ਸਮੱਗਰੀ 'ਤੇ ਜਾਓ

ਲੈਟਿਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੋਡੀਅਮ ਕਲੋਰਾਇਡ ਦਾ ਆਇਨੀ ਲੈਟਿਸਜ਼
ਠੋਸ ਆਇਓਡੀਨ ਦਾ ਅਣੂ ਲੈਟਿਸਜ਼

ਲੈਟਿਸ ਕਿਸੇ ਵੀ ਰਸਾਇਣਿਕ ਯੋਗਿਕ, ਅਣੂ ਦੀ ਬਣਤਰ ਇੱਕ ਖਾਸ ਤਰਤੀਬ 'ਚ ਤੱਤਾਂ, ਆਇਨ ਜਾਂ ਅਣੂ ਦੀ ਠੋਸ, ਤਰਲ ਜਾਂ ਗੈਸੀ ਅਵਸਥਾ ਵਿੱਚ ਬਣੀ ਹੁੰਦੀ ਹੈ। ਵਿਰੋਧੀ ਚਾਰਜਾਂ ਵਾਲੇ ਆਇਨ ਇੱਕ ਦੂਜੇ ਵੱਲ ਖਿੱਚੇ ਜਾਂਦੇ ਹਨ। ਇਸ ਨਾਲ ਆਇਨੀ ਬੰਧਨ ਬਣਦਾ ਹੈ ਜੋ ਇਸ ਨੂੰ ਜੋੜ ਕੇ ਰੱਖਦਾ ਹੈ। ਆਇਨੀ ਯੋਗਿਕ ਵੱਖਰੇ ਅਣੂਆਂ ਦੇ ਨਹੀਂ ਬਣੇ ਹੁੰਦੇ ਬਲਕਿ ਆਇਨ ਇੱਕ ਚਲਦੇ ਰਹਿੰਦੇ ਪ੍ਰਬੰਧ ਨਾਲ ਇਕੱਠੇ ਹੁੰਦੇ ਹਨ ਜਿਹਨਾਂ ਨੂੰ ਆਇਨੀ ਲੈਟਿਸਜ਼ ਕਿਹਾ ਜਾਂਦਾ ਹੈ। ਇਹ ਬੰਧਨ ਬਹੁਤ ਮਜ਼ਬੂਤ ਹੁੰਦੇ ਹਨ। ਇਹਨਾਂ ਨੂੰ ਤੋੜਨ ਵਾਸਤੇ ਬਹੁਤ ਸਾਰੀ ਗਰਮੀ ਦੀ ਜਰੂਰਤ ਹੁੰਦੀ ਹੈ। ਇਸ ਕਰ ਕੇ ਆਇਨੀ ਯੋਗਿਕਾਂ ਦਾ ਉਬਾਲ ਦਰਜਾ ਅਤੇ ਪਿਘਲਣ ਦਰਜਾ ਉੱਚਾ ਹੁੰਦਾ ਹੈ। ਅਣੂ ਲੈਟਿਸਜ਼ ਵਿੱਚ ਵੱਖਰੀ ਕਿਸਮ ਦੇ ਲੈਟਿਸਜ਼ ਹੁੰਦੇ ਹਨ। ਇਹ ਉਹਨਾਂ ਅਣੂਆਂ ਦੇ ਬਣੇ ਹੁੰਦੇ ਹਨ ਜਿਹਨਾਂ ਨੂੰ ਕਮਜ਼ੋਰ ਸ਼ਕਤੀਆਂ ਨੇ ਜੋੜਿਆ ਹੁੰਦਾ ਹੈ, ਗਰਮ ਕਰਦਿਆ ਹੀ ਬੰਧਨ ਟੁੱਟ ਜਾਂਦੇ ਹਨ ਅਤ ਅੱਡ ਹੋ ਜਾਂਦੇ ਹਨ। ਇਹਨਾਂ ਦੇ ਉਬਾਲ ਦਰਜੇ ਅਤੇ ਪਿਘਲਾਉ ਦਰਜੇ ਘੱਟ ਹੁੰਦੇ ਹਨ।[1]

ਹਵਾਲੇ

[ਸੋਧੋ]
  1. Solid State Physics (2nd Edition), J.R. Hook, H.E. Hall, Manchester Physics Series, John Wiley & Sons, 2010, ISBN 978-0-471-92804-1