ਵਿਲੀਅਮ ਵਰਡਜ਼ਵਰਥ ਦੀਆਂ ਧਾਰਨਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਲੀਅਮ ਵਰਡਜ਼ਵਰਥ ਦੀਆਂ ਧਾਰਨਾਵਾਂ

ਵਿਲੀਅਮ ਵਰਡਜ਼ਵਰਥ (1770-1850)ਰੋਮਾਂਸਵਾਦ ਯੁੱਗ ਦਾ ਮਸ਼ਹੂਰ ਪ੍ਕਿ੍ਤੀਵਾਦੀ ਕਵੀ ਸੀ। ਰੁਸੋ (1712-1778) ਦੇ 'ਡਿਸਕੋਰਸ' ਤੋ ਲੈ ਕੇ ਮਾਰਕਸ ਅਤੇ ਏਂਗਲਜ਼ ਦੇ 'ਕਮਿਊਨਿਸਟ ਮੈਨੀਫੈਸਟੋ' (1848) ਤੱਕ ਰੋਮਾਂਸਵਾਦ ਯੂਰਪੀਅਨ ਕਲਾ ਅਤੇ ਸਾਹਿਤ ਤੇ ਛਾਇਆ ਰਿਹਾ। ਵਰਡਜ਼ਵਰਥ ਦੀਆਂ ਅੰਗਰੇਜ਼ੀ ਸਾਹਿਤ ਖੇਤਰ ਵਿੱਚ ਬਹੁਤ ਸਾਰੀਆਂ ਧਾਰਨਾਵਾਂ ਹਨ। ਉਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਦੀ ਰਚਨਾ ਕੀਤੀ। ਵਰਡਜ਼ਵਰਥ ਆਪਣੀਆਂ ਕਵਿਤਾਵਾਂ ਲਈ ਵਧੇਰੇ ਜਾਣਿਆ ਜਾਂਦਾ ਹੈ। ਇਸੇ ਕਰਕੇ ਉਸ ਨੂੰ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਆਖਿਆ ਜਾਂਦਾ ਹੈ। ਉਸ ਵੱਲੋਂ ਦਿੱਤੀ ਗਈ ਕੁਦਰਤ ਵੱਲ ਪਰਤਣ ਦੀ ਸੇਧ ਨੂੰ ਉਨ੍ਹੀਵੀਂ ਅਤੇ ਵੀਹਵੀਂ ਸਦੀ ਦੇ ਕਵੀਆਂ ਨੇ ਅਪਣਾਇਆ।

ਉਨ੍ਹਾਂ ਨੇ ਖੁੱਲੀ ਕਵਿਤਾ ਦੀ ਰਚਨਾ ਵੀ ਕੀਤੀ ਅਤੇ ਇੱਕ ਕਾਵਿ-ਨਾਟਕ ਵੀ ਲਿਖਿਆ।

ਧਾਰਨਾਵਾਂ[ਸੋਧੋ]

ਉਹ ਕਵਿਤਾਵਾਂ ਦੇ ਬਚਾਅ ਲਈ ਕਈ ਪੱਖਾਂ ਤੋਂ ਮੁੱਖਬੰਦ ਲਿਖਣ ਤੋਂ ਇਨਕਾਰ ਕਰਦਾ ਰਿਹਾ। ਪਰ ਇਸ ਗੱਲ ਨੂੰ ਲੈ ਕੇ ਸੰਵੇਦਨਸ਼ੀਲ ਸੀ ਕਿ ਲੋਕਾਂ ਤੇ ਅਚਨਚੇਤ ਕੋਈ ਗੱਲ ਮੜ੍ਣਾ ਸ਼ਿਸ਼ਟਾਚਾਰ ਨਹੀਂ ਹੋਵੇਗਾ। ਇਸ ਲਈ ਕੁਝ ਸ਼ਬਦ ਲਿਖੇ ਜਾਣ ਤਾਂ ਕਿ ਵੱਖਰੇ ਵਿਸ਼ਾ -ਵਸਤੂ ਨੂੰ ਲੈ ਕੇ ਲਿਖੀ ਗਈ ਕਵਿਤਾ ਬਾਰੇ ਲੋਕ ਸਹਿਮਤੀ ਪ੍ਗਟ ਕਰ ਸਕਣ।

ਸਿਰਜਣਾ ਤੇ ਮਨੋਵਿਗਿਆਨ[ਸੋਧੋ]

ਵਰਡਜ਼ਵਰਥ ਦੀ ਕਾਵਿ ਰਚਨਾ ਦੀ ਸਭ ਤੋਂ ਮਹੱਤਵਪੂਰਣ ਖਾਸੀਅਤ ਇਹ ਹੈ ਕਿ ਉਸਨੇ ਸਭ ਤੋਂ ਪਹਿਲਾਂ ਕਾਵਿ ਅਤੇ ਕਾਵਿ ਸਿਰਜਣ ਦੀ ਪ੍ਕਿਰਿਆ ਨੂੰ ਮਨੋਵਿਗਿਆਨ ਆਧਾਰ ਦਿੱਤਾ। ਕਾਵਿ ਬੁੱਧੀ ਦੀ ਨਹੀਂ, ਸਗੋਂ ਮਨੁੱਖੀ ਮਨ ਦਾ ਵਿਸ਼ਾ ਹੈ। ਜਿਸ ਨੁਕਤੇ ਉੱਤੇ ਪਹੁੰਚ ਕੇ ਬੁੱਧੀ ਦਾ ਗਿਆਨ ਤੇ ਤਰਕ ਹਾਰ ਜਾਦੇ ਹਨ ਉਸ ਨੁਕਤੇ ਤੋ ਮਨੁੱਖੀ ਭਾਵਾਂ ਨੂੰ ਪੇਸ਼ ਕਰਨ ਵਾਲੀ ਕਵਿਤਾ ਦਾ ਸੰਸਾਰ ਸ਼ੁਰੂ ਹੁੰਦਾ ਹੈ। ਕਵਿ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕਵਿਤਾ ਮਨੁੱਖੀ ਮਨ ਦਾ ਖਜ਼ਾਨਾ ਹੈ, ਬੋਧਿਕ ਵਿਕਾਸ ਨਹੀਂ।[1]

ਪ੍ਰਕਿਰਤੀ ਤੇ ਕਾਵਿ[ਸੋਧੋ]

ਉਹ ਪ੍ਕਿਰਤੀ ਦੀ ਸੁੰਦਰਤਾ ਦੀ ਅਤੇ ਪੋ੍ੜਤਾ ਭਰੀ ਤੇ ਸੰਬੰਧ ਦੀ ਸਿਫਾਰਸ਼ ਵੀ ਕਰਦਾ ਹੈ। ਪ੍ਕਿਰਤੀ ਦੀ ਨੇੜਤਾ ਕਵੀ ਦੀ ਕਲਪਨਾ ਸ਼ਕਤੀ ਨੂੰ ਹੋਰ ਜਿਆਦਾ ਤੀਖਣ ਅਤੇ ਉਸਦੇ ਭਾਵ- ਜਗਤ ਨੂੰ ਹੋਰ ਜਿਆਦਾ ਅਮੀਰ ਬਣਾ ਦਿੰਦੀ ਹੈ। ਕਵਿਤਾ ਵਿੱਚ ਪ੍ਕਿਰਤੀ ਦਾ ਕੋਮਲ ਸਵਰ ਸਾਕਾਰ ਹੋ ਉੱਠਦਾ ਹੈ। ਪ੍ਕਿਰਤੀ ਦੀ ਤੀਬਰ ਅਨੁਭੂਤੀ ਨਾਲ ਕਵੀ ਨੂੰ ਚੰਨ ਦੀ ਚਾਨਣੀ ਵਿੱਚ ਪਹੁਫੁਟਾਲੇ ਵੇਲੇ ਸੂਰਜ ਦੀ ਲਾਲੀ ਵਿੱਚ ਕਿਸੇ ਰਹੱਸਮਈ ਸਖਸ਼ੀਅਤ ਦੀ ਹੋਂਦ ਮਹਿਸੂਸ ਹੁੰਦੀ ਹੈ। ਵਰਡਜ਼ਵਰਥ ਕਹਿੰਦਾ ਹੈ ਕਿ ਸੁੰਦਰਤਾ ਦਾ ਵਰਣਨ ਸਿਰਫ਼ ਉਹੋ ਕਵੀ ਕਰ ਸਕਦਾ ਹੈ, ਜਿਸ ਨੇ ਸੁੰਦਰਤਾ ਨੂੰ ਨੇੜਿਓ ਦੇਖਿਆ ਹੋਵੇ ਅਤੇ ਸੋਗਮਈ ਗੀਤ ਲਿਖਣ ਵਾਲਾ ਕਵੀ ਉਦੋਂ ਤੱਕ ਪੂਰੇ ਤੌਰ ਤੇ ਸੰਵੇਦਨਾਤਮਕ ਸੋਗ ਗਤੀ ਨਹੀਂ ਲਿਖ ਸਕਦਾ, ਜਦੋਂ ਤੱਕ ਉਹ ਆਪ ਸੋਗ ਵਿੱਚ ਡੁੱਬ ਕੇ ਬਿਰਬਲ ਨਾ ਹੋਇਆ ਹੋਵੇ। ਕਵੀ ਦੇ ਕਾਵਿ ਬਾਰੇ ਵਿਚਾਰਾਂ ਦਾ ਬੁਨਿਆਦੀ ਸਿਧਾਂਤ ਅਨੁਭੂਤੀ ਦੀ ਤੀਬਰਤਾ ਦੀ ਸੱਚਾਈ ਹੈ। ਇਸ ਨਾਲ ਹੀ ਅਭਿਵਿਅਕਤੀ ਦਾ ਸਵਾਲ ਵੀ ਜੁੜਿਆ ਹੋਇਆ ਹੈ।[2]

ਪੇਸਕਾਰੀ, ਪੁਨਰ ਨਿਰੀਖਣ ਤੇ ਵਿਵੇਕ[ਸੋਧੋ]

ਵਰਡਜ਼ਵਰਥ ਕਹਿੰਦਾ ਹੈ ਕਿ ਤੀਬਰ ਤੇ ਸੱਚੀ ਅਨੁਭੂਤੀ ਵੀ ਤਾਂ ਹੀ ਹੋ ਸਕਦੀ ਹੈ ਜੇ ਉਸ ਦੀ ਅਭਿਵਿਅਕਤੀ ਵੀ ਢੁਕਵੀਂ ਹੋਵੇ। ਸਮਰੱਥ ਪ੍ਰਗਟਾਵੇ ਲਈ ਉਹ ਤਿੰਨ ਗੁਣ ਜਰੂਰੀ ਮੰਨਦਾ ਹੈ।ਚਿਤਰਣ ਜਾਂ ਪੇਸਕਾਰੀ, ਪੁਨਰ ਨਿਰੀਖਣ ਤੇ ਵਿਵੇਕ। ਕਵੀ ਨੂੰ ਚਾਹੀਦਾ ਹੈ ਕਿ ਉਹ ਜਿਸ ਵਿਸ਼ੇ ਬਾਰੇ ਕਵਿਤਾ ਲਿਖਣ ਦਾ ਫ਼ੈਸਲਾ ਕਰੇ, ਉਸ ਬਾਰੇ ਲੁੜੀਂਦਾ ਚਿੰਤਨ ਕਰੇ, ਉਸ ਤੋਂ ਉਪਰੰਤ ਆਪਣੇ ਭਾਵਾਂ ਦੀ ਮੁੜ ਪੁਣਛਾਣ ਕਰੇ ਅਤੇ ਫਿਰ ਆਪਣਾ ਦਿਮਾਗ ਵਰਤ ਕੇ ਆਪਣੇ ਭਾਵ ਪੇਸ਼ ਕਰੇ। ਵਰਡਜ਼ਵਰਥ ਨੇ ਕਵਿਤਾ ਨੂੰ ਸ਼ਕਤੀਸ਼ਾਲੀ ਮਨੁੱਖੀ ਜਜ਼ਬਿਆਂ ਦਾ ਆਪਮੁਹਾਰਾ ਉਛਾਲ ਜਾਂ ਪ੍ਗਟਾਵਾ ਕਿਹਾ ਹੈ, ਪਰ ਇਸਦੇ ਨਾਲ ਹੀ ਉਹ ਚਿੰਤਨ, ਪੁਨਰ ਪਰੀਖਿਆ ਤੇ ਵਿਵੇਕ ਵਰਣਨ ਦਾ ਮਸ਼ਵਰਾ ਵੀ ਦਿੰਦਾ ਹੈ, ਕਿ ਕਵੀ ਮਨ ਵਿੱਚ ਕਿਸੇ ਵਸਤੂ, ਘਟਨਾਂ ਜਾਂ ਸਥਿਤੀ ਵਿਸ਼ੇਸ਼ ਦੇ ਪ੍ਤੀ ਇੱਕ ਪ੍ਤਿਕਿ੍ਆ ਪੈਦਾ ਹੁੰਦੀ ਹੈ, ਜੋ ਉਸ ਵਸਤੂ, ਘਟਨਾ ਆਦਿ ਦੇ ਨਜ਼ਰੋ ਓਹਲੇ ਹੋ ਜਾਣ ਮਗਰੋਂ ਸ਼ਾਂਤੀ ਦੇ ਪਲਾਂ ਵਿੱਚ ਦੁਬਾਰਾ ਸਾਕਾਰ ਹੋ ਜਾਂਦੀ ਹੈ। ਅਨੁਭਵ ਅਤੇ ਉਸਦੇ ਪ੍ਗਟਾਵੇ ਵਿੱਚ ਘੱਟ ਫ਼ਰਕ ਹੋਣਾ ਚਾਹੀਦਾ ਹੈ। ਇਸ ਦਾ ਅਰਥ ਇੱਕ ਫੋਟੋਗ੍ਰਾਫਰ ਵਾਂਗ ਜਿਉਂ ਹੀ ਤਿਉਂ ਫੋਟੋ ਖਿੱਚ ਲੈਣਾ ਨਹੀਂ। ਜੇਠ ਦੀ ਦੁਪਿਹਰ ਵੇਲ ਸੜਕ ਉੱਤੇ ਪੱਥਰ ਤੋੜਦੀ ਹੋਈ ਮਜ਼ਦੂਰਨ ਦੀ ਪੀੜ੍ ਤਾਂ ਹੀ ਪੇਸ਼ ਹੋ ਸਕਦੀ ਹੈ, ਜੇ ਕਿਸੇ ਨੇ ਉਸ ਪੀੜ੍ ਨੂੰ ਨੇੜਿਓ ਦੇਖਿਆ ਤੇ ਮਹਿਸੂਸ ਕੀਤਾ ਹੋਵੇਂ। ਕਵੀ ਤਾਂ ਉਸ ਦੀ ਪੀੜ੍ ਨੂੰ ਸਾਕਾਰ ਕਰਦਾ ਹੈ ਅਤੇ ਸਾਕਾਰ ਕਰਨ ਦੀ ਇਹ ਕਿਰਿਆ ਕਲਪਨਾ ਤੋਂ ਬਿਨਾਂ ਨਾਮੁਮਕਿਨ ਹੈ[3]

ਅਨੂਭੂਤੀ, ਕਲਪਨਾ ਅਤੇ ਕਲਾ[ਸੋਧੋ]

ਕਵਿਤਾ ਦੀ ਸਿਰਜਣਾ ਵਿੱਚ ਤਿੰਨ ਤੱਤ ਜਰੂਰੀ ਹਨ ਅਨੂਭੂਤੀ, ਕਲਪਨਾ ਅਤੇ ਕਲਾ। ਕਵੀ ਨੂੰ ਅਨੂਭੂਤੀ ਹੋਈ, ਉਸਨੇ ਕਲਪਨਾ ਦੇ ਸਹਾਰੇ ਇੱਕ ਕਲਾਤਮਕ ਕਾਵਿ ਚਿੱਤਰ ਪੇਸ਼ ਕਰ ਦਿੱਤਾ। ਕਲਪਨਾ ਦੀ ਅਹਿਮੀਅਤ ਲਗਭਗ ਸਾਰੇ ਕਾਵਿ ਸ਼ਾਸਤਰੀਆਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਮੰਨੀ ਹੈ। ਕਲਪਨਾ ਇਕ ਕਿਸਮ ਦੀ ਰੋਸ਼ਨੀ ਹੈ। ਕਲਪਨਾ ਦੇ ਤਹਿਤ ਘਟਨਾਵਾਂ ਤੇ ਸਥਿਤੀਆਂ ਆਦਿ ਦੇ ਬਿੰਬਾਂ ਦਾ ਆਜ਼ਾਦ ਰੂਪ ਵਿੱਚ ਪੁਨਰ ਸਿਰਜਣ ਤੇ ਸੰਯੋਜਨ ਕੀਤਾ ਜਾਂਦਾ ਹੈ ਅਤੇ ਇਹ ਕੰਮ ਬੋਧਿਕ ਅੰਤਰ ਦ੍ਰਿਸ਼ਟੀ ਦੇ ਜਰੀਏ ਮੁਮਕਿਨ ਹੁੰਦਾ ਹੈ।

ਕਾਵਿ ਦਾ ਪੵਯੋਜਕ[ਸੋਧੋ]

ਉਹ ਇਕ ਵਿਚਾਰ ਪੇਸ਼ ਕਰਦਾ ਹੈ ਕਿ ਕਵਿਤਾ ਦਾ ਸੰਬੰਧ ਮਨੁੱਖੀ ਦਿਲ ਨਾਲ ਹੈ। ਇਸ ਨੂੰ ਬੋਧਿਕ ਪਰਿਭਾਸ਼ਾਵਾ ਵਿੱਚ ਬੰਨ੍ਹਣਾ ਔਖਾ ਕੰਮ ਹੈ। ਅਰਸਤੂ ਤੋਂ ਲੈ ਕੇ ਅੱਜ ਤੱਕ ਹਰ ਕਵੀ ਤੇ ਕਾਵਿ ਸ਼ਾਸ੍ਤੀ ਨੇ ਆਪੋ ਆਪਣੇ ਢੰਗ ਨਾਲ ਕਾਵਿ ਦੇ ਪ੍ਯੋਜਕ ਗਿਣਾਏ ਹਨ। ਕਾਵਿ ਵਿੱਚ ਸੁੰਦਰ ਤੱਤ ਨੂੰ ਅਹਿਮ ਮੰਨਿਆ ਜਾਂਦਾ ਹੈ ਪਰ ਕਾਵਿ ਦਾ ਮੂਲ ਪ੍ਯੋਜਨ ਆਨੰਦ ਪਾ੍ਪਤੀ ਨੂੰ ਹੀ ਮੰਨਿਆ। ਸਿਡਨੀ ਨੇ ਕਾਵਿ ਦਾ ਮਕਸਦ ਸਦਾਚਾਰ ਕਾਇਮ ਕਰਨ ਵਿੱਚ ਸਮਝਿਆ ।ਪਰ ਉਹੋ ਕਾਵਿ ਸੇ੍ਸ਼ਠ ਹੈ, ਜੋ ਸੰਸਾਰ ਦਾ ਆਦਰਸ਼ਕ ਰੂਪ ਚਿੱਤਰ ਸਕਦਾ ਹੋਵੇ।

ਵਰਡਜ਼ਵਰਥ ਅਨੁਸਾਰ ਕਾਵਿ ਦਾ ਪ੍ਯੋਜਨ ਆਨੰਦ ਦੀ ਅਨੁਭੂਤੀ ਹੈ, ਪਰ ਇਹ ਉਦਾੱਤ ਸੁਭਾਅ ਵਾਲੀ ਹੁੰਦੀ ਹੈ। ਜੇ ਕਵਿਤਾ ਪੜੵਨ ਨਾਲ ਮਨੁੱਖ ਦੀਆਂ ਭਾਵਨਾਵਾਂ ਸ਼ੁੱਧ ਨਹੀਂ ਹੁੰਦੀਆਂ ਜਾਂ ਮਨੁੱਖ ਵਿੱਚ ਸਿਰਫ਼ ਮੁਨੱਖੀ ਜਾਤ ਲਈ ਹੀ ਨਹੀਂ, ਸਗੋਂ ਜਾਨਵਰਾਂ ਲਈ ਵੀ ਹਮਦਰਦੀ ਪੈਦਾ ਨਹੀਂ ਹੁੰਦੀ, ਤਾਂ ਕਵਿਤਾ ਆਪਣੇ ਮਕਸਦ ਵਿੱਚ ਫੇਲ੍ਹ ਹੋ ਜਾਏਗੀ। ਕਵਿਤਾ ਦੀ ਸਫਲਤਾ ਇਹ ਹੈ ਕਿ ਉਹ ਪਾਠਕਾਂ ਨੂੰ ਕਿਸ ਹੱਦ ਤੱਕ ਸੰਵੇਦਨਸ਼ੀਲ ਬਣਾਵੇ। ਨਫ਼ਰਤ ਤੇ ਈਰਖਾ ਫੈਲਾਉਣਾ ਕਵਿਤਾ ਦਾ ਮਕਸਦ ਨਹੀਂ ਹੋ ਸਕਦਾ। ਕਵਿਤਾ ਆਪਣੇ ਆਪ ਵਿੱਚ ਇੱਕ ਉਤਦ੍ਰਿਸ਼ਟ ਮਨ ਦੀ ਉੱਦਾਤ ਰਚਨਾ ਹੁੰਦੀ ਹੈ ਇਸ ਦਾ ਉਦੇਸ਼ ਮਹਾਨ ਹੀ ਹੋ ਸਕਦਾ ਹੈ। ਕਾਵਿ ਦਾ ਪ੍ਯੋਜਨ ਸਿਰਫ਼ ਜੀਵਨ ਦੀ ਉੱਨਤੀ ਨਹੀਂ ਮੰਨਦਾ, ਸਗੋਂ ਕਾਵਿ ਵਿੱਚ ਆਨੰਦ ਦਾ ਤੱਤ ਵੀ ਜਰੂਰੀ ਹੈ।

ਕਾਵਿ ਮੀਟਰ[ਸੋਧੋ]

ਕਾਵਿ ਮੀਟਰ ਦੀ ਗਲ ਕਰਦਾ ਹੋਇਆ ਉਹ ਕਹਿੰਦਾ ਹੈ ਕਿ ਛੰਦਾਂ ਦੀ ਵਰਤੋਂ ਨਾਲ ਹੀ ਕਾਵਿ ਵਿੱਚ ਆਨੰਦ ਦਾ ਵਾਧਾ ਹੁੰਦਾ ਹੈ। ਉਹ ਡਾ੍ਇਡਨ ਕਾਵਿ ਦੇ ਦੋ ਪਰਯੋਜਨ ਮੰਨਦਾ ਹੈ ਨੈਤਿਕ ਸਿੱਖਿਆ ਤੇ ਸੁਹਜ ਸੁਆਦ ਦੇਣਾ। ਡਾ੍ਇਡਨ ਆਨੰਦ ਜਾਂ ਸੁਹਜ ਸੁਆਦ ਨੂੰ ਜਿਆਦਾ ਮਹੱਤਵ ਦਿੰਦਾ ਹੈ। ਜਾੱਨਸਨ ਆਨੰਦ ਤੇ ਸੱਚ ਦੋਨਾਂ ਦੇ ਨਿਭਾਉਣ ਉੱਤੇ ਜੋਰ ਦਿੰਦਾ ਹੈ। ਉਹ ਕਵਿਤਾ ਨੂੰ ਸਿਰਫ਼ ਆਨੰਦ ਦਾ ਸੋਮਾ ਹੀ ਨਹੀਂ, ਸਗੋਂ ਕੁਲ ਗਿਆਨ ਦਾ ਆਦਿ ਤੇ ਅੰਤ ਵੀ ਮੰਨਦਾ ਹੈ। ਕਵਿਤਾ ਪਾਠਕ ਨੂੰ ਸਿਰਫ਼ ਸੁਆਦ ਨਹੀਂ ਦਿੰਦੀ, ਸਗੋਂ ਉਸਦੇ ਗਿਆਨ ਵਿੱਚ ਵਾਧਾ ਕਰਦੀ ਹੈ। ਭੌਇ ਤੇ ਜਲਵਾਯੂ, ਭਾਸ਼ਾ ਤੇ ਤੌਰ ਤਰੀਕੇ, ਕਾਇਦੇ ਕਾਨੂੰਨ, ਰੀਤੀ ਰਿਵਾਜਾਂ ਦਾ ਫ਼ਰਕ ਹੁੰਦਿਆਂ ਵੀ ਕਵੀ ਸਾਰੇ ਭੂ ਮੰਡਲ ਉੱਤੇ ਫੈਲੇ ਹੋਏ ਮਨੁੱਖੀ ਸਮਾਜ ਦੇ ਵਿਸ਼ਾਲ ਘੇਰੇ ਨੂੰ ਆਪਣੀ ਜਜ਼ਬਾਤੀ ਪਹੰਚ ਤੇ ਗਿਆਨ ਨਾਲ ਇੱਕ ਧਾਗੇ ਵਿੱਚ ਪਰੋ ਦਿੰਦਾ ਹੈ।

ਕਾਵਿ ਭਾਸ਼ਾ[ਸੋਧੋ]

ਕਈ ਕਾਵਿ ਸ਼ਾਸਤਰੀਆਂ ਨੇ ਕਾਵਿ ਨੂੰ ਸੱਚ ਦਾ ਵਾਹਕ ਮੰਨਿਆ ਹੈ, ਪਰ ਵਰਡਜ਼ਵਰਥ ਇਸ ਦਾ ਵਿਰੋਧ ਕਰਦਿਆਂ ਕਹਿੰਦਾ ਹੈ ਕਿ ਕਾਵਿ ਸਿਰਫ਼ ਸੱਚ ਨੂੰ ਹੀ ਲੈ ਕੇ ਨਹੀਂ ਚਲਦਾ, ਇਹ ਤਾਂ ਸਾਇੰਸ ਦਾ ਮਕਸਦ ਹੈ। ਕਵਿਤਾ ਸ਼ੁੱਧ ਰੂਪ ਵਿੱਚ ਦਿਲ ਦੀ ਚੀਜ਼ ਹੈ ਅਤੇ ਉਸਦੇ ਸਨਮੁਖ ਗਿਆਨ ਤੇ ਵਿਗਿਆਨ ਸਭ ਅਰਥਹੀਣ ਹੋ ਜਾਂਦੇ ਹਨ। ਕਾਵਿ ਸੱਚ ਤੇ ਵਿਗਿਆਨ ਸੱਚ ਵਿਚਕਾਰ ਨਿਖੇੜਾ ਕੀਤਾ ਹੈ। ਇੱਕ ਸ਼ਬਦ ਸਿਰਫ਼ ਇਕੋ ਅਰਥ ਦਾ ਹੀ ਬੋਧ ਕਰਾਉਦਾ ਹੈ। ਕਾਵਿ ਭਾਸ਼ਾ ਵਿੱਚ ਇਕੋ ਸ਼ਬਦ ਆਪਣੇ ਵਿੱਚ ਕਈ ਕਿਸਮ ਦੇ ਅਰਥ ਸਮੋਈ ਬੈਠਾ ਹੈ। ਕਵਿਤਾ ਦਾ ਸੱਚ ਮਨੁੱਖੀ ਭਾਵਨਾ ਦਾ ਸੱਚ ਹੁੰਦਾ ਹੈ। ਅਨੁਭੂਤੀ ਤੇ ਦਿਲ ਦਾ ਸੱਚ ਹੁੰਦਾ ਹੈ ਜਿਸ ਦਾ ਵਿਗਿਆਨਿਕ ਵਿਸ਼ਲੇਸ਼ਣ ਨਾ ਤਾਂ ਅੱਜ ਤੱਕ ਹੋ ਸਕਿਆ ਹੈ ਨਾ ਅੱਗੇ ਹੋਣ ਦੀ ਆਸ ਹੈ। ਸਾਇੰਸੀ ਵਿਸ਼ੇ ਵੀ ਕਵਿਤਾ ਵਿੱਚ ਲਏ ਜਾ ਸਕਦੇ ਹਨ ਤੇ ਕਵਿਤਾ ਦੀ ਸੁੰਦਰਤਾ ਦੇ ਵਾਧੇ ਵਿੱਚ ਸਹਾਇਕ ਹੋ ਸਕਦੇ ਹਨ। ਕਵੀ ਸੱਚ ਨੂੰ ਆਪਣੇ ਯਾਰ ਸਮਝ ਕੇ ਖੁਸ਼ੀ ਦੇ ਗੀਤ ਗਾਉਂਦਾ ਹੈਂ ਅਤੇ ਉਨ੍ਹਾਂ ਗੀਤਾਂ ਵਿੱਚ ਮਨੁੱਖੀ ਸਮਾਜ ਉਸ ਦਾ ਸਾਥ ਦਿੰਦਾ ਹੈ। ਉਹ ਸਮੁੱਚੀ ਜਾਤੀ ਨੂੰ ਪ੍ਰੇਮ ਤੇ ਗਿਆਨ ਦੇ ਇੱਕ ਸੂਤਰ ਵਿੱਚ ਬੰਨ੍ਹੇ, ਉਸ ਨੂੰ ਪਤਨ ਦੇ ਵੱਲ ਜਾਣ ਤੋਂ ਰੋਕੇ।

ਅੰਗਰੇਜ਼ੀ ਸਾਹਿਤ ਵਿੱਚ ਅਠਾਰੵਵੀ ਸਦੀ ਵਿੱਚ ਜਿਸ ਕਿਸਮ ਦੀ ਕਾਵਿ ਸ਼ੈਲੀ ਤੇ ਭਾਸ਼ਾ ਪੵਯੋਗ ਕੀਤੀ ਜਾ ਰਹੀ ਸੀ, ਉਹ ਕਾਫ਼ੀ ਮਨਸੂਈ ਤੇ ਸ਼ਬਦ ਆਡੰਬਰ ਨਾਲ ਲਬਰੇਜ਼ ਸੀ। ਕਵੀ ਇਸ ਕਿਸਮ ਸ਼ੈਲੀ ਦੇ ਖਿਲਾਫ਼ ਸੀ, ਕਿਉਂਕਿ ਅਜਿਹੀ ਸ਼ੈਲੀ ਪਾਠਕ ਨੂੰ ਅਚੰਭੇ ਵਿੱਚ ਤਾਂ ਪਾ ਸਕਦੀ ਹੈ। ਪਰ ਉਸ ਦੇ ਮਨ ਦੀਆਂ ਡੂੰਘਾਵਾਂ ਨੂੰ ਛੋਹ ਨਹੀਂ ਸਕਦੀ। ਯਥਾਰਥ ਦੇ ਅਸਰਦਾਇਕ ਪ੍ਗਟਾਵੇ ਲਈ ਉਹ ਅਜਿਹੀ ਸ਼ੈਲੀ ਤੇ ਭਾਸ਼ਾ ਵਰਤਣ ਦਾ ਸੁਭਾਅ ਦਿੰਦਾ ਹੈ ਜਿਹੜੀ ਸੁਭਾਵਿਕ, ਛੰਦ ਤੇ ਲੈਅ ਨਾਲ ਭਰੀ ਹੋਵੇ। ਛੰਦ ਜਿੱਥੋਂ ਤੱਕ ਹੋ ਸਕੇ, ਕਾਵਿ ਸ਼ਾਸਤੵੀ ਨੇਮਾਂ ਵਿੱਚ ਬੱਝੇ ਹੋਣੇ ਚਾਹੀਦੇ ਹਨ। ਬਿੰਬ ਜਾਂ ਸੈਲ਼ੀ ਨਾਲ ਉਹ ਆਪਣੇ ਮਨੋਭਾਵ ਜੋੜੇ, ਉਸ ਦੇ ਪੵਤਿ ਉਸ ਨੂੰ ਆਦਰ ਭਾਵ ਦਿਖਾਉਣਾ ਪੈਦਾ ਹੈਂ। ਜਿਥੋਂ ਤੱਕ ਕਾਵਿ ਦੀ ਭਾਸ਼ਾ ਦਾ ਸਵਾਲ ਹੈ, ਵਰਡਜ਼ਵਰਥ ਤੋਂ ਪਹਿਲਾਂ ਕਾਵਿ ਭਾਸ਼ਾ ਦੇ ਪੱਧਰ ਬਾਰੇ ਕੁਝ ਸਿਧਾਂਤ ਘੜੇ ਗਏ ਸਨ। ਕਾਵਿ ਦੀ ਇੱਕ ਖਾਸ ਭਾਸ਼ਾ ਸ਼ੈਲੀ ਪ੍ਚਲਿਤ ਹੋ ਚੁੱਕੀ ਸੀ ਪਰ ਵਰਡਜ਼ਵਰਥ ਇਸ ਭਾਸ਼ਾ ਸ਼ੈਲੀ ਦਾ ਵਿਰੋਧੀ ਸੀ। ਉਹ ਅਸਲ ਵਿੱਚ ਸਹਿਜ, ਸੁਭਾਵਿਕ ਭਾਸ਼ਾ ਸ਼ੈਲੀ ਦਾ ਸਮਰੱਥਕ ਸੀ।ਕਵੀ ਮਾਨਵੀਕਰਣ, ਵਕੵੋਕਤੀ, ਵਿਆਕਰਣਿਕ ਖੁੱਲੵਾ ਆਦਿ ਦੇ ਖਿਲਾਫ਼ ਸੀ। ਉਹ ਕਹਿੰਦਾ ਹੈ ਕਿ ਕਵਿਤਾ ਵਿੱਚ ਆਪਣੇ ਭਾਵ ਪ੍ਗਟਾਉਣ ਲਈ ਕਿਸੇ ਕਿਸਮ ਦੀ ਦਿਮਾਗੀ ਕਸਰਤ ਦੀ ਲੋੜ ਨਹੀਂ ਹੁੰਦੀ। ਉਸ ਨੇ ਬਹੁਤ ਸਾਰੀਆਂ ਕਵਿਤਾਵਾਂ ਵਿੱਚ ਵਕੋ੍ਕਤੀ ਦੀ ਕਲਾਤਮਕ ਵਰਤੋਂ ਕੀਤੀ ਹੈ, ਪਰ ਸਿਧਾਂਤਕ ਰੂਪ ਵਿੱਚ ਉਹ ਇਸ ਵਰਤੋਂ ਦੇ ਵਿਰੁੱਧ ਹੈਂ। ਕਾਵਿ ਭਾਸ਼ਾ ਲੋਕਾਂ ਦੀ ਭਾਸ਼ਾ ਹੋਣੀ ਚਾਹੀਦੀ ਹੈ। ਕਵਿਤਾ ਦਾ ਵਿਸ਼ਾ ਵੀ ਸਰਲ ਅਤੇ ਲੋਕ ਰੁਚੀ ਦੇ ਅਨੁਕੂਲ ਹੋਵੇ। ਭਾਵੇਂ ਲੋਕ ਭਾਸ਼ਾ ਦਾ ਅਰਥ ਪੇਂਡੂ ਬੋਲੀ ਤੋਂ ਲਿਆ ਹੋਵੇ, ਪਰ ਵਿਹਾਰ ਵਿੱਚ ਉਸ ਦੀਆਂ ਵਧੇਰੇ ਕਾਵਿ ਕਿਰਤਾਂ ਵਿੱਚ ਮਾਂਜੀ ਸੰਵਾਰੀ ਹੋਈ ਭਾਸ਼ਾ ਵਰਤੀ ਜਾਦੀ ਹੈ । ਪੇਂਡੂ ਬੋਲੀ ਦੀ ਹਮਾਇਤ ਕਰਨ ਸਮੇਂ ਉਸ ਦੇ ਸਾਮ੍ਹਣੇ ਦੋ ਕਿਸਮ ਦਾ ਸਮਾਜ ਸੀ -ਆਇਰਲੈਂਡ ਦਾ ਪੇਂਡੂ ਸਮਾਜ ਅਤੇ ਇਗਲੈਂਡ ਦੇ ਨਗਰਵਾਸੀ। ਇਗਲੈਂਡ ਦੇ ਨਾਗਰਿਕਾਂ ਦਾ ਜੀਵਨ ਬਹੁ-ਪੇਸ਼ਾ ਤੇ ਮਸਰੂਫ਼ੀਅਤ ਭਰਿਆ ਸੀ। ਉਸ ਮਸਰੂਫ਼ ਜਿੰਦਗੀ ਵਿੱਚ ਕਵੀ ਤੇ ਕਵਿਤਾ ਵਿੱਚ ਰੁਚੀ ਪੈਦਾ ਕਰਨੀ ਜਰੂਰੀ ਸੀ। ਉਹ ਭਾਸ਼ਾ ਬਾਰੇ ਆਪਣੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ। ਉਸ ਤੋਂ ਕਵੀ ਨੇ ਪੇਂਡੂ ਬੋਲੀ ਦੇ ਸੁਧਰੇ ਹੋਏ ਰੂਪ ਦੀ ਹਮਾਇਤ ਕੀਤੀ। ਭਾਸ਼ਾ ਅਜਿਹੀ ਹੋਣੀ ਚਾਹੀਦੀ ਹੈ ਜਿਹੜੀ ਸਭ ਦੀ ਸਮਝ ਵਿੱਚ ਆ ਜਾਏ। ਜੋ ਦਿਲ ਦੇ ਤੀਬਰ ਜਜਬਿਆਂ ਨੂੰ ਪ੍ਗਟਾਉਣ ਦੇ ਸਮਰੱਥ ਹੋਵੇ। ਕੋਈ ਸ਼ਬਦ ਆਡੰਬਰ ਨਾ ਹੋਵੇ ਅਤੇ ਕੁਦਰਤੀ ਤੇ ਸਰਬਵਿਆਪਕ ਹੋਵੇ। ਕਵਿ ਭਾਸ਼ਾ ਦੇ ਸਹਿਜ ਰੂਪ ਨੂੰ ਹੀ ਆਦਰਸ਼ ਮੰਨਦਾ ਹੈ।[4]

ਮਨਸੂਈ ਕਾਵਿ ਸ਼ੈਲੀ ਦਾ ਵਿਰੋਧ, ਪੇਂਡੂ ਭਾਸ਼ਾ ਦੀ ਵਰਤੋਂ ਅਤੇ ਅਨੁਭੂਤੀਆਂ ਦੇ ਆਪਮੁਹਾਰੇ ਵੇਗ ਨੂੰ ਕਵਿਤਾ ਵਿੱਚ ਪੇਸ਼ ਕਰਨਾ ਆਦਿ ਵਰਡਜ਼ਵਰਥ ਦੇ ਸਿਧਾਂਤ ਹਨ। ਪਰ ਆਧੁਨਿਕ ਆਲੋਚਨਾ ਨਾਲ ਭਾਵੇਂ ਮੇਲ ਨਾ ਖਾਦੇ ਹੋਣ, ਪਰ ਤਾਂ ਵੀ ਰੁਮਾਂਸਵਾਦੀ ਆਲੋਚਨਾ ਦੵਿਸ਼ਟੀ ਦੇ ਪੵਤਿਨਿਯ ਸੰਸਥਾਪਕ ਦੇ ਰੂਪ ਵਿੱਚ ਪੱਛਮੀ ਕਾਵਿ ਸ਼ਾਸਤਰੀ ਚਿੰਤਨ ਦੇ ਖੇਤਰ ਵਿੱਚ ਉਸ ਦੀ ਮਹੱਤਤਾ ਵਿਵਾਦ ਰਹਿਤ ਹੈਂ।

ਹਵਾਲੇ

  1. ਟਿਕ, ਨਥੇਨੀਅਲ. ਇਵੈਲੂਏਟਿੰਗ ਵਰਡਜ਼ਵਰਥ ਰੈਵੋਲੂਸ਼ਨ:ਰੋਮਾਂਟਿਕ ਰੀਵੀਉਅਰਜ਼ ਐਂਡ ਚੇਜ਼ਿਗ ਟੇਸਟ ਏ ਜਨਰਲ ਫਾਰ ਸਕਾਲਰਜ ਐਂਡ ਕਿੑਟੇਕ ਆਫ ਲੈਂਗੂਏਜ ਐਂਡ ਲਿਟਰੇਚਰ (1975) 206-23.
  2. ਵਰਡਜ਼ਵਰਥ, ਵਿਲੀਅਮ. ਪੋ੍ਫੈਸਰ ਟੂ ਦਾ ਲਿਰੀਕਲ ਬੈਲੇਡ (1802).
  3. ਗੀਤਮਈ ਕਾਵਿ ਦਾ ਮੁੱਖਬੰਦ: ਵਰਡਜ਼ਵਰਥ ਦੀਆਂ ਧਾਰਨਾਵਾਂ (ਲੇਖ) ਅਨੁਵਾਦ ਡਾ . ਕੁਮਾਰ ਸੁਸ਼ੀਲ.
  4. ਕਾਲਰੇਜ, ਐਸ. ਟੀ. ਬਾਇਉਗਾ੍ਫੀਆ ਲਿਟਰੇਰੀਆ ਹਾਰਪਰ ਐਂਡ ਬਰਾਦਰਜ,1884.