ਸਮੱਗਰੀ 'ਤੇ ਜਾਓ

ਮਹਾਨ ਅਮਰੀਕੀ ਨਾਵਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੱਕਲਬਰੀ ਫ਼ਿਨ ਦੇ ਕਾਰਨਾਮੇ (1884) ਵਾਲੇ ਪਹਿਲੇ ਅਡੀਸ਼ਨ ਦਾ ਕਵਰ

"ਮਹਾਨ ਅਮਰੀਕੀ ਨਾਵਲ", ਨਾਵਲ ਦਾ ਅਜਿਹਾ ਸੰਕਲਪ ਹੈ, ਜਿਸ ਤਹਿਤ ਕਲਾ ਅਤੇ ਥੀਮ ਦੀ ਵਿਲੱਖਣਤਾ ਹੁੰਦੀ ਹੈ ਕਿ ਇਹ ਇਸ ਦੇ ਲਿਖਣ ਦੇ ਸਮੇਂ ਦੇ ਜਾਂ ਇਸ ਦੇ ਨਾਵਲੀ ਸਮੇਂ ਦੇ ਸੰਯੁਕਤ ਰਾਜ ਅਮਰੀਕਾ ਦੇ ਦੌਰ ਦੀ ਆਤਮਾ ਦੀ ਐਨ ਸਹੀ ਨੁਮਾਇੰਦਗੀ ਕਰਦਾ ਹੁੰਦਾ ਹੈ। ਇਹ ਇੱਕ ਅਜਿਹੇ ਅਮਰੀਕੀ ਲੇਖਕ ਦਾ ਲਿਖਿਆ ਹੋਣਾ ਚਾਹੀਦਾ ਹੈ ਜਿਸ ਨੂੰ ਆਮ ਅਮਰੀਕੀ ਨਾਗਰਿਕ ਦੀ ਸਥਿਤੀ, ਸੱਭਿਆਚਾਰ, ਅਤੇ ਦ੍ਰਿਸ਼ਟੀਕੋਣ ਬਾਰੇ ਚੰਗਾ ਗਿਆਨ ਹੋਵੇ।