ਮਸੌਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਸੌਲ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬਲਾਕ ਖਰੜ ਦਾ ਇੱਕ ਪਿੰਡ ਹੈ ਜੋ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਸਥਿਤ ਪੰਜਾਬ ਦਾ ਅਖੀਰਲਾ ਪਿੰਡ ਹੈ। ਇਸ ਪਿੰਡ ਨੂੰ ਜਾਣ ਦਾ ਰਸਤਾ ਚੰਡੀਗੜ੍ਹ ਨੇੜਲੇ ਨਾਵਾਂਗਾਉਂ ਤੋਂ ਜਾਂਦਾ ਹੈ। ਜਿੱਥੋਂ ਇਹ ਪਿੰਡ ਤਕਰੀਬਨ 10 ਕਿਲੋਮੀਟਰ ਦੂਰ ਹੈ। ਇਸ ਦੇ ਰਸਤੇ ਵਿੱਚ ਕਰੌਰ ਜੋਗੀਆਂ, ਕਰੌਰ ਜੱਟਾਂ, ਕਾਨ ਦਾ ਬਾੜਾ, ਬ੍ਰਾਹਮਣਾਂ ਦਾ ਬਾੜਾ, ਗੁੱਜਰਾਂ ਦਾ ਬਾੜਾ, ਟਾਂਡਾ ਤੇ ਟਾਂਡੀ ਆਦਿ ਪਿੰਡ ਆਉਂਦੇ ਹਨ।ਇਸ ਪਿੰਡ ਦੀ ਅਬਾਦੀ ਕਰੀਬ 450 ਹੈ ਤੇ ਘਰਾਂ ਦੀ ਗਿਣਤੀ 70-80 ਹੈ। ਇਸ ਪਿੰਡ ਵਿੱਚ ਸਿਰਫ ਲੁਬਾਣਾ ਕੌਮ (ਵਣਜਾਰਾ ਕੌਮ) ਹੀ ਰਹਿੰਦੀ ਹੈ। ਇਹ ਲੋਕ ਪਹਿਲਾਂ ਲੂਣ ਦਾ ਵਪਾਰ ਕਰਦੇ ਸਨ ਤੇ ਅੱਜ ਕੱਲ੍ਹ ਬੱਕਰੀਆਂ ਪਾਲਣਾ, ਜੰਗਲ ਦੀ ਲੱਕੜੀ ਇਕੱਠੀ ਕਰਨਾ, ਥੁਹੁੜੀ ਬਹੁਤੀ ਖੇਤੀ ਕਰਨਾ ਇਨ੍ਹਾਂ ਦੇ ਰੁਜ਼ਗਾਰ ਦਾ ਸਾਧਨ ਹੈ। ਇਥੇ ਕਣਕ, ਮੱਕੀ, ਸਰੋਂ, ਚਰ੍ਹ੍ਹੀ ਤੇ ਸੂੰਹ ਦੀ ਫਸਲ ਦੀ ਖੇਤੀ ਕੀਤੀ ਜਾਂਦੀ ਹੈ। ਇਸ ਪਿੰਡ ਵਿੱਚ ਇੱਕ ਪੁਰਾਣਾ ਖੂਹ ਹੈ, ਪਹਾੜੀ ਤੇ ਇੱਕ ਗੁਰੂਦੁਆਰਾ ਬਣਿਆ ਹੋਇਆ ਹੈ। ਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਸਥਿਤ ਹੈ।

ਇਸ ਪਿੰਡ ਦੀ ਪ੍ਰਸਿੱਧੀ ਇਸ ਕਰਕੇ ਹੈ ਕਿਉਂਂਕਿ ਸ਼ਿਵਾਲਕ ਪਹਾੜੀਆਂ ਦਾ ਇਹ ਖੇਤਰ ਪੁਰਾਤਨ ਪਥਰਾਟਾਂ ਦੀਆਂ ਲੱਭਤਾਂ ਵਾਲਾ ਖੇਤਰ ਹੈ। ਵਿਗਿਆਨੀਆਂ ਦੁਆਰਾ ਕੀਤੀਆਂ ਖੋਜਾਂ ਦਸਦੀਆਂ ਹਨ ਕਿ ਇਸ ਖੇਤਰ ਵਿੱਚੋਂ ਅਜਿਹੇ ਪਥਰਾਟ ਮਿਲੇ ਹਨ ਜੋ 26 ਲੱਖ ਸਾਲ ਪੁਰਾਣੇ ਹਨ।[1]

ਹਵਾਲੇ[ਸੋਧੋ]

  1. ਦਾਊਂ, ਮਨਮੋਹਨ ਸਿੰਘ. "ਦੁਨੀਆ ਦਾ ਸਭ ਤੋਂ ਪ੍ਰਾਚੀਨ ਜੀਵ ਖੇਤਰ".