ਸਮੱਗਰੀ 'ਤੇ ਜਾਓ

ਬਖ਼ਸ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਖਸ਼ ਸੰਘਾ

ਬਖਸ਼ ਸੰਘਾ ਇੱਕ ਇੰਡੋਕੈਨੇਡੀਅਨ ਲੇਖਿਕਾ ਅਤੇ ਰੰਗਮੰਚ ਕਲਾਕਾਰ ਹੈ, ਜੋ ਅਲਬਰਟਾ ਦੇ ਸ਼ਹਰਿ ਐਡਮੰਟਨ ਵਿੱਚ ਰਹਿੰਦੀ ਹੈ।

ਜੀਵਨ

[ਸੋਧੋ]

ਬਖਸ਼ ਸੰਘਾ ਦਾ ਜਨਮ ਢਪਈ, ਜ਼ਿਲ੍ਹਾ ਕਪੂਰਥਲਾ, ਪੰਜਾਬ ਵਿੱਚ 13 ਜੁਲਾਈ, 1957 ਨੂੰ ਪਿਤਾ ਸਾਧੂ ਸਿੰਘ ਰੰਧਾਵਾ ਅਤੇ ਮਾਤਾ ਅਜੀਤ ਸੌਰ ਦੇ ਘਰ ਹੋਇਆ। ਉਨ੍ਹਾਂ ਨੇ ਮਡਿਲ ਪੰਡਿਤ ਦੇ ਸਕੂਲ ਤੋਂ ਅਤੇ 12ਵੀਂ ਕਪੂਰਕੂਲ ਤੋਂ ਪਾਸ ਕੀਤੀ। ਉਹ 1983 ਵਿੱਚ ਪਰਿਵਾਰ ਦੇ ਨਾਲ ਕੈਨੇਡਾ ਆ ਗਈ। ਸੰਨ 1989 ਵਿੱਚ ਉਸ ਦਾ ਵਿਆਹ ਜਸਵੀਰ ਸੰਘਾ ਨਾਲ ਹੋਇਆ।

ਕੈਨੇਡਾ ਆ ਕੇ ਉਨ੍ਹਾਂ ਨੇ ਅਲਬਰਟਾ ਕਾਲਜ ਤੋਂ ਕੰਪਊਿਟਰ ਤਈਜ਼ਡ ਆਫਸਿ ਐਡਮਨਿਸਟੇ੍ਸ਼ਨ ਦਾ ਡਪਿਲੋਮਾ ਕੀਤਾ ਅਤੇ ਕੁਝ ਸਮੇਂ ਲਈ ਇਸ ਖੇਤਰ ਵਿੱਚ ਨੌਕਰੀ ਕੀਤੀ।

ਇਸ ਸਮੇਂ ਉਹ ਆਪਣੇ ਪਤੀ ਅਤੇ ਇੱਕ ਬੇਟੇ ਨਾਲ ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਰਿ ਐਡਮੰਟਨ ਵਿੱਚ ਰਹਿ ਰਹੀ ਹੈ।[1]

ਸਾਹਤਿਕ ਜੀਵਨ

[ਸੋਧੋ]

ਬਖਸ਼ ਸੰਘਾ ਦੀ ਪਹਿਲੀ ਬੋਲੀਆਂ ਦੀ ਕਿਤਾਬ "ਸੁਣ ਨੀ ਕੁੜੀਏ ਜਿਊਣ ਜੋਗੀਏ" ਸੰਨ 2007 ਵਿੱਚ ਪ੍ਰਕਾਸ਼ਤ ਹੋਈ। ਉਸ ਦੀ ਦੂਸਰੀ ਕਿਤਾਬ "ਮਾਂ ਧੀ ਦਾ ਸੰਵਾਦ" 2014 ਵਿੱਚ ਛਪਿਆ। ਇਸ ਵਿੱਚ ਇੱਕ ਲੰਮੀ ਕਵਿਤਾ ਸ਼ਾਮਿਲ ਹੈ ਜਿਸ ਵਿੱਚ ਮਾਂ ਅਤੇ ਧੀ ਵਚਿਕਾਰ ਜ਼ਿੰਦਗੀ ਦੇ ਵੱਖ ਵੱਖ ਵਸ਼ਿਆਂ ਬਾਰੇ ਵਿਚਾਰ ਵਟਾਂਦਰਾ ਹੈ। ਇਸ ਕਿਤਾਬ ਦੇ ਸ਼ੁਰੂ ਵਿੱਚ ਬਖਸ਼ ਸੰਘਾ ਇਸ ਬਾਰੇ ਗੱਲ ਕਰਦਿਆਂ, ਇਸ ਤਰ੍ਹਾਂ ਕਹਿੰਦੀ ਹੈ: … ਜਦੋਂ ਕੋਈ ਨੌਜਵਾਨ ਮੁਟਆਿਰ ਰੂੜੀ ਹੋਈਆਂ ਪਰੰਪਾਰਾਂ ਦੇ ਵਰੋਧ ਵੱਿਚ ਖੜ੍ਹਦੀ ਹੈ ਤਾਂ ਸਭ ਤੋਂ ਪਹਲਾਂ ਧੀ ਹੋਣ ਦੇ ਨਾਤੇ (ਉਸ ਨੂੰ) ਆਪਣੀ ਮਾਂ ਨਾਲ ਬਹਸਿ ਕਰਨੀ ਪੈਂਦੀ ਹੈ, ਜਹਿੜੀ ਕ ਿਹਮੇਸ਼ਾ ਆਪਣੀ ਧੀ ਨੂੰ ਮੁੱਖ-ਧਾਰਾ ਦੇ ਸਮਾਜਕਿ ਢਾਂਚੇ ਵੱਿਚ ਢਾਲਨ ਲਈ ਤਤਪਰ ਰਹੰਿਦੀ ਹੈ। ਮੈਂ ਮਾਂ-ਧੀ ਦੀ ਇਸ ਬਹਸਿ ਨੂੰ ਕਾਵਕਿ ਰੂਪ ਵੱਿਚ ਆਪਣੇ ਪਾਠਕਾਂ ਅੱਗੇ ਪੇਸ਼ ਕਰਨ ਦੀ ਕੋਸ਼ਸ਼ਿ ਕੀਤੀ ਹੈ। ਔਰਤ ੋਦੀਆਂ ਸੰਭਾਵਨਾਵਾਂ ਕਸਿ ਤਰ੍ਹਾਂ ਦੇ ਸਮਾਜ ਵਧ-ਫੁੱਲ ਸਕਦੀਆਂ ਹਨ, ਕਹਿੜੇ ਸਮਾਜਕ ਵਰਤਾਰੇ ਔਰਤ ਦੀਆਂ ਸੰਭਾਵਨਾਵਾਂ ਲਈ ਘਾਤਕ ਹਨ, ਮੈਂ ਇਸ ਸਾਰੀ ਬਹਸਿ ਨੂੰ ਮਾਂ-ਧੀ ਦੇ ਸੰਵਾਦ ਰਾਹੀਂ ਕਹਣਿ ਦੀ ਕੋਸ਼ਸ਼ਿ ਕੀਤੀ ਹੈ।

ਇਸ ਕਤਾਬ ਬਾਰੇ ਲਖਿਦਆਂ ਮੱਖਣ ਕੁਹਾੜ ਨੇ ਕਹਾ ਹੈ, "ਭਖਸ਼ ਨੇ ਮਾਂ-ਧੀ ਦੀ ਵਾਰਤਾਲਾਪ ਨੂੰ ਹਰਮਨ ਪਆਰੀ ਗੀਤ ਵਧਾ ਰਾਹੀਂ ਜਸਿ ਢੰਗ ਨਾਲ ਪ੍ਰਗਟਾਇਆ ਹੈ, ਉਹ ਕਾਬਲ-ਏ-ਦਾਦ ਹੈ।" (ਮਾਂ ਧੀ ਦਾ ਸੰਵਾਦ, ਸਫਾ 13)

ਬਖਸ਼ ਦੀ ਤੀਜੀ ਕਤਾਬ 'ਤੁਰ ਚਾਨਣ ਦੀ ਤੋਰ' 2015 ਵੱਿਚ ਛਪੀ। ਇਸ ਕਤਾਬ ਵੱਿਚ ਉਸ ਦੀਆਂ ਸਮੁੱਚਾਆਂ ਬੋਲੀਆਂ ਅਤੇ ਟੱਪੇ ਸ਼ਾਮਲ ਹਨ।

ਲਖਿਣ ਤੋਂ ਬਨਾਂ ਬਖਸ਼ ਇੱਕ ਰੰਗਮੰਚ ਕਲਾਕਾਰ ਵੀ ਹੈ। ਉਸ ਨੇ ਕੈਨੇਡਾ ਵੱਿਚ ਪੰਜਾਬੀ ਲ਼ਟਿਰੇਰੀ ਐਸੋਸੀਏਸ਼ਨ ਐਡਮੰਟਨ ਅਤੇ ਪੰਜਾਬ ਆਰਟ ਐਸੋਸੀਏਸ਼ਨ ਐਡਮੰਟਨ ਵਲੋਂ ਖੇਡੇ ਗਈ ਨਾਟਕਾਂ ਵੱਿਚ ਅਦਾਕਾਰ ਵਜੋਂ ਭੂਮਕਾ ਨਭਿਈਿ ਹੈ। ਇਸ ਤੋਂ ਬਨਾਂ ਉਹ ਐਡਮੰਟਨ ਦੀ ਪੰਜਾਬੀ ਕਲਚਰਲ ਐਸੋਸੀਏਸ਼ਨ, ਪੰਜਾਬੀ ਪੀਪਲਜ਼ ਫਾਊਂਡੇਸ਼ਨ ਆਫ ਐਡਮੰਟਨ ਨਾਲ ਵੀ ਜੁੜੀ ਹੋਈ ਹੈ।[2]

ਕਾਵ ਵਿੰਨਗੀ

[ਸੋਧੋ]
  • "ਮਾਂ ਧੀ ਦਾ ਸੰਵਾਦ"
  • "ਨੀ ਧੀਏ ਨੀ ਭੋਲੀਏ ਧੀਏ
  • ਅਸਾਂ ਤਾਂ ਮੰਨ ਲਿਆ ਭਾਣਾ ਨੀ
  • ਰਹੁ-ਰੀਤਾਂ ਨੂੰ ਛੱਤ ਕੇ ਧੀਏ
  • ਸਾਭਾ ਕਿੱਥੇ ਟਕਾਣਾ ਨੀ
  • ਨੀ ਮਾਏ ਨੀ ਮੇਰੀਏ ਮਾਏ
  • ਮੱਤ ਗਈ ਤੇਰੀ ਮਾਰੀ ਨੀ
  • ਆਪਣਾ ਆਪ ਛੁਪਾ ਕੇ ਮਾਏ
  • ਹਰ ਵੇਲੇ ਕਿਉਂ ਹਾਰੀ ਨੀ
  • ਨੀ ਧੀਏ ਨੀ ਮੇਰੀਏ ਧੀਏ
  • ਗੱਲਾਂ ਬਹੁਤ ਬਰੀਕ ਕਰੇਂ
  • ਜਨ੍ਹਾਂ ਆਫ਼ਤਾ ਤੋਂ ਮੈਂ ਡਰਦੀ
  • ਉਨ੍ਹਾਂ ਦੀ ਉਡੀਕ ਕਰੇਂ
  • ਨੀ ਮਾਏ ਨੀ ਮੇਰੀਏ ਮਾਏ
  • ਜਦ ਵੀ ਆਫਤਾਂ ਆਈਆਂ ਨੀ
  • ਕੰਢਆਂ ਦੇ ਸੰਗ ਲਹਰਾਂ ਮਾਏ
  • ਵਾਰ ਵਾਰ ਟਕਰਾਈਆਂ
  • ਤੁਰ ਚਾਨਣ ਦੀ ਤੋਰ[3]
  • "ਤੁਰ ਚਾਨਣ ਦੀ ਤੋਰ"
  • ਮਾਏ ਨੀ ਫ਼ਿਕਰ ਕਰੇਂਦੀਏ
  • ਕੋਈ ਬਦਲ ਧੀਆਂ ਦੇ ਭਾਗ
  • ਸਾਡੇ ਹਿੱਸੇ ਹੀ ਕਿਉਂ ਆਉਂਦੇ
  • ਚੁੰਨੀ ਵਾਲੀ ਦਾਗ
  • ਜਾਂ ਫਰਿ ਪੱਲੇ ਨੀ
  • ਦਾਜ਼ਾਂ ਵਾਲਾ ਨਾਗ

ਕਿਤਾਬਾਂ

[ਸੋਧੋ]
  • ਸੁਣ ਨੀ ਕੁੜੀਏ, ਜਉਿਣ ਜੋਗੀਏ (ਬੋਲੀਆਂ), ਸੁਮਤਿ ਪ੍ਰਕਾਸ਼ਨ ਲੁਧਆਿਣਾ, 2007
  • ਮਾਂ ਧੀ ਦਾ ਸੰਵਾਦ (ਲੰਮੀ ਕਵਤਾ) ਨਵੀਂ ਦੁਨੀਆ ਪਬਲੀਕੇਸ਼ਨਜ਼, 2014
  • ਤੁਰ ਚਾਨਣ ਦੀ ਤੋਰ (ਬੋਲੀਆਂ ਅਤੇ ਟੱਪੇ) ਨਵੀਂ ਦੁਨੀਆ ਪਬਲੀਕੇਸ਼ਨਜ਼, 2015

ਹਵਾਲੇ

[ਸੋਧੋ]
  1. ਪੰਿਕੀ ਧਾਰੀਵਾਲ ਵਲੋਂ ਮਹਾਤਮਾ ਗਾਂਧੀ ਅੰਤਰਰਾਸ਼ਟਰੀਅ ਹੰਿਦੀ ਵਸ਼ਿਵ-ਵਦਿਆਿਲਆਿ, ਬਰਧ, ਲਈ ਲਖਿਆਿ ਐੱਮ ਫਿੱਲ ਦਾ ਥੀਸਸ: ਬਖਸ਼ ਕੀ ਕਾਵ ਿਰਚਨਾਓਂ ਕਾ ਨਾਰੀਵਾਦ ਵਸ਼ਿਲੇਸ਼ਣ (2015)
  2. ਸਾਧੂ ਬਨਿੰਿਗ ਅਤੇ ਸੁਖਵੰਤ ਹੁੰਦਲ ਦੀ ਕਤਾਬ ਸੰਘਰਸ਼ ਦੇ ਸੌ ਵਰੇ੍: ਕਨੇਡਾ ਵੱਿਚ ਪ੍ਹਗਤੀਸ਼ੀਲ ਲਹਰਿ, ਚੇਤਨਾ ਪ੍ਹਕੳਸ਼ਨ, ਲੁਧਆਣਾਂ (2000) ਅਤੇ ਪੰਿਕੀ ਧੰਿਕੀ ਧਾਰੀਵਾਲ ਮਜਾਤਮ ਿਹਾਂਧੀ ਅੰਤਰਰੳਸ਼ਟਰੀਅ ਹੰਿਦੀ ਵਸ਼ਿਵ-ਵਦਿਆਲਆ, ਬਰਧੀ, ਲਈ ਲਖਿਆਿ ਐੱਮ ਫੱਿਲ ਥੀਸਸ: ਭਖਸ਼ ਕੀ ਕਾਵ ਿਰਚਨਓਿਂ ਕਾ ਨਰੀਵਾਦ ਵਸ਼ਿਲੇਸ਼ਣ (2015)
  3. ਮਾਂ ਧੀ ਦਾ ਸੰਵਾਦ