ਸਮੱਗਰੀ 'ਤੇ ਜਾਓ

ਮੁਢਲਾ ਮੇਲ-ਜੋਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁੱਢਲੇ ਕਿਣਕਿਆਂ ਦਾ ਮਿਆਰੀ ਨਮੂਨਾ ਜੀਹਦੇ ਪਹਿਲੇ ਤਿੰਨ ਕਾਲਮਾਂ ਵਿੱਚ ਫ਼ਰਮੀਆਨ, ਚੌਥੇ ਵਿੱਚ ਗੇਜ ਬੋਜ਼ਾਨ ਅਤੇ ਪੰਜਵੇਂ ਵਿੱਚ ਹਿਗਜ਼ ਬੋਜ਼ਾਨ ਰੱਖੇ ਗਏ ਹਨ।

ਮੁੱਢਲੇ ਮੇਲ-ਜੋਲ, ਜਿਹਨਾਂ ਨੂੰ ਬੁਨਿਆਦੀ ਮੇਲ-ਜੋਲ ਜਾਂ ਮੂਲ ਜ਼ੋਰ ਵੀ ਆਖਿਆ ਜਾਂਦਾ ਹੈ, ਭੌਤਿਕ ਵਿਗਿਆਨ ਦੇ ਮਾਡਲ ਹਨ ਜੋ ਸਮੇਂ ਮੁਤਾਬਕ ਵਧੇ-ਫੁੱਲੇ ਪਦਾਰਥੀ ਢਾਂਚਿਆਂ ਵਿਚਲੇ ਸਬੰਧਾਂ ਦੇ ਨਮੂਨੇ ਹਨ ਅਤੇ ਜਿਹਨਾਂ ਵਿਚਲੀਆਂ ਚੀਜ਼ਾਂ ਨੂੰ ਹੋਰ ਬੁਨਿਆਦੀ ਇਕਾਈਆਂ ਵਿੱਚ ਤੋੜਿਆ ਨਹੀਂ ਜਾ ਸਕਦਾ। ਰਵਾਇਤੀ ਤੌਰ ਉੱਤੇ ਮੰਨੇ ਗਏ ਚਾਰ ਮੁੱਢਲੇ ਮੇਲ-ਜੋਲ ਹਨ—ਗੁਰੂਤਾ ਖਿੱਚ, ਬਿਜਲਚੁੰਬਕਤਾ, ਤਕੜੇ ਨਿਊਕਲੀ ਅਤੇ ਮਾੜੇ ਨਿਊਕਲੀ—ਹਰੇਕ ਨੂੰ ਕਿਸੇ ਖੇਤਰ ਦੇ ਆਪਸੀ ਅਤੇ ਅੰਦਰੂਨੀ ਖੇਡ ਦੇ ਨਤੀਜੇ ਵਜੋਂ ਸਮਝਿਆ ਜਾਂਦਾ ਹੈ। ਗੁਰੂਤਾ ਜ਼ੋਰ ਨੂੰ ਇੱਕ ਲਗਾਤਾਰ ਪਸਰੇ ਰਵਾਇਤੀ ਖੇਤਰ ਦੀ ਬੁਨਿਆਦ ਉੱਤੇ ਸਮਝਿਆ ਜਾਂਦਾ ਹੈ। ਬਾਕੀ ਤਿੰਨਾਂ ਨੂੰ ਟੁੱਟਵੇਂ ਮਿਕਦਾਰੀ ਖੇਤਰ ਦੇ ਨਮੂਨੇ ਵਜੋਂ ਵੇਖਿਆ-ਪਰਖਿਆ ਜਾਂਦਾ ਹੈ ਅਤੇ ਇਹਨਾਂ ਦਾ ਇੱਕ ਨਾਪਣਯੋਗ ਮੁੱਢਲਾ ਕਣ ਹੁੰਦਾ ਹੈ।