ਸਾਖੀ ਪਰੰਪਰਾ
ਪੁਰਾਤਨ ਪੰਜਾਬੀ ਵਾਰਤਕ ਦੇ ਇਤਿਹਾਸ ਵਿੱਚ ਜਨਮ ਸਾਖੀ ਪਰੰਪਰਾ ਤੋਂ ਬਾਦ ਸਾਖੀ/ਪਰਚੀ ਪਰੰਪਰਾ ਦਾ ਸਥਾਨ ਆਉਂਦਾ ਹੈ। ਇਹ ਸਥਾਨ ਸਾਹਿਤਕ ਪੱਖ ਤੋਂ ਹੀ ਨਹੀਂ, ਆਕਾਰ ਪੱਖ ਤੋਂ ਵੀ ਹੈ। 17ਵੀਂ ਸਦੀ ਦੀ ਪੰਜਾਬੀ ਵਾਰਤਕ ਜਿਥੇ ਗੁਰੂ ਨਾਨਕ ਦੇਵ ਜੀ ਦੀ ਤੇਜਸਵੀ ਸ਼ਖਸੀਅਤ ਦੁਆਲੇ ਘੁੰਮਦੀ ਹੈ ਉਥੇ 18ਵੀਂ ਸਦੀ ਵਿੱਚ ਪੰਜਾਬੀ ਵਾਰਤਕ ਇਸ ਨਾਲ ਨਵੇਂ ਆਯਾਸ ਜੋੜਦੀ ਹੈ। ਸਾਹਿਤਕ ਪੱਖ ਤੋਂ ਇਸ ਵਿੱਚ ਭੂਤ ਅਤੇ ਭਵਿੱਖ ਦੋਹਾਂ ਨੂੰ ਛੋਹਿਆ ਗਿਆ ਹੈ। ਵਿਦਵਾਨਾਂ ਨੇ ‘ਸਾਖੀ` ਸ਼ਬਦ ਨੂੰ ‘ਬਚਨ` ਤੇ ਪਰਚੀਆਂ ਆਦਿ ਵਾਰਤਕ ਵੰਨਗੀਆਂ ਲਈ ਵੀ ਬੇਝਿੱਜਕ ਵਰਤਿਆ ਹੈ। ਕਈ ਅਨੁਸਾਰ “‘ਸਾਖੀ` ਸ਼ਬਦ ਸਾਕਸ਼ੀ ਦਾ ਬਦਲਿਆ ਹੋਇਆ ਰੂਪ ਹੈ ਜਿਸਦਾ ਮਤਲਬ ਹੈ ਚਸਮਦੀਦ ਗਵਾਹ। ਪੰਜਾਬੀ ਸਾਹਿਤ ਵਿੱਚ ਸਾਖੀ ਸਾਹਿਤ ਦਾ ਆਰੰਭ 31 ਜਨਮ ਸਾਖੀਆਂ ਨਾਲ ਹੀ ਹੋਇਆ। ਸਵਾਲ ਇਹ ਹੈ ਕਿ ਇਸ ਸਾਹਿਤ ਨੂੰ ਜੀਵਨੀ ਦਾ ਨਾਮ ਕਿਉਂ ਨਹੀਂ ਦਿੱਤਾ ਗਿਆ। ਇਸਦਾ ਜਵਾਬ ਇਹ ਹੈ ਕਿ ਇਹ ਜੀਵਨੀ ਬਿਰਤਾਂਤ ਪ੍ਰਮਾਣਿਕ ਨਹੀਂ ਹਨ।``[1]
ਸਿੱਖਾਂ ਦੀ ਭਗਤਮਾਲਾ
[ਸੋਧੋ]ਸਿੱਖਾਂ “ਅਠਾਰਵੀਂ ਸਦੀ ਦੀ ਪੰਜਾਬੀ ਵਾਰਤਕ ਵਿੱਚ ‘ਸਿੱਖਾਂ` ਦੀ ਭਗਤਮਾਲਾ ਅਤੇ ਸੋ ਸਾਖੀ ਦਾ ਵਿਸ਼ੇਸ਼ ਸਥਾਨ ਹੈ। ‘ਸਿੱਖਾਂ ਦੀ ਭਗਤਮਾਲਾ` ਦਾ ਦੂਜਾ ਨਾਂ ਭਗਤ ਰਤਨਾਵਲੀ ਵੀ ਹੈ। ਅਸਲ ਵਿੱਚ ਇਸ ਪੋਥੀ ਦਾ ਪੂਰਾ ਨਾਮ ਸਾਖੀ ਭਾਈ ਗੁਰਦਾਸ ਜੀ ਦੀ ਵਾਰ ਯਾਰਵੀ ਦਾ ਟਿੱਕਾ ਸਿੱਖਾਂ ਦੀ ਭਗਤਮਾਲਾ ਹੈ।``[2] ਪ੍ਰਤੱਖ ਹੈ ਲੋਕਾਂ ਨੇ ਆਪਣੀ ਸੋਖ ਲਈ ਨਾਮ ਦਾ ਆਖਰੀ ਹਿੱਸਾ ਹੀ ਵਰਤਣਾ ਸ਼ੁਰੂ ਕਰ ਦਿੱਤਾ।
ਭਾਈ ਗੁਰਦਾਸ ਦੀ ਗਿਆਰਵੀ ਵਾਰ ਉੱਤੇ ਆਧਾਰਿਤ ਅਠਾਰਵੀਂ ਸਦੀ ਦੇ ਆਰੰਭਲੇ ਦਹਾਕਿਆਂ ਦੀ ਇਹ ਰਚਨਾ ‘ਸਿੱਖਾਂ ਦੀ ਭਗਤਮਾਲਾ` ਮੱਧਕਾਲੀਨ ਪੰਜਾਬੀ ਵਾਰਤਕ ਦੀਆਂ ਉਨ੍ਹਾਂ ਰਚਨਾਵਾਂ ਵਿਚੋਂ ਇੱਕ ਹੈ ਜਿਨਾਂ ਦਾ ਸੰਪਾਦਨ ਵੀਹਵੀਂ ਸਦੀ ਦੇ ਆਰੰਭਲੇ ਦਹਾਕਿਆਂ ਵਿੱਚ ਹੀ ਕਰ ਲਿਆ ਗਿਆ। ਗਿਆਨ ਰਤਨਾਵਲੀ ਵਾਂਗ ਇਸ ਰਚਨਾ ਨੂੰ ਵੀ ਪਰੰਪਰਿਕ ਤੌਰ ਤੇ ਭਾਈ ਮਨੀ ਸਿੰਘ ਨਾਲ ਸਬੰਧਿਤ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਹੀ ਇਸਦਾ ਰਚਨਾਹਾਰਾ ਮੰਨਿਆ ਜਾਂਦਾ ਹੈ। ਜਿਵੇਂ ਇਸ ਰਚਨਾ ਦੇ ਆਰੰਭ ਵਿੱਚ ਆਉ਼ਦਾ ਹੈ ਭਾਈ ਮਨੀ ਸਿੰਘ ਤੋਂ ਸਿੰਖ ਸੰਗਤਾਂ ਭਾਈ ਗੁਰਦਾਸ ਦੀ ਇਸ ਵਾਰ ਵਿੱਚ ਜਿਨਾਂ ਸਿੱਖਾਂ ਦਾ ਹਵਾਲਾ ਦਿੱਤਾ ਹੋਇਆ ਹੈ “ਉਨ੍ਹਾਂ ਦੀਆਂ ਰਹਿਤਾ ਤੇ ਕਰਤੂਤਾਂ ਅਸਾਨੋ ਮਲੂਮ ਕਰਾਵੈ ਜੋ ਅਸੀਂ ਭੀ ਜਾਣੀਏ ਜੋ ਸਿੱਖਾਂ ਦੀਆਂ ਐਮੀਆਂ ਵਰਤਾਂ ਹੰੁਦੀਆਂ ਹਨ, ਅਸਾਨੂੰ ਭੀ ਰੀਸ ਆਵੈ। ਭਾਈ ਮਨੀ ਸਿੰਘ ਉੱਤਰ ਦਿੰਦੇ ਹਨ ਕਿ ਅਸਾ ਭੀ ਇੱਕ ਸਮੇਂ ਸਾਹਿਬ ਕਾਰਨ ਗਰੀਬ ਨਿਵਾਜ ਪਾਤਸ਼ਾਹੀ ੧੦ ਵੀ ਦਸਵੇਂ ਪਾਤਿਸ਼ਾਹਿ ਥੀ ਅਰਦਾਸ ਕਰਕੇ ਪੁੱਛਿਆ ਸੀ।``[3] ਜੋ ਕੁੱਝ ਸਾਹਿਬ ਕ੍ਰਿਪਾ ਕਰਕੇ ਵਚਨ ਕੀਤਾ ਸੀ ਸੋ ਅਸੀਂ ਤੁਹਾਨੂੰ ਕਹਿੰਦੇ ਹਾਂ। ਇਸ ਰਚਨਾ ਨਾਲ ਪੰਜਾਬੀ ਵਾਰਤਕ ਵਿੱਚ ਵਸਤੂ ਦੇ ਪੱਖ ਤੋਂ ਇੱਕ ਬੜਾ ਮਹੱਤਵਪੂਰਨ ਪਰਿਵਰਤਨ ਆਉਂਦਾ ਹੈ, ਜਿੱਥੇ ਪੂਰਬਲੀ ਵਾਰਤਕ ਗੁਰਬਾਣੀ ਆਧਾਰਿਤ ਹੈ, ਇਹ ਗੁਰਸਿੱਖ ਬਾਣੀ ਆਧਾਰਿਤ ਹੈ।
ਸਿੱਖਾਂ ਦੀ ਭਗਤਮਾਲਾ ਜਿਵੇਂ ਕਿ ਦੱਸਿਆ ਜਾ ਚੁੱਕਾ ਹੈ, ਭਾਈ ਗੁਰਦਾਸ ਦੀ ਗਿਆਰਵੀਂ ਵਾਰ ਦੀ ਪਉੜੀ ਵਾਰ ਵਿਆਖਿਆ ਹੈ। ਅਜੋਕੇ ਅਰਥਾਂ ਵਿੱਚ ਇਸਨੂੰ ਟੀਕਾ ਵੀ ਕਿਹਾ ਜਾ ਸਕਦਾ ਹੈ। ਆਰੰਭ ਦੀਆਂ 152 ਸਾਖੀਆਂ ਦਾ ਆਧਾਰ ਇਸ ਵਾਰ ਦੀਆਂ 31 ਪਉੜੀਆਂ ਹਨ।
ਸੋ ਸਾਖੀ
[ਸੋਧੋ]ਮਲਕੀਤ ਸਿੰਘ ਅਨੁਸਾਰ “ਸੋ ਸਾਖੀ ਦਾ ਦੂਸਰਾ ਪ੍ਰਚੱਲਤ ਨਾਮ ਵਾਰਤਕ ਵਿੱਚ ਸੋ ਸਾਖੀ ਦਾ ਮਹੱਤਵ ਐਨਾ ਸਾਹਿਤਕ ਨਹੀਂ ਜਿੰਨਾ ਇਤਿਹਾਸਿਕ ਹੈ। ਇਸ ਵਿੱਚ ‘ਗੁਰੂ ਗੋਬਿੰਦ ਸਿੰਘ, ਬੰਦਾ ਬਹਾਦਰ, ਸਿੰਖ ਮਿਸਲਾ ਅਤੇ ਅੰਗਰੇਜ਼ਾਂ ਦੇ ਆਗਮਨ ਸੰਬੰਧੀ ਵੱਡਮੁੱਲੀ ਸਮੱਗਰੀ ਅੰਕਤ ਕੀਤੀ ਗਈ ਹੈ।``[4] ਸੋ ਸਾਖੀ ਅੰਦਰ ਬਹੁਤ ਸਾਰੇ ਇਤਿਹਾਸਕ ਵਿਅਕਤੀਆਂ, ਇਤਿਹਾਸਕ ਘਟਨਾਵਾਂ ਅਤੇ ਪ੍ਰਸਥਿਤੀਆਂ ਦਾ ਜ਼ਿਕਰ ਆਉ਼ਦਾ ਹੈ। “ਮਿਸਾਲ ਵਾਸਤੇ ਸਾਖੀ ਨੰਬਰ 57ਵਿਚ ਨਾਦਰਸ਼ਾਹ ਦੇ ਹਮਲੇ ਦਾ ਜ਼ਿਕਰ ਆਉਂਦਾ ਹੈ ਜਿਹੜਾ 173 ਈ. ਵਿੱਚ ਹੋਇਆ ਸੀ। ਸਾਖੀ ਨੰਬਰ 100 ਅਰਥਾਤ ਅੰਤਲੀ ਸਾਖੀ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆ ਦਾ ਜ਼ਿਕਰ ਆਇਆ ਹੈ। ਸਾਖੀ ਨੰਬਰ 64 ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲ ਸੰਕੇਤ ਕੀਤਾ ਗਿਆ ਹੈ। ਅਨੇਕਾਂ ਹਵਾਲੇ ਫਿਰੰਗੀਆਂ ਬਾਰੇ ਆਉਂਦੇ ਹਨ।``[5] ਸਿੰਘ ਸਭਾ ਲਹਿਰ ਤੋਂ ਪੂਰਬਲੇ ਸਮੇਂ ਵਿੱਚ ਇਹ ਰਚਨਾ ਸਿੱਖਾਂ ਵਿੱਚ ਬੜੀ ਮਾਣਤਾ ਪ੍ਰਾਪਤ ਰਚਨਾ ਰਹੀ ਹੈ। ਕੂਕਾਲਹਿਰ ਦੇ ਸੰਘਰਸ਼ਮਈ ਅੰਦੋਲਨ ਪਿਛੇ ਇੱਕ ਪ੍ਰੇਰਣਾ ਇਸੇ ਰਚਨਾ ਨੂੰ ਹੀ ਮੰਨਿਆ ਜਾਂਦਾ ਹੈ ਸਿੱਖਿਆਵਾਂ ਅਥਵਾ ਉਪਦੇਸ਼ ਤਾਂ ਸਾਰੇ ਹੀ ਪਦ ਰੂਪ ਵਿੱਚ ਦਿੱਤੇ ਗਏ ਹਨ ਭਾਵੇਂ ਇਸਦੀ ਪੱਧਰ ਤੁੱਕਬੰਧੀ ਵਾਲੀ ਹੀ ਹੈ, “ਕਈ ਸਾਖੀਆ ਸਮੁੱਚੇ ਤੌਰ ਤੇ ਇਸ ਤੁਕ ਬੰਦੀ ਵਾਲੇ ਰੂਪ ਵਿੱਚ ਹੀ ਹਨ। ਤੁਲਨਾਤਮਕ ਤੌਰ ਤੇ ਵੇਖਿਆ ਸਾਹਿਤਕ ਪੱਖ ਤੋਂ ਇਹ ਵਾਰਤਕ ਜਨਮਸਾਖੀ ਸਾਹਿਤ ਵਾਲੀ ਪੁਸਤਕ ਨਾਲੋਂ ਬਹੁਤ ਨੀਵੇਂ ਪੱਧਰ ਦੀ ਹੈ। ਇਸ ਵਿੱਚ ਸੁਹਜ ਵਾਲਾ ਤੱਤ ਬਹੁਤ ਅਲਪ ਹੈ।``[6]
ਸਾਖੀਆਂ ਭਾਈ ਅਡਣਸ਼ਾਹ ਜੀ
[ਸੋਧੋ]“ਅੱਡਣ ਸ਼ਾਹ ਮਹਾਨ ਸੇਵੀ ਪੰਥੀ ਸੰਤ ਹੋਏ ਹਨ। ਸੇਵਾ ਪੰਥ ਉਸ ਸੰਪਰਦਾਇ ਦਾ ਨਾਮ ਹੈ ਜਿਸਦੇ ਅਨੁਯਾਈਆਂ ਨੇ 18ਵੀਂ ਸਦੀ ਦੇ ਸੰਕਟਾਂ ਭਰਪੂਰ ਸਮੇਂ ਸਿੱਖ ਪੰਥ ਦੀ ਅਤੇ ਪੰਜਾਬੀ ਸਾਹਿਤ ਦੀ ਡੱਟ ਕੇ ਸੇਵਾ ਕੀਤੀ। ਅੱਡਣ ਸ਼ਾਹ ਦਾ ਜਨਮ ਝੰਗ ਦੇ ਨੇੜੇ ਸ਼ਾਹ ਜੀਵਣੇ ਦੇ ਕੋਲ ਲਊ ਨਾਮ ਦੇ ਪਿੰਡ ਵਿੱਚ ਹੋਇਆ।``[7] ਅੱਡਣ ਸ਼ਾਹ ਨੂੰ ਕਥਾ ਕੀਰਤਨ ਦੀ ਵੱਡੀ ਲਗਨ ਸੀ ਤੇ ਉਹ ਸਦਾ ਧਿਆਨ ਵਿੱਚ ਮਸਤ ਰਹਿੰਦੇ। “ਅੱਡਣ ਸ਼ਾਹ ਦੀਆਂ ਸਾਖੀਆ ਬਾਬਤ ਤਿੰਨ ਪੁਸਤਕਾਂ ਮਿਲਦੀਆਂ ਹਨ। ਇੱਕ ਪੁਸਤਕ ਦਾ ਨਾਮ ਹੈ ‘ਬਚਨ ਸਾਈ ਲੋਕਾਂ ਦੇ।` ਇਹ ਪੁਸਤਕ ਰਾਵਲਪਿੰਡੀ ਤੋਂ 1939 ਬਿਕਰਮੀ ਵਿੱਚ ਗੁਲਸ਼ਨ ਪ੍ਰੈਸ ਦੀ ਛਾਪੀ ਹੋਈ ਹੈ। ਇਸ ਵਿੱਚ ਅੱਡਣ ਸ਼ਾਹ ਨਾਲ ਸੰਬੰਧਿਤ ਦੋ ਸਾਖੀਆਂ, ਦੱਸੀਆਂ ਜਾਂਦੀਆਂਹਨ ਤੇ ਬਾਕੀ ਬਚਨ ਤੇ ਹੋਰ ਸਾਖੀਆਂ। ਸਾਖੀਆਂ ਦੀ ਕੁਲ ਗਿਣਤੀ 36 ਹੈ। ਦੂਜੀ ਪੁਸਤਕ ਦਾ ਨਾਂ ਹੈ ਸਾਖੀਆਂ ਭਾਈ ਅੱਡਣ ਸ਼ਾਹ ਦੀਆਂ।``[8] ਇਸ ਪੁਸਤਕ ਦਾ ਕਰਤਾ ਭਾਈ ਸਹਿਜ ਗਮ ਨੂੰ ਮੰਨਿਆ ਜਾਂਦਾ ਹੈ। ਅਸੀਂ ਇਸ ਸੰਗ੍ਰਹਿ ਤੀਜੇ ਰੂਪ ਵਿਚੋਂ ਸਾਖੀਆਂ ਦੀ ਚੋਣ ਕੀਤੀ ਹੈ। ਇਸ ਵਿੱਚ ਕੁੱਲ 86 ਸਾਖੀਆਂ ਹਨ। ਇਨ੍ਹਾਂ ਸਾਖੀਆਂ ਦੇ ਮੁੱਖ ਵਿਸ਼ੇ ਪਰਮਾਤਮਾ ਦੀਆਂ ਸਰਵਵਿਆਪਕਤਾ, ਸੰਤ ਤੇ ਮਹਾਤਮਾ ਵਿੱਚ ਅਭਿੰਨਤਾ ਸੰਤ ਸੇਵਾ ਤੇ ਪਰਮਾਤਮਾ ਦੀ ਸੇਵਾ ਦੀ ਸਮਾਨਤਾ, ਸੰਸਾਰ ਦੀ ਨਾਸ਼ਮਾਨਤਾ, ਵਿਸ਼ੇ ਵਿਕਾਰਾਂ ਵਿੱਚ ਲੁਪਤ ਰਹਿਣਾ ਆਦਿ। ਇਸ ਪ੍ਰਸਤੁਤ ਸੰਗ੍ਰਹਿ ਵਿੱਚ ਲਈਆਂ ਗਈਆਂ ਸਾਖੀਆਂ ਵਿਚੋਂ ਪਹਿਲੀ ਵਿੱਚ ਸੇਬ ਪੰਥੀਆਂ ਦੇ ਲੋਭ-ਲਾਲਚ ਮੁਕਤ ਹੋਣ ਦਾ ਜ਼ਿਕਰ ਕੀਤਾ ਗਿਆ ਹੈ।
ਸ੍ਰੀ ਸਤਿਗੁਰੂ ਜੀ ਦੇ ਮੂਹੇ ਦੀਆਂ ਸਾਖੀਆਂ
[ਸੋਧੋ]“ਇਨ੍ਹਾਂ ਸਾਖੀਆਂ ਦੀ ਸੰਪਾਦਨਾ ਡਾ. ਨਰਿੰਦਰ ਕੌਰ ਭਾਟੀਆ ਨੇ ਸੰਨ 1978 ਵਿੱਚ ਕੀਤੀ। ਇਸ ਵਿੱਚ 38 ਸਾਖੀਆਂ ਹਨ।`` ਮੱਧਕਾਲੀ ਪੰਜਾਬੀ ਵਾਰਤਕ ਸਾਹਿਤ ਦੀ ਇਸ ਰਚਨਾ ਦਾ ਸਾਹਿਤ ਦੇ ਇਤਿਹਾਸਾਂ ਵਿੱਚ ਪਹਿਲਾ ਹਵਾਲਾ ਡਾ. ਸੁਰਿੰਦਰ ਸਿੰਘ ਕੋਹਲੀ ਦੇ ਇਤਿਹਾਸ ਵਿੱਚ ਮਿਲਦਾ ਹੈ। ਉਨ੍ਹਾਂ ਨੇ ਇਹ ਰਚਨਾ ਗੁਰੂ ਹਰਗੋਬਿੰਦ ਵਿੱਚ ਮਿਲਦਾ ਹੈ। ਉਨ੍ਹਾਂ ਨੇ ਇਹ ਰਚਨਾ ਗੁਰੂ ਹਰਗੋਬਿੰਦ ਸਾਹਿਬ ਦੀ ਪਾਲਿਤ ਪੁੱਤਰੀ ਬੀਬੀ ਰੂਪ ਕੌਰ ਦੀ ਨਿੱਜੀ ਵਰਤੋਂ ਲਈ ਤਿਆਰ ਕੀਤੀ ਪੋਥੀ ਵਿੱਚ ਆਈ ਦੱਸੀ ਹੈ। ਜਿਸਦਾ ਆਕਾਰ 32 ਸਾਖੀਆਂ ਦਾ ਹੈ।``[9] ਇਹ ਸਾਖੀਆਂ ਵੱਖ-ਵੱਖ ਸਿੱਖ ਗੁਰੂ ਸਾਹਿਬਾਂ ਨਾਲ ਸੰਬੰਧਿਤ ਹਨ। ਇਨ੍ਹਾਂ ਨੂੰ ਪਹਿਲੇ ਗੁਰੂ ਸਾਹਿਬਾਂ ਸਮੇਂ ਵਿੱਚ ਸਿੱਖ ਸੰਗਤਾਂ ਨੂੰ ਰਹਿਤ ਮਰਯਾਦਾ ਬਾਰੇ ਅਥਵਾ ਅਧਿਆਤਮਕ ਸਿੱਖਿਆ ਵਾਲੀ ਸ਼ੈਲੀ ਵਿੱਚ ਤੇ ਕੁੱਝ ਬਿਰਤਾਂਤਕ ਸ਼ੈਲੀ ਵਿਚ।
ਸਾਖੀ ਪਾਤਸ਼ਾਹੀ ਦਸਵੀਂ ਕੀ
[ਸੋਧੋ]ਇਹ 18ਵੀਂ ਸਦੀ ਦੇ ਪਹਿਲੇ ਅੱਧ ਦੀ ਮਹੱਤਵਪੂਰਨ ਵਾਰਤਕ ਰਚਨਾ ਹੈ। ਇਹ ਗੁਰੂ ਸਾਹਿਬਾਨ ਬਾਰੇ 50 ਸਾਖੀਆਂ ਦਾ ਸੰਗ੍ਰਹਿ ਹੈ। ਇਨ੍ਹਾਂ ਵਿਚੋਂ ਪਹਿਲੀਆਂ ਅੱਠ ਸਾਖੀਆ ਕ੍ਰਮਵਾਰ ਗੁਰੂਆਂ ਨਾਲ ਸੰਬੰਧਿਤ ਹਨ। ਅਗਲੀਆਂ ਚਾਰ ਨੌਵੇਂ ਗੁਰੂ ਤੇ ਰਹਿੰਦੀਆਂ 38 ਦਸਵੇਂ ਗੁਰੂ ਜੀ ਨਾਲ ਸੰਬੰਧਿਤ ਹਨ।``[10] ਕਈ ਥਾਂ ਇਸਨੂੰ ਪਰਚੀਆਂ ਸੇਵਾ ਦਾਸ ਵੀ ਲਿਖਿਆ ਗਿਆ ਮਿਲਦਾ ਹੈ। ਇਸਦਾ ਲੇਖਕ ਸੇਵਾ ਦਾਸ ਉਦਾਸੀ ਮੰਨਿਆ ਜਾਂਦਾ ਹੈ। ਇਹ ਸਾਖੀ ਸੰਗ੍ਰਹਿ ਵਿੱਚ ਜਗਿਆਸੂਆਂ ਦੇ ਮਨਾ ਵਿੱਚ ਉਨ੍ਹਾਂ ਮਹਾਨ ਮਾਨਤਾਵਾਂ ਨੂੰ ਚੰਗੀ ਤਰ੍ਹਾਂ ਦ੍ਰਿੜ ਕਰਨ ਦਾ ਯਤਨ ਕੀਤਾ ਗਿਆ ਜਿਨਾਂ ਦੀ ਸਥਾਪਨਾ ਲਈ ਗੁਰੂਆਂ ਦਾ ਜਨਮ ਹੋਇਆ।
ਸ਼ੰਭੂਨਾਥ ਵਾਲੀ ਜਨਮ ਪੱਤਰੀ
[ਸੋਧੋ]ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ
[ਸੋਧੋ]ਭਾਈ ਮਨੀ ਸਿੰਘ ਵਾਲੀ ਜਨਮ ਸਾਖੀ
[ਸੋਧੋ]ਆਦਿ ਸਾਖੀਆਂ ਬਾਬੇ ਕੀਆਂ
[ਸੋਧੋ]ਸੋਢੀ ਮਿਹਰਬਾਨ ਵਾਲੀ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ
[ਸੋਧੋ]ਪੈੜਾ ਮੋਖਾ ਜਾਂ ਭਾਈ ਬਾਲੇ ਵਾਲੀ ਜਨਮਸਾਖੀ
[ਸੋਧੋ]ਬਿਧੀ ਚੰਦ ਜਾਂ ਹੰਦਾਲੀਆ ਵਾਲੀ ਜਨਮਸਾਖੀ
[ਸੋਧੋ]ਸਤਿਗੁਰ ਜੀ ਦੇ ਮੂਹਿ ਦੀਆਂ ਜਨਮਸਾਖੀਆਂ
[ਸੋਧੋ]ਜਨਮਸਾਖੀ ਸ੍ਰੀ ਮਿਹਰਵਾਨ ਜੀ ਕੀ
[ਸੋਧੋ]ਹਵਾਲਾ ਪੁਸਤਕਾਂ
[ਸੋਧੋ]- ਕਰਨਜੀਤ ਸਿੰਘ (ਸੰਪਾ.), ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, ਪੰਨਾ-84
- ਰਤਨ ਸਿੰਘ ਜੱਗੀ (ਸੰਪਾ.), ਪੁਰਾਤਨ ਪੰਜਾਬੀ ਵਾਰਤਕ
- ਮਲਕੀਤ ਸਿੰਘ (ਸੰਪਾ.), ਮੱਧਕਾਲ ਪੰਜਾਬੀ ਵਾਰਤਕ
- ਗੁਰਬਚਨ ਸਿੰਘ, ਮੱਧਕਾਲੀਨ ਪੰਜਾਬੀ ਵਾਰਤਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਉਧਰਿਤ ਭਾਈ ਮਨੀ ਸਿੰਘ
- ਗੁਰਬਚਨ ਸਿੰਘ ਨਯੀਅਰ (ਸੰਪਾ.), ਆਲੋਚਨਾਤਮਕ ਪਰਿਚਯ, ਗੁਰੂ ਰਤਨਮਾਲ
- ਪਿਆਰਾ ਸਿੰਘ ਪਦਮ (ਸੰਪਾ.), ਸੋ ਸਾਖੀ ਦਾ ਕਰਤਾ ਤੇ ਰਚਨਾ ਕਾਲ, ਜੁਲਾਈ-ਸਤੰਬਰ
- ਡਾ. ਗੁਰਬਚਨ ਸਿੰਘ, ਮੱਧਕਾਲੀਨ ਪੰਜਾਬੀ ਵਾਰਤਕ, ਪੰਜਾਬੀ ਯੂਨੀਵਰਸਿਟੀ, ਉਧਰਿਤ ਸੁਰਿੰਦਰ ਸਿੰਘ ਕੋਹਲੀ
- ਗੋਬਿੰਦ ਸਿੰਘ ਲਾਂਬਾ (ਸੰਪਾ.), ਸਾਖੀ ਅੱਡਣ ਸ਼ਾਹ ਜੀ
ਹਵਾਲੇ
[ਸੋਧੋ]- ↑ ਕਰਨਜੀਤ ਸਿੰਘ (ਸੰਪਾ.), ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ, ਪੰਨਾ-84
- ↑ ਰਤਨ ਸਿੰਘ ਜੱਗੀ (ਸੰਪਾ.), ਪੁਰਾਤਨ ਪੰਜਾਬੀ ਵਾਰਤਕ, ਪੰਨਾ-201
- ↑ ਮਲਕੀਤ ਸਿੰਘ (ਸੰਪਾ.), ਮੱਧਕਾਲ ਪੰਜਾਬੀ ਵਾਰਤਕ, ਪੰਨਾ-110
- ↑ ਗੁਰਬਚਨ ਸਿੰਘ, ਮੱਧਕਾਲੀਨ ਪੰਜਾਬੀ ਵਾਰਤਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਉਧਰਿਤ ਭਾਈ ਮਨੀ ਸਿੰਘ, ਪੰਨਾ-80
- ↑ ਗੁਰਬਚਨ ਸਿੰਘ ਨਯੀਅਰ (ਸੰਪਾ.), ਆਲੋਚਨਾਤਮਕ ਪਰਿਚਯ, ਗੁਰੂ ਰਤਨਮਾਲ, ਪੰਨਾ-31
- ↑ ਪਿਆਰਾ ਸਿੰਘ ਪਦਮ (ਸੰਪਾ.), ਸੋ ਸਾਖੀ ਦਾ ਕਰਤਾ ਤੇ ਰਚਨਾ ਕਾਲ, ਜੁਲਾਈ-ਸਤੰਬਰ 1984, ਪੰਨਾ-48
- ↑ ਡਾ. ਗੁਰਬਚਨ ਸਿੰਘ, ਮੱਧਕਾਲੀਨ ਪੰਜਾਬੀ ਵਾਰਤਕ, ਪੰਜਾਬੀ ਯੂਨੀਵਰਸਿਟੀ, ਉਧਰਿਤ ਸੁਰਿੰਦਰ ਸਿੰਘ ਕੋਹਲੀ, ਪੰਨਾ-74
- ↑ ਗੋਬਿੰਦ ਸਿੰਘ ਲਾਂਬਾ (ਸੰਪਾ.), ਸਾਖੀ ਅੱਡਣ ਸ਼ਾਹ ਜੀ, ਪੰਨਾ-48
- ↑ ਮਲਕੀਤ ਸਿੰਘ (ਸੰਪਾ.), ਮੱਧਕਾਲੀਨ ਪੰਜਾਬੀ ਵਾਰਤਕ, ਪੰਨਾ-114
- ↑ ਰਤਨ ਸਿੰਘ ਜੱਗੀ (ਸੰਪਾ.), ਪੁਰਾਤਨ ਪੰਜਾਬੀ ਵਾਰਤਕ, ਪੰਨਾ-238