ਸਮੱਗਰੀ 'ਤੇ ਜਾਓ

ਯਾਕੂਬੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਹਿਮਦ ਇਬਨ ਅਬੂ ਯਾਕੂਬ ਇਬਨ ਜਾਫ਼ਰ ਇਬਨ ਵਹਾਬ ਇਬਨ ਵਾਦੀਆ ਅਲ ਯਾਕੂਬੀ
ਮੌਤ248 ਹਿਜਰੀ (897/8)[1][2]
ਹੋਰ ਨਾਮਯਾਕੂਬੀ
ਪੇਸ਼ਾਭੂਗੋਲਵੇਤਾ, ਇਤਹਾਸਕਾਰ
ਲਈ ਪ੍ਰਸਿੱਧTa'rikh ibn Wadih and Kitab al-Buldan

ਅਹਿਮਦ ਇਬਨ ਅਬੂ ਯਾਕੂਬ ਇਬਨ ਜਾਫ਼ਰ ਇਬਨ ਵਹਾਬ ਇਬਨ ਵਾਦੀਆ ਅਲ ਯਾਕੂਬੀ (ਮੌਤ 897/8) ਜਿਹਨਾਂ ਨੂੰ ਯਾਕੂਬੀ ਵਜੋਂ ਜਾਣਿਆ ਜਾਂਦਾ ਹੈ, ਇੱਕ ਮੁਸਲਮਾਨ ਭੂਗੋਲਵੇਤਾ[2] ਅਤੇ ਮੁਸਲਿਮ ਮਧਕਾਲ ਵਿੱਚ ਵਿਸ਼ਵ ਸਭਿਆਚਾਰ ਦੇ ਪਹਿਲੇ ਇਤਹਾਸਕਾਰ ਸਨ। [3]

ਜੀਵਨੀ

[ਸੋਧੋ]

ਯਾਕੂਬੀ ਵਾਦੀਆ (ਜੋ ਖ਼ਲੀਫ਼ਾ ਮਨਸੂਰ ਦਾ ਮਾਤਕ ਸੀ) ਦਾ ਪੜਪੋਤਾ ਸੀ। 873 ਤੱਕ ਉਹ ਆਰਮੀਨੀਆ ਔਰ ਖ਼ੁਰਾਸਾਨ ਵਿੱਚ ਰਹਿੰਦਾ ਸੀ। ਅਤੇ ਇਰਾਨੀ ਖ਼ਾਨਦਾਨ ਆਲ ਤਾਹਿਰ ਦੀ ਸਰਪ੍ਰਸਤੀ ਵਿੱਚ ਕੰਮ ਕਰਦਾ ਸੀ। ਇਸ ਦੇ ਬਾਦ ਉਸ ਨੇ ਭਾਰਤ, ਮਿਸਰ, ਅਤੇ ਅਲ ਮਗ਼ਰਬ ਦਾ ਸਫ਼ਰ ਕੀਤਾ, ਔਰ ਮਿਸਰ ਵਿੱਚ 284 ਹਿਜਰੀ ਵਿੱਚ ਉਨ੍ਹਾਂ ਦੀ ਮੌਤ ਹੋਈ।[2] ਉਸ ਦੀਆਂ ਸ਼ੀਆ ਹਮਦਰਦੀਆਂ ਉਸ ਦੀਆਂ ਸਾਰੀਆਂ ਲਿਖਤਾਂ ਵਿੱਚ ਮਿਲਦੀਆਂ ਹਨ।[4]

ਕੰਮ

[ਸੋਧੋ]
  • تاريخ يعقوبي (Tarikh Yaqubi) (عربی: ‎) اسے تاریخ ابن وديع بھی کہا جاتا ہے۔
  • كتاب البلدان (Kitab al-Buldan) ()
  • ਤਾਰੀਖ਼ ਯਾਕੂਬੀ (ਅਰਬੀ: تاريخ اليعقوبي, ਤਾਰੀਖ਼ ਅਲ ਯਾਕੂਬੀ) ਇਸ ਨੂੰ ਤਾਰੀਖ਼ ਇਬਨ ਵਾਦੀਆ ਵੀ ਕਿਹਾ ਜਾਂਦਾ ਹੈ।
  • ਕਿਤਾਬ ਅਲਬਲਦਾਨ (ਅਰਬੀ: عربی: كتاب البلدان, ਕਿਤਾਬ ਅਲਬਲਦਾਨ)

ਚੀਨ ਦਾ ਰਸਤਾ

[ਸੋਧੋ]

ਨੌਵੀਂ ਸਦੀ ਦੇ ਲੇਖਕ ਯਾਕੂਬੀ ਲਿਖਦੇ ਹਨ:

ਜੋ ਚੀਨ ਜਾਣਾ ਚਾਹੁੰਦਾ ਹੈ ਉਸਨੂੰ ਸੱਤ ਸਾਗਰਾਂ ਯਾਤਰਾ ਕਰਨੀ ਪੈਂਦੀ ਹੈ। ਸਭ ਤੋਂ ਪਹਿਲਾਂ ਫਾਰਸ ਦੀ ਖਾੜੀ ਜੋ ਸੈਰਾਫ ਤੋਂ ਨਿਕਲਣ ਦੇ ਬਾਅਦ ਮਿਲਦੀ ਹੈ ਅਤੇ ਰਾਸ ਉਲ ਜੁਮਾ ਤੱਕ ਜਾਂਦੀ ਹੈ। ਇਹ ਇੱਕ ਆਬਨਾਏ ਹੈ ਜਿੱਥੇ ਮੋਤੀ ਮਿਲਦੇ ਹਨ। ਦੂਜਾ ਸਮੁੰਦਰ ਰਾਸ ਅਲ ਜੁਮਾ ਤੋਂ ਸ਼ੁਰੂ ਹੁੰਦਾ ਹੈ ਅਤੇ ਉਸ ਦਾ ਨਾਮ ਲਾਰਵੀ ਹੈ। ਇਹ ਇੱਕ ਵੱਡਾ ਸਮੁੰਦਰ ਹੈ। ਇਸ ਵਿੱਚ ਜ਼ਜ਼ੀਰਾ ਵਕਵਾਕ ਅਤੇ ਹੋਰ ਜ਼ਜ਼ੀਰੇ ਹਨ ਜੋ ਜਿਸ ਜਿਸ ਦੀ ਜਾਇਦਾਦ ਹਨ ਉਹ ਇਨ੍ਹਾਂ ਟਾਪੂਆਂ ਦੇ ਰਾਜੇ ਹਨ। ਇਸ ਸਮੁੰਦਰ ਦਾ ਸਫਰ ਕੇਵਲ ਸਿਤਾਰਿਆਂ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ। ਇਸ ਵਿੱਚ ਵੱਡੀਆਂ ਮਛਲੀਆਂ ਅਤੇ ਕਈ ਅਜੂਬੇ ਹਨ ਜੋ ਵਰਣਨ ਨਹੀਂ ਕੀਤੇ ਜਾ ਸਕਦੇ। ਤੀਜਾ ਸਮੁੰਦਰ ਹਰ ਕੰਦ ਹੈ। ਇਸ ਵਿੱਚ ਟਾਪੂ ਸਰਾਂਦੀਪ ਹੈ ਜਿਸ ਵਿੱਚ ਕੀਮਤੀ ਪੱਥਰ ਅਤੇ ਯਾਕੂਤ ਹਨ। ਇੱਥੇ ਦੇ ਟਾਪੂਆਂ ਦੇ ਰਾਜੇ ਹਨ, ਮਗਰ ਉਨ੍ਹਾਂ ਦੇ ਉੱਤੇ ਵੀ ਇੱਕ ਰਾਜਾ ਹੈ। ਇਸ ਸਾਗਰ ਟਾਪੂ ਵਿੱਚ ਬਾਂਸ ਅਤੇ ਰਤਨ ਦੀ ਪੈਦਾਵਾਰ ਹੁੰਦੀ ਹੈ। ਚੌਥੇ ਸਮੁੰਦਰ ਨੂੰ ਕੁਲਾਹ ਕਿਹਾ ਜਾਂਦਾ ਹੈ। ਇਹ ਘੱਟ ਗਹਿਰਾ ਅਤੇ ਬਹੁਤ ਵੱਡੇ ਸੱਪਾਂ ਨਾਲ ਭਰਿਆ ਹੈ। ਕਦੇ ਕਦੇ ਤਾਂ ਇਹ ਹਵਾ ਵਿੱਚ ਤੈਰਦੇ ਹੋਏ ਜਹਾਜਾਂ ਨਾਲ ਟਕਰਾਉਂਦੇ ਹਨ। ਇਸ ਟਾਪੂ ਉੱਤੇ ਕਾਫ਼ੂਰ ਦੇ ਦਰਖਤ ਉੱਗਦੇ ਹਨ। ਪੰਜਵੇਂ ਸਮੁੰਦਰ ਨੂੰ ਸਲਾਹਤ ਕਿਹਾ ਜਾਂਦਾ ਹੈ। ਇਹ ਬਹੁਤ ਵੱਡਾ ਅਤੇ ਅਜੂਬਿਆਂ ਨਾਲ ਭਰਿਆ ਪਿਆ ਹੈ। ਛੇਵੇਂ ਸਮੁੰਦਰ ਨੂੰ ਕਰਦਨਜ ਕਿਹਾ ਜਾਂਦਾ ਹੈ ਜਿੱਥੇ ਅਕਸਰ ਬਰਸਾਤ ਹੁੰਦੀ ਹੈ। ਸੱਤਵੇਂ ਸਮੁੰਦਰ ਨਾਮ ਸਾਗਰ ਸਿੰਜੀ ਹੈ ਜਿਸ ਨੂੰ ਕਨਜਲੀ ਵੀ ਕਿਹਾ ਜਾਂਦਾ ਹੈ। ਇਹ ਚੀਨ ਦਾ ਸਾਗਰ ਹੈ। ਦੱਖਣੀ ਹਵਾਵਾਂ ਦੇ ਜ਼ੋਰ ਤੇ ਮਿੱਠੇ ਪਾਣੀ ਦੀ ਖਾੜੀ ਤੱਕ ਪੁੱਜ ਜਾਂਦਾ ਹੈ, ਜਿਸਦੇ ਨਾਲ ਨਾਲ ਕਿਲੇ ਬੰਦ ਸਥਾਨ ਅਤੇ ਸ਼ਹਿਰ ਹਨ, ਇੱਥੇ ਤੱਕ ​​ਕਿ ਖ਼ਾਨਫ਼ੋ ਆ ਜਾਵੇ।

ਹਵਾਲੇ

[ਸੋਧੋ]
  1. Muhammad's successor
  2. 2.0 2.1 2.2 Encyclopædia Britannica Eleventh Edition, a publication now in the public domain
  3. Daly, Okasha El (2005). Egyptology: the missing millennium: ancient Egypt in medieval Arabic writings. London: UCL. p. 166. ISBN 1844720632.
  4. Ya'qubi