ਸਮੱਗਰੀ 'ਤੇ ਜਾਓ

ਮਜ਼ਦੂਰ-ਸੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇੱਕ ਮਜ਼ਦੂਰ ਸੰਘ, ਜਿਸਨੂੰ ਟਰੇਡ ਯੂਨੀਅਨ ਜਾਂ ਮਜ਼ਦੂਰ ਯੂਨੀਅਨ ਵੀ ਕਿਹਾ ਜਾਂਦਾ ਹੈ, ਅਜਿਹੇ ਕਾਮਿਆਂ ਦੀ ਇੱਕ ਸੰਸਥਾ ਹੁੰਦੀ ਹੈ ਜੋ ਬਹੁਤ ਸਾਰੇ ਸਾਂਝੇ ਟੀਚੇ ਪ੍ਰਾਪਤ ਕਰਨ ਲਈ ਇਕੱਠੇ ਹੋਏ ਹਨ, ਜਿਵੇਂ ਕਿ ਉਹਨਾਂ ਦੇ ਕੰਮ-ਧੰਦੇ ਦੀ ਸੁਰੱਖਿਆ, ਕਾਮਿਆਂ ਦੇ ਸੁਰੱਖਿਆ ਮਾਪ-ਦੰਡਾਂ ਵਿੱਚ ਸੁਧਾਰ ਅਤੇ ਵਧੀਆ ਮਜ਼ਦੂਰੀ, ਲਾਭ (ਜਿਵੇਂ ਕਿ ਛੁੱਟੀ, ਸਿਹਤ ਸੰਭਾਲ ਅਤੇ ਰਿਟਾਇਰਮੈਂਟ), ਅਤੇ ਕੰਮ ਕਰਨ ਦੀਆਂ ਸਥਿਤੀਆਂ, ਕਾਮਿਆਂ ਦੇ ਹੱਕਾਂ ਨੂੰ ਯਕੀਨੀ ਬਣਾਉਣ ਲਈ ਸੰਗਠਨ ਸ਼ਕਤੀ ਬਧਾਉਣ ਅਤੇ ਸੰਗਠਨ ਦੀ ਵਧੀ ਹੋਈ ਸੌਦੇਬਾਜ਼ੀ ਸ਼ਕਤੀ ਦੁਆਰਾ ਹੋਰ ਅਗਲੀਆਂ ਮੰਗਾਂ ਲਈ ਤਿਆਰ ਰਹਿਣ ਦਾ ਟੀਚਾ ਹੁੰਦਾ ਹੈ। ਮਜ਼ਦੂਰ ਸੰਗਠਨ, ਆਪਣੀ ਲੀਡਰਸ਼ਿਪ ਦੁਆਰਾ, ਯੂਨੀਅਨ ਦੇ ਮੈਂਬਰਾਂ ਦੀ ਤਰਫ਼ੋਂ ਆਪਣੇ ਮਾਲਕ ਦੇ ਨਾਲ ਸਮੂਹਿਕ ਸੌਦੇਬਾਜ਼ੀ ਕਰਦੀ ਹੈ। ਇਨ੍ਹਾਂ ਐਸੋਸੀਏਸ਼ਨਾਂ ਜਾਂ ਯੂਨੀਅਨਾਂ ਦਾ ਸਭ ਤੋਂ ਆਮ ਮਕਸਦ "ਆਪਣੇ ਰੁਜ਼ਗਾਰ ਦੀਆਂ ਸ਼ਰਤਾਂ ਨੂੰ ਕਾਇਮ ਰੱਖਣਾ ਜਾਂ ਸੁਧਾਰਨਾ" ਹੁੰਦਾ ਹੈ। ਇਸ ਵਿੱਚ ਮਜ਼ਦੂਰਾਂ, ਕੰਮ ਦੇ ਨਿਯਮਾਂ, ਸ਼ਿਕਾਇਤ ਪ੍ਰਕ੍ਰਿਆਵਾਂ, ਕਰਮਚਾਰੀਆਂ ਦੀ ਭਰਤੀ, ਨਿਕਾਸੀ ਅਤੇ ਤਰੱਕੀ ਨੂੰ ਨਿਯਮਬੱਧ ਕਰਨਾ, ਲਾਭ, ਕੰਮ ਵਾਲੀ ਥਾਂ ਦੀ ਸੁਰੱਖਿਆ ਅਤੇ ਨੀਤੀਆਂ ਦੀ ਗੱਲਬਾਤ ਸ਼ਾਮਲ ਹੋ ਸਕਦੀ ਹੈ।

ਯੂਨੀਅਨਾਂ ਇੱਕ ਖਾਸ ਵਰਗ ਦੇ ਹੁਨਰਮੰਦ ਵਰਕਰਾਂ ਦਾ ਸੰਗਠਨ ਹੋ ਸਕਦਾ ਹੈ, ਵੱਖ ਵੱਖ ਕੰਮਾਂ-ਕਾਰਾਂ (ਆਮ ਯੂਨੀਅਨਾਂ) ਦੇ ਕਰਮਚਾਰੀਆਂ ਦਾ ਇੱਕ ਸਾਂਝਾ ਸੰਗਠਨ ਜਾਂ ਇੱਕ ਖਾਸ ਉਦਯੋਗ ਦੇ ਅੰਦਰ ਸਾਰੇ ਕਰਮਚਾਰੀਆਂ ਨੂੰ ਸੰਗਠਿਤ ਕਰਨ ਦਾ ਯਤਨ ਕਰਦਾ ਹੈ। ਕਿਸੇ ਯੂਨੀਅਨ ਦੁਆਰਾ ਸਮਝੌਤੇ ਅਤੇ ਕੀਤੇ ਗਏ ਇਕਰਾਰਨਾਮੇ ਮੈਂਬਰਾਂ ਅਤੇ ਨਿਯੋਕਤਾ ਅਤੇ ਕੁਝ ਗ਼ੈਰ-ਮੈਂਬਰ ਮਜ਼ਦੂਰਾਂ ਤੇ ਕੁਝ ਮਾਮਲਿਆਂ ਵਿੱਚ ਲਾਗੂ ਹੁੰਦੇ ਹਨ। ਟਰੇਡ ਯੂਨੀਅਨਾਂ ਦਾ ਰਵਾਇਤੀ ਤੌਰ 'ਤੇ ਇੱਕ ਸੰਵਿਧਾਨ ਹੁੰਦਾ ਹੈ ਜਿਸ ਵਿੱਚ ਉਹਨਾਂ ਦੀ ਸੌਦੇਬਾਜ਼ੀ ਦੀ ਰਣਨੀਤੀ ਅਤੇ ਯੂਨਿਟ ਦੇ ਗਠਨ ਦਾ ਵੇਰਵਾ ਹੁੰਦਾ ਹੈ।

ਮਜ਼ਦੂਰ ਸੰਗਠਨ ਬਣਾਉਣ ਦੀ ਸ਼ੁਰੂਆਤ ਬਰਤਾਨੀਆ ਵਿੱਚ ਹੋਈ ਅਤੇ ਸੱਨਅਤੀ ਇਨਕਲਾਬ ਦੌਰਾਨ ਕਈ ਦੇਸ਼ਾਂ ਵਿੱਚ ਮਜ਼ਦੂਰ ਯੂਨੀਅਨਾਂ ਪ੍ਰਸਿੱਧ ਹੋ ਗਈਆਂ।ਹੁਣ ਟਰੇਡ ਯੂਨੀਅਨਾਂ ਵੱਖ-ਵੱਖ ਕਾਮਿਆਂ, ਪੇਸ਼ੇਵਰਾਂ, ਪਿਛਲੇ ਕਰਮਚਾਰੀਆਂ, ਵਿਦਿਆਰਥੀਆਂ, ਅਪ੍ਰੈਂਟਿਸਾਂ ਜਾਂ ਬੇਰੁਜ਼ਗਾਰਾਂ ਤੋਂ ਬਣੀਆਂ ਹੋਈਆਂ ਹਨ। ਟ੍ਰੇਡ ਯੂਨੀਅਨ ਦੀ ਘਣਤਾ ਜਾਂ ਕਿਸੇ ਟ੍ਰੇਡ ਯੂਨੀਅਨ ਨਾਲ ਸਬੰਧਤ ਕਾਮਿਆਂ ਦੀ ਪ੍ਰਤੀਸ਼ਤ, ਯੂਰਪ ਦੇ ਉੱਤਰੀ ਖੇਤਰ ਦੇ ਦੇਸ਼ਾਂ ਵਿੱਚ ਸਭ ਤੋਂ ਵੱਧ ਹੈ।[1]

Notes and references

[ਸੋਧੋ]
  1. [1] OECD. Retrieved: 1 December 2017.