ਸਮੱਗਰੀ 'ਤੇ ਜਾਓ

ਸਾਂਦਲ ਬਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਾਂਦਲ ਬਾਰ ਇਸ ਨਕਸ਼ੇ 'ਤੇ ਸੁਰਮਈ ਖੇਤਰ ਦੇ ਅੰਦਰ ਆਉਂਦਾ ਹੈ

ਸਾਂਦਲ ਬਾਰ (ਸ਼ਾਹਮੁਖੀ/ਉਰਦੂ: ساندل بار‎) ਪਾਕਿਸਤਾਨੀ ਪੰਜਾਬ ਵਿੱਚ ਰਾਵੀ ਅਤੇ ਚਨਾਬ ਦਰਿਆਵਾਂ ਦੇ ਵਿਚਕਾਰਲੇ ਖੇਤਰ (ਰਚਨਾ ਦੁਆਬ) ਵਿੱਚ ਇੱਕ ਇਲਾਕਾ ਹੈ। ਇਹ ਚੌੜਾਈ ਵਿੱਚ ਲੱਗਪੱਗ 80 ਕਿਮੀ (ਪੂਰਬ ਤੋਂ ਪੱਛਮ) ਅਤੇ ਲੰਮਾਈ ਵਿੱਚ 40 ਕਿਮੀ (ਉੱਤਰ ਤੋਂ ਦੱਖਣ) ਹੈ। ਸਥਾਨਕ ਭਾਸ਼ਾ ਵਿੱਚ ਬਾਰ ਦਾ ਅਰਥ ਇੱਕ ਜੰਗਲੀ ਖੇਤਰ ਹੁੰਦਾ ਹੈ ਜਿੱਥੇ ਖੇਤੀ ਲਈ ਕੋਈ ਸਾਧਨ (ਪਾਣੀ ਆਦਿ) ਨਹੀਂ ਹੁੰਦੇ। ਦੰਦ ਕਥਾ ਹੈ ਕਿ ਇਸ ਬਾਰ ਦਾ ਨਾਮ ਮਹਾਨ ਪੰਜਾਬੀ ਨਾਇਕ, ਦੁੱਲਾ ਭੱਟੀ ਦੇ ਦਾਦਾ ਦੱਸੀਂਦੇ ਸਾਂਦਲ ਦੇ ਨਾਮ ਤੇ ਪਿਆ। ਵਣਜਾਰਾ ਬੇਦੀ ਅਨੁਸਾਰ ਇਹ ਨਾਂ ਚਨਾਬ ਦੇ ਪੁਰਾਣੇ ਨਾਂ ਚੰਦਰਭਾਗਾ ਤੋਂ ਚੰਦਲ ਅਤੇ ਅੱਗੋਂ ਸੰਦਲ ਪਿਆ।[1] ਇਸ ਬਾਰ ਦਾ ਲੱਗਪੱਗ ਸਾਰਾ ਹੀ ਖੇਤਰ ਝੰਗ ਜ਼ਿਲ੍ਹੇ ਵਿੱਚ ਹੁੰਦਾ ਸੀ। ਪਰ ਅੱਜਕੱਲ੍ਹ ਇਹ ਫੈਸਲਾਬਾਦ, ਝੰਗ ਅਤੇ ਟੋਬਾ ਟੇਕ ਸਿੰਘ (ਤਿੰਨ ਜਿਲ੍ਹਿਆਂ) ਦੇ ਵਿੱਚ ਵੰਡਿਆ ਹੈ।

ਹਵਾਲੇ

[ਸੋਧੋ]
  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 1782. ISBN 81-7116-164-2.