ਸਲੋਵੀਓ
ਸਲੋਵੀਉ ਇੱਕ ਅੰਤਰ-ਰਾਸ਼ਟਰੀ ਮਦਦਗਾਰ ਭਾਸ਼ਾ ਹੈ ਜੋ ਕਿ ਵਿਗਿਆਨਿਕ ਅਤੇ ਭਾਸ਼ਾ-ਵਿਗਿਆਨੀ ਮਾਰਕ ਹੂਕੋ ਦੁਆਰਾ ਬਣਾਈ ਗਈ ਹੈ। ਸਲੋਵੀਉ ਦੀ ਖ਼ਾਸਿਅਤ ਇਹ ਹੈ ਕਿ ਇਹ ਸਲਾਵ-ਭਾਸ਼ਾਵਾਂ ਬੋਲਣ ਵਾਲਿਆ ਨੂੰ ਬੜੀ ਆਸਾਨੀ ਨਾਲ ਸਮਝ ਆ ਜਾਂਦੀ ਹੈ। ਸਲਾਵ-ਭਾਸ਼ਾਵਾਂ ਬੋਲਣ ਵਾਲੇ ਦੁਨੀਆ ਵਿੱਚ ਕਰੀਬ 40 ਕਰੋੜ ਲੋਕ ਹਨ। ਬਲਰੂਸਕਿਨੀ, ਬੋਸਨੀ, ਬਲਗਾਰਨੀ, ਕਰੋਏਸ਼ੀਅਨ, ਕਾਸ਼ੁਬੀਅਨ, ਲਤਾਵੀ, ਲਿਥੂਵੀ, ਮਾਸੇਦੋਨੀ, ਮੋਰਾਵੀ, ਪੋਲਿਸ਼, ਰੂਸੀ, ਰੂਥੀ, ਸੀਲੇਸੀ, ਸਲੋਵਾਕ, ਸਲੋਵੀ, ਸਰਬੀ, ਸੋਰਬੀ, ਯੂਕਰਾਨੀ, ਕਾਰਪਾਤੋ-ਰੂਸੀਨ ਵਗੈਰਾ ਜ਼ਬਾਨਾਂ ਸਲਾਵ ਭਾਸ਼ਾਵਾਂ ਹਨ। ਸਲੋਵੀਉ ਸਿੱਖਣ ਤੋਂ ਬਾਅਦ ਹੋਰ 40 ਕਰੋੜ ਲੋਕਾਂ ਨਾਲ ਗੱਲ-ਬਾਤ ਕਰਨਾ ਮੁਮਕਿਨ ਹੈ। ਸਲੋਵੀਉ ਸਿੱਖਣ ਵਿੱਚ ਬਹੁਤ ਹੀ ਆਸਾਨ ਹੈ। ਸਲੋਵੀਉ ਏਸਪੇਰਾਨਤੋ ਭਾਸ਼ਾ ਦੀ ਬਹੁਤ ਸਾਰੀਆਂ ਖੂਬੀਆਂ ਇਖਤਿਆਰ ਕਰਦੀ ਹੈ, ਏਸਪੇਰਾਨਤੋ ਵਾਂਗ ਹੀ ਆਸਾਨ ਹੈ ਪਰ ਜਿੱਥੇ ਸਲੋਵੀਉ ਬਹੁਤ ਸਾਰੇ ਲੋਕਾਂ ਨੂੰ ਪਹਿਲੀ ਝਲਕ ਤੇ ਹੀ ਸਮਝ ਆ ਜਾਂਦੀ ਹੈ, ਉੱਥੇ ਏਸਪੇਰਾਨਤੋ ਨੂੰ ਪਹਿਲਾਂ ਸਿੱਖਣਾ ਪੈਂਦਾ ਹੈ ਅਤੇ ਉਸਨੂੰ ਬੋਲਣ ਵਾਲੇ ਲੋਕ ਵੀ ਵੀਹ ਲੱਖ ਤੋਂ ਘੱਟ ਹਨ।
ਹਰਫ ਅਤੇ ਲਿਪੀ
[ਸੋਧੋ]ਸਲੋਵੀਉ ਨੂੰ ਲਿੱਖਣ ਲਈ ਅਸੀਂ ਆਪਣੇ ਫਰਾਗਤ ਜਾਂ ਸਹੂਲਤ ਮੁਤਾਬਿਕ ਲਾਤਿਨੀ ਲਿਪੀ ਜਾਂ ਕੀਰੀਲਿਕ ਲਿਪੀ ਵਿੱਚੋਂ ਕਿਸੇ ਵੀ ਲਿਪੀ ਦਾ ਇਸਤੇਮਾਲ ਕਰ ਸਕਦੇ ਹਾਂ।
ਸਲੋਵੀਉ ਲਾਤਿਨੀ ਲਿਪੀ ਵਿਚ:
[ਸੋਧੋ]ਲਾਤਿਨੀ ਲਿਪੀ ਦੇ ਹਰਫ ਹਨ:
- a b c d e f g h i j k l m n o p q r s t u v w x y z
- c ਤਸ ਦੇ ਆਵਾਜ਼ ਦਿੰਦਾ ਹੈ।
- cx 'ਚ' ਦੀ ਆਵਾਜ਼ ਦਿੰਦਾ ਹੈ
- gx 'ਜ' ਦੀ ਆਵਾਜ਼ ਦਿੰਦਾ ਹੈ
- h 'ਖ਼' ਦੀ ਆਵਾਜ਼ ਦਿੰਦਾ ਹੈ
- j 'ਯ' ਦੀ ਆਵਾਜ਼ ਦਿੰਦਾ ਹੈ
- sx 'ਸ਼' ਦੀ ਆਵਾਜ਼ ਦਿੰਦਾ ਹੈ
- wx 'ਸ਼ਚ' ਦੀ ਆਵਾਜ਼ ਦਿੰਦਾ ਹੈ
- zx 'ਜ਼' ਦੀ ਆਵਾਜ਼ ਦਿੰਦਾ ਹੈ
ਸਲੋਵੀਉ ਕੀਰੀਲਿਕ ਲਿਪੀ ਵਿਚ:
[ਸੋਧੋ]ਕੀਰੀਲਿਕ ਲਿਪੀ ਦੇ ਹਰਫ ਹਨ:
- 'а б в г д е ё ж з и й к л м н о п р с т у ф х ц ч ш щ ъ ь э ю я' (ਇਨ੍ਹਾਂ ਹਰੂਫ ਨੂੰ ਰੂਸੀ ਭਾਸ਼ਾ ਦੇ ਅੱਖਰਾ ਦੀ ਤਰ੍ਹਾਂ ਬੋਲਿਆ ਜਾਂਦਾ ਹੈ।)
- а ਅ ਦੀ ਆਵਾਜ਼ ਦਿੰਦਾ ਹੈ
- б ਬ ਦੀ ਆਵਾਜ਼ ਦਿੰਦਾ ਹੈ
- в ਵ ਦੀ ਆਵਾਜ਼ ਦਿੰਦਾ ਹੈ
- г ਗ ਦੀ ਆਵਾਜ਼ ਦਿੰਦਾ ਹੈ
- д ਦ ਦੀ ਆਵਾਜ਼ ਦਿੰਦਾ ਹੈ
- е ਏ ਦੀ ਆਵਾਜ਼ ਦਿੰਦਾ ਹੈ
- ё ਯੋ ਦੀ ਆਵਾਜ਼ ਦਿੰਦਾ ਹੈ
- ж ਜੇ ਦੀ ਆਵਾਜ਼ ਦਿੰਦਾ ਹੈ
- з ਜ਼ੇ ਦੀ ਆਵਾਜ਼ ਦਿੰਦਾ ਹੈ
- и ਈ ਦੀ ਆਵਾਜ਼ ਦਿੰਦਾ ਹੈ
- й ਯ ਦੀ ਆਵਾਜ਼ ਦਿੰਦਾ ਹੈ
- к ਕ ਦੀ ਆਵਾਜ਼ ਦਿੰਦਾ ਹੈ
- л ਲ ਦੀ ਆਵਾਜ਼ ਦਿੰਦਾ ਹੈ
- м ਮ ਦੀ ਆਵਾਜ਼ ਦਿੰਦਾ ਹੈ
- н ਨ ਦੀ ਆਵਾਜ਼ ਦਿੰਦਾ ਹੈ
- о ਓ ਦੀ ਆਵਾਜ਼ ਦਿੰਦਾ ਹੈ
- п ਪ ਦੀ ਆਵਾਜ਼ ਦਿੰਦਾ ਹੈ
- р ਰ ਦੀ ਆਵਾਜ਼ ਦਿੰਦਾ ਹੈ
- с ਸ ਦੀ ਆਵਾਜ਼ ਦਿੰਦਾ ਹੈ
- т ਤ ਦੀ ਆਵਾਜ਼ ਦਿੰਦਾ ਹੈ
- у ਉ ਦੀ ਆਵਾਜ਼ ਦਿੰਦਾ ਹੈ
- ф ਫ ਦੀ ਆਵਾਜ਼ ਦਿੰਦਾ ਹੈ
- х ਖ਼ ਦੀ ਆਵਾਜ਼ ਦਿੰਦਾ ਹੈ
- ц ਤਸ ਦੀ ਆਵਾਜ਼ ਦਿੰਦਾ ਹੈ
- ч ਚ ਦੀ ਆਵਾਜ਼ ਦਿੰਦਾ ਹੈ
- ш ਸ਼ ਦੀ ਆਵਾਜ਼ ਦਿੰਦਾ ਹੈ
- щ ਸ਼ਚ ਦੀ ਆਵਾਜ਼ ਦਿੰਦਾ ਹੈ
- ъ ਉਸ ਵਿਅੰਜਨ ਦੀ ਆਵਾਜ਼ ਬਦਲਦਾ ਹੈ ਜਿਸ ਪਿੱਛੇ ਲੱਗਦਾ ਹੈ
- ь ਦੋ ਸ੍ਵਰਾਂ ਵਿਸ ਫਰਕ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ
- э ਏ ਦੀ ਆਵਾਜ਼ ਦਿੰਦਾ ਹੈ
- ю ਯੂ ਦੀ ਆਵਾਜ਼ ਦਿੰਦਾ ਹੈ
- я ਯਾ ਦੀ ਆਵਾਜ਼ ਦਿੰਦਾ ਹੈ
ਨਮੂਨਾ
[ਸੋਧੋ]ਸਲੋਵੀਉ ਲਾਤਿਨੀ ਲਿਪੀ ਵਿੱਚ
ZNAME NASX SILA ot trudnik-pisatel David Lambert (1922 - 1967) |
ਸਲੋਵੀਉ ਕੀਰੀਲਿਕ ਲਿਪੀ ਵਿਚ
ЗНАМЕ НАШ СИЛА от трудник-писател Давид Ламберт (1922-1967) |
ਪੰਜਾਬੀ ਤਰਜੁਮਾ
ਅਸੀ ਆਪਣੀ ਤਾਕਤ ਜਾਣਦੇ ਹਾਂ। ਮਜ਼ਦੂਰ-ਪੱਖੀ ਲੇਖਕ ਡੇਵਿਡ ਲਾਮਬਰਟ (1922 - 1967) ਦੁਆਰਾ |
---|---|---|
Piatek posle polden John Laurie, direktornik metal-zavoduf, zgledil dolgju spis imenis vo jegoi ofis. Des muzxis dolzx but uvolnitju, i on bu onims izberit. Gda on koncil on otidil iz ofis, udovolilju so svoi rabot. Vo trudilna on vstretil k uvolnenies... | Пиатек после полден Ёхн Лаурие, директорник метал-заводуф, згледил долгъю спис именис во егои офис. Дес мужис долж бут уволнитъю, и он бу онимс изберит. Гда он концил он отидил из офис, удоволилъю со свои работ. Во трудилна он встретил к уволнениес... | ਜੋਨ ਲੋਰੀ ਨਾਮ ਦਾ ਧਾਤਾਂ ਢਾਲਣ ਦੇ ਕਾਰਖਾਨੇ ਦਾ ਮੈਨੇਜਰ ਇੱਕ ਸ਼ੁਕਰਵਾਰ ਦੀ ਦੁਪਿਹਰ ਨੂੰ ਇੱਕ ਲਿਸਟ ਦੇਖ ਰਿਹਾ ਸੀ, ਜਿਸ ਦੇ ਨਾਮ ਲਿੱਖੇ ਹੋਏ ਸਨ। ਦੱਸ ਬੰਦਿਆ ਨੂੰ ਨੌਕਰੀ ਤੋਂ ਕੱਢਣਾ ਸੀ ਅਤੇ ਉਸਨੂੰ ਉਹ ਦੱਸ ਬੰਦੇ ਚੁਣਨ ਲਈ ਕਿਹਾ ਗਿਆ ਸੀ। ਜੱਦ ਉਸਨੇ ਆਪਣਾ ਕੰਮ ਖਤਮ ਕਰ ਲਿਆ ਤਾਂ ਉਹ ਖੁਸ਼ੀ-ਖੁਸ਼ੀ ਦਫਤਰ ਤੋ ਬਾਹਰ ਨਿਕਲਿਆ। ਵਕਰਸ਼ਾਪ ਵਿੱਚ ਉਸਦੀ ਮੁਲਾਕਾਤ ਬਿਲ ਓਮੋਨਦ ਨਾਂ ਦੇ ਮਜ਼ਦੂਰ ਨਾਲ ਹੋਈ, ਅਤੇ ਉਸਨੇ ਉਸਨੂੰ ਨੌਕਰੀ ਤੋਂ ਦੱਸ ਮਜ਼ਦੂਰਾ ਦੇ ਕੱਢੇ ਜਾਣ ਦੀ ਗੱਲ ਦੱਸੀ... |
ਬਾਹਰੀ ਕੜੀਆਂ
[ਸੋਧੋ]- ਸਲੋਵੀਉ ਭਾਸ਼ਾ ਦੀ ਮਨਸਬ ਦਾਰ ਵੈਬ-ਸਾਇਟ ਅੰਗਰੇਜ਼ੀ (ਮੁੱਖ) ਅਤੇ ਕੁਝ ਜਾਣਕਾਰੀ ਫਰਾਂਸਿਸੀ, ਜਰਮਨ, ਰੂਸੀ, ਪੋਲਿਸ਼, ਇਤਾਲਵੀ, ਸਪੇਨੀ, ਸਲੋਵੇਨਸਕੀ, ਚੇਸਕੀ ਅਤੇ ਪੋਲਿਸ਼ ਭਾਸ਼ਾਵਾਂ ਵਿੱਚ ਵੀ ਮੌਜੂਦ ਹੈ
- ਸਲੋਵੀਉ -ਅੰਗਰੇਜ਼ੀ ਅਤੇ ਅੰਗਰੇਜ਼ੀ-ਸਲੋਵੀਉ ਸ਼ਬਦ ਕੋਸ਼ Archived 2010-04-17 at the Wayback Machine.