ਸਮੱਗਰੀ 'ਤੇ ਜਾਓ

ਬਲੇਅਰ ਪੀਚ ਦੀ ਮੌਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਲੇਅਰ ਪੀਚ
ਜਨਮ
ਕਲੈਮੰਟ ਬਲੇਅਰ ਪੀਚ

(1946-03-25)25 ਮਾਰਚ 1946
ਨਿਊਜੀਲੈਂਡ
ਮੌਤ23 ਅਪ੍ਰੈਲ 1979(1979-04-23) (ਉਮਰ 33)
ਸਾਊਥਾਲ, ਮਿੱਡਲਸੈਕਸ, ਇੰਗਲੈਂਡ
ਮੌਤ ਦਾ ਕਾਰਨਸਿਰ ਦੀ ਸੱਟ
ਪੇਸ਼ਾਅਧਿਆਪਕ
ਲਈ ਪ੍ਰਸਿੱਧਨਸਲਵਾਦ-ਵਿਰੋਧੀ ਪ੍ਰਦਰਸ਼ਨ ਦੌਰਾਨ ਮੌਤ

ਕਲੈਮੰਟ ਬਲੇਅਰ ਪੀਚ (25 ਮਾਰਚ 1946 - 23 ਅਪਰੈਲ 1979) ਨਿਊਜੀਲੈਂਡ ਵਿੱਚ ਜਨਮਿਆ ਇੱਕ ਅਧਿਆਪਕ ਸੀ ਜਿਸਦੀ 1979 ਵਿੱਚ ਸਾਊਥਾਲ, ਮਿੱਡਲਸੈਕਸ, ਇੰਗਲੈਂਡ ਵਿੱਚ ਨਸਲਵਾਦੀਆਂ ਦੇ ਹੱਥੋਂ ਇੱਕ ਨਸਲਵਾਦ-ਵਿਰੋਧੀ ਪ੍ਰਦਰਸ਼ਨ ਦੌਰਾਨ ਮੌਤ ਹੋ ਗਈ ਸੀ।[1]

ਉਹ ਸੱਜ-ਪਿਛਾਖੜ ਦੇ ਖਿਲਾਫ ਪ੍ਰਚਾਰਕ ਅਤੇ ਕਾਰਕੁਨ ਸੀ ਅਤੇ ਅਪਰੈਲ 1979 'ਚ ਉਸਨੇ ਨੈਸ਼ਨਲ ਫਰੰਟ ਦੀ ਚੋਣ ਮੀਟਿੰਗ ਦੇ ਵਿਰੋਧ ਵਿੱਚ ਇੱਕ ਨਾਜ਼ੀ-ਵਿਰੋਧੀ ਲੀਗ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਇਆ ਸੀ ਕਿ ਉਸਤੇ ਨਸਲਵਾਦੀਆਂ ਨੇ ਹਮਲਾ ਕਰ ਦਿੱਤਾ। ਉਸ ਦੇ ਸਿਰ ਤੇ ਘਾਤਕ ਸੱਟਾਂ ਲੱਗੀਆਂ ਤੇ ਉਹ ਬੇਹੋਸ਼ ਹੋ ਗਿਆ। ਹਸਪਤਾਲ ਵਿੱਚ ਅਗਲੇ ਦਿਨ ਉਸ ਦੀ ਮੌਤ ਹੋ ਗਈ। ਮਈ 1980 ਵਿੱਚ ਇੱਕ ਤਫਤੀਸ਼ੀ ਜਿਊਰੀ ਨੇ ਉਸ ਦੀ ਮੌਤ ਨੂੰ ਦੁਰਸਾਹਸੀ ਸਰਗਰਮੀਆਂ ਦਾ ਨਤੀਜਾ ਦੱਸਿਆ। ਪੀਚ ਦੀ ਦੋਸਤ ਕੁੜੀ, ਸੇਲੀਆ ਸਟੱਬ, ਉਸ ਦੀ ਮੌਤ ਦੀ ਪਬਲਿਕ ਪੜਤਾਲ ਕਰਵਾਉਣ ਲਈ ਕਈ ਸਾਲ ਯਤਨ ਕਰਦੀ ਰਹੀ। ਮੈਟਰੋਪੋਲੀਟਨ ਪੁਲਿਸ ਸੇਵਾ ਨੇ ਪੀਚ ਦੇ ਭਰਾ ਦੇ ਨਾਲ 1989 'ਚ ਇੱਕ ਅਦਾਲਤ-ਬਾਹਰ ਸਮਝੌਤਾ ਕਰ ਲਿਆ।[2] ਮੈਟਰੋਪੋਲੀਟਨ ਪੁਲਿਸ ਦੀਆਂ ਬਲੇਅਰ ਪੀਚ ਦੀ ਮੌਤ ਲਈ ਆਪਣੇ ਹੀ ਅਧਿਕਾਰੀ ਦੀ ਜ਼ਿੰਮੇਵਾਰੀ ਦੀ ਪਛਾਣ ਕਰਦੀਆਂ ਰਿਪੋਰਟਾਂ 27 ਅਪਰੈਲ ਨੂੰ 2010 ਜਨਤਾ ਲਈ ਖੁੱਲ੍ਹੀਆਂ ਕੀਤੀਆਂ ਗਈਆਂ।[3]

ਹਵਾਲੇ

[ਸੋਧੋ]
  1. Stubbs, Celia (30 April 2010). "For Blair Peach, a little justice". The Guardian. London.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named BBCApril13
  3. Investigation into the death of Blair Peach Archived 2010-05-02 at the Wayback Machine. Metropolitan Police Service, 27 April 2010