀਤੀ,"ਮਹਾਰਾਜਾ!ਬਾਪੂ ਜੀ ਵੀ ਅਜੀਬ ਇਨਸਾਨ ਸਨ-ਤਹਾਨੂੰ ਕੁਝ ਕਹਿ ਦਿੱਤਾ ਅਤੇ ਮੈਨੂੰ ਕੁੱਝ ਹੋਰ।" ਖੈ, ਇਹ ਗੱਲਾਂ ਤਾਂ ਰਾਜੇ ਰਾਣੀਆਂ ਦੀਆਂ ਹਨ, ਜਨ ਜੀਵਨ ਵਿਚ ਵੀ ਇਨ੍ਹਾਂ ਦਾ ਇਕ ਖਾਸ ਸਥਾਨ ਸੀ,ਖਾਸ ਸਤਿਕਾਰ ਸੀ ਆਪਣੇ ਕੰਮ ਕਾਜ ਉਜ ਤੁਸੀਂ ਜਿਵੇਂ ਚਾਹੋ ਕਰ ਲਵੋ, ਪਰ ਇਨ੍ਹਾਂ ਲਾਗੀਆਂ ਬਿਨਾਂ ਕਹਾਦੀ ਲਾਜ ਸੀ ਜੰਜ ਨਾਲ ਬਾਜੇ ਵਾਲੇ, ਆਤਸ਼ਬਾਜੀ ਵਾਲੇ ਇੱਕ ਅੱਧ ਗਾਉਣ ਵਾਲੀ,ਜਿੱਥੇ ਜ਼ਰੂਰੀ ਸਨ ਉੱਥੇ ਨਕਲੀਆਂ ਬਗੈਰ ਵੀ ਉਹ ਠੱਠ ਨਹੀਂ ਸੀ ਬੱਝਦਾ। ਨਸ਼ਾ ਪਾਣੀ ਰਿਹਾ ਇਕ ਪਾਸੇ,ਹਾਸੇ ਠੱਠਿਆਂ ਦੇ ਛੋਟੇ, ਇਨ੍ਹਾਂ ਕਲਾਕਾਰਾਂ ਨੇ ਹੀ ਦੇਣੇ ਸਨ। ਇਨ੍ਹਾਂ ਬਗੈਰ ਖੁਸ਼ੀ ਦੇਅਜਿਹੇ ਸਮਾਗਮ ਅਧੁਰੇ ਸਮਝਦੇ ਜਾਂਦੇ ਸਨ। ਸਭ ਤੋ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦੀ ਨਕਲੀ। ਨਾਟਕੀ ਢੰਗ ਨਾਲ ਕਹੀ ਹੋਈ ਗੱਲ ਦਾ ਵੀ ਕੋਈ ਵੀ ਗੁੱਸਾ ਨਹੀਂ ਕਰਦਾ ਸੀ। ਇਸ ਹਿਸਾਬ ਨਾਲ ਕੀ ਭੰਡਾਂ ਸਾਨੂੰ ਸਹਿਣ ਸ਼ੀਲਤਾ ਨਹੀਂ ਸਨ ਬਖਸਦੇ ? ਅਚੇਤ ਹੀ ਸਾਡੇ ਸੁਭਾ ਨੂੰ ਉਲਾਰ ਹੋਣ ਤੋਂ ਨਹੀਂ ਸਨ ਟੋਕਦੇ ? ਇਸ ਮਸ਼ੀਨੀ ਯੁਗ ਨੇ ਜਿੱਥੇ ਸਾਨੂੰ ਕੁਝ ਚੰਗੀਆਂ ਚੀਜ਼ਾਂ ਵੀ ਦਿੱਤੀਆਂ ਹਨ, ਉਥੇ ਸਭ ਤੋਂ ਭੈੜੀ ਦੇਣ ਸਾਡੇ ਸੁਭਾ 'ਚਿੜਚੜੇਪਨ ਦੀ ਆਮਦ ਹੈ। ਅਸੀਂ ਜਿਹੜੇ ਕੁਝ ਪੁਰਾਣੇ ਤਵੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਇੱਕਠੇ ਕੀਤੇ ਹਨ,ਉਨ੍ਹਾਂ ਵਿੱਚ ਇੱਕ ਅਜਿਹੇ ਨਾਟਕੀ ਹਾਸੇ ਠੱਠੇ ਦਾ ਦੁਲਾਰੀ ਬਾਈ ਦਾ ਵੀ ਹੈ ਜਿਸ ਦਾਨੰਬਰ ਹੈ P70151 ਉਸ ਵਿੱਚ ਉਹ ਗਾਉਦੀ ਹੈ। ਨੰਗਾ ਔਰ ਨੰਗੋਤਰਾ,ਪਚਾਸ ਰੋਟੀ ਖਾਏ। ਏਕ ਰੋਟੀ ਗਿਰ ਪੜੀ ,ਕਚਹਿਰੀ ਦੌੜੇ ਜਾਏ।
ਅੱਜ ਹਾਲ ਇਹ ਹੈ ਕਿ ਅਸੀਂ ਇੱਕ ਦੂਜੇ ਦੀ ਮਾੜੀ ਮੋਟੀ ਗੱਲ ਵੀ ਹਾਸੇ'ਚ ਪਾਉਣ ਦੀ ਬਜਾਏ, ਹਊਪਰੇ ਕਰਨ ਦੀ ਥਾਂ, ਝੱਲ ਨਹੀਂ ਸਕਦੇ ਅਤੇ ਪੈਰ ਪੈਰ ਤੇ ਕਚਹਿਰੀਆਂ ਵੱਲ ਦੌੜਦੇ ਹਾਂ ਮੇਰੇ ਮੁਹਤਰਿਮ ਉਸਤਾਦ ਪ੍ਰੋ.ਮੋਹਨ ਸਿੰਘ ਨੂੰ ਵੀ ਇਸ ਗੱਲ ਦਾ ਝੋਗ ਸੀ, ਤਦੇ ਉਨ੍ਹਾਂ ਕਦੇ ਇਹ ਲਿਖਿਆ ਸੀ, ਗੱਲ ਗੱਲ ਤੇ ਭੱਜੀਏ ਥਾਣੇ, ਅਸੀਂ ਭੁੱਲ ਗਏ ਉਹ ਜਾਣੇ।" ਪਿਛਲੀ ਸਦੀ ਦੇ ਆਖਰੀ ਹਿੱਸੇ ਤੋਂ ਲੈ ਕੇ ਇਸ ਸਦੀ ਦੇ ਚਾਲੀਵਿਆਂ ਤੱਕ ਪੰਜਾਬ ਵਿਚ ਰੱਜਦੇ ਪੁੱਜਦੇ ਘਰ ਜਨਤੇ ਨੂੰ ਸੱਤਾਂ ਦਿਨਾਂ ਲਈ ਰੱਖਦੇ, ਫਿਰ ਤਿੰਨਾਂ ਦਿਨਾਂ ਦਾ ਰਿਵਾਜ ਪੈ ਗਿਆ, ਵਿਚ ਦੋ ਦਾ ,ਵਿਚ ਇਕਦਾ। ਹੁਣ ਦੀ। ਤੇਜ਼ ਰਫਤਾਰ ਜਿੰਦਗੀ ਵਿਚ ਇਸ ਗੱਲ ਨੂੰ ਤੁਸੀਂ ਭਾਵੇਂ ਤਰੱਕੀ ਦਾ ਕਾਰਨਾਮਾ ਹੀ ਸਮਝ ਲਉ ਕਿ ਅੱਜ ਕੱਲ੍ਹ ਇਹ ਸਾਰਾ ਕਾਰਜ ਕੁਝ ਘੰਟਿਆਂ ਵਿਚ ਖਤਮ ਹੋ ਜਾਂਦਾ ਹੈ।
ਸਾਡੀ ਰਹਿਤਲ ਦਾ ਇਹ ਇੱਕ ਸੁਨਹਿਰੀ ਜਗ ਹੀ ਸੀ ਕਿ ਪਿੰਡਾਂ ਵਿਚ ਵੱਖੋ ਵੱਖਰੇ ਕਿੱਤੇ ਕਰਨ ਵਾਲੇ ਲੋਕ ਮਾਲਾ ਵਿਚ ਪ੍ਰੋਏ ਹੋਏ ਸਨ। ਉਹ ਮਾਲਾ ਸੀ,ਆਪਸੀ ਮੁੱਹਬਤ ਦੀ। ਉਹ ਮਾਲਾ ਦੇ ਮੋਤੀ ਸਨ ਜਿੰਮੀਦਾਰ,ਲਹਾਰ,ਤਰਖਾਣ,ਤੇਲੀ,ਜੁਲਾਹੇ, ਨਾਈ,ਘੁਮਿਆਰ, ਝੀਵਰ ਜਾਂ ਮੋਚੀ ਆਦਿ ਉਨ੍ਹਾਂ ਵਿਚ ਹੀ ਆ ਜਾਂਦੇ ਸਨ ਇਹ ਭੰਡ ਅਤੇ ਮਰਾਸੀ। ਸਾਰੇ ਦੇ ਸਾਰੇ ਇਹ ਲੋਕ ਇਕ ਦੂਜੇ ਤੇ ਨਿਰਭਰ ਸਨ,ਇਕ ਦੂਜੇ ਦਿ ਇੱਜਤ ਦੇ ਸਾਂਝੀ ਇਹ ਭੰਡ, ਇਹ ਨਕਲੀਏ ਆਪਣੇ ਕਬੀਲਿਆਂ ਅਤੇ ਪਿੰਡਾਂ ਦੇ ਆਪਣੇ ਆਪਣੇ ਹੁੰਦੇ ਸਨ ਆਪਣੇ ਜਜਮਾਨਾਂ ਦੇ ਵਿਆਹਾਂ,ਸ਼ਾਦੀਆਂ ਜਾਂ ਅਜਿਹੇ ਹੋਰ ਖੁਸ਼ੀ ਦੇ ਮੌਕਿਆਂ ਤੇ ਜਿਵੇਂ ਕਿ ਮੁੰਡਾ ਜੰਮਣ ਸਮੇਂ ਉੱਤੇ ਤਾਂ ਇਹ ਆਪ ਹੀ ਆ ਜਾਂਦੇ ਹਾੜੀ ਸੌਣੀ ਦੀ ਫਸਲ ਵੇਲੇ ਆਪਣੇ ਹਿੱਸੇ ਦਾਵੇ, ਇਨ੍ਹਾਂ ਦਾ ਮਿਹਨਤਾਨਾ ਹੁੰਦਾ।,ਪਰ ਕੁਝ ਮਸਹੂਰ ਕਲਾਕਾਰਾਂ ਨੇ ਜੇਕਰ ਬਾਹਰ ਜਾਣ ਹੁੰਦਾ ਤਾਂ ਉਹ ਸਾਈ ਤੇ ਜਾਂਦੇ ਉਨ੍ਹਾਂ ਦੀ ਬਕਿੰਗ ਦਿਨ ਸੁਦ ਤੋਂ ਕਿੰਨਾ ਕਿੰਨਾ ਚਿਰ ਪਹਿਲਾਂ ਕਰਨੀ ਪੈਦੀ ਸੀ। ਇਸ ਸਦੀ ਦੇ ਪਹਿਲੇ ਹਿੱਸੇ ਵਿਚ ਜਿੰਨਾ ਨਕਲੀਆਂ ਦਾ ਨਾ ਹਿੰਦੁਸਤਾਨ ਦੇ ਹਰ ਬੱਚੇ ਬੁੱਢੇ ਦੀ ਜਬਾਨ ਤੇ ਸੀ ਉਨ੍ਹਾਂ ਵਿਚੋਂ ਇੱਕ ਬਰਾੜ ਮਲਸੀਆਂ ਵਾਲਾ ਸੀ, ਹਜਰਤ ਜ਼ੋਸ ਦਾ ਗਰਾਈ ਅਤੇ ਹਾਣੀ। ਉਨ੍ਹਾਂ ਦਾ ਸਬੰਧ ਨਾਲ ਸੀ। ਉਸਦੇ ਭਤੀਜੇ ਨੇ ਵੀ ਨਕਲਾਂ ਚ ਬਹੁਤ ਨਾ ਖੱਟਿਆ ਵੰਡਾਰੇ ਪਿੱਛੋਂ ਇਹ ਖਾਨਦਾਨ ਜੜ੍ਹਾਂ ਵਾਲੇ ਜਾ ਵਸਿਆ ਸੀ ਅੱਜ ਕੱਲ ਦਾ ਪਾਕਿਸਤਾਨ ਰੇਡੀਓ ਅਤੇ ਟੀ.ਵੀ ਦਾ ਪ੍ਰਸਿੱਧ ਕਲਾਕਾਰ ਮਨਜੂਰ ਭੱਟੀ, ਏਸੇ ਖਾਨਦਾਨ ਵਿੱਚ ਹੀ ਸੀ ਲੋਕ ਦੱਸਦੇ ਹਨ ਕਿ ਬਰਾੜਾਂ ਜਦ ਵੀ ਅਖਾੜੇ ਵਿੱਚ ਉਤਰ ਦਾ ਤਾਂ ਉਸਦੇ ਸਿਰ ਤੇ ਸੱਤ ਬੋਦੀਆਂ ਹੁੰਦੀਆਂ ਜਿਹੜੀ ਨੂੰ ਕਹੋ ਉਹ ਓਹੀ ਬੋਦੀ ਹਿਲਾਉਂਦਾ ਮਟਕਾਉਦਾਂ ਸੀ ਏਹੋ ਗਲ,ਭਾਰਤੀ ਸ਼ਾਸਤ੍ਰੀਯ ਨਿਰਤ ਦੇ ਪਿਤਾਮਾ ਮਹਾਰਾਜਾ ਬਿੰਦੂ ਦੀਨ ਦਾ ਸੀ ,ਜਿਹੜਾ ਤਲਵਾਰ ਦੀ ਧਾਰ ਤੇ ਨੱਚ ਲੈਂਦਾ ਸੀ ਅਤੇ ਪੈਰਾਂ ਨਾਲ ਬੰਨੇ ਹੋਏ ਘੁੰਗਰੂਆਂ ਦੇ ਗੁੱਛੇ ਚੋਂ, ਛਣਕਣੇ ਵੱਜੋਂ ਸਨ ਜਿੰਨੀਆਂ ਦਾ ਨੱਚਣ ਤੋਂ ਪਹਿਲਾਂ ਉਹ ਐਲਾਨ ਕਰਦਾ ਸੀ ।[6]
ਭੰਡਾਂ ਦੇ ਨਾਟਕਾਂ ਦੀ ਝਲਕ
[ਸੋਧੋ]ਭੰਡ ਜਾਂ ਨਕਲਾਂ(ਨਕਲੀਏ) ਦੇ ਨਾਟਕ ਦੀ ਮਾਮੂਲੀ ਜਿਹੀ ਝਲਕ ਵਿਖਾ ਦਿੱਤੀ ਜਾਏ ਇੱਕ ਦੇ ਹੱਥ ਵਿਚ ਚਮੜੇ ਜਾਂ ਹੋਰ ਕਿਸੇਚੀਜ਼ ਦਾ ਤਮਾਚਾ ਹੁੰਦਾ ਹੈ ,ਜਿਹੜਾ ਅਗਲੇ ਦੇ ਮਾਰਨ ਤੇ 'ਠਾਹ ਠਾਹ' ਖੜਾਕ ਤਾਂ ਕਰਦਾ ਪਰ ਉਸਦੀ ਉਨੀ ਸੱਟ ਨਹੀ ਲੱਗਦੀ ।ਪਿੜ ਬੱਝਿਆ ਹੀ ਦੋ ਜਾਣੇ ਨਿੱਤਰ ਕੇ ਵਿਚਕਾਰ ਆਉਂਦੇ ਹਨ ਇਕ ਤਮਾਚੇ ਵਾਲਾ ਅਤੇ ਦੂਜਾ ਨੰਗੇ ਧੜ ਤਮਾਚੇ ਖਾਣ ਵਾਲਾ
"ਭਈ ਸਾਡਾ ਵੀ ਕਦੇ ਵਿਹਾਰ ਹੋਇਆ ਸੀ । ਕੀ ਗੱਲਾਂ !ਉਹ ਉਹ ਚੀਜ਼ਾਂ ਦਾਜ ਵਿੱਚ ਮਿਲਿਆ ਕਿ ਬਸ ਪੁੱਛੋ ਕੁਝ ਨਾ।"
"ਹੈ। ਕੀ ਕੀ ਮਿਲਿਆ ਭਾਈ, ਕੀ ਕੋਈ ਕਾਰ ਮਿਲੀ?"
"ਨਹੀ!"
"ਫੇਰ ਮੋਟਰ ਸਾਇਕਲ?"
"ਨਹੀਂ"
"ਸੌ ਤੋਲੇ ਸੋਨਾ ਮਿਲਿਆ?"
"ਨਹੀਂ"
"ਲੱਖਾਂ ਰੁਪਿਆ?"
"ਨਹੀਂ ਜੀ ਨਹੀਂ।"
"ਮੇਮ ਵਰਗੀ ਵਹੁਟੀ ਮਿਲੀ,ਗੋਰੀ ਨਿਛੋਹ?"ਕੁਝ ਤਾਂ ਫੁੱਟ ਕੀ ਮਿਲਿਆ?"
"ਓ ਯਾਰ ਤੂੰ ਤਾਂ ਖੋਤਾਂ ਹੀ ਖੂਹ ਚ ਪਾ ਤਾਂ ਮੈਨੂੰ ਤੇਰੀ ਭਰਜਾਈ ਐਸੀ ਮਿਲੀ ਜਿਹਨੂੰ ਕੋਈ ਡਰ ਨਹੀਂ ਨਾ ਨਜਰ ਲੱਗੇ ,ਨਾ ਟਪਾਰ।"
"ਕਿ ਮਤਲਬ?"
ਉਹਦਾ ਰੰਗ ਨਿਰਾ ਭੂੰਡ ਵਰਗਾ। ਤਵੇ ਪਿੱਛਲਾ ਪਾਸਾ।
"ਦੁਰ ਫਿੱਟੇ ਮੂੰਹ। ਤੂੰ ਤਾਂ ਕਹਿੰਦਾ ਹੁੰਦਾ ਸੀ ਕਿ ਗੋਰੀ ਲੈਣੀ ਆ ਮਲਾਈ ਵਰਗੀ।"
"ਹੂੰ ਆਗਿਆ ਬੜਾ ਮੱਤਾਂ ਦੇਣ ਵਾਲਾ.। ਆਖੇ ਗੋਰੀ ਨਾਲ ਵਿਆਹ ਕਰਵਾਉਦਾ। ਸਾਰਾ ਪਿੰਡ ਵੈਰ ਪੁਆਉਣਾ ਸੀ ?ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ।,ਸਾਰਾ ਪਿੰਡ ਵੈਰ ਪੈ ਗਿਆ ਬੱਲੇ ਬੱਲੇ।"
ਏਨੇ ਛੋਟੇ ਜਿਹੇ 'ਨਾਟਕ ' ਵਿਚ ,ਰੱਬ ਜਾਣੇ ਨੰਗੀ ਧੜ ਵਾਲੇ ਨੇ ਕਿੰਨੇ ਕੁ ਤਮਾਚੇ ਖਾਧੇ ਹੋਵੇਗੇ । ਹਰ ਸਵਾਲ ਦੇ ਜਵਾਬ ਦੇਣ ਤੇ ਠਾਹ ਠਾਹ ਹੋਈ ਹੋਵੇਗੀ।[7]
ਹਵਾਲੇ
[ਸੋਧੋ]- ↑ ਕੱਕੜ, ਅਜੀਤ ਸਿੰਘ (1998). ਪੰਜਾਬੀ ਸੱਭਿਆਚਾਰ. ਜਲੰਧਰ: ਭਾਸ਼ਾ ਵਿਭਾਗ, ਪੰਜਾਬ. p. 175.
- ↑ ਕੱਕੜ, ਅਜੀਤ ਸਿੰਘ (1998). ਪੰਜਾਬੀ ਸੱਭਿਆਚਾਰ. ਜਲੰਧਰ: ਭਾਸ਼ਾ ਵਿਭਾਗ, ਪੰਜਾਬ. pp. 175–176.
- ↑ ਕੱਕੜ, ਅਜੀਤ ਸਿੰਘ (1998). ਪੰਜਾਬੀ ਸੱਭਿਆਚਾਰ. ਜਲੰਧਰ: ਭਾਸ਼ਾ ਵਿਭਾਗ, ਪੰਜਾਬ. p. 176.
- ↑ ਥੂਹੀ, ਹਰਦਿਆਲ (2017). ਪੰਜਾਬ ਦੀ ਲੋਕ ਕਲਾ. ਚੰਡੀਗੜ੍ਹ: ਪੰਜਾਬ ਸੰਗੀਤ ਨਾਟਕ ਅਕਾਦਮੀ. pp. 36–37. ISBN 978-93-83437-25-2.
- ↑ ਥੂਹੀ, ਹਰਦਿਆਲ (2017). ਪੰਜਾਬ ਦੀ ਲੋਕ ਕਲਾ. ਚੰਡੀਗੜ੍ਹ: ਪੰਜਾਬ ਸੰਗੀਤ ਨਾਟਕ ਅਕਾਦਮੀ. pp. 38–39. ISBN 978-93-83437-25-2.
- ↑ ਕੱਕੜ, ਅਜੀਤ ਸਿੰਘ (1998). ਪੰਜਾਬੀ ਸੱਭਿਆਚਾਰ. ਜਲੰਧਰ: ਭਾਸ਼ਾ ਵਿਭਾਗ, ਪੰਜਾਬ. pp. 176–178.
- ↑ ਕੱਕੜ, ਅਜੀਤ ਸਿੰਘ (1998). ਪੰਜਾਬੀ ਸੱਭਿਆਚਾਰ. ਜਲੰਧਰ: ਭਾਸ਼ਾ ਵਿਭਾਗ, ਪੰਜਾਬ. pp. 179–180.