ਸਮੱਗਰੀ 'ਤੇ ਜਾਓ

ਮੋਹ ਵਾਲਾ ਰਿਸ਼ਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਨੁੱਖ ਦੀ ਸਰਵ ਪ੍ਰਥਮ ਵਿਸ਼ੇਸ਼ਤਾ ਉਸ ਦੇ ਸਮਾਜਿਕ ਪ੍ਰਾਣੀ ਹੋਣ ਵਿਚ ਨਿਹਿਤ ਹੈ।ਸਮਾਜ ਵਿਚ ਵਿਚਰਦਿਆਂ ਹੋਇਆ ਹੀ ਇਸ ਨੇ ਅਪਣੇ ਮਾਨਵੀ ਸੰਬੰਧਾਂ ਅਤੇ ਹੋਰ ਮਾਪਦੰਡਾਂ ਦਾ ਵਿਸ਼ਾਲ ਤਾਣਾ ਬਾਣਾ ਬੁਣਿਆ ਹੋਇਆ ਹੈ। ਮੂਲ ਰੂਪ ਵਿਚ ਕਿਸੇ ਸਮਾਜ ਅਤੇ ਸਭਿਆਚਾਰ ਵਿਚਲੀ ਰਿਸ਼ਤਾ ਪ੍ਰਣਾਲੀ ਦੀ ਬੁਨਿਆਦੀ ਧਰਾਤਲ ਭੂਮੀ 'ਪਰਿਵਾਰ ' ਹੈ।ਪਰਿਵਾਰ ਵਿਚੋ ਹੀ ਵਿਵਿਧ ਕਿਸਮ ਦੇ ਰਿਸ਼ਤੇ ਮਨਪਦੇ ਅਤੇ ਪਲਦੇ ਅਤੇ ਵਿਗਸਦੇ ਹਨ। ਇਹੋ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਹੋਰਨਾਂ ਸੰਬੰਧਾਂ ਜਾਂ ਰਿਸ਼ਤਿਆਂ ਦੇ ਟਾਕਰੇ ਦੇ ਸੰਬੰਧਾਂ ਵਿਚ ਵਧੇਰੇ ਪੀਡੀਆ ਅਤੇ ਪਕੇਰੀਆ ਹੁੰਦੀਆਂ ਹਨ। ਇਸ ਤਰਾਂ ਮਰਦ ਔਰਤ, ਪਤੀ ਪਤਨੀ ਦੇ ਰੂਪ ਵਿਚ ਸੰਤਾਨ ਉਤਪਤੀ ਕਰਦੇ ਹਨ ਅਤੇ ਪਰਿਵਾਰ ਦੀ ਸਰੰਚਨਾ ਘੜ ਕੇ ਰਿਸ਼ਤੇਦਾਰੀ ਦੇ ਮੂਲ ਸਰੋਕਾਰ ਦਾ ਕੇਂਦਰੀ ਧੁਰਾ ਬਣ ਜਾਂਦੇ ਹਨ। ਪਰਿਵਾਰ ਵਿਚ ਹਰੇਕ ਮੈਂਬਰ ਦੇ ਆਪੋ ਆਪਣੇ ਕਰਤੱਵ ਅਤੇ ਅਧਿਕਾਰ ਹੁੰਦੇ ਹਨ।ਜੇਕਰ ਇਸ ਪ੍ਰਕਾਰ ਦੇ ਕਰਤੱਵ ਅਧਿਕਾਰ ਅਤੇ ਸੰਜਮ ਵਿਚ ਵਿਵਹਾਰਕ ਇਕਸਾਰਤਾ ਜਾਂ ਸਾਵਾਪਣ ਨਾ ਰਹੇ ਤਾਂ ਪਰਿਵਾਰ ਖੰਡਿਤ ਹੋ ਜਾਂਦਾ ਹੈ ਅਤੇ ਰਿਸ਼ਤਿਆਂ ਦੀ ਬੁਨਿਆਦ ਵੀ ਖਿਸਕਣੀ , ਹੀਲਣੀ ਜਾਂ ਡਗਮਗਾਉਦੀ ਹੈ।ਮੁੱਖ ਤੌਰ ਤੇ ਪਰਿਵਾਰਕ ਰਿਸ਼ਤੇ ਪਤੀ ਪਤਨੀ, ਪਿਉ ਪੁੱਤਰ, ਪਿਉ ਧੀ, ਮਾਂ ਪੁੱਤਰ, ਮਾਂ ਧੀ,ਭਰਾ ਭਰਾ, ਭੈਣ ਭਰਾ ਦੇ ਰਿਸ਼ਤੇ ਦੇ ਰੂਪ ਵਿਚ ਉਘੜਦੇ ਹਨ।ਪੰਜਾਬੀਆਂ ਦੇ ਰਿਸ਼ਤੇ ਤਾਂ ਅਨੇਕਾਂ ਗਿਣਾਏ ਜਾ ਸਕਦੇ ਹਨ ਪਰ ਪੰਜ ਪ੍ਰਕਾਰ ਦੇ ਰਿਸ਼ਤੇ ਨਾਤੇ ਤਾਂ ਪੰਜਾਬੀਆਂ ਦੀ ਜੀਵਨ ਸ਼ੈਲੀ ਵਿਚ ਪ੍ਰਚਲਿਤ ਹਨ।[1]

  • ਖੂਨ ਦੇ ਰਿਸ਼ਤੇ
  • ਜਨਮ ਦੁਆਰਾ ਰਿਸ਼ਤੇ
  • ਪਰਿਵਾਰਕ ਰਿਸ਼ਤੇ
  • ਵਿਆਹ ਰਾਹੀਂ
  • ਮਨੁੱਖੀ ਭਾਵਾਂ ,ਉਦਾਗਰਾ ,ਪਿਆਰ ਅਤੇ ਸਤਿਕਾਰ ਭਰੇ ਰਿਸ਼ਤੇ ਇਹਨਾਂ ਰਿਸ਼ਤਿਆਂ ਤੋਂ ਇਲਾਵਾ ਕੁਝ ਹੋਰ ਰਿਸ਼ਤੇ ਵੀ ਹੁੰਦੇ ਹਨ।

ਜਿਹਨਾਂ ਨੂੰ ਅਕਸਰ ਨਾਮ ਦੇਣ ਤੋਂ ਗੁਰੇਜ਼ ਕੀਤਾ ਜਾਂਦਾ ਹੈ।ਰਿਸ਼ਤਿਆਂ ਦੇ ਇਸ ਤਾਣੇ ਬਾਣੇ ਵਿਚੋਂ ਇਥੇ ਅਸੀਂ ਕੇਵਲ ਭੈਣ ਭਰਾ ਦੇ ਮੋਹ ਭਿੱਜੇ ਰਿਸ਼ਤੇ ਦੀ ਸਾਝੀਆ ਤੰਦਾਂ ਨੂੰ ਪਛਾਣਨ ਦਾ ਯਤਨ ਕਰਾਂਗੇ ।ਭੈਣ ਭਰਾ ਇਕ ਮਾਂ ਪਿਉ ਦੇ ਜਾਏ ਹੁੰਦੇ ਹਨ।ਇਹਨਾਂ ਦੀ ਮੁਢਲੀ ਮਾਨਸਿਕਤਾ ,ਸਮਾਜਿਕਤਾ ,ਆਰਥਿਕਤਾ ਆਦਿ ਦਾ ਆਧਾਰ ਇਕੋ ਹੁੰਦਾ ਹੈ।ਭੈਣ ਭਰਾ ਦੇ ਪਿਆਰ ਦਾ ਜਨਮ ,ਭੈਣ ਭਰਾ ਦੇ ਜਨਮ ਤੋਂ ਹੀ ਅਰੰਭ ਹੋ ਜਾਂਦਾ ਹੈ।ਭੈਣ ਮਨ ਹੀ ਮਨ ਵਿਚ ਰਬ ਪਾਸ ਅਰਜੋਈਆ ਕਰਦੀ ਹੋਈ ਆਪਣੀ ਦਿਲੀ ਲੋਚਾ ਦਾ ਪ੍ਰਗਟਾਵਾ ਇਸ ਤਰ੍ਹਾਂ ਕਰਦੀ ਹੈ।

 ਵੀਰਾਂ ਵਾਲੀਆਂ ਦੇ ਨਖਰੇ ਬਥੇਰੇ, ਇਕਲਿਆ ਦੀ ਪੁੱਛ ਕੋਈ ਨਾ

ਭੈਣ ਭਰਾ ਦਾ ਪਿਆਰ ਸਮੁੰਦਰ ਦੀ ਭੰਤੀ ਹੈ ਜਿਸ ਦੇ ਪਾਤਾਲ ਦਾ ਥੋਹ ਪਾਉਣਾ ਅਸੰਭਵ ਹੈ ।(ਰਖੜੀ ਦਾ ਤਿਉਹਾਰ )ਜਿਸ ਨੂੰ ਭੈਣ ਭਰਾ ਦੇ ਪਿਆਰ ਦਾ ਪ੍ਰਗਟਾਵੇ ਦਾ ਰੂਪ ਹੈ ਵੀ ਕਿਸੇ ਸੰਦਰਭ ਤੋਂ ਉਚਾਰਨ ਯੋਗ ਤੇ ਮਹੱਤਵਪੂਰਨ ਮੌਕਾ ਹੁੰਦਾ ਹੈ।ਜਿਸ ਵਿਚ ਭੈਣ ਦੇ ਮਨ ਦੀਆਂ ਲਹਿਰਾਉਦੀਆ ਹੋਈਆਂ ਲਹਿਰਾ ਨਜਰ ਪੈਦੀਆ ਹਨ।ਰੱਖੜੀ ਦਾ ਇਹ ਗੀਤ:-

ਭੈਣ ਕੋਲੋਂ ਵੀਰ ਵੇ ਬੰਨਾ ਲੈ ਰਖੜੀ ,ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰਖੜੀ

ਕਈ ਤਿੱਥਾਂ ਤਿਉਹਾਰਾਂ ਤੇ ਭੈਣਾਂ ਆਪਣੇ ਵੀਰ ਪਾਸੋਂ ਮਾਣ ਤਾਣ ਨਾਲ ਵੀ ਮੋਹ ਦੀਕਸ਼ਾ ਮੰਗ ਲੈਦੀਆ ਹਨ।ਆਧੁਨਿਕ ਸਮੇਂ ਵਿਚ ਤਬਦੀਲੀਆਂ ਪਦਾਰਥਕ ਰੁਚੀਆਂ ਦੇ ਪ੍ਰਭਾਵ ਅਧੀਨ ਭੈਣ ਭਰਾ ਦੇ ਆਪਸੀ ਪਿਆਰ ਤੇ ਕੁਝ ਤਰੇੜਾਂ ਸੌੜੇ ਹਿਤਾਂ ਦੀ ਭਾਵਨਾ ਸਦਕਾ ਪਸਰ ਰਹੀਆ ਹਨ।ਇਸ ਕਰਕੇ ਲੋਕ ਮਾਨਸਿਕਤਾ ਵਿਚੋਂ ਇਹ ਬੋਲ ਭੈਣ ਦੀ ਤਹਿ ਦਿਲੋਂ ਆਵਾਜ਼ ਬਣ ਕੇ ਨਿਕਲੇ ਹਨ ਕਿ:-

 ਭੈਣ ਵਰਗਾ ਸਾਕ ਨਾ ਕੋਈ ਟੁੱਟ ਕੇ ਨਾ ਬਹਿ ਜੀ ਵੀਰਨਾ

[2]ਭੈਣ ਨੂੰ ਵੀਰ ਤੇ ਮਾਣ ਹੁੰਦਾ ਹੈ ਤਾਂ ਵੀਰ ਵੀ ਭੈਣ ਨੂੰ ਤੱਤੀ ਵਾਅ ਨਹੀ ਲਗਣ ਦਿੰਦਾ। ਵੀਰ ਹਰ ਤਿਉਹਾਰ ਤੇ ਸੋਹਰੇ ਵਸਦੀ ਭੈਣ ਨੂੰ ਸੰਧਾਰਾ ਦੇ ਕੇ ਆਉਂਦਾ ਹੈ।ਭੈਣ ਅਪਣੇ ਵੀਰ ਵੱਲੋਂ ਹਮੇਸ਼ਾ ਠੰਢੜੀ ਹੋਣ ਦੀ ਆਸ ਰੱਖਦੀ ਹੈ। ਉਹ ਵੀਰ ਦੀ ਹਰ ਖੁਸ਼ੀ ਦੇ ਵਾਰੇ ਵਾਰੇ ਜਾਂਦੀ ਹੈ।[3]ਭੈਣ ਭਰਾ ਦਾ ਰਿਸ਼ਤਾ ਵਧੇਰੇ ਪਾਕ ਅਤੇ ਨਜਦੀਕੀ ਵਾਲਾ ਹੁੰਦਾ ਹੈ ।(ਇਕੋ ਕੁੱਖੋਂ ਜਾਏ ਹੋਣ ਕਰਕੇ)ਜੇ ਕਦੇ ਸਸ 'ਭਰਾਵਾਂ ਪਿੱਟੀ' ਕਹਿ ਕੇ ਮੇਹਣਾ ਦੇ ਦੇਵੇ :-

ਬਹੁਤਿਆਂ ਭਰਾਵਾਂ ਵਾਲੀਏ,ਤੈਨੂੰ ਤੀਆਂ ਚ ਲੈਣ ਨੀ ਆਏ

[4]

ਹਵਾਲੇ

[ਸੋਧੋ]
  1. ਡਾਂ ਜਗੀਰ ਸਿੰਘ ਨੂਰ ,ਪੰਜਾਬੀ ਰਹਿਤਲ, ਪੰਨਾ ਨੰ ,53
  2. ਡਾਂ ਜਗੀਰ ਸਿੰਘ ਨੂਰ ,ਪੰਜਾਬੀ ਰਹਿਤਲ, ਪੰਨਾ ਨੰ ,53
  3. ਲੋਕਧਾਰਾ ਦੀਆਂ ਪੈੜਾ,ਯਤਿੰਦਰ ਕੌਰ ਮਾਹਲ,ਪੰਨਾ ਨੰਬਰ:105
  4. ਪੰਜਾਬੀ ਸਭਿਆਚਾਰ:ਰਿਸਤਿਆਂ ਦੀ ਸੰਬਾਦਿਕਤਾ,ਜੋਲਰ ਸਿੰਘ ਖੇਵਾ,ਪੰਨਾ ਨੰਬਰ:124