ਵਕ੍ਰੋਕਤੀ ਦਾ ਇਤਿਹਾਸ
ਵਕ੍ਰੋਕਤੀ ਸੰਪਰਦਾਇ' ਕਾਵਿ ਦੇ ਬਾਕੀ ਪੰਜ ਸਿਧਾਂਤਾ (ਰਸ, ਧੁਨੀ, ਅੰਲਕਾਰ, ਰੀਤੀ, ਔਚਿਤਯ) ਵਾਂਗ ਛੇਵਾਂ ਸਿਧਾਂਤ ਵਕ੍ਰੋਕਤੀ ਕਾਵਿ ਦਾ ਜਿੰਦ-ਜਾਨ ਵੀ ਮੰਨੀ ਜਾਂਦੀ ਹੈ। ਵਕ੍ਰੋਕਤੀ ਸੰਪਰਦਾਇ ਦੇ ਸੰਥਾਪਕ ਵਕ੍ਰੋਕਤੀਜੀਵਤਮ ਗ੍ਰੰਥ ਦੇ ਲੇਖਕ ਆਚਾਰੀਆ ਕੁੰਤਕ ਹਨ।
ਵਕ੍ਰੋਕਤੀ ਦਾ ਅਰਥ ਤੇ ਕਾਵਿ ਸਾਹਿਤ ਵਿੱਚ ਇਸ ਦਾ ਕੰਮ
ਵਕ੍ਰੋਕਤੀ ਦਾ ਅਰਥ ਹੈ ‘ਵਿਅੰਗਪੁਰਨ ਕਥਨ’ ਆਮ-ਸਿੱਧੇ-ਪੱਧਰੇ ਬੋਲ ਤੇ ਕਥਨ ਕੋਈ ਖੂਬੀ, ਨਿਵੇਕਲੀ ਜਿਹੀ ਗੱਲ ਪੈਦਾ ਨਹੀਂ ਕਰ ਸਕਦੇ, ਕਵਿਤਾ ਵਿੱਚ ਵਕ੍ਰੋਕਤੀ ਨਾਲ ਵਿਲੱਖਣਤਾ ਪੈਦਾ ਹੁੰਦੀ ਹੈ। ਵਕ੍ਰੋਕਤੀ ਦੋ ਸ਼ਬਦਾ ਤੋਂ ਬਣਿਆ ਹੈ ਵਕ੍ਰ+ਉਕਤੀ ਭਾਵ ਕਿ ਟੇਡਾ ਕਥਨ। ਸਾਹਿਤ (ਕਾਵਿ)ਵਿੱਚ ਵਿਲੱਖਣਤਾ ਅਤੇ ਵਕ੍ਰਤਾ ਨਾਲ ਇੱਕ ਦਿਲ ਖਿਚ ਅਤੇ ਅਲੋਕਿਕ ਚਮਤਕਾਰ ਪੈਦਾ ਕਰਕੇ ਪਾਠਕ, ਸਹ੍ਰਿਦਯ ਅਥਵਾ ਸਮਾਜਿਕ ਦੇ ਹਿਰਦੇ ਵਿੱਚ ਅਪੂਰਵ ਆਨੰਦ ਦੀ ਅਨੁੁਭੂਤੀ ਕਰਵਾਉਣ ਦਾ ਮੰਤਵ ਵਿਦਮਾਨ ਰਹਿੰਦਾ ਹੈ।ਇਸ ਮੰਤਵ ਦਾ ਮੂਲ -ਆਧਾਰ ਚਮਤਕਾਰ ਹੈੈ।
ਵਕ੍ਰੋਕਤੀ ਦੀ ਨਿਯਮਿਤ ਤੇ ਵਿਧਿ-ਪੂਰਵਕ ਸਥਾਪਨਾ ਭਾਵੇਂ ਕੁੰਤਕ ਨੇ ਹੀ ਕੀਤੀ ਹੈ।ਪ੍ਰੰਤੂ ਇਸ ਦੀ ਵਰਤਮਾਨ ਹੋਂਦ ਤੇ ਮਹੱਤਤਾ ਕਿਸੇ ਨਾ ਕਿਸੇ ਰੂਪ ਵਿੱਚ ਢੇਰ ਚਿਰ ਪਹਿਲਾ ਤੋਂ ਹੀ ਮਿਲਦੀ ਹੈ। ਜਿੱਥੇ ਸਮੀਖਿਆਕਾਰਾਂ, ਆਚਾਰਯਾ ਨੇ ਵਕ੍ਰੋਕਤੀ ਦੇ ਸਰੂਪ, ਲੱਛਣ ਤੇ ਉਪਯੋਗਤਾ ਬਾਰੇ ਆਪੋ ਆਪਣੇ ਸਿਧਾਂਤ ਦੇ ਅਨੁਸਾਰ ਵਿਆਖਿਆ ਕੀਤੀ ਹੈ। ਉੱਥੇ ਸੰਸਕ੍ਰਿਤ ਦੇ ਕਵੀਆਂ ਨੇ ਹੀ ਕਿਤੇ-ਕਿਤੇ ਇਸ ਦੇ ਸੰਕੇਤ ਕੀਤੇ ਹਨ।
ਵਕ੍ਰੋਕਤੀ ਦਾ ਇਤਿਹਾਸਕ ਵਿਕਾਸਕ੍ਰਮ
ਭਾਵੇ ਕਾਵਿ ਦੇ ਕੇਂਦਰੀ ਤੱਤ ਦੇ ਤੌਰ ਤੇ ਵਕ੍ਰੋਕਤੀ ਦੇ ਸਰੂਪ ਬਾਰੇ ਵਿਸਤ੍ਰਿਤ ਚਰਚਾ ਕੁੰਤਕ ਨੇ ਹੀ ਕੀਤੀ ਹੈ ਪਰ ਉਸ ਤੋ ਪਹਿਲਾ ਵੀ ਵੱਖ- ਵੱਖ ਪੱਧਰ ਉੱਤੇ ਵਕ੍ਰੋਕਤੀ ਦੀ ਚਰਚਾ ਹੋਈ ਮਿਲਦੀ ਹੈ।
ਭਾਵੇ ਪਹਿਲੇ ਕਾਵਿ ਸ਼ਾਸ਼ਤਰੀ ਭਰਤ ਮੁੁੁਨੀ ਨੇ ਵਕ੍ਰੋਕਤੀ ਸ਼ਬਦ ਦੀ ਵਰਤੋ ਨਹੀਂ ਕੀਤੀ ਪਰ ਨਾਟਯਸ਼ਾਸਤਰ ਦੇ ਵਿਆਖਿਆਕਾਰ ਅਭਿਨਵਗੁਪਤ ਮੁਤਾਬਕ ਭਰਤ ਦੁਆਰਾ ਵਰਤਿਆ ਸ਼ਬਦ ਲਕਸ਼ਣਾ ਅਸਲ ਵਿੱਚ ਵਕ੍ਰੋਕਤੀ ਦੇ ਅਰਥ ਹੀ ਦਿੰਦਾ ਹੈ।
ਭਾਰਤੀ ਕਾਵਿ- ਸ਼ਾਸਤਰ ਦੇ ਪ੍ਰਾਚੀਨ ਆਚਾਰੀਆ ਵਿੱਚੋ ਭਾਮਹ ਪਹਿਲੇ ਆਚਾਰੀਆ ਹਨ। ਜਿਨਾ ਨੇ ਵਕ੍ਰੋਕਤੀ ਦੀ ਲੋੜ ਅਤੇ ਮਹੱਤਵ ਨੂੰ ਸਵੀਕਾਰ ਕਰਕੇ ਇਸ ਦਾ ਸਪਸ਼ਟ ਸ਼ਬਦਾ ਵਿੱਚ ਵਿਵੇਚਨ ਕੀਤਾ ਹੈ ਅਤੇ ਕਿਹਾ ਹੈ ਕਿ ਵਕ੍ਰੋਕਤੀ ਤੋ ਬਿਨਾ ਵਾਕ ਵਿੱਚ ਕਾਵਿਤਵ ਹੀ ਨਹੀਂ ਹੁੰਦਾ।ਉਹ ਸਿਰਫ ਵਾਰਤਾਮਾਤ੍ ਹੀ ਹੁੰਦਾ ਹੈ।
ਵਕ੍ਰੋਕਤੀ ਸਬੰਧੀ ਆਚਾਰੀਆ ਦੇ ਵਿਚਾਰ
ਭਾਮਹ ~ਭਾਮਹ ਅਨੁਸਾਰ ਵਕ੍ਰੋਕਤੀ ਤੋ ਭਾਵ ਸ਼ਬਦ ਅਤੇ ਅਰਥ ਦੋਹਾ ਦੀ ਵਕ੍ਰਤਾ ਅਰਥਾਤ ਵਿੰਗੇਪਨ ਜਾ ਵਿਅੰਗ ਤੋ ਹੈ।
ਦੰਡੀ ~ਆਚਾਰੀਆ ਦੰੰਡੀ ਨੇ ਵਕ੍ਰੋਕਤੀ ਨੂੰ ਕੋਈ ਖਾਸ ਅਲੰਕਾਰ ਨਾ ਮੰਨ ਕੇ ਸਾਰੇ ਅਰਥਾਲੰਕਾਰ ਦੇ ਸਮੁੱਚੇ ਰੂਪ ਵਿੱਚ ਦਸਿਆ ਹੈ ਅਤੇ ਕਿਹਾ ਹੈ ਕਿ ਵਕ੍ਰੋਕਤੀ ਦੀ ਸ਼ੋਭਾ ਸਲੇਸ਼ਾ ਦੁਆਰਾ ਹੋਰ ਵਧਦੀ ਹੈ।
ਵਾਮਨ~ਪਰਇਵਰਤੀ ਵਾਮਨ ਨੇ ਇਸ ਦੇ ਖੇਤਰ ਨੂੰ ਸੀਮਤ ਕਰਕੇ ਇੱਕ ਅਲੰਕਾਰ ਹੀ ਮੰਨਿਆ ਹੈ। ਵਾਮਨ ਦੇ ਮਤ ਵਿੱਚ ਸਮਾਨਤਾ ਅਥਵਾ ਸਦ੍ਰਿਸ਼ਤਾ ਤੇ ਆਧਾਰਿਤ ਲਕਸ਼ਣਾ ਵ੍ਰਿਤੀ ਹੀ ਵਕ੍ਰੋਕਤੀ ਹੈ।ਇਸ ਨੂੰ ਹੀ ਵਾਮਨ ਨੇ ਅਰਥਾਲੰਕਾਰ ਕਿਹਾ ਹੈ।
ਰੁੁਦ੍ਰਟ ~ਆਚਾਰੀਆ ਰੁੁਦ੍ਰਟ ਨੇ ਇਸ ਨੂੰ ਸਬਦਾਲੰਕਾਰ ਕਹਿ ਕੇ ਇਸ ਦੇ ਦੋ ਭੇਦ ਮੰਨੇ ਹਨ।ਕਾਕੂ ਵਕ੍ਰੋਕਤੀ ਅਤੇ ਸਲੇਸ਼ ਵਕ੍ਰੋਕਤੀ 1-ਕਾਕੂ ਵਕ੍ਰੋਕਤੀ ~ਬੋਲਣ ਦੇ ਉਤਰਾ ਚੜ੍ਹਾਅ ਦੁੁੁਆਰਾ ਕਥਨ ਵਿੱਚ ਵਿਅੰਗ ਜਾ ਵਕ੍ਰਤਾ ਪੈੈਦਾ ਕਰਨਾ।
2-ਸਲੇਸ਼ ਵਕ੍ਰਤਾ ~ਇਕੋ ਸ਼ਬਦ ਦੇ ਦੋ ਤਿੰਨ ਅਰਥ ਜਾਂ ਇਕੋ ਸ਼ਬਦ ਨੂੰ ਤੋੜ ਮਰੋੜ ਕੇ ਦੋ ਸ਼ਬਦ ਬਣਾ ਕੇ ਚਮਤਕਾਰੀ ਅਰਥ ਕਢਣਾ।
ਅਨੰਦਵਰਧਨ ~ਆਚਾਰੀਆ ਅਨੰਦਵਰਧਨ ਨੇ ਵਾਮਨ ਵਾਗ ਵਕ੍ਰੋਕਤੀ ਨੂੰ ਇੱਕ ਵਿਸ਼ੇਸ਼ ਅਲੰਕਾਰ ਤਾ ਮੰਨਿਆ ਹੈ ਪਰ ਕਾਵਿ ਦੇ ਕਾਵਿਗਤ ਦਾ ਮੂਲ ਆਧਾਰ ਨਹੀਂ।
ਮਹਿਮਭੱਟ ~ਮਹਿਮਭੱਟ ਨੇ ਸਪਸ਼ਟ ਕਿਹਾ ਹੈ ਕਿ ਵਿਚਿੱਤ੍ਤਾ ਦੀ ਸਿੱਧੀ ਲਈ ਜਿੱਥੇ ਆਮ ਪ੍ਰਸਿੱਧ ਸ਼ੈਲੀ ਨੂੰ ਛੱਡ ਕੇ ਉਹੋ ਭਾਵ ਦੂਜੀ ਤਰਾ ਪ੍ਰਸਤੁਤ ਕੀਤਾ ਜਾਵੇ ਤਾ ਵਕ੍ਰੋਕਤੀ ਕਹਾਉਦਾ ਹੈ। ਵਕੋਕਤੀ ਦਾ ਇਤਿਹਾਸ ਆਚਾਰੀਆਂ ਕੁੰਤਕ ਦਾ ਗ੍ਥ ਵਕੋਕਤੀ ਜੀਵਿਤਯ ਹੈ !
ਵਕ੍ਰੋਕਤੀ ਦਾ ਇਤਿਹਾਸਕ ਵਿਕਾਸਕ੍ਰਮ
ਭਾਵੇ ਕਾਵਿ ਦੇ ਕੇਂਦਰੀ ਤੱਤ ਦੇ ਤੌਰ ਤੇ ਵਕ੍ਰੋਕਤੀ ਦੇ ਸਰੂਪ ਬਾਰੇ ਵਿਸਤ੍ਰਿਤ ਚਰਚਾ ਕੁੰਤਕ ਨੇ ਹੀ ਕੀਤੀ ਹੈ ਪਰ ਉਸ ਤੋ ਪਹਿਲਾ ਵੀ ਵੱਖ- ਵੱਖ ਪੱਧਰ ਉੱਤੇ ਵਕ੍ਰੋਕਤੀ ਦੀ ਚਰਚਾ ਹੋਈ ਮਿਲਦੀ ਹੈ।
ਭਾਵੇ ਪਹਿਲੇ ਕਾਵਿ ਸ਼ਾਸ਼ਤਰੀ ਭਰਤ ਮੁੁੁਨੀ ਨੇ ਵਕ੍ਰੋਕਤੀ ਸ਼ਬਦ ਦੀ ਵਰਤੋ ਨਹੀਂ ਕੀਤੀ ਪਰ ਨਾਟਯਸ਼ਾਸਤਰ ਦੇ ਵਿਆਖਿਆਕਾਰ ਅਭਿਨਵਗੁਪਤ ਮੁਤਾਬਕ ਭਰਤ ਦੁਆਰਾ ਵਰਤਿਆ ਸ਼ਬਦ ਲਕਸ਼ਣਾ ਅਸਲ ਵਿੱਚ ਵਕ੍ਰੋਕਤੀ ਦੇ ਅਰਥ ਹੀ ਦਿੰਦਾ ਹੈ।
ਭਾਰਤੀ ਕਾਵਿ- ਸ਼ਾਸਤਰ ਦੇ ਪ੍ਰਾਚੀਨ ਆਚਾਰੀਆ ਵਿੱਚੋ ਭਾਮਹ ਪਹਿਲੇ ਆਚਾਰੀਆ ਹਨ। ਜਿਨਾ ਨੇ ਵਕ੍ਰੋਕਤੀ ਦੀ ਲੋੜ ਅਤੇ ਮਹੱਤਵ ਨੂੰ ਸਵੀਕਾਰ ਕਰਕੇ ਇਸ ਦਾ ਸਪਸ਼ਟ ਸ਼ਬਦਾ ਵਿੱਚ ਵਿਵੇਚਨ ਕੀਤਾ ਹੈ ਅਤੇ ਕਿਹਾ ਹੈ ਕਿ ਵਕ੍ਰੋਕਤੀ ਤੋ ਬਿਨਾ ਵਾਕ ਵਿੱਚ ਕਾਵਿਤਵ ਹੀ ਨਹੀਂ ਹੁੰਦਾ।ਉਹ ਸਿਰਫ ਵਾਰਤਾਮਾਤ੍ ਹੀ ਹੁੰਦਾ ਹੈ।
ਵਕ੍ਰੋਕਤੀ ਸਬੰਧੀ ਆਚਾਰੀਆ ਦੇ ਵਿਚਾਰ
ਭਾਮਹ ~ਭਾਮਹ ਅਨੁਸਾਰ ਵਕ੍ਰੋਕਤੀ ਤੋ ਭਾਵ ਸ਼ਬਦ ਅਤੇ ਅਰਥ ਦੋਹਾ ਦੀ ਵਕ੍ਰਤਾ ਅਰਥਾਤ ਵਿੰਗੇਪਨ ਜਾ ਵਿਅੰਗ ਤੋ ਹੈ।
ਦੰਡੀ ~ਆਚਾਰੀਆ ਦੰੰਡੀ ਨੇ ਵਕ੍ਰੋਕਤੀ ਨੂੰ ਕੋਈ ਖਾਸ ਅਲੰਕਾਰ ਨਾ ਮੰਨ ਕੇ ਸਾਰੇ ਅਰਥਾਲੰਕਾਰ ਦੇ ਸਮੁੱਚੇ ਰੂਪ ਵਿੱਚ ਦਸਿਆ ਹੈ ਅਤੇ ਕਿਹਾ ਹੈ ਕਿ ਵਕ੍ਰੋਕਤੀ ਦੀ ਸ਼ੋਭਾ ਸਲੇਸ਼ਾ ਦੁਆਰਾ ਹੋਰ ਵਧਦੀ ਹੈ।
ਵਾਮਨ~ਪਰਇਵਰਤੀ ਵਾਮਨ ਨੇ ਇਸ ਦੇ ਖੇਤਰ ਨੂੰ ਸੀਮਤ ਕਰਕੇ ਇੱਕ ਅਲੰਕਾਰ ਹੀ ਮੰਨਿਆ ਹੈ। ਵਾਮਨ ਦੇ ਮਤ ਵਿੱਚ ਸਮਾਨਤਾ ਅਥਵਾ ਸਦ੍ਰਿਸ਼ਤਾ ਤੇ ਆਧਾਰਿਤ ਲਕਸ਼ਣਾ ਵ੍ਰਿਤੀ ਹੀ ਵਕ੍ਰੋਕਤੀ ਹੈ।ਇਸ ਨੂੰ ਹੀ ਵਾਮਨ ਨੇ ਅਰਥਾਲੰਕਾਰ ਕਿਹਾ ਹੈ।
ਰੁੁਦ੍ਰਟ ~ਆਚਾਰੀਆ ਰੁੁਦ੍ਰਟ ਨੇ ਇਸ ਨੂੰ ਸਬਦਾਲੰਕਾਰ ਕਹਿ ਕੇ ਇਸ ਦੇ ਦੋ ਭੇਦ ਮੰਨੇ ਹਨ।ਕਾਕੂ ਵਕ੍ਰੋਕਤੀ ਅਤੇ ਸਲੇਸ਼ ਵਕ੍ਰੋਕਤੀ 1-ਕਾਕੂ ਵਕ੍ਰੋਕਤੀ ~ਬੋਲਣ ਦੇ ਉਤਰਾ ਚੜ੍ਹਾਅ ਦੁੁੁਆਰਾ ਕਥਨ ਵਿੱਚ ਵਿਅੰਗ ਜਾ ਵਕ੍ਰਤਾ ਪੈੈਦਾ ਕਰਨਾ।
2-ਸਲੇਸ਼ ਵਕ੍ਰਤਾ ~ਇਕੋ ਸ਼ਬਦ ਦੇ ਦੋ ਤਿੰਨ ਅਰਥ ਜਾਂ ਇਕੋ ਸ਼ਬਦ ਨੂੰ ਤੋੜ ਮਰੋੜ ਕੇ ਦੋ ਸ਼ਬਦ ਬਣਾ ਕੇ ਚਮਤਕਾਰੀ ਅਰਥ ਕਢਣਾ।
ਅਨੰਦਵਰਧਨ ~ਆਚਾਰੀਆ ਅਨੰਦਵਰਧਨ ਨੇ ਵਾਮਨ ਵਾਗ ਵਕ੍ਰੋਕਤੀ ਨੂੰ ਇੱਕ ਵਿਸ਼ੇਸ਼ ਅਲੰਕਾਰ ਤਾ ਮੰਨਿਆ ਹੈ ਪਰ ਕਾਵਿ ਦੇ ਕਾਵਿਗਤ ਦਾ ਮੂਲ ਆਧਾਰ ਨਹੀਂ।
ਮਹਿਮਭੱਟ ~ਮਹਿਮਭੱਟ ਨੇ ਸਪਸ਼ਟ ਕਿਹਾ ਹੈ ਕਿ ਵਿਚਿੱਤ੍ਤਾ ਦੀ ਸਿੱਧੀ ਲਈ ਜਿੱਥੇ ਆਮ ਪ੍ਰਸਿੱਧ ਸ਼ੈਲੀ ਨੂੰ ਛੱਡ ਕੇ ਉਹੋ ਭਾਵ ਦੂਜੀ ਤਰਾ ਪ੍ਰਸਤੁਤ ਕੀਤਾ ਜਾਵੇ ਤਾ ਵਕ੍ਰੋਕਤੀ ਕਹਾਉਦਾ ਹੈ।
ਅਭਿਨਵਗੁਪਤ ~ਵਕ੍ਰੋਕਤੀ ਨੂੰ ਸ਼ਬਦ ਅਤੇ ਅਰਥ ਦੇ ਵਿਸ਼ੇਸ਼ ਭਾਂਤ ਦੇ ਸੰਗਠਨ ਦੇ ਅਰਥਾ ਵਿੱਚ ਵਿਚਰਦਾ ਹੈ
ਭਾਮਹ ਤੋ ਬਾਅਦ ਭੋਜਰਾਜ ਨੇ ਵਕ੍ਰੋਕਤੀ ਬਾਰੇ ਵਿਸਤ੍ਰਿਤ ਚਰਚਾ ਕੀਤੀ ਹੈ ਅਤੇ ਵਕ੍ਰੋਕਤੀ ਦੀ ਸਪਸ਼ਟ ਵਿਆਖਿਆ ਕਰਕੇ ਇਸ ਨੂੰ ਕਾਵਿ ਦਾ ਮੂਲ ਆਧਾਰ ਮੰਨਿਆ ਹੈ।
ਕੁੰਤਕ ਤੋ ਬਾਅਦ ਆਚਾਰੀਆ ਵਿੱਚੋ ਮੰਮਟ, ਰੁੱਯਕ,ਅਤੇ ਵਿਸ਼ਵਨਾਥ ਨੇ ਵਕ੍ਰੋਕਤੀ ਨੂੰ ਸਿਰਫ ਇੱਕ ਅਲੰਕਾਰ ਹੀ ਮੰਨਿਆ ਹੈ। ਇਨਾ ਵਿੱਚੋ ਵੀ ਹੇਮਚੰਦ੍, ਜਯਦੇਵ,ਵਿਦਿਆਧਰ ਅਤੇ ਵਿਦਿਆਨਾਥ ਕੇਸ਼ਵ ਮਿਸ਼ਰ ਨੇ ਵਕ੍ਰੋਕਤੀ ਨੂੰ ਸਿਰਫ ਅਲੰਕਾਰ ਹੀ ਮੰਨਿਆ ਹੈ।
ਕੁਤੰਕ ਅਨੁਸਾਰ ਵਕ੍ਰੋਕਤੀ ਦੀ ਪਰਿਭਾਸ਼ਾ ਅਤੇ ਸਰੂਪ
ਕੁੰਤਕ ਨੇ ਵਕ੍ਰੋਕਤੀ ਦਾ ਵਿਵੇਚਨ ਕਰਦੇ ਹੋਏ ਇਸ ਨੂੰ ਕਾਵਿ ਦੀ ਆਤਮਾ (ਪ੍ਰਾਣ)ਸਵੀਕਾਰ ਕੀਤਾ ਹੈ ਅਤੇ ਵਕ੍ਰੋਕਤੀ ਨੂੰ ਕਾਾਵਿ ਦਾ ਸਰਵਸਣ ਅਤੇੇ ਮੂਲ ਆਧਾਰ ਘੋਸ਼ਿਤ ਕੀਤਾ ਹੈ।
ਕੁੰਤਕ ਅਨੁਸਾਰ ਆਮ ਪ੍ਰਸਿੱਧ ਕਥਨ ਤੋ ਵੱਖਰੀ ਵਿਚਿਤਰ ਅਦਭੁਤ ਵਰਣਨ ਸ਼ੈਲੀ ਹੀ ਵਕ੍ਰੋਕਤੀ ਹੈ।ਇਹ ਕਿਸ ਤਰਾ ਦੀ ਹੈ। ਇਸ ਸਵਾਲ ਨੂੰ ਉਠਾਓਦਿਆ ਕੁੰਤਕ ਜਵਾਬ ਦਿੰਦੇ ਹਨ ਕਿ ਵਿਧਗਪਤਾ ਨਾਲ ਭਰਪੂੂਰ ਉਕਤੀ ਭਾਵ ਉਹ ਕਾਵਿ ਉਚਾਰ ਜਿਸ ਵਿੱਚ ਕਵੀ ਦੇ ਕਰਮ ਦਾ ਕੋਸ਼ਲ ਦਾ ਚਮਤਕਾਰ ਹੋਵੇ। ਇਸ ਚਮਤਕਾਰ ਨਾਲ ਪੈਦਾ ਹੁੰਦੇ ਸੁਹਜ ਨਾਲ ਭਰਪੂਰ ਵਚਿਤਰ ਕਾਵਿ ਉਚਾਰ ਹੀ ਵਕ੍ਰੋਕਤੀ ਹੈ।
ਕੁੰਤਕ ਦੀ ਇਸ ਵਿਆਖਿਆ ਰਾਹੀ ਸਪਸ਼ਟ ਹੁੰਦਾ ਹੈ ਕਿ ਵਕ੍ਰੋਕਤੀ ਦਾ ਅਰਥ ਇੱਕ ਵਚਿੱਤਰ ਸ਼ੈਲੀ ਹੈ।ਅਨੋਖੀ ਵਰਣਨ ਸ਼ੈਲੀ ਦਾ ਨਾਮ ਹੀ ਵਕ੍ਰੋਕਤੀ ਹੈ। ਇਥੇ ਵਚਿੱਤਰ ਦਾ ਮਤਲਬ ਹੈ ਆਮ ਪ੍ਰਚਲਿਤ ਤੇ ਪ੍ਰਸਿੱਧ ਕਥਨ ਸ਼ੈਲੀ ਤੋ ਵੱਖਰੀ ਜਾ ਚੁਸਤ ਤੇ ਵਿਅੰਗਭਰਪੂਰ ਸੁਹਜਾਤਮਕ ਕਾਵਿ ਉਚਾਰ ਜਾ ਵਿਲੱਖਣ ਅੰਦਾਜ-ਏ-ਬਿਆਨ ਜਾ ਬਿਆਨ ਕਰਨ ਦਾ ਵਿਲੱਖਣ ਅੰਦਾਜ਼।
ਕੁੰਤਕ ਨੇ ਕਵੀ ਕੋਸ਼ਲ ਲਈ ਕਵੀ ਵਿਆਪਾਰ (ਵਾਪਾਰ)ਪਦ ਦੀ ਵਰਤੋ ਕੀਤੀ ਹੈ। ਜਿਸ ਦਾ ਅਰਥ ਹੈ ਕਵੀ ਪ੍ਰਤਿਭਾ ਤੇ ਆਧਾਰਿਤ ਕਵੀ ਕਰਮ ਹੈ।ਕਵੀ ਪ੍ਰਤਿਭਾ ਬਾਰੇ ਕੁੰਤਕ ਦੀ ਧਾਰਨਾ ਹੈ ਕਿ ਪੂਰਬਲੇ ਜਨਮ ਅਥਵਾ ਇਸ ਜਨਮ ਦੇ ਸੰਸਕਾਰਾ ਦੀ ਪਰਪੱਕਤਾ ਨਾਲ ਪਰਪੱਕ ਕਵੀ -ਸ਼ਕਤੀ ਦਾ ਨਾਮ ਪ੍ਰਤਿਭਾ ਹੈ।
ਇਕ ਹੋਰ ਥਾ ਤੇ ਕੁੰਤਕ ਨੇ ਕਿਹਾ ਹੈ ਕਿ ਵਕ੍ਰੋਕਤੀ ਦੀ ਇਸ ਵਿਚਿੱਤ੍ਤਾ ਅਥਵਾ ਵਕ੍ਰਤਾ ਲਈ ਅਤਜਰੂਰੀ ਗੁਣ ਇਹ ਹੈ ਉੱਕਤੀ (ਕਥਨ -ਪ੍ਰਕਾਰ)ਵਿੱਚ ਸਰੋਤੇ ਦੇ ਮਨ ਨੂੰ ਚਮਤਕ੍ਤ ਅਥਵਾ ਰਸਲੀਨ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਇਹਨਾਂ ਪ੍ਰੀਭਾਸ਼ਾਵਾਂ ਤੋਂ ਅਸੀਂ ਕਹਿ ਸਕਦੇ ਹਾਂ ਕਿ ਵਕ੍ਰੋਕਤੀ ਸੰਪ੍ਰਦਾਇ ਦਾ ਕੇਂਦਰੀ ਤੱਤ ਵਕ੍ਰਤਾ ਹੈ ਮਤਲਬ ਕਿ ਵਿਅੰਗਪੁਣਾ ਜੋ ਆਮ ਸਹਿਜ-ਸੁਭਾਅ ਲੋਕ-ਕਥਨ ਤੋਂ ਬਿਲਕੁਲ ਉਲਟ ਹੈ।
ਕੁੰਤਕ ਨੇ ਆਪਣੇ ਗ੍ਰੰਥ ‘ਵਕ੍ਰੋਕਤੀ ਜੀਵਤੰ' ਵਿੱਚ ਵਕ੍ਰੋਕਤੀ ਦੀਆਂ ਛੇ ਕਿਸਮਾਂ ਮੰਨੀਆਂ ਹਨ ਜੋ ਇਸ ਤਰ੍ਹਾਂ ਹੈ-
- ਵਰਣ ਵਿਨਿਆਸ ਵਕ੍ਰਤਾ
- ਪਦ-ਪੂਰਵਾਰਧ ਵਕ੍ਰਤਾ
- ਪਦ-ਪਗਰਾਧ ਵਕ੍ਰਤਾ
- ਵਾਕ-ਵਕ੍ਰਤਾ
- ਪ੍ਰਕਰਣ ਵਕ੍ਰਤਾ
- ਪ੍ਰਬੰਧ-ਵਕ੍ਰਤਾ