ਸਮੱਗਰੀ 'ਤੇ ਜਾਓ

ਮਾਰਗਰੇਟ ਬੈਕੇਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਾਰਗਰੇਟ ਬੈਕੇਟ (ਅੰਗਰੇਜ਼ੀ: margrate beckett) ਦਾ ਜਨਮ 1943 ਵਿੱਚ ਇੰਗਲੈਡ ਵਿੱਚ ਹੋਇਆ। ਉਸ ਨੇ ਮੁੱਢਲੀ ਪੜ੍ਹਾਈ ਨੋਟਰੇ ਡੇਮ ਹਾਈ ਸਕੂਲ, ਨੌਰਵਿਚ ਵਿਖੇ ਕੀਤੀ ਅਤੇ ਮਾਨਚੈਸਟਰ ਯੂਨੀਵਰਸਿਟੀ ਤੋਂ ਧਾਤੂ ਵਿਗਿਆਨ (metallurgy) ਦੀ ਡਿਗਰੀ ਹਾਸਿਲ ਕੀਤੀ। ਮਾਰਗਰੇਟ ਵਿਦਿਆਰਥੀ ਯੂਨੀਅਨ ਦੀ ਕਿਰਿਆਸ਼ੀਲ ਮੈਬਰ ਸੀ। 1970 ਵਿੱਚ ਉਹ ਲੇਬਰ ਪਾਰਟੀ ਵਿੱਚ ਕੰਮ ਕਰਨ ਲੱਗੀ। 1974 ਵਿੱਚ ਉਸ ਨੇ ਲੇਬਰ ਪਾਰਟੀ ਲਈ ਚੋਣ ਜਿੱਤੀ। 2001ਤੋਂ 2006 ਤੱਕ ਮਾਰਗਰੇਟ ਵਾਤਾਵਰਣ, ਭੋਜਨ ਤੇ ਪੇਂਡੂ ਸੇਵਾਵਾਂ ਦੇ ਮਹਿਕਮੇ ਦੀ ਸੈਕਟਰੀ ਰਹੀ। 2006-2007 ਵਿੱਚ ਉਹ ਵਿਦੇਸ਼ ਸੈਕਟਰੀ ਰਹੀ। ਮਾਰਗਰੇਟ ਬੈਕੇਟ ਇੰਗਲੈਡ ਦੀ ਉਹ ਪਹਿਲੀ ਔਰਤ ਸੀ ਜੋ ਕਿ ਵਿਦੇਸ਼ ਸੈਕਟਰੀ ਬਣੀ ਸੀ। 2015 ਵਿੱਚ ਜੋ ਲੇਬਰ ਪਾਰਟੀ ਦੇ 36 MP ਨਾਮਜ਼ਦ ਕੀਤੇ ਗਏ ਸਨ ਉਹਨਾਂ ਵਿੱਚ ਮਾਰਗਰੇਟ ਵੀ ਸ਼ਾਮਿਲ ਸੀ। ਪਰ ਇਹਨਾਂ ਦੀ ਪਾਰਟੀ ਹਾਰ ਗਈ ਸੀ। ਜਨਵਰੀ 2016 ਵਿੱਚ ਮਾਰਗਰੇਟ ਨੇ 35 ਸਫ਼ਿਆਂ ਵਾਲੀ ਇੱਕ ਰਿਪੋਰਟ ਤਿਆਰ ਕੀਤੀ ਜਿਸ ਵਿੱਚ ਪਾਰਟੀ ਦੇ ਡਿਪਟੀ ਪ੍ਰਧਾਨ ਹਰੀਅਤ ਹਰਮਨ ਨੂੰ ਪਾਰਟੀ ਹਾਰਨ ਦੇ ਕਰਨ ਲੱਭਣ ਲਈ ਕਿਹਾ।