ਸਰਿਤਾ ਸਕੇਨਸ
ਸਰਿਤਾ ਸਕੇਨਸ, (ਜਨਮ ਵੇਲ਼ੇ ਸਤਵੰਤ ਕੌਰ ; ਜਨਮ 1969) ਇੱਕ ਨਾਰਵੇ ਦੀ ਲੇਖਕ ਹੈ। [1]
ਜੀਵਨੀ
[ਸੋਧੋ]ਸਤਵੰਤ ਕੌਰ ਦਾ ਜਨਮ 1969 ਵਿੱਚ ਪੰਜਾਬ, ਭਾਰਤ ਵਿੱਚ ਹੋਇਆ ਸੀ ਅਤੇ ਭਾਰਤ ਵਿੱਚ ਹੀ ਵੱਡੀ ਹੋਈ। ਤੀਜੀ, ਅਤੇ ਅਣਚਾਹੀ, ਕੁੜੀ ਹੋਣ ਦੇ ਨਾਤੇ, ਉਸਨੂੰ ਇੱਕ ਚਚੇਰੇ ਭਰਾ ਨਾਲ ਬਦਲਿਆ ਗਿਆ ਸੀ ਅਤੇ ਇਸ ਕਾਰਨ ਉਹ ਇੱਕ ਹੋਰ ਪਰਿਵਾਰ ਵਿੱਚ ਨੌਕਰ ਕੁੜੀ ਵਾਂਗ ਰਹਿੰਦੀ ਸੀ। ਉਸਦੇ ਮਾਤਾ-ਪਿਤਾ ਅਤੇ ਭੈਣ-ਭਰਾ ਸਭ ਨਾਰਵੇ ਚਲੇ ਗਏ। ਜਦੋਂ ਪਿਤਾ ਭਾਰਤ ਪਰਤਿਆ, ਤਾਂ ਸਕੇਨਸ ਦੀ ਦਾਦੀ ਨੇ ਉਸ ਨੂੰ ਸਰਿਤਾ ਨੂੰ ਵੀ ਨਾਰਵੇ ਲੈ ਜਾਣ ਲਈ ਕਿਹਾ। ਸਰਿਤਾ 16 ਸਾਲ ਦੀ ਉਮਰ ਵਿੱਚ ਨਾਰਵੇ ਆਈ ਸੀ, ਅਤੇ ਉਦੋਂ ਤੋਂ ਉਸਨੇ ਆਪਣੇ ਜਨਮ ਵਾਲੇ ਪਰਿਵਾਰ ਨਾਲੋਂ ਸਾਰੇ ਸੰਪਰਕ ਤੋੜ ਲਏ ਹਨ।[2]
ਉਨ੍ਹੀ ਸਾਲ ਦੀ ਉਮਰ ਵਿੱਚ, ਉਹ ਨਾਰਵੇ ਦੇ ਮੁੰਡੇ ਐਲੇਕਸ ਸਕੇਨਸ ਨੂੰ ਮਿਲੀ ਅਤੇ ਭਾਵੇਂ ਪਰਿਵਾਰ ਦੇ ਵਿਰੋਧ ਕੀਤਾ ਤੇ ਧਮਕੀਆਂ ਦੇ ਬਾਵਜੂਦ ਇੱਕ ਸਾਲ ਬਾਅਦ ਉਨ੍ਹਾਂ ਨੇ ਵਿਆਹ ਕਰਵਾ ਲਿਆ ਅਤੇ ਸਵੀਡਨ ਵਿੱਚ ਵਰਮਲੈਂਡ ਚਲੇ ਗਏ। ਸਕੇਨਨਸ ਨੇ ਕਈ ਸਾਲ ਚੈਰਿਟੀ ਸੰਸਥਾਵਾਂ ਨਾਲ ਕੰਮ ਕੀਤਾ ਹੈ ਜੋ ਭਾਰਤ ਵਿੱਚ ਲੜਕੀਆਂ ਦੀ ਮਦਦ ਕਰਨ ਲਈ ਕੰਮ ਕਰਦੀ ਹੈ। ਉਸਨੇ ਆਪਣੇ ਪਤੀ ਦੇ ਨਾਲ ਭਾਰਤ ਵਿੱਚ ਲੜਕੀਆਂ ਦੀ ਉੱਚ ਸਿੱਖਿਆ ਲਈ ਫੰਡ ਨਾਮਕ ਇੱਕ ਮਦਦ-ਫੰਡ ਸ਼ੁਰੂ ਕੀਤਾ ਹੈ, ਅਤੇ ਉਹ ਦੁਨੀਆ ਭਰ ਵਿੱਚ ਕੁੜੀਆਂ ਦੀ ਸਥਿਤੀ ਬਾਰੇ ਭਾਸ਼ਣ ਵੀ ਦਿੰਦੀ ਹੈ। ਉਸਦੀ ਕਿਤਾਬ ਬੇਅਰ ਐਨ ਡੇਟਰ (ਬਸ ਇੱਕ ਧੀ) ਪ੍ਰਕਾਸ਼ਿਤ ਹੋਈ ਹੈ ਅਤੇ ਜੋ ਨਾਰਵੇਜੀਅਨ, ਸਵੀਡਿਸ਼, ਫਿਨਿਸ਼ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਵੀ ਹੋਈ ਹੈ। ਸਾਰੀ ਰਾਇਲਟੀ ਸਿੱਧੇ ਮਦਦ-ਫੰਡ ਨੂੰ ਜਾਂਦੀ ਹੈ।[3]
ਹਵਾਲੇ
[ਸੋਧੋ]- ↑ "Min pappa ville döda mig". svt.se. Retrieved 3 September 2015.
- ↑ "Min pappa ville döda mig". svt.se. Retrieved 3 September 2015."Min pappa ville döda mig". svt.se. Retrieved 3 September 2015.
- ↑ "NGOs and important links". Archived from the original on 25 May 2014. Retrieved 3 September 2015.