ਭਾਈ ਗੁਲਾਬ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਈ ਗੁਲਾਬ ਦਾਸ ਜੀ ਇਕ ਨਿਰਮਲੇ ਸਾਧੂ ਸਨ।ਇਨ੍ਹਾਂ ਦਾ ਜਨਮ 1732 ਈਂ ਵਿਚ ਮਾਤਾ ਗੋਰੀ ਦੀ ਕੁੱਖੋਂ ਪਿਤਾ ਰਾਇਆ ਦੇ ਘਰ,ਪਿੰਡ ਸੇਖਣ ਜਿਸ ਨੂੰ ਸੇਖਮ ਵੀ ਆਖਦੇ ਹਨ।ਜਿਲ੍ਹਾ ਲਾਹੋਰ ਤਹਿਸੀਲ ਚੂਣੀਆਂ ਥਾਣਾ ਸਰਾਇਮੁਗ਼ਲ ਵਿਚ ਹੋਇਆ। ਆਪ ਜੀ ਨੂੰ ਕਈ ਨਾਵਾਂ ਨਾਲ ਜਾਣਿਆ ਜਾਦਾਂ ਹੈ ਗੁਲਾਬ ਸਿੰਘ,ਸੰਤ ਗੁਲਾਬ ਸਿੰਘ,ਭਾਈ ਗੁਲਾਬ ਸਿੰਘ ਪੰਡਤ ਗੁਲਾਬ ਸਿੰਘ। [1] [2]

ਸਿੱਖਿਆ ਪ੍ਰਾਪਤੀ[ਸੋਧੋ]

ਭਾਈ ਗੁਲਾਬ ਸਿੰਘ ਨੇ ਸੰਤ ਮਾਨ ਸਿੰਘ ਜੀ ਤੋਂ ਧਰਮ ਦੀ ਸਿੱਖਿਆ ਕਾਸ਼ੀ ਵਿੱਚ ਰਹਿ ਕੇ ਪ੍ਰਾਪਤੀ ਕੀਤੀ।

ਰਚਨਾਵਾਂ[ਸੋਧੋ]

  1. ਭਾਵ ਰਸਾਮ੍ਰਿਤ ਗ੍ਰੰਥ(1777ਈਂ)
  2. ਮੋਖ ਪੰਥ ਪ੍ਰਕਾਸ਼(1778ਈਂ) ਇਸ ਗ੍ਰੰਥ ਦੀ ਰਚਨਾ ਦਮਦਮਾ ਸਾਹਿਬ ਵਿਚ ਹੋਈ।
  3. ਪ੍ਰਬੋਧ ਚੰਦਰ ਨਾਟਕ(1789ਈਂ) ਇਹ ਰਚਨਾ ਬ੍ਰਿਜ ਭਾਸ਼ਾ ਵਿਚ ਹੈ।
  4. ਅਧਿਆਤਮਿਕਤਾ ਰਮਾਇਣ(1782ਈਂ)

[3] [4]

ਹਵਾਲੇ[ਸੋਧੋ]

  1. ਡਾ.ਮੋਹਨ ਸਿੰਘ ਉਬਰ੍ਹਾ,ਪੰਜਾਬੀ ਸਾਹਿਤ ਦੀ ਇਤਿਹਾਸ ਰੇਖਾ,ਪ੍ਰਕਾਸ਼ਨ ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਉਰੋ ਚੰਡੀਗੜ੍ਹ,1958,ਪੰਨਾ ਨੰ: 146
  2. ਸੰਪਾਦਕ ਸੁਰਿੰਦਰ ਸਿੰਘ ਕੋਹਲੀ,ਪੰਜਾਬੀ ਸਾਹਿਤ ਦਾ ਇਤਿਹਾਸ,ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਉਰੋ ਚੰਡੀਗੜ੍ਹ, 1987,ਪੰਨਾ ਨੰ: 165
  3. ਸੰਪਾਦਕ ਸੁਰਿੰਦਰ ਸਿੰਘ ਕੋਹਲੀ,ਪੰਜਾਬੀ ਸਾਹਿਤ ਦਾ ਇਤਿਹਾਸ, ਪ੍ਰਕਾਸ਼ਕ ਪੰਜਾਬ ਯੂਨੀਵਰਸਿਟੀ ਪਬਲੀਕੇਸ਼ਨ ਬਿਉਰੋ ਚੰਡੀਗੜ੍ਹ,1987,ਪੰਨਾ ਨੰ : 165
  4. ਪਿਆਰਾ ਸਿੰਘ ਪਦਮ, ਸਿੱਖ ਸੰਪ੍ਰਦਾਵਲੀ ਪ੍ਰਕਾਸ਼ਕ ਕਲਗੀਧਰ ਕਲਮ ਫਾਉਂਡੇਸ਼ਨ ਕਲਮ ਮੰਦਿਰ ਪਟਿਆਲਾ,2000,ਪੰਨਾ ਨੰ:70