ਫ੍ਰੀਕੁਐਂਸੀ
ਦਿੱਖ
ਵਾਰਵਾਰਤਾ | |
---|---|
ਆਮ ਨਿਸ਼ਾਨ | f |
ਕੌਮਾਂਤਰੀ ਮਿਆਰੀ ਇਕਾਈ | ਹਰਟਜ਼ |
ਕੌਮਾਂਤਰੀ ਮਿਆਰੀ ਅਧਾਰ ਇਕਾਈਆਂ ਵਿੱਚ | s-1 |
ਵਾਰਵਾਰਤਾ ਸਮੇਂ ਦੀ ਇੱਕ ਇਕਾਈ ਵਿੱਚ ਕਿਸੇ ਮੁੜ-ਮੁੜ ਹੋਣ ਵਾਲ਼ੇ ਵਾਕਿਆ ਦੀ ਵਾਪਰਨ ਦੀ ਗਿਣਤੀ ਨੂੰ ਆਖਿਆ ਜਾਂਦਾ ਹੈ। ਇਹਨੂੰ ਵਕਤੀ ਵਾਰਵਾਰਤਾ ਵੀ ਕਿਹਾ ਜਾਂਦਾ ਹੈ ਤਾਂ ਜੋ ਸਥਾਨੀ ਵਾਰਵਾਰਤਾ ਅਤੇ ਕੋਣੀ ਵਾਰਵਾਰਤਾ ਤੋਂ ਅੱਡ ਦੱਸਿਆ ਜਾ ਸਕੇ। ਦੌਰ ਜਾਂ ਪੀਰੀਅਡ ਕਿਸੇ ਮੁੜ-ਵਾਪਰਦੇ ਵਾਕਿਆ ਵਿਚਲੇ ਇੱਕ ਚੱਕਰ ਦੀ ਮਿਆਦ (ਸਮਾਂ) ਹੁੰਦਾ ਹੈ। ਸੋ ਮਿਆਦ ਵਾਰਵਾਰਤਾ ਦਾ ਗੁਣਕ ਉਲਟਾ ਹੁੰਦਾ ਹੈ। ਮਿਸਾਲ ਵਜੋਂ ਜੇਕਰ ਕਿਸੇ ਨਵੇਂ ਜੰਮੇ ਬੱਚੇ ਦਾ ਦਿਲ ਇੱਕ ਮਿੰਟ 'ਚ 120 ਵਾਰ ਦੀ ਵਾਰਵਾਰਤਾ ਨਾਲ਼ ਧੜਕਦਾ ਹੈ ਤਾਂ ਇਹਦਾ ਦੌਰ – ਧੜਕਨਾਂ ਵਿਚਲਾ ਸਮਾਂ – ਅੱਧੇ ਸਕਿੰਟ (60 ਸਕਿੰਟ (ਭਾਵ ਇੱਕ ਮਿੰਟ) ਨੂੰ 120 ਧੜਕਨਾਂ ਨਾਲ਼ ਭਾਗ ਕਰ ਕੇ) ਦਾ ਹੁੰਦਾ ਹੈ।