ਸਮੱਗਰੀ 'ਤੇ ਜਾਓ

ਲਾਇਬ੍ਰੇਰੀ ਵਿਗਿਆਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲਾਇਬ੍ਰੇਰੀ ਵਿਗਿਆਨ ਓਹ ਵਿਗਿਆਨ ਹੈ ਜੋ ਪ੍ਰਬੰਧ ਸੂਚਨਾ, ਸਿੱਖਿਆਸ਼ਾਸਤਰ ਅਤੇ ਕਈ ਹੋਰ ਵਿਧੀਆਂ ਅਤੇ ਓਜਾਰਾ ਦਾ ਲਾਇਬ੍ਰੇਰੀ ਵਿੱਚ ਉਪਯੋਗ ਕਰਦੀ ਹੈ। ਆਧੁਨਿਕ ਲਾਇਬ੍ਰੇਰੀ ਵਿਗਿਆਨ, ਨੂੰ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਕਿਹਾ ਜਾਦਾ ਹੈ। ਇਸ ਦਾ ਪਹਿਲੂ ਸੂਤਰ ਹੈ; 2[P]; [M]:[E] [2P] ਇਸ ਵਿੱਚ [P] ਲਾਇਬ੍ਰੇਰੀ ਦੀ ਕਿਸਮ ਹੈ। [M] ਦਸਤਾਵੇਜ਼ ਹੈ, ਅਤੇ [E] [2P] ਦਾ ਮਤਲਬ ਲਾਇਬ੍ਰੇਰੀ ਵਿਧੀਆਂ ਅਤੇ ਰੋਜ਼ਮਰਾ ਦੇ ਕੰਮਾ ਤੋਂ ਹੈ। ਇਸ ਮੁੱਖ ਵਰਗ ਵਿੱਚ 24 ਵਿਸ਼ੇਸ਼ ਲਾਇਬ੍ਰੇਰੀਆ ਹਨ, ਜਿਸ ਨੂੰ ਅਗੋਂ ਵਿਸ਼ਾ ਜੁਗਤ ਰਾਹੀਂ ਵਿਸਤਰਿਤ ਕਰਕੇ ਹਰੇਕ ਪ੍ਰਕਾਰ ਦੀ ਵਿਸ਼ੇਸ਼ ਲਾਇਬ੍ਰੇਰੀ ਦਾ ਨਵੇਕਲਾ ਵਰਗ ਅੰਕ ਬਣਾਈਆਂ ਜਾ ਸਕਦਾ ਹੈ।

ਲਾਇਬ੍ਰੇਰੀ ਭਵਨ

[ਸੋਧੋ]

ਲਾਇਬ੍ਰੇਰੀ ਵਿੱਚ ਵਿਸ਼ੇਸ਼ ਪ੍ਰਕਾਰ ਦਾ ਫਰਨੀਚਰ ਉਪਯੋਗ ਵਿੱਚ ਲਿਆਈਆਂ ਜਾਦਾ ਹੈ, ਜਿਵੇ ਕੀ ਕਾਰਡ ਕੈਬਨੇਟ, ਕਾਉਟਰ, ਕਿਤਾਬਾਂ ਲਈ ਵਖਰੇ-ਵਖਰੇ ਖਾਨੈ, ਪੜਨ ਵਾਸਤੇ ਮੇਜ ਅਤੇ ਕੁਰਸੀਆਂ, ਅਲਮਾਰੀਆਂ ਆਦਿ। ਹਰ ਲਾਇਬ੍ਰੇਰੀ ਵਿੱਚ ਸੁਜਾਵਪਤਰ ਰਖੇ ਜਾਂਦੇ ਹਨ ਤਾਕਿ ਲੋਕ ਕੋਈ ਵੀ ਕਿਤਾਬ ਖਰੀਦਣ ਲਈ ਸੀਫ਼ਾਰਿਸ਼ ਕਰ ਸਕਣ। ਇਸ ਵਿੱਚ ਲੋਕਾਂ ਨੂੰ ਕਿਤਾਬਾਂ ਖਰੀਦਣ ਲਈ ਬਹੁਤ ਅਸਾਨੀ ਹੁੰਦੀ ਹੈ।