ਪੰਡਿਤ ਸ਼ਿਵ ਰਾਮ ਢੱਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਡਿਤ ਸ਼ਿਵ ਰਾਮ ਢੱਡੇ (1907-18 ਅਕਤੂਬਰ 1992) ਮਾਲਵੇ ਦੇ ਮਹਾਨ ਕਵੀਸ਼ਰ ਸਨ। ਆਪ ਦਾ ਜਨਮ ਸੰਨ 1907 ਵਿਚ ਪਿਤਾ ਪੰਡਿਤ ਸ਼ਰਧਾ ਰਾਮ ਦੇ ਘਰ ਮਾਤਾ ਕ੍ਰਿਸ਼ਨ ਦੋ ਦੀ ਕੁੱਖੋਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਢੱਡੇ ਵਿਖੇ ਹੋਇਆ। ਪੰਡਿਤ ਸ਼ਿਵ ਰਾਮ ਜੀ ਸ਼ਾਦੀ ਮਾਇਆ ਦੇਵੀ ਨਾਲ ਹੋਈ ਪਰ ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ ਪਰ ਉਸਦਾ ਆਪਣੇ ਭਤੀਜਿਆਂ ਨਾਲ ਸਕੇ ਪੁੱਤਰਾਂ ਵਰਗਾ ਪਿਆਰ ਸੀ।

ਮੁੱਢਲਾ ਜੀਵਨ[ਸੋਧੋ]

ਆਪ ਨੇ ਗੁਰਦੁਆਰਾ ਬੁਰਜ ਵਾਲਾ ਢੇਰੇ ਦੇ ਮਹੰਤ ਕੋਲੋਂ ਮੁੱਢਲੀ ਸਿੱਖਿਆ ਲਈ ਤੇ ਕਵੀਸ਼ਰੀ ਵਾਲੇ ਪਾਸੇ ਰੁਚੀ ਹੋਣ ਕਾਰਨ ਆਪ ਨੇ ਪ੍ਰਸਿੱਧ ਵਿਦਵਾਨ ਪੰਡਿਤ ਬ੍ਰਹਮਾ ਨੰਦ ਜੀ ਸਿੱਖਾਂ ਵਾਲਿਆਂ ਕੋਲ ਚਲੇ ਗਏ ਤੇ ਉਨ੍ਹਾਂ ਦਾ ਜੇਠਾ ਤੇ ਪਲੇਠਾ ਸ਼ਗਦ ਬਣਨ ਦਾ ਮਾਣ ਵੀ ਹਾਸਲ ਕੀਤਾ। ਜਿਥੇ ਇਹ ਕਵੀਸ਼ਰੀ ਵਿਚ ਬਹੁਤ ਪ੍ਰਸਿੱਧ ਸਨ ਉੱਥੇ ਕਬੱਡੀ ਦੇ ਖਿਡਾਰੀ ਰਹੇ ਅਤੇ ਨਾਲ ਨਾਲ ਪਹਿਲਵਾਨੀ ਵੀ ਕੀਤੀ।

ਕਵੀਸ਼ਰੀ ਜੀਵਨ[ਸੋਧੋ]

ਕਵੀਸ਼ਰੀ ਵਿੱਚ ਇਨ੍ਹਾਂ ਦੇ ਜੜੀਦਾਰ ਸਾਥੀ ਜਗੀਰ ਸਿੰਘ ਕਾਰਨਕ, ਦਰਬਾਰਾ ਸਿੰਘ ਉੱਡਾ, ਬ੍ਰਿਜ ਲਾਲ ਧੌਲਾ, ਸ਼ਿਵ ਦਿੱਤਾ ਦਾਸ ਸੇਖੂ, ਚਾਨਣ ਸਿੰਘ ਢੱਡ ਅਤੇ ਮੇਘ ਰਾਜ ਵੱਡੇ ਸਮੇਂ ਸਮੇਂ ਅਨੁਸਾਰ ਇਨ੍ਹਾਂ ਦੇ ਜਥੇ ਵਿੱਚ ਕਵੀਸ਼ਰੀ ਗਾਉਂਦੇ ਰਹੇ ਤੇ ਸ਼ਿਵ ਰਾਮ ਜੀ ਦੇ ਕਵੀਸਰੀ ਜੱਥੇ ਨੂੰ ਮਾਈਸਰ ਖਾਨ ਦੇ ਮੇਲੇ 'ਤੇ ਦੋ ਵਾਰ ਗੋਲਡ ਮੈਡਲ ਨਾਲ ਸਨਮਾਨਿਆ ਗਿਆ ਤੇ ਕਵੀਸਰੀ ਦੀਆਂ ਸਾਰੀਆਂ ਹੀ ਸਟੇਜਾਂ ਦੇ ਇਹ ਸਿੰਗਾਰ ਕਵੀਸ਼ਰ ਸਨ। ਜਦੋਂ ਸ਼ਿਵ ਰਾਮ ਪ੍ਰਸੰਗ ਪੇਸ਼ ਕਰਦਾ ਸੀ ਤਾਂ ਉਹ ਪਾਤਰਾਂ ਦੇ ਬੋਲ ਇਸ ਤਰਾਂ ਸੁਰਤਿਆਂ ਸਾਹਮਣੇ ਨਿਭਾਉਂਦਾ ਕਿ ਸੰਗਤ ਨੂੰ ਸਾਂਵਾਂ ਪਾਤਰ ਨਜਰ ਆਉਂਦਾ ਤੇ ਇਨ੍ਹਾਂ ਦੀ ਸਟੇਜੀ ਐਕਟਿੰਗ ਦੇਖਣ ਯੋਗ ਹੁੰਦੀ ਸੀ।

ਕਵੀਸ਼ਰੀ[ਸੋਧੋ]

ਸ਼ਿਵ ਰਾਮ ਜੀ ਨੇ ਪ੍ਰਸੰਗਾਂ ਤੋਂ ਇਲਾਵਾ ਬਹੁਤ ਸਾਰੇ ਸ਼ੇਅਰਾਂ ਦੀ ਵੀ ਰਚਨਾ ਕੀਤੀ ਜਿਹੜ ਅੱਜ ਵੀ ਲੋਕਾਂ ਦੀ ਜੁਬਾਨ 'ਤੇ ਹਨ। <poem>ਬਈਮਾਨੀ ਸੰਸਾਰ ਤੇ ਜ਼ੋਰ ਪਾਗੀ, ਭਾਈ ਭਾਈਆ ਨਾਲ ਦਗਾ ਕਮਾਈ ਜਾਂਦਾ। ਉੱਤੇ ਮਿੱਠੀਆਂ ਮਿੱਠੀਆ ਕਰਨ ਗੱਲਾ, ਅੰਦਰ ਗੁੱਡੀਆਂ ਨਸਤਰਾਂ ਲਾ ਜਾਂਦੇ। ਸ਼ਿਵ ਰਾਮਾ ਰੱਬ ਲੁਕ ਕੇ ਰਹੇ ਸੰਸਾਰ ਕੋਲਾ, ਨਹੀਂ ਲੋਕ ਰੱਬ ਨੂੰ ਵੇਚ ਕੇ ਖਾ ਜਾਂਦੇ।[1]/poem>

ਯਾਦਗਾਰ[ਸੋਧੋ]

ਇਨ੍ਹਾਂ ਦੀ ਯਾਦ ਵਿੱਚ ਪ੍ਰੀਤ ਗਰੁੱਪ ਢੱਡੇ, ਸ਼ਹੀਦ ਉਧਮ ਸਿੰਘ ਕਲੱਬ ਢੱਡੇ ਅਤੇ ਨਗਰ ਨਿਵਾਸੀ ਹਰ ਸਾਲ ਕਵੀਸ਼ਰੀ ਦਰਬਾਰ ਕਰਵਾਉਂਦੇ ਹਨ।

ਮੌਤ[ਸੋਧੋ]

ਇਹ ਮਹਾਨ ਕਵੀਸਰ 18 ਅਕਤੂਬਰ 1992 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

ਹਵਾਲੇ[ਸੋਧੋ]

  1. punjabi tribune dated 21 April 2023