ਮੇਜਦੂਨਾਰੋਦਨੀ ਯਾਜ਼ਿਕ
ਏਸਪੇਰਾਨਤੋ ਸਿੱਖਣ ਲਈ ਜੋ ਪਹਿਲਾ ਕਾਇਦਾ ਛਪਿਆ ਸੀ, ਉਸ ਨੂੰ ਪਹਿਲੀ ਕਿਤਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਕਿਤਾਬ ਨੂੰ ਡਾ੦ ਜ਼ਾਮੇਨਹੋਫ ਨੇ ਲਿਖਿਆ ਸੀ। ਕਿਤਾਬ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਰੂਸ ਦੇ ਉਸ ਵਕਤ ਦੇ ਰਾਜਾ ਜ਼ਾਰ ਦੇ ਸੈਂਸਰਾਂ ਨੇ ਕਿਤਾਬ ਦੀ ਛਪਾਈ ਨੂੰ 21 ਮਈ, 1887 ਦੇ ਦਿਨ ਹਰੀ ਝੰਡੀ ਦਿੱਤੀ। ਹੋਰ ਕਾਗਜ਼ਾਤ ਇਸ ਵਲ ਇਸ਼ਾਰਾ ਕਰਦੇ ਹਨ ਕਿ ਕਿਤਾਬ ਛੱਪਣ ਤੋਂ ਬਾਅਦ ਉਸ ਦੇ ਪ੍ਰਚਾਰ ਦੀ ਇਜ਼ਾਜ਼ਤ 26 ਜੁਲਾਈ, 1887 ਨੂੰ ਮਿਲੀ ਸੀ ਅਤੇ ਇਹ ਦਿਨ ਕਿਤਾਬ ਦੇ ਜਨਤਕ ਹੋਣ ਦੀ ਤਾਰੀਖ਼ ਮੰਨੀ ਜਾਂਦੀ ਹੈ।
ਕਿਤਾਬ ਰੂਸੀ ਭਾਸ਼ਾ ਵਿੱਚ ਛਪੀ ਸੀ ਅਤੇ ਰੂਸੀ ਭਾਸ਼ਾ ਵਿੱਚ ਕਿਤਾਬ ਦਾ ਨਾਮ "Международный языкъ. Предисловіе и полный учебникъ." (ਮੇਜਦੂਨਾਰੋਦਨੀ ਯਾਜ਼ਿਕ। ਪਰੇਦੀਸਲੋਵਿਏ ਈ ਪੋਲਨੀਅ ਉਚੇਬਨੀਕ।) ਸੀ। ਮੇਜਦੂਨਾਰੋਦਨੀ ਯਾਜ਼ਿਕ ਤੋਂ ਭਾਵ ਹੁੰਦਾ ਹੈ 'ਅੰਤਰ-ਰਾਸ਼ਟਰੀ ਜ਼ਬਾਨ" ਅਤੇ ਪਰੇਦੀਸਲੋਵਿਏ ਈ ਪੋਲਨੀਅ ਉਚੇਬਨੀਕ ਦਾ ਮਤਲਬ ਹੈ "ਭੂਮਿਕਾ ਅਤੇ ਸਪੂੰਰਨ ਕਾਇਦਾ"। ਪਰ ਆਮ ਤੌਰ ਤੇ ਏਸਪੇਰਾਨਤੋ ਬੋਲਣ ਵਾਲੇ ਕਿਤਾਬ ਨੂੰ ਪਹਿਲੀ ਕਿਤਾਬ ਹੀ ਕਹਿੰਦੇ ਹਨ। ਛਪਣ ਤੋਂ ਬਾਅਦ ਕਿਤਾਬ ਹੋਰ ਭਾਸ਼ਾਵਾਂ ਵਿੱਚ ਤਰਜੁਮਾ ਕੀਤੀ ਗਈ ਅਤੇ ਉਨ੍ਹਾਂ ਸਬ ਐਡਿਸ਼ਨਾ ਲਈ ਪਹਿਲੀ ਕਿਤਾਬ ਲਫ਼ਜ਼ ਹੀ ਇਸਤੇਮਾਲ ਹੁੰਦਾ ਹੈ।
ਹੋਰ ਭਾਸ਼ਾਵਾਂ ਵਿੱਚ ਤਰਜੁਮਾ
[ਸੋਧੋ]ਅਸਲੀ ਕਿਤਾਬ ਸਿਰਫ ਰੂਸੀ ਭਾਸ਼ਾ ਵਿੱਚ 1887 ਵਿੱਚ ਛਪੀ ਸੀ, ਪਰ 1887 ਦੇ ਖਤਮ ਹੋਣ ਤਕ ਕਿਤਾਬ ਪੋਲਿਸ਼, ਜਰਮਨ ਅਤੇ ਫਰਾਸਿਸੀ ਭਾਸ਼ਾ ਵਿੱਚ ਤਰਜੁਮਾ ਹੋ ਚੁੱਕੀ ਸੀ ਅਤੇ ਰੂਸੀ ਭਾਸ਼ਾ ਵਿੱਚ ਦੂਸਰਾ ਐਡੀਸ਼ਨ ਛਪ ਚੁੱਕਾ ਸੀ। ਕਿਤਾਬ ਦਾ ਅੰਗਰੇਜ਼ੀ ਤਰਜੁਮਾ 1888 ਵਿੱਚ ਤਿਆਰ ਸੀ, ਪਰ ਉਸ ਦੀ ਕੈਫ਼ੀਅਤ ਵਧੀਆ ਨਾ ਹੋਣ ਕਰ ਕੇ ਉਸ ਦੀ ਵਿਕਰੀ ਨੂੰ ਰੋਕ ਦਿੱਤਾ ਗਿਆ। ਕਿਹਾ ਜਾਂਦਾ ਕਿ ਖੁਦ ਜ਼ਾਮੇਨਹੋਫ ਦੇ ਕਹਿਣ ਦੇ ਰਿਚਰਡ ਹੈਨਰੀ ਜੇਉਗਿਗਨ ਦੇ ਕਿਤਾਬ ਦਾ ਦੁਬਾਰਾ ਤਰਜੁਮਾ ਕੀਤਾ।
ਸੰਨ 1888 ਦੇ ਖਤਮ ਹੋਣ ਤੋਂ ਪਹਿਲਾਂ ਦੂਸਰੀ ਕਿਤਾਬ ਅਤੇ ਦੂਸਰੀ ਕਿਤਾਬ ਨਾਲ ਜੋੜ ਛੱਪ ਚੁੱਕੀਆਂ ਸਨ। ਸੰਨ 1889 ਵਿੱਚ ਪਹਿਲੀ ਕਿਤਾਬ ਦਾ ਇਬਰਾਨੀ ਜ਼ਬਾਨ ਵਿੱਚ ਤਰਜੁਮਾ ਹੋ ਚੁੱਕਾ ਸੀ।
ਕਿਤਾਬ ਬਾਰੇ
[ਸੋਧੋ]ਪਹਿਲੀ ਕਿਤਾਬ ਦੇ 40 ਵਰਕੇ ਸਨ ਅਤੇ ਉਸ ਵਿੱਚ ਹੇਠ ਲਿੱਖੇ ਏਸਪੇਰਾਨਤੋ ਦੇ ਪਾਠ ਸਨ:
- ਭੂਮਿਕਾ
- ਸਾਡੇ ਪਿਤਾ (ਈਸਾਈਆਂ ਦੀ ਇੱਕ ਪ੍ਰਾਰਥਨਾ), ਜੋ ਕਿ 'ਪਵਿੱਤਰ ਬਾਈਬਲ' ਵਿਚੋਂ ਲਈ ਗਈ ਸੀ।
- ਚਿੱਠੀ, ਪੱਤਰ-ਵਿਹਾਰ ਲਈ ਇੱਕ ਨਮੂਨਾ
- ਮੇਰੇ ਖਿਆਲਾਤ; ਕਵਿਤਾਵਾਂ
- ਹਾਇਨਰਿਖ਼ ਹਾਇਨ ਦੀ ਕਵਿਤਾਵਾਂ; ਜੋ ਕਿ ਜਰਮਨ ਭਾਸ਼ਾ ਤੋਂ ਤਰਜੁਮਾ-ਸ਼ੁਦਾ ਸਨ।
- ਉ, ਮੇਰੇ ਦਿਲ..., ਕਵਿਤਾਵਾਂ
- ਵਚਨ: ਇਸ ਵਿੱਚ ਲਿਖਿਆ ਗਿਆ ਸੀ ਕਿ "ਜੇ 10 ਲੱਖ ਲੋਗ ਏਸਪੇਰਾਨਤੋ ਸਿੱਖਣ ਲਈ ਹਾਮੀ ਭਰਦੇ ਹਨ (ਇਸ ਵਚਨ ਤੇ ਆਪਣੇ ਹਸਤਾਖਰ ਕਰਦੇ ਹਨ) ਤਾਂ ਮੈਂ ਵੀ ਇਸ ਭਾਸ਼ਾ ਦਾ ਅਧਿਐਨ ਕਰਾਗਾਂ।"
- ਅਗਲੇ 6 ਵਰਕਿਆਂ ਵਿੱਚ ਏਸਪੇਰਾਨਤੋ ਦੇ ਹਰਫ ਅਤੇ ਵਿਆਕਰਨ ਦੇ 16 ਅਸੂਲ ਦੱਸੇ ਗਏ ਸਨ।
ਇਸ ਤੋਂ ਇਲਾਵਾ ਏਸਪੇਰਾਨਤੋ-ਰੂਸੀ ਭਾਸ਼ਾ ਸ਼ਬਦ ਕੋਸ਼ ਵੀ ਕਿਤਾਬ ਵਿੱਚ ਸ਼ਾਮਿਲ ਸੀ। ਇਸ ਸ਼ਬਦ ਕੋਸ਼ ਦੇ ਹੇਠਾ ਰੂਸੀ ਭਾਸ਼ਾ ਵਿੱਚ ਇਹ ਲਿੱਖਿਆ ਹੋਇਆ ਸੀ: "ਜੋ ਵੀ ਅੰਤਰ-ਰਾਸ਼ਟਰੀ ਭਾਸ਼ਾ ਵਿੱਚ ਲਿਖਿਆ ਗਿਆ ਹੈ, ਇਸ ਸ਼ਬਦ ਕੋਸ਼ ਦੀ ਮਦਦ ਨਾਲ ਸਮਝਿਆ ਜਾ ਸਕਦਾ ਹੈ।"
ਬਾਹਰੀ ਕੜੀਆਂ
[ਸੋਧੋ]- ਮੇਜਦੂਨਾਰੋਦਨੀ ਯਾਜ਼ਿਕ (ਰੂਸੀ ਭਾਸ਼ਾ ਵਿਚ)
- ਮੇਜਦੂਨਾਰੋਦਨੀ ਯਾਜ਼ਿਕ ਅਤੇ ਏਸਪੇਰਾਨਤੋ ਵਿੱਚ ਹੋਰ ਕਿਤਾਬਾ Archived 2007-03-15 at the Wayback Machine. (ਜਰਮਨ ਭਾਸ਼ਾ ਵਿਚ)
- ਮੇਜਦੂਨਾਰੋਦਨੀ ਯਾਜ਼ਿਕ (ਅੰਗਰੇਜ਼ੀ ਭਾਸ਼ਾ ਵਿਚ)