ਸਮੱਗਰੀ 'ਤੇ ਜਾਓ

ਫੋਨੀਸ਼ੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫੋਨੀਸ਼ੀਆ (ਯੂਨਾਨੀ: Φοίνικες, ਫੋਇਨਿਕਸ) ਮੱਧ-ਪੂਰਬ ਦੇ ਉਪਜਾਊ ਦਾਤੀਕਾਰ (The Fertile Crescent) ਪੱਛਮੀ ਭਾਗ ਵਿੱਚ ਭੂਮੱਧ ਸਾਗਰ ਦੇ ਤਟ ਦੇ ਨਾਲ-ਨਾਲ ਸਥਿਤ ਇੱਕ ਪ੍ਰਾਚੀਨ ਸੱਭਿਅਤਾ ਸੀ ਇਹਦਾ ਕੇਂਦਰ ਅੱਜ ਦੇ ਲਿਬਨਾਨ ਦਾ ਸਾਗਰ ਤੱਟ ਸੀ। ਸਮੁੰਦਰੀ ਵਪਾਰ ਦੇ ਜਰੀਏ ਇਹ 1550 ਈ-ਪੂ ਤੋਂ 300 ਈ-ਪੂ ਦੇ ਕਾਲ ਵਿੱਚ ਭੂਮੱਧ ਸਾਗਰ ਦੇ ਦੂਰ​-ਦਰਾਜ ਇਲਾਕਿਆਂ ਵਿੱਚ ਫੈਲ ਗਈ। ਉਹਨਾਂ ਨੂੰ ਪ੍ਰਾਚੀਨ ਯੂਨਾਨੀ ਅਤੇ ਰੋਮਨ ਲੋਕ ਜਾਮਣੀ - ਰੰਗ ਦੇ ਵਪਾਰੀ ਕਿਹਾ ਕਰਦੇ ਸਨ ਕਿਉਂਕਿ ਰੰਗਰੇਜੀ ਵਿੱਚ ਇਸਤੇਮਾਲ ਹੋਣ ਵਾਲੇ ਮਿਊਰਕਸ ਘੋਗੇ ਤੋਂ ਬਣਾਏ ਜਾਣ ਵਾਲਾ ਜਾਮਣੀ ਰੰਗ ਕੇਵਲ ਇਨ੍ਹਾਂ ਕੋਲੋਂ ਹੀ ਮਿਲਿਆ ਕਰਦਾ ਸੀ। ਇਨ੍ਹਾਂ ਨੇ ਜਿਸ ਫੋਨੀਸ਼ਿਆਈ ਅੱਖਰਮਾਲਾ ਦੀ ਕਾਢ ਕੱਢੀ ਸੀ ਉਸ ਉੱਤੇ ਸੰਸਾਰ ਦੀਆਂ ਸਾਰੀਆਂ ਪ੍ਰਮੁੱਖ ਅੱਖਰਮਾਲਾਵਾਂ ਆਧਾਰਿਤ ਹਨ। ਕਈ ਭਾਸ਼ਾ-ਵਿਗਿਆਨੀਆਂ ਦਾ ਮੰਨਣਾ ਹੈ ਕਿ ਭਾਰਤ ਦੀਆਂ ਸਾਰੀਆਂ ਵਰਣਮਾਲਾਵਾਂ ਵੀ ਇਸ ਫੋਨੀਸ਼ਿਆਈ ਵਰਨਮਾਲਾ ਦੀ ਸੰਤਾਨ ਹਨ।