ਸਮੱਗਰੀ 'ਤੇ ਜਾਓ

ਲੋਕ ਬੀਰ ਰਾਜਾ ਰਸਾਲੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੋਕ ਬੀਰ ਰਾਜਾ ਰਸਾਲੂ

[ਸੋਧੋ]
ਲੋਕ ਬੀਰ ਰਾਜਾ ਰਸਾਲੂ
ਲੇਖਕਸੋਹਿੰਦਰ ਸਿੰਘ ਵਣਜਾਰਾ ਵੇਦੀ
ਪ੍ਰਕਾਸ਼ਕਰਾਜੌਰੀ ਗਾਰਡਨ, ਨਵੀ ਦਿੱਲੀ 1981ਈ:
ਸਫ਼ੇ194

ਆਪਣੀ ਵਿਲੱਖਣ ਸ਼ਖਸੀਅਤ, ਅਨੂਠੀ ਪ੍ਤਿਭਾ ਅਤੇ ਸੰਵੇਦਨਸ਼ੀਲ ਸੁਭਾ ਸਦਕਾ ਰਾਜੇ ਰਸਾਲੂ ਨੂੰ ਦੁਨੀਆਂ ਭਰ ਦੇ ਲੋਕ-ਬੀਰਾਂ ਵਿਚ ਪ੍ਥਮ ਸਥਾਨ ਪ੍ਰਾਪਤ ਹੈ। ਇਨ੍ਹਾਂ ਕਥਾਵਾਂ ਵਿਚ ਉਹ ਪਾਤਰ ਮੌਜੂਦ ਹਨ ਜਿਨ੍ਹਾਂ ਵਿਰੁੱਧ ਰਾਜਾ ਰਸਾਲੂ ਨੂੰ ਯੁੱਧ ਕਰਨਾ ਪਿਆ। ਰਸਾਲੂ ਬਾਰੇ ਜੋ ਅੱਜ ਕਥਾਵਾਂ ਮਿਲਦੀਆਂ ਹਨ ਉਨ੍ਹਾਂ ਵਿਚ ਮਿੱਥ ਦਾ ਰਲਾ ਬਹੁਤ ਜਿਆਦਾ ਹੈ। ਰਸਾਲੂ ਦੀਆਂ ਕਥਾਵਾਂ ਵਿਚ ਪੂਰਵ ਇਤਿਹਾਸਕ ਕਥਾਨਿਕ ਰੂੜੀਆਂ, ਮਨੌਤਾਂ ਤੇ ਹੋਰ ਤੱਤਵ ਕਾਫੀ ਜਿਆਦਾ ਤੇ ਇਨ੍ਹਾਂ ਕਥਾਵਾਂ ਵਿਚ ਬਹੁਤ ਮਹੱਤਵ ਹੈ। ਇਹਨਾਂ ਕਥਾਵਾਂ ਵਿਚ ਇਛਾਧਾਰੀ ਨਾਗਣੀ ਖ਼ੂਬਸੂਰਤ ਮੁਟਿਆਰ ਦਾ ਰੂਪ ਧਾਰ ਕੇ ਮਰਦਾਂ ਨੂੰ ਭੋਗਦੀ ਹੈ ਅਤੇ ਰਸਾਲੂ ਨੂੰ ਛਲਣ ਲਈ ਵਿਆਕੁਲ ਹੁੰਦੀ ਹੈ। ਇਨ੍ਹਾਂ ਕਥਾਵਾਂ ਵਿਚ ਟੂਣਾ ਤੱਤ ਦੀ ਵੀ ਬਹੁਲਤਾ ਹੈ। ਇਛਰਾਂ ਬੀਰਾਂ ਦੇ ਵਸ ਹੋਣ ਕਰਕੇ ਟੂਣੇ ਨਾਲ ਕਬੀਲੇ ਵਾਤਾਵਰਣ ਵਿਚ ਰਹਿੰਦੀ ਹੈ। ਇਹ ਸਾਰੇ ਤੱਤ ਰਸਾਲੂ ਦੀ ਕਥਾ ਦੀ ਪ੍ਰਾਚੀਨਤਾ ਦਾ ਹੁੰਗਾਰਾ ਭਰਦੇ ਹਨ। ਰਾਜਾ ਰਸਾਲੂ ਬਾਰੇ ਪੰਜਾਬੀ ਵਿਚ ਬਹੁਤ ਘੱਟ ਅਤੇ ਅੰਗਰੇਜ਼ੀ ਵਿਚ ਸਰ ਰਿਚਰਡ ਟੈਂਪਲ ਦੀ "ਲਿਜੰਡਜ਼ ਆਫ਼ ਦੀ ਪੰਜਾਬ " ਅਤੇ ਸਵਿਨਰਟਨ ਦੀ "ਰੋਮਾਂਟਿਕ ਟੇਲਜ਼ ਫ਼ਰਾਮ ਦੀ ਪੰਜਾਬ " ਵਿਚ ਕੁਝ ਕਥਾਵਾਂ ਮਿਲਦੀਆਂ ਹਨ। ਰਸਾਲੂ ਬਾਰੇ ਇਹ ਕਥਾਵਾਂ ਮੇਰੇ ਨਾਨਕੇ, ਦਾਦਕੇ ਅਤੇ ਸਹੁਰਿਆਂ ਦੇ ਵਿਹੜੇ ਵਿਚ ਪੈਂਦੀਆਂ ਰਹੀਆਂ ਹਨ। ਮੈਨੂੰ ਜਾਪਦਾ ਹੈ ਕਿ ਮੈਂ ਉਸਦਾ ਕੋਈ ਰਿਣ ਚੁਕਾਣਾ ਹੈ। ਇਹ ਸਾਰੀ ਗੱਲ ਜਦੋਂ ਮੈਂ 'ਨਾਗਮਣੀ' ਲਈ ਦਿੱਤੇ ਇਕ ਇੰਟਰਵਿਊ ਦੌਰਾਨ ਅੰਮ੍ਰਿਤਾ ਪ੍ਰੀਤਮ ਨੂੰ ਦੱਸੀ ਤਾਂ ਉਹਨਾਂ ਨੇ ਉਸ ਇੰਟਰਵਿਊ ਦਾ ਸਿਰਲੇਖ 'ਪੰਜਾਬੀ ਸਾਹਿਤ ਦਾ ਰਾਜਾ ਰਸਾਲੂ ' ਰਖ ਕੇ ਮੈਨੂੰ ਸਨਮਾਨਿਆ। ਰਾਜਾ ਰਸਾਲੂ ਬਾਰੇ ਲੇਖਕ 1950 ਈ: ਤੋਂ ਕੁਝ ਲਿਖਣ ਲਈ ਤਾਂਘਦਾ ਰਿਹਾ। ਰਸਾਲੂ ਤੇ ਕੋਕਿਲਾਂ ਬਾਰੇ ਇਕ ਨਾਵਲ "ਬੁੱਢੇ ਸੂਰਜ ਦੀ ਉਦਾਸ ਕਿਰਨ" ਮੇਰੀ ਕਲਪਨਾ ਵਿਚ ਰੀਂਗਦਾ ਰਿਹਾ ਹੈ। ਇਹਨਾਂ ਕਥਾਵਾਂ ਨਾਲ ਰਾਜਾ ਰਸਾਲੂ ਦੀ ਪਛਾਣ ਮੁੜ ਤੋਂ ਕਾਇਮ ਹੋਵੇਗੀ।

ਰਾਜਾ ਸਲਵਾਨ

[ਸੋਧੋ]

ਇਸ ਵਿਚ ਖੱਤਰੀ ਸਲੋਚਨ ਦੀ ਪੁੱਤਰੀ ਸੁਮਿੱਤਰਾ ਬਾਰੇ ਦੱਸਿਆ ਗਿਆ ਹੈ। ਸੁਮਿੱਤਰਾ ਦੇ ਹੁਸਨ ਦੇ ਕਾਫ਼ੀ ਚਰਚੇ ਸਨ। ਬਾਸ਼ਕ ਨਾਗ ਨੇ ਸੁਨੱਖੇ ਗੱਭਰੂ ਦਾ ਰੂਪ ਧਾਰ ਕੇ ਉਸ ਤੇ ਮੋਹਿਤ ਹੁੰਦਾ ਹੈ। ਉਸਨੂੰ ਮਿਲਦਾ ਹੈ ਤੇ ਗਰਭਵਤੀ ਕਰ ਦਿੰਦਾ ਹੈ। ਜਿਸ ਨਾਲ ਸੁਮਿੱਤਰਾ ਦੀ ਕੁੱਖੋਂ ਸਲਵਾਨ ਪੈਦਾ ਹੁੰਦਾ ਹੈ। ਸਲਵਾਨ ਦੇ ਵੱਡੇ ਹੋਣ ਤੇ ਉਹੀ ਨਾਗ ਮਨੁੱਖੀ ਰੂਪ ਧਾਰ ਕੇ ਸਲਵਾਨ ਨੂੰ ਸਾਸਤਰ ਸਿੱਖਿਆ ਦਿੰਦਾ ਹੈ।ਜਿਸ ਕਰਕੇ ਸਲਵਾਨ ਬਹੁਤ ਸਾਰੇ ਸ਼ਕਤੀਸ਼ਾਲੀ ਰਾਜਿਆਂ ਨੂੰ ਹਰਾਉਂਦਾ ਹੈ।

ਰਾਣੀ ਇੱਛਰਾਂ

[ਸੋਧੋ]

ਇਸ ਕਥਾ ਵਿਚ ਰਾਜੇ ਸਲਵਾਨ ਦੇ ਪਹਿਲਾਂ ਚੰਬੇਲੀ ਨਾਲ ਤੇ ਇਸਦੀ ਮੌਤ ਤੋਂ ਬਾਅਦ ਰਾਣੀ ਇਛਰਾਂ ਦੇ ਵਿਆਹ ਬਾਰੇ ਦੱਸਿਆ ਗਿਆ ਹੈ। ਕਿ ਕਿਸ ਤਰ੍ਹਾਂ ਸਲਵਾਨ ਨੇ ਰਾਣੀ ਇਛਰਾਂ ਨੂੰ ਬੀਰਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਮੁਕਤ ਕਰਵਾਇਆ। ਇਸ ਤੋਂ ਰਾਜੇ ਸਲਵਾਨ ਦੇ ਸੂਝਵਾਨ ਤੇ ਬਹਾਦਰ ਹੋਣ ਦਾ ਪਤਾ ਲੱਗਦਾ ਹੈ।

ਰਾਣੀ ਲੂਣਾ

[ਸੋਧੋ]

ਇਸ ਵਿਚ ਰਾਣੀ ਲੂਣਾ ਦੇ ਜਨਮ ਬਾਰੇ ਦੋ ਕਹਾਣੀਆਂ ਦੱਸੀਆਂ ਗਈਆਂ ਹਨ। ਇਕ ਇਹ ਕਿ ਉਹ ਰਾਜੇ ਇੰਦਰ ਦੇ ਅਖਾੜੇ ਦੀ ਅਪਸਰਾ ਸੀ ਦੂਜਾ ਇਹ ਕਿ ਉਸਨੂੰ ਨਦੀ ਵਿਚ ਤਰਦੀ ਆਉਦੀ ਨੂੰ ਚੁੰਮਿਆਰ ਨੇ ਚੁੱਕ ਲਿਆ ਤੇ ਪਾਲਿਆ ਸੀ। ਰਾਜੇ ਸਲਵਾਨ ਦੇ ਇਕ ਖ਼ੂਹ ਤੇ ਲੂਣਾ ਉਪਰ ਮੋਹਿਤ ਹੋਣ ਤੇ ਉਸਦਾ ਡੋਲਾ ਆਪਣੇ ਮਹਿਲਾਂ ਵਿਚ ਲੈ ਜਾਣ ਬਾਰੇ ਦੱਸਿਆ ਗਿਆ ਹੈ।

ਲੂਣਾ ਤੇ ਪੂਰਨ

[ਸੋਧੋ]

ਇਸ ਵਿਚ ਪੂਰਨ ਦਾ ਬਾਰਾਂ ਸਾਲ ਬਾਅਦ ਆਪਣੀ ਮਤਰੇਈ ਮਾਂ ਲੂਣਾ ਨੂੰ ਮਿਲਣ ਜਾਣਾ,ਲੂਣਾ ਦਾ ਪੂਰਨ ਤੇ ਮੋਹਿਤ ਹੋਣਾ, ਪੂਰਨ ਦਾ ਸਹਿਮਤ ਨਾ ਹੋਣਾ,ਸਿੱਟੇ ਵਜੋਂ ਲੂਣਾ ਦਾ ਸਲਵਾਨ ਨੂੰ ਪੂਰਨ ਸੰਬੰਧੀ ਝੂਠੀਆਂ ਤੋਹਮਤਾ ਲਾਉਣਾ,ਸਲਵਾਨ ਦੁਆਰਾ ਵਿੱਚ ਪੂਰਨ ਨੂੰ ਖੂਹ ਵਿਚ ਸੁਟਵਾਉਣਾ, ਗੋਰਖ ਨਾਥ ਦੁਆਰਾ ਪੂਰਨ ਦਾ ਸਾਥ ਦੇਣਾ, ਪੂਰਨ ਦੀਆਂ ਸ਼ਕਤੀਆਂ ਦੀ ਚਰਚਾ ਲੂਣਾ ਤੱਕ ਪਹੁੰਚਣੀ, ਲੂਣਾ ਦੁਆਰਾ ਸਲਵਾਨ ਨੂੰ ਸੱਚਾਈ ਦੱਸਣਾ ਤੇ ਪੂਰਨ ਦੁਆਰਾ ਲੂਣਾ ਨੂੰ ਪੁੱਤਰ ਪ੍ਰਾਪਤੀ ਲਈ ਚਾਵਲ ਦੇਣ ਦੀ ਕਥਾ ਨੂੰ ਬਿਆਨ ਕੀਤਾ ਗਿਆ ਹੈ।

ਰਸਾਲੂ ਦਾ ਜਨਮ

[ਸੋਧੋ]

ਇਸ ਵਿਚ ਪੂਰਨ ਦੁਆਰਾ ਦਿੱਤੇ ਚਾਵਲ ਦੇ ਦਾਣੇ ਤੋਂ ਲੂਣਾ ਕੋਲ ਰਸਾਲੂ ਨਾਂਅ ਦੇ ਬੱਚੇ ਦਾ ਪੈਦਾ ਹੋਣ ਤੇ ਜੋਤਸ਼ੀਆਂ ਦੁਆਰਾ ਉਸਦੇ ਬਾਰਾਂ ਸਾਲ ਭੋਰੇ ਵਿਚ ਰੱਖਣ ਤੇ ਇਸ ਸਮੇਂ ਰਸਾਲੂ ਦੀ ਸਾਸਤਰ ਸਿੱਖਿਆ ਪ੍ਰਾਪਤ ਕਰਨ ਬਾਰੇ ਦੱਸਿਆ ਗਿਆ ਹੈ।

ਰਸਾਲੂ ਦਾ ਭੋਰਿਉਂ ਨਿਕਲਨਾ

[ਸੋਧੋ]

ਰਸਾਲੂ ਦਾ ਗਿਆਰਾਂ ਸਾਲ ਭੋਰੇ ਵਿਚੋਂ ਬਾਹਰ ਨਿਕਲਣ ਤੇ ਚੰਦਨਦੇਈ ਨਾਂਅ ਦੀ ਔਰਤ ਨੂੰ ਮਿਲਣ ਜੋ ਰਸਾਲੂ ਨੂੰ ਮਨ ਵਿਚ ਪਤੀ ਮੰਨੀ ਬੈਠੀ ਸੀ ਅਤੇ ਉਥੋਂ ਚਲੇ ਜਾਣ ਦੀ ਵਿਥਿਆ ਨੂੰ ਬਿਆਨ ਕੀਤਾ ਹੈ।

ਰਸਾਲੂ ਦਾ ਦੇਸ਼ ਨਿਕਾਲਾ

[ਸੋਧੋ]

ਇਸ ਵਿਚ ਰਸਾਲੂ ਦੇ ਸ਼ਰਾਰਤੀ ਸੁਭਾਅ ਤੋ ਲੋਕਾਂ ਤੇ ਰਾਜੇ ਦਾ ਤੰਗ ਹੋਣਾ ਤੇ ਲੋਕਾਂ ਵੱਲੋਂ ਰਾਜੇ ਨੂੰ ਅਪੀਲ ਕਰਨ ਤੇ ਰਸਾਲੂ ਨੂੰ ਦੇਸ਼ ਨਿਕਾਲਾ ਦੇਣਾ ਅਤੇ ਰਸਾਲੂ ਦੀ ਸਹਿਰੋਂ ਜੰਗਲ ਵੱਲ ਤੁਰ ਜਾਣ ਦੀ ਵਿਥਿਆ ਪੇਸ਼ ਕੀਤੀ ਗਈ ਹੈ।

ਜੰਗਲ ਵਿਚ ਪਹਿਲੀ ਰਾਤ=

[ਸੋਧੋ]

ਇਸ ਵਿਚ ਰਸਾਲੂ ਤੇ ਉਸਦੇ ਦੋ ਦੋਸਤ ਮਹਿਮਾ ਤੇ ਗਹਿਮਾ ਦੀ ਜੰਗਲ ਵਿਚ ਪਹਿਲੀ ਰਾਤ ਕੱਟਣ ਤੇ ਪਈਆਂ ਮੁਸੀਬਤਾਂ ਕਾਰਨ ਮਹਿਮੇ ਤੇ ਗਹਿਮੇ ਦੁਆਰਾ ਰਸਾਲੂ ਦਾ ਸਾਥ ਛੱਡਣ ਤੇ ਰਸਾਲੂ ਦਾ ਉਨ੍ਹਾਂ ਮੁਸੀਬਤਾਂ ਦਾ ਸਾਹਮਣਾ ਕਰਨ ਦੀ ਵਿਥਿਆ ਦੇ ਨਾਲ ਇਕ ਕਾਲੇ ਨਾਗ ਦੀ ਕਹਾਣੀ ਵੀ ਪੇਸ਼ ਕੀਤੀ ਗਈ ਹੈ।

ਬਾਸ਼ਕ ਨਾਗ

[ਸੋਧੋ]

ਇਸ ਕਾਂਡ ਵਿਚ ਰਸਾਲੂ ਦੁਆਰਾ ਬਾਸ਼ਕ ਨਾਗ ਦੀ ਮਦਦ ਕਰਨਾ ਸਿੱਟੇ ਵਜੋਂ ਧਰਮ ਦੇ ਭਰਾ ਬਣਨਾ, ਨਾਗਣੀ ਦਾ ਕਿਰਲੇ ਨਾਲ ਨਜ਼ਾਇਜ ਸੰਬੰਧਾਂ ਨੂੰ ਰਸਾਲੂ ਦੁਆਰਾ ਵੇਖਣ,ਨਾਗਣੀ ਦੇ ਜਖ਼ਮੀ ਹੋਣ ਤੇ ਸਾਰੀ ਵਿਥਿਆ ਸੁਣ ਕੇ ਨਾਗ ਦੁਆਰਾ ਰਸਾਲੂ ਦਾ ਪਿੱਛਾ ਕਰਨਾ ਤੇ ਰਸਾਲੂ ਦੁਆਰਾ ਸਾਰੀ ਸੱਚਾਈ ਦੱਸਣ ਦੀ ਘਟਨਾ ਨੂੰ ਬਿਆਨ ਕੀਤਾ ਗਿਆ ਹੈ।

ਰਾਜਾ ਭੋਜ

[ਸੋਧੋ]

ਇਸ ਵਿਚ ਰਾਜੇ ਭੋਜ ਤੇ ਰਸਾਲੂ ਦਾ ਚੌਪੜ ਖੇਡਣਾ, ਕਾਂ ਤੇ ਕਾਂਵਣੀ ਦੁਆਰਾ ਬੇਈਮਾਨੀ ਨਾਲ ਹੰਸ ਤੇ ਹੰਸਣੀ ਦੇ ਘਰ ਤੇ ਕਬਜ਼ਾ ਕਰਨ, ਗਿੱਦੜ ਦੁਆਰਾ ਸੱਚਾਈ ਨੂੰ ਦੇਖ ਕੇ ਰਸਾਲੂ ਨੂੰ ਦੱਸਣਾ, ਰਸਾਲੂ ਦੇ ਰਾਜੇ ਨੂੰ ਕਹਿਣ ਤੇ ਹੰਸ ਤੇ ਹੰਸਣੀ ਨੂੰ ਨਿਆਂ ਦੁਆਉਣ ਦੀ ਵਿਥਿਆ ਦੱਸੀ ਗਈ ਹੈ।

ਮੀਰ ਸ਼ਿਕਾਰੀ

[ਸੋਧੋ]

ਮੀਰ ਸ਼ਿਕਾਰੀ ਦੀ ਮੌਤ, ਸ਼ਿਕਾਰ ਨਾਲ ਹਿਰਨ ਤੇ ਹਿਰਨੀ ਦੀ ਮੌਤ,ਗਿੱਦੜੀ ਦੀ ਮੌਤ ਤੇ ਉਸਦੀ ਪਤਨੀ ਦੁਆਰਾ ਪਤੀ ਦੀ ਮੌਤ ਨੂੰ ਨਾ ਸਹਾਰਦੇ ਹੋਏ ਮਰ ਜਾਣਾ ਅਤੇ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਦੇਖ ਕੇ ਰਸਾਲੂ ਦਾ ਕਰੁਣਾਮਈ ਹੋਣ ਬਾਰੇ ਕਹਾਣੀ ਦੱਸੀ ਗਈ ਹੈ।

ਛਲਾਵਾ ਮਹਿਲ

[ਸੋਧੋ]

ਹਿਰਨ ਦੁਆਰਾ ਰਸਾਲੂ ਨੂੰ ਛਲਾਵਾ ਦੇਣਾ, ਰਸਾਲੂ ਦਾ ਛਲਾਵੇ ਮਹਿਲ ਵਿਚ ਜਾ ਕੇ ਬੁੱਢੇ ਨੂੰ ਚੱਕੀ ਤੋ ਮੁਕਤ ਕਰਵਾਉਣ ਤੇ ਮਾਇਆ ਦੇ ਜਾਲ ਵਿਚ ਨਾ ਫਸਣ ਦੀ ਕਹਾਣੀ ਨੂੰ ਦੱਸਿਆ ਗਿਆ ਹੈ।

ਚਾਂਦਨੀ ਦੇਵੀ

[ਸੋਧੋ]

ਇਸ ਕਾਂਡ ਵਿਚ ਮਹਿਤੇ ਦੀ ਪਤਨੀ ਦਾ ਸ਼ਕਤੀਸ਼ਾਲੀ ਹੋਣ,ਰਸਾਲੂ ਦੁਆਰਾ ਉਸ ਬਾਰੇ ਜਾਣਨ ਦੀ ਤਾਂਘ, ਮਿਲਣ ਸੰਬੰਧੀ ਯਤਨਾਂ ਦਾ ਅਸਫ਼ਲ ਹੋਣਾ, ਰਸਾਲੂ ਦੁਆਰਾ ਮਹਿਤੇ ਦਾ ਭੇਸ ਧਾਰ ਕੇ ਮਹਿਲ ਵਿਚ ਜਾਣਾ, ਚਾਂਦਨੀ ਤੇ ਰਸਾਲੂ ਬਾਰੇ ਮਹਿਤੇ ਦਾ ਸ਼ੱਕ ਕਰਨਾ ਪਰ ਅੰਤ ਵਿਚ ਚਾਂਦਨੀ ਦੁਆਰਾ ਮਹਿਤੇ ਦਾ ਵਿਸ਼ਵਾਸ ਜਿੱਤਣ ਬਾਰੇ ਕਥਾ ਪੇਸ਼ ਕੀਤੀ ਗਈ ਹੈ।

ਸੱਤ ਰਾਖ਼ਸ਼

[ਸੋਧੋ]

ਇਸ ਵਿਚ ਸੱਤ ਰਾਖ਼ਸ਼ਾਂ ਦਾ ਰਸਾਲੂ ਦੁਆਰਾ ਅਲੱਗ -ਅਲੱਗ ਤਰੀਕੇ ਨਾਲ ਨਾਸ਼ ਕਰਨ ਬਾਰੇ ਦੱਸਿਆ ਗਿਆ ਹੈ।

ਰਸਾਲੂ ਦਾ ਅੱਧਾ ਵਿਆਹ

[ਸੋਧੋ]

ਇਸ ਵਿਚ ਜੋਤਸ਼ੀਆਂ ਦੁਆਰਾ ਸਰੂਪਾ ਦੇ ਵਿਆਹ ਦੀ ਵਿਥਿਆ ਦੱਸਣਾ, ਰਸਾਲੂ ਦੁਆਰਾ ਅੱਧਾ ਅੰਬ ਚੂਪਣਾ ਤੇ ਸਰੂਪਾ ਨਾਲ ਕੁੜਮਾਈ, ਹਰਜਸ ਤੇ ਸਰੂਪਾ ਦਾ ਪਿਆਰ ਤੇ ਅੱਧਾ ਅੰਬ ਚੂਪਣਾ,ਰਸਾਲੂ ਦੁਆਰਾ ਹਰਜਸ ਤੇ ਸਰੂਪਾ ਦਾ ਵਿਆਹ ਕਰਵਾਉਣ ਬਾਰੇ ਪੇਸ਼ ਕੀਤਾ ਗਿਆ ਹੈ।

ਤਿਲੀਅਰ ਨਾਗ

[ਸੋਧੋ]

ਤਿਲੀਅਰ ਨਾਗ ਤੇ ਭਰਿੰਡ ਨਾਗ ਦੀ ਦੋਸਤੀ,ਰਸਾਲੂ ਦੁਆਰਾ ਝਾਉ ਨੂੰ ਬਚਾਉਣਾ ਤੇ ਮਿਲ ਕੇ ਤਿਲੀਅਰ ਨਾਗ ਤੇ ਭਰਿੰਡ ਨਾਗ ਨੂੰ ਖ਼ਤਮ ਕਰਨ ਬਾਰੇ ਦੱਸਿਆ ਗਿਆ ਹੈ।

ਸਿਰਸੁਖ==

[ਸੋਧੋ]

ਚੌਪੜ ਦੀ ਖੇਡ ਦੁਆਰਾ ਸਿਰਸੁਖ ਨੂੰ ਹਰਾਉਣਾ,ਸਿਰਸੁਖ ਦੁਆਰਾ ਰਸਾਲੂ ਨੂੰ ਸਾਰੀ ਵਿਥਿਆ ਦੱਸਣਾ, ਸਿਰਕਪ ਨੂੰ ਹਰਾਉਣ ਲਈ ਰਸਾਲੂ ਨੂੰ ਆਪਣੀਆਂ ਹੱਡੀਆਂ ਦੇਣ ਬਾਰੇ ਇਸ ਵਿਚ ਦੱਸਿਆ ਗਿਆ ਹੈ।

ਰਾਜਾ ਸਿਰਕਪ

[ਸੋਧੋ]

ਰਸਾਲੂ ਦਾ ਸਿਰਕਪ ਦੇ ਦਰਬਾਰ ਵਿਚ ਦਾਖਲ ਹੋਣਾ, ਚੌਪੜ ਦੀਆਂ ਬਾਜ਼ੀਆਂ ਹਾਰਨ ਤੋਂ ਬਾਅਦ ਸਿਰਸੁਖ ਦੁਆਰਾ ਦੱਸੇ ਰਾਜ ਨੂੰ ਅਪਣਾ ਕੇ ਸਿਰਕਪ ਨੂੰ ਹਰਾਉਣਾ ਅਤੇ ਸਿਰਕਪ ਦੀ ਜਾਨ ਬਖ਼ਸਣੀ, ਉਸਦੀ ਕੁੜੀ ਦਾ ਡੋਲਾ ਮੰਗਣ ਬਾਰੇ ਵਿਥਿਆ ਦੱਸੀ ਗਈ ਹੈ।

ਬਿਸੀਅਰ ਮਹਿਲ

[ਸੋਧੋ]

ਸਪਣੀ ਦੁਆਰਾ ਲੜਕੀ ਦਾ ਭੇਸ ਧਾਰ ਕੇ ਮਹਿਲ ਵਿਚ ਰਹਿਣਾ, ਰਸਾਲੂ ਉਪਰ ਸਪਣੀ ਦਾ ਮੋਹਿਤ ਹੋਣਾ,ਤੋਤੇ ਦੁਆਰਾ ਸਪਣੀ ਦਾ ਰਾਜ ਜਾਣਨਾ, ਰਸਾਲੂ ਨੂੰ ਸਪਣੀ ਦੁਆਰਾ ਛਲ ਦੇਣਾ ਅਤੇ ਰਸਾਲੂ ਦੁਆਰਾ ਕੋਕਿਲਾਂ ਨੂੰ ਬਾਰਾਂ ਸਾਲ ਨਾ ਛੂਹਣ ਦਾ ਪ੍ਰਣ ਲੈਣ ਬਾਰੇ ਇਸ ਕਾਂਡ ਵਿਚ ਦੱਸਿਆ ਗਿਆ ਹੈ।

ਰਾਣੀ ਕੋਕਿਲਾਂ

[ਸੋਧੋ]

ਰਸਾਲੂ ਦੇ ਪ੍ਰਣ ਦਾ ਟੁੱਟਣਾ, ਰਸਾਲੂ ਦਾ ਤੀਰ-ਅੰਦਾਜ਼ੀ ਵਿਚ ਅਸਫ਼ਲ ਹੋਣਾ, ਹੋਡੀ ਦਾ ਕੋਕਿਲਾਂ ਦੇ ਦਰਬਾਰ ਵਿਚ ਦਾਖਲ ਹੋਣਾ ਤੇ ਆਪਸੀ ਸੰਬੰਧ ਬਣਾਉਣਾ, ਤੋਤੇ ਦੁਆਰਾ ਰਸਾਲੂ ਨੂੰ ਇਸ ਘਟਨਾ ਦਾ ਪਤਾ ਲੱਗਣਾ,ਰਸਾਲੂ ਦੁਆਰਾ ਹੋਡੀ ਨੂੰ ਮਾਰਨਾ ਤੇ ਕੋਕਿਲਾਂ ਦਾ ਮਹਿਲ ਤੋਂ ਡਿੱਗ ਕੇ ਮਰਨ ਬਾਰੇ ਬਿਆਨ ਕੀਤਾ ਗਿਆ ਹੈ।

ਰਸਾਲੂ ਦਾ ਸੈਲ-ਪੱਥਰ ਹੋਣਾ

[ਸੋਧੋ]

ਡੈਣ ਅਤੇ ਲੋਕਾਂ ਦਾ ਆਪਸੀ ਸਮਝੌਤਾ, ਇਸ ਸਮਝੌਤੇ ਦਾ ਰਸਾਲੂ ਨੂੰ ਪਤਾ ਲੱਗਣਾ, ਰਸਾਲੂ ਦੁਆਰਾ ਕੇਸਰੋਂ ਲਈ ਜੰਞ ਲੈ ਕੇ ਜਾਣਾ, ਡੈਣ ਦੁਆਰਾ ਮੰਤਰ ਨਾਲ ਸਾਰਿਆਂ ਨੂੰ ਸੈਲ -ਪੱਥਰ ਕਰਨ ਬਾਰੇ ਪੇਸ਼ ਕੀਤਾ ਗਿਆ ਹੈ।