ਰੁਮਾਂਸਵਾਦ ਅਤੇ ਰੁਮਾਂਸਵਾਦੀ ਪੰਜਾਬੀ ਕਵਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

19 ਵੀ ਸਦੀ ਦੇ ਆਰੰਭ ਵਿੱਚ ਕਲਾ, ਸਾਹਿਤ ਅਤੇ ਸਮਾਜੀ ਚਿੰਤਨ ਵਿੱਚ ਪ੍ਰਗਤੀ ਦੀ ਸਮਾਜੀ ਬੁਨਿਆਦ ਦਾ ਸਵਾਲ ਇੱਕ ਪ੍ਰਮੁੱਖ ਪ੍ਰਸ਼ਨ ਸੀ। ਜੀਵਨ ਦੇ ਅਮਲੀ ਪੱਖਾਂ ਦੀ ਖੋਜ਼ ਪੜਤਾਲ ਕਰਨੋ ਅਸਮਰੱਥ ਹੋ ਕੇ ਸ਼ਾਸ਼ਤਰੀਵਾਦ ਪੁਰਾਣੀ ਵਿਵਸਥਾ ਦੇ ਕੱਟੜ ਸਮਰਥਕਾਂ ਦਾ ਝੰਡਾਂ ਬਣ ਗਿਆ ਜਿਹੜੇ ਪਰਿਵਰਤਨ ਤੋਂ ਬਿਨਾਂ ਕਿਸੇ ਵੀ ਚੀਜ ਨੂੰ ਮੰਨਣ ਲਈ ਤਿਆਰ ਸਨ। ਇਸੇ ਲਈ ਇਹ ਰੁਮਾਂਸਵਾਦੀਆਂ ਅਤੇ ਯਥਾਰਥਵਾਦੀਆਂ ਦੇ ਸਖ਼ਤ ਹਮਲਿਆਂ ਦਾ ਨਿਸ਼ਾਨਾਂ ਬਣਿਆ ਰਿਹਾ। ਰੁਮਾਂਸਵਾਦ ਨੇ ਹੀ ਸਭ ਤੋਂ ਪਹਿਲਾਂ ਨਵੀਆਂ ਭਾਵਨਾਵਾਂ ਅਤੇ ਦ੍ਰਿਸ਼ਟੀਕੋਣਾਂ ਉੱਤੇ ਅਤੇ ਯਥਾਰਥ ਦੇ ਸਮੁੱਚੇ ਪੱਖਾਂ ਉੱਤੇ ਰੌਸ਼ਨੀ ਪਾਈ।

ਇਤਿਹਾਸਿਕ ਪਿਛੋਕੜ[ਸੋਧੋ]

ਦਾਰਸ਼ਨਿਕ ਚਿੰਤਨ ਅਤੇ ਸਾਹਿਤ ਵਿੱਚ ਪੈਦਾ ਹੋਏ ਅਜਿਹੇ ਨਵੇਂ ਦ੍ਰਿਸ਼ਟੀਕੋਣਾਂ ਅਤੇ ਭਾਵਨਾਵਾਂ ਵਿੱਚ ਫਰਾਂਸ ਦੇ ਜਮਹੂਰੀ ਇਨਕਲਾਬਾਂ ਅਤੇ ਰੂਸੋ ਦੀ ਵਿਚਾਰਧਾਰਾ ਨੇ ਵੀ ਅਹਿਮ ਰੋਲ ਅਦਾ ਕੀਤਾ। ਭਾਵੇਂ ਕਿ ਸਪਾਈਨੋਜ਼ਾ(1632-1777) ਨੇ ਕੁਦਰਤ ਨੂੰ ਕਿਸੇ ਅਲੌਕਿਕ, ਪਰਾਭੌਤਿਕ,ਅਤੇ ਸਥਿਰ ਸਮਝੇ ਜਾਣ ਵਾਲੇ ਚਿੰਤਨ ਦੀ ਵਿਰੋਧਤਾ ਕਰਦਿਆਂ ਪ੍ਰਕਿਰਤੀ ਨੂੰ ਸੁਭਾਵਮ ਨੇਮਾਂ ਅਨੁਸਾਰ ਗਤੀਸ਼ੀਲ ਮੰਨਿਆ। ਭਰ ਫਿਰ ਵੀ ਫਰਾਂਸ ਵਿੱਚ ਪ੍ਰਸਿੱਧ ਗਣਿਤ ਵਿਗਿਆਨੀ ਛੇਕਾਰਟੇ(1596-1650) ਦੇ ਵਿਚਾਰਾਂ ਦਾ ਪ੍ਰਭਾਵ ਅਠਾਰ੍ਹਵੀ ਸਦੀ ਦੇ ਅੱਧ ਤੱਕ ਸਾਹਿਤ, ਚਿੰਤਨ ਅਤੇ ਕਲਾ ਦੇ ਖੇਤਰ ਵਿੱਚ ਰਹਿੰਦਾ ਹੈ। ਛੇਕਾਰਟੇ ਆਦਿ ਦਾਰਸ਼ਨਿਕਤਾ ਦੇ ਵਿਵੇਕਵਾਦੀ ਅਤੇ ਸਥਿਰ ਮਕਾਨਕੀ ਦ੍ਰਿਸ਼ਟੀਕੋਣ ਦੇ ਉਲਟ ਰੂਸੋ ਨੇ ਪ੍ਰਕਿਰਤੀ ਦਾ ਗਤੀਸ਼ੀਲ ਆਂਗਿਕ ਦ੍ਰਿਸ਼ਟੀਕੋਣ ਪੇਸ਼ ਕੀਤਾ। ਉਸ ਅਨੁਸਾਰ ਮਨੁੱਖ ਜਨਮ ਤੋਂ ਤਾਂ ਸ਼ੁੱਧ ਆਤਮਾ ਅਤੇ ਪਵਿੱਤਰ ਵਿਵਹਾਰ ਦਾ ਸੁਆਮੀ ਹੈ ਪਰ ਨਿੱਜੀ ਜਾਇਦਾਦ ਨੇ ਮਨੁੱਖ ਦੀ ਆਂਤਰਿਕ ਸੁੰਦਰਤਾ ਨੂੰ ਕੇਵਲ ਨਸ਼ਟ ਹੀ ਨਹੀਂ ਕੀਤਾ ਸਗੋਂ ਉਸਨੂੰ ਕਰੂਪ ਅਤੇ ਕੋਝਾ ਵੀ ਬਣਾ ਦਿੱਤਾ। ਇਸ ਲਈ ਰੂਸੋ ਨੇ ਮਨੁੱਖ ਨੂੰ ਪ੍ਰਕਿਰਤੀ ਵੱਲ ਮੋੜਾ ਪਾਉਣ ਲਈ ਪ੍ਰੇਰਿਆ। ਅਜਿਹੇ ਵਿਚਾਰਾਂ ਦੇ ਪ੍ਰਭਾਵ ਕਾਰਣ ਹੀ ਰੁਮਾਂਸਵਾਦੀ ਸਾਹਿਤ ਵਿੱਚ ਸਿਰਜਣਾਤਮਕ ਵਿਸ਼ੇਸ਼ ਦੀ ਅੰਤਰਮੁੱਖਤਾ ਅਤੇ ਕਲਪਨਾ ਪ੍ਰਕਿਰਤੀ ਵੱਲ ਅਹਸ਼ਰਿਤ ਹੁੰਦੀ ਹੈ। ਪ੍ਰਕਿਰਤੀ ਨੂੰ ਸੁੰਦਰ, ਮਨਮੋਹਕ, ਮਨੁੱਖ ਦੀ ਹਮਦਰਦ, ਖੁਸ਼ੀ ਅਤੇ ਖੇੜਾ ਬਖਸ਼ਣ ਵਾਲੀ ਅਤੇ ਪ੍ਰਕਿ੍ਤੀ ਨੂੰ ਵਿਸ਼ਾਲਤਾ ਵਿੱਚ ਸਿਰਜਦਾ ਨੂੰ ਹੀ ਅਸੀਂ ਰੁਮਾਂਸਵਾਦ ਕਹਿੰਦੇ ਹਾਂ।

ਰੁਮਾਂਸਵਾਦੀ ਪੰਜਾਬੀ ਕਵਿਤਾ[ਸੋਧੋ]

ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਜਿਹੜੀਆਂ ਕਾਵਿ-ਧਾਰਾਵਾਂ ਸੁਚੇਤ ਪ੍ਰਯਤਨ ਸਦਕਾ ਹੋਂਦ ਵਿੱਚ ਆਈਆਂ ਉਨ੍ਹਾਂ ਵਿਚੋਂ ਰੋਮਾਂਟਿਕ ਕਾਵਿ-ਧਾਰਾ ਕਿਸੇ ਸੁਚੇਤ ਪ੍ਰਯਤਨ ਦਾ ਪ੍ਰਤੀਫਲ ਨਹੀ। ਆਪਣੀਆਂ ਵਿਸ਼ੇਸ਼ ਇਤਿਹਾਸਕ ਅਤੇ ਸੰਸਕ੍ਰਿਤਕ ਪ੍ਰਸਥਿਤੀਆਂ ਦੇ ਸੁਭਾਅ ਅਨੁਕੂਲ ਅਤੇ ਪੱਛਮੀ ਸੰਸਕ੍ਰਿਤੀ ਅਤੇ ਸਾਹਿਤ ਦੇ ਪ੍ਰਭਾਵ ਕਾਰਣ ਆਧੁਨਿਕ ਪੰਜਾਬੀ ਕਵਿਤਾ ਦੇ ਆਰੰਭ ਬਿੰਦੂ ਉਤੇ ਰੋਮਾਂਟਿਕ-ਕਾਵਿ ਪ੍ਰਵਾਹਮਾਨ ਹੁੰਦਾ ਹੈ ਅਤੇ ਸਾਹਿਤਕ ਲਹਿਰ ਬਣਦੀ ਹੈ। ਇੱਕ ਪ੍ਰਮੁੱਖ ਪ੍ਰਵਿਰਤੀ ਵਜੋਂ ਪੰਜਾਬੀ ਕਵਿਤਾ ਵਿੱਚ ਰੋਮਾਂਟਿਕ ਕਾਵਿ ਪ੍ਰਵਿਰਤੀ ਆਧੁਨਿਕ ਪੰਜਾਬੀ ਕਵਿਤਾ ਦੇ ਆਰੰਭ ਬਿੰਦੂ ਸਮੇਂ ਭਾਈ ਵੀਰ ਸਿੰਘ ਦੇ ਨਵ- ਰਹੱਸਵਾਦ ਤੋਂ ਪਾਰ ਜਾ ਕੇ ਪ੍ਰੋ. ਪੂਰਨ ਸਿੰਘ ਅਤੇ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਸ ਸਮੇਂ ਹੀ ਪੰਜਾਬੀ ਸਾਹਿਤ ਰਾਸ਼ਟਰੀ ਆਜ਼ਾਦੀ ਦੇ ਅੰਦੋਲਨ ਅਤੇ ਆਜ਼ਾਦੀ ਦੀ ਪ੍ਰਾਪਤੀ ਦੇ ਭਵਿੱਖਮੁੱਖੀ ਸੁਪਨੇ ਨਾਲ ਆਪਣਾ ਸੰਬੰਧ ਜ਼ੋੜਦਾ ਹੈ। ਪ੍ਰੋ. ਪੂਰਨ ਸਿੰਘ ਅਤੇ ਧਨੀ ਰਾਮ ਚਾਤ੍ਰਿਕ ਇੱਕ ਪਾਸੇ ਤਾਂ ਅਧਿਆਤਮਕ ਧਰਾਤਲ ਤੇ ਅਜਿਹੇ ਆਦਰਸ਼-ਜਗਤ ਨੂੰ ਸੰਕਲਪ ਦੇ ਹਨ ਜਿਸਦਾ ਤੁਅੱਲਕ ਹਰ ਤਰ੍ਹਾਂ ਦੀ ਪ੍ਰਤਿਮਾਨਕਤਾ, ਧਾਰਮਿਕ ਸੰਕੀਰਣਤਾ ਅਤੇ ਮਜ਼ਹਬੀ ਕੱਟੜਤਾ ਪ੍ਰਤਿ ਬਗਾਵਤ ਨਾਲ ਜੁੜਦਾ ਹੈ, ਦੂਜੇ ਪਾਸੇ ਰਾਸ਼ਟਰੀ ਆਜ਼ਾਦੀ ਅੰਦੋਲਨ ਦੇ ਇਤਿਹਾਸਕ ਦਬਾਅ ਕਾਰਣ ਆਜ਼ਾਦੀ ਦੇ ਬਿੰਬ ਨੂੰ ਆਪਣੀ ਕਵਿਤਾ ਵਿੱਚ ਸਾਕਾਰ ਕਰਦੇ ਹਨ। ਇਨ੍ਹਾਂ ਦੋਵਾਂ ਧਰਾਤਲਾਂ ਤੇ ਇਨ੍ਹਾਂ ਕਵੀਆਂ ਦੀ ਕਾਵਿ-ਟੈਕਸਟ ਵਿੱਚ ਅਜਿਹੇ ਆਰਸ਼ ਦੀ ਸਿਰਜਣਾ, ਯਥਾਰਥ ਦੇ ਨਿੱਘਰ ਰੂਪ ਤੋਂ ਫਾਸਲਾ ਥਾਪਕੇ, ਨਵੇ ਰੋਮਾਂਟਿਕ ਸੰਸਾਰ ਲੂੰ ਸਾਕਾਰ ਕਰਦੀ ਹੈ। ਕਾਵਿ ਦੀ ਸਿਰਜਣ ਪ੍ਰਕਿਰਿਆ ਬਾਰੇ ਪ੍ਰੋ. ਪੂਰਨ ਸਿੰਘ ਦੀ ਸੰਕਲਪਨਾ ਇਸੇ ਪ੍ਰਸੰਗ ਵਿੱਚ ਦੇਖੀ ਜਾ ਸਕਦੀ ਹੈ:-

ਕਵਿਤਾ ਨੈਣਾਂ ਵਿੱਚ ਸੁਫ਼ਨੇ ਲਟਕਾ ਦਿੰਦੀ ਹੈ। ਦਿਲਾਂ ਵਿੱਚ ਅਸ਼ਰੀਰੀਆਂ ਦੇ ਮੇਲੇ ਕਰਾ ਦਿੰਦੀ ਹੈ।ਨਵਾਂ ਆਕਾਸ਼, ਨਵੀਂ ਧਰਤ, ਨਵੀਂ ਦੁਨੀਆਂ ਰਚ ਵਿਖਾਉਂਦੀ ਹੈ.... ਕਵਿਤਾ ਦਾ ਰੰਗ ਆਪ ਮੁਹਾਰਾ ਆਉਂਦਾ ਹੈ।

ਪ੍ਰਮੁੱਖ ਲਛਣ[ਸੋਧੋ]

  • ਰੋਮਾਂਟਿਕ ਸਾਹਿਤ ਵਿੱਚ ਸਾਹਿਤਕਾਰ, ਸਾਹਿਤ ਸੰਬੰਧੀ ਕਿਸੇ ਪੂਰਵ ਪ੍ਰਚਲਿਤ ਪ੍ਰਤਿਮਾਨਾਂ ਨੂੰ ਸਵੀਕਾਰ ਨਹੀਂ ਕਰਦੇ। ਇੱਕ ਸਾਹਿਤਕ ਲਹਿਰ ਵਜੋਂ,ਕਲਾਸਕੀ ਪਰੰਪਰਾ ਨੇ ਜਿਹੜੇ ਪ੍ਰਤਿਮਾਨ ਸਾਹਿਤ ਲਈ ਨਿਯੁਕਤ ਕੀਤੇ ਹੋਏ ਸਨ, ਰੋਮਾਂਟਿਕ ਸਾਹਿਤ ਉਨ੍ਹਾਂ ਨੂੰ ਨਕਾਰਕੇ ਆਪਣੀ ਹੋਂਦ ਗ੍ਰਹਿਣ ਕਰਦਾ ਹੈ।
  • ਰੋਮਾਂਟਿਕ ਸਾਹਿਤ ਦੀ ਹੋਂਦ-ਵਿਧੀ ਦਾ ਕੇਂਦਰੀ ਆਧਾਰ ਕਵੀ ਦਾ ਵਿਸ਼ੇਸ਼ ਅਤੇ ਅਸੀਮ ਕਲਪਨਾ ਸਵੀਕਾਰ ਕੀਤਾ ਗਿਆ ਹੈ। ਇਸੇ ਕਰਕੇ ਰੋਮਾਂਟਿਕ ਕਵਿਤਾ ਕਿਸੇ ਇੱਕ ਨਿਸ਼ਚਿਤ ਵਿਚਾਰਧਾਰਕ ਬਿੰਦੂ ਤੇ ਆਪਣੇ ਆਪ ਨੂੰ ਸਥਿਰ ਨਹੀਂ ਕਰਦੀ।
  • ਰੋਮਾਂਟਿਕ ਕਾਵਿ ਵਿੱਚ ਆਤਮ ਜਾਂ ਸਵੈ ਦਾ ਬੇਬਾਕ ਪ੍ਰਗਟਾ ਹੋਇਆ ਮਿਲਦਾ ਹੈ।ਕਵੀ ਦੀ ਇਹ ਆਤਮ-ਅਭੀਵਿਅਕਤੀ ਬਾਹਰਮੁਖੀ ਜਗਤ ਦੇ ਤਰਕ ਨਾਲ ਆਪਣਾ ਸੰਬੰਧ ਜੋੜਨ ਦੀ ਥਾਂ ਆਪੇ ਨਾਲ ਆਪਣਾ ਸੰਬੰਧ ਜੋੜਦੀ ਹੈ।
  • ਰੋਮਾਂਟਿਕ ਕਾਵਿ ਵਿੱਚ ਉਸਾਰਿਆ ਗਿਆ ਕਾਲਪਨਿਕ ਸੰਸਾਰ ਕਿਸੇ ਕਾਵਿ-ਕਿਰਤ ਵਿੱਚ ਵਿਲੱਖਣ ਅਤੇ ਵਚਿੱਤਰ ਰੂਪ ਵਿੱਚ ਪੇਸ਼ ਹੋਇਆ ਹੈ। ਕਿਉਂਕਿ ਇਸਆਲੇ- ਦੁਆਲੇ ਦਾ ਯਥਾਰਥ ਨਿੱਜਪਰਕ ਕਲਪਨਾ ਰਾਹੀA ਹੀ ਪ੍ਰਗਟ ਹੁੰਦਾ ਹੈ।
  • ਸਮੁੱਚੇ ਰੋਮਾਂਟਿਕ ਕਾਵਿ ਵਿੱਚ ਸਿਰਜਣਾਤਮਕ ਕਲਪਨਾ ਰਾਹੀਂ ਜਿਹੜੀ ਆਤਮ ਅਭੀਵਿਅਕਤੀ ਹੋਈ ਹੈ, ਉਸਦਾ ਐਨਾ ਬਹੁ-ਰੂਪੀ, ਬਹੁ-ਦਿਸ਼ਾਵੀ ਅਤੇ ਵਿਵਿਧ-ਵਿਚਾਰਧਾਰਾਈ ਹੈ ਕਿ ਕਿਸੇ ਇੱਕ ਚਿਾਰਧਾਰਕ ਬਿੰਦੂ ਤੇ ਇਸਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ।
  • ਰੋਮਾਂਟਿਕ ਸਾਹਿਤ ਦਾ ਅਧਿਆਤਮਕ ਧਰਾਤਲ ਕਿਸੇ ਕਿਸਮ ਦੇ ਤਰਕਮਈ ਸ਼ਾਸ਼ਤਰੀ ਅਤੇ ਧਰਮ- ਸ਼ਾਸ਼ਤਰੀ ਸੁਭਾਅ ਨੂੰ ਸਵੀਕਾਰ ਨਹੀਂ ਕਰਦਾ।
  • ਵਰਤਮਾਨ ਅਤੇ ਬਾਹਰਮੁੱਖੀ ਪ੍ਰਪੰਚ ਦੇ ਯਥਾਰਥ ਨੂੰ ਰੋਮਾਂਟਿਕ ਸਾਹਿਤ ਵਿੱਚ ਮਨੁੱਖੀ ਸੁਤੰਤਰਤਾ, ਹੋਂਦ ਅਤੇ ਮਨੁੱਖੀ ਭਾਵਨਾਵਾਂ ਦੇ ਪ੍ਰਗਟਾ ਦੇ ਰਾਹ ਵਿੱਚ ਵੱਡੀ ਰੁਕਾਵਟ ਸਵੀਕਾਰ ਕੀਤਾ ਗਿਆ ਹੈ। ਇਹੀ ਕਾਰਣ ਹੈ ਕਿ ਬਹੁਤੀ ਵਾਰੀ ਇਸ ਸਾਹਿਤ ਵਿੱਚ ਭੁਤ-ਕਾਲ ਨੂੰ ਵਡਿਆਇਆ ਗਿਆ ਹੈ।
  • ਬਾਹਰਮੁਖੀ ਜਗਤ ਦੀ ਯਥਾਰਥਕਤਾ ਤੋਂ ਅਸੰਤੁਸ਼ਟਤਾ ਜ਼ਾਹਿਰ ਕਰਦਿਆਂ ਪ੍ਰਕਿਰਤੀ ਦੀ ਨਿਰਛਲਤਾ,ਪਵਿੱਤਰਤਾ ਅਤੇ ਮਨਮੋਹਕਤਾ ਰੋਮਾਂਟਿਕ ਕਾਵਿ ਦਾ ਵਿਸ਼ੇਸ਼ ਆਦਰਸ਼ ਬਣਿਆ ਰਿਹਾ ਹੈ।
  • ਸਮਕਾਲੀਨ ਯਥਾਰਧ ਦਾ ਰੂਪਾਂਤਰਣ ਇਸ ਸਾਹਿਤ ਵਿੱਚ ਯਥਾਰਥ ਰਾਹੀਂ ਵੀ ਹੋਇਆ ਹੈ।
  • ਰੋਮਾਂਟਿਕ ਕਾਵਿ ਵਿੱਚ ਕਵੀ ਦੀ ਵਿਸ਼ੇਸ਼ ਨਿਰਬਾਧ ਕਲਪਨਾ ਉਡਾਰੀ ਰਾਹੀਂ ਜਿਹੜੀ ਆਤਮ-ਅਭੀਵਿਅਕਤੀ ਹੋਈ ਹੈ। ਉਸ ਵਿੱਚ ਸਹਿਜਤਾ, ਸੁਭਾਵਕਤਾ। ਛੀਬਰਤਾ ਅਤੇ ਸਾਧਾਰਣਤਾ ਹੈ।
  • ਰੋਮਾਂਟਿਕ ਕਾਵਿ ਵਿੱਚ ਪਰੰਪਰਾਗਤ ਛੰਦ-ਵਿਧਾਨ ਅਲੰਕਾਰ ਅਤੇ ਰੂਪਕ ਰੂੜ੍ਹੀਆਂ ਦਾ ਤਿਆਗ ਕਰਕੇ ਆਪਣਾ ਨਵਾਂ ਬਿੰਬ-ਵਿਧਾਨ ਉਸਾਰਿਆ ਗਿਆ ਹੈ।ਇਸ ਸਾਹਿਤ ਵਿੱਚ ਨਵੇਂ ਕਾਵਿ-ਰੂਪਾਂ ਦਾ ਆਗਮਨ ਹੁੰਦਾ ਹੈ।

ਹ ਵਾਲੇ:- ਡਾ. ਯੋਗਰਾਜ (ਆਧੁਨਿਕ ਪੰਜਾਬੀ ਕਾਵਿ-ਧਾਰਾਵਾਂ ਦਾ ਸੁਹਜ-ਸ਼ਾਸ਼ਤਰ) ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ ਡਾ. ਅੰਮ੍ਰਿਤ ਲਾਲ ਪਾਲ, ਡਾ. ਸ੍ਰੀਮਤੀ ਵਿਦਿਆਵਤੀ( ਆਧੁਨਿਕ ਪੰਜਾਬੀ ਕਵਿਤਾ ਸਿਧਾਂਤ,ਇਤਿਹਾਸ ਅਤੇ ਪ੍ਰਵਿਰਤੀਆਂ। ਰਾਹੁਲ ਪਬਲੀਕੇਸ਼ਨ,ਵਾਰਡਨ ਹਾਊਸ ਨੰ-3, ਪੰਜਾਬੀ ਯੂਨੀਵਰਸਿਟੀ ਪਟਿਆਲਾ,