ਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਜਾਬੀ ਸਾਹਿਤ ਵਿੱਚ ਆਧੁਨਿਕ ਆਲੋਚਨਾ ਦਾ ਆਰੰਭ ਮੱਧਕਾਲ ਸਾਹਿਤ ਨੂੰ ਵਿਚਾਰਦੇ ਹੋਏ ਟਿੱਪਣੀਆਂ, ਵਿਖਿਆਨਾ ਆਦਿ ਦੇ ਰੂਪ ਵਿੱਚ ਸ਼ੁਰੂ ਹੋਇਆ। ਸ਼ੁਰੂਆਤੀ ਪੜਾਅ ਦੌਰਾਨ ਮੌਲਾ ਬਖ਼ਸ਼ ਕੁਸ਼ਤਾ, ਬਾਵਾ ਬੁੱਧ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਅਤੇ ਮੋਹਨ ਸਿੰਘ ਦੀਵਾਨਾ ਆਦਿ ਆਲੋਚਕਾਂ ਨੇ ਲੋਕ ਸਾਹਿਤ, ਮੱਧਕਾਲੀਨ ਕਾਫ਼ੀਆ, ਕਬਿਤ, ਸ਼ਲੋਕ ਆਦਿ ਸਾਹਿਤ ਰੂਪ ਦਾ ਆਪਣੀ ਸਮਝ ਅਤੇ ਧਾਰਮਿਕ ਬਿਰਤੀ ਅਨੁਸਾਰ ਅਲੋਚਨਾਤਮਕ ਵਿਖਿਆਨ ਕੀਤਾ। ਇਨ੍ਹਾਂ ਆਲੋਚਕਾਂ ਦੀ ਆਲੋਚਨਾ ਪ੍ਰਣਾਲੀ ਪ੍ਰਸ਼ੰਸ਼ਾਵਾਦੀ, ਪ੍ਰਭਾਵਵਾਦੀ ਸੀ ਜੋ ਪੂਰਵ ਸੇਖੋਂ ਸਾਹਿਤ ਨੂੰ ਸਾਂਭਦੇ ਹੋਏ ਇਸਦੀ ਵਡਿਆਈ ਕਰਦੇ ਹਨ। ਪਰ ਇਹਨਾਂ ਸਾਹਿਤਕ ਆਲੋਚਕਾਂ ਦੀ ਆਲੋਚਨਾ ਸਿਧਾਂਤਕ ਪਹਿਲੂਆਂ ਉੱਪਰ ਖਰੀ ਨਹੀਂ ਉੱਤਰਦੀ। ਆਧੁਨਿਕ ਪੰਜਾਬੀ ਸਾਹਿਤ ਵਿੱਚ ਸਿਧਾਂਤਕ ਆਲੋਚਨਾ ਦਾ ਮੋਢੀ ਸੰਤ ਸਿੰਘ ਸੇਖੋਂ ਨੂੰ ਪ੍ਰਵਾਨਿਆ ਗਿਆ ਹੈ। ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਉੱਪਰ ਮਾਰਕਸਵਾਦੀ ਸਿਧਾਂਤ ਨੂੰ ਅਪਣਾ ਕੇ ਸਹਿਤਕ ਰਚਨਾਵਾਂ ਨੂੰ ਜਾਂਚਣ ਦੀ ਇੱਕ ਨਵੀਂ ਤਰਕਸ਼ੀਲ ਸਿਧਾਂਤਕ ਦ੍ਰਿਸ਼ਟੀ ਦਿੰਦਾ ਹੈ। ਸੇਖੋਂ ਦੇ ਸਮਕਾਲੀ ਪੰਜਾਬੀ ਆਲੋਚਕ ਪ੍ਰੋ. ਕਿਸ਼ਨ ਸਿੰਘ, ਡਾ.ਅਤਰ ਸਿੰਘ, ਨਜ਼ਮ ਹੁਸੈਨ ਸਯੱਦ ਹਨ। ਸਮਕਾਲੀ ਆਲੋਚਕ ਪ੍ਰੋ. ਕਿਸ਼ਨ ਬਾਰੇ ਟਿੱਪਣੀ ਜ਼ਿਕਰਯੋਗ ਹੈ: “ਸਾਡਾ ਇੱਕ ਅਖਾਉਂਤੀ ਆਲੋਚਕ ਤਾਂ ਵਾਰਿਸ ਸ਼ਾਹ ਦੀ ਹੀਰ ਨੂੰ ਸਿੱਖ ਇਨਕਲਾਬ ਦੇ ਸਿਧਾਂਤ ਦਾ ਗ੍ਰੰਥ ਆਖਣ ਚਲਾ ਜਾਂਦਾ ਹੈ।"1 ਇਸ ਤਰ੍ਹਾਂ ਉਪਰੋਕਤ ਹਵਾਲੇ ਦੀ ਗਵਾਹੀ ਨਾਲ ਅਸੀਂ ਸੰਤ ਸਿੰਘ ਸੇਖੋਂ ਦੀ ਆਪਣੇ ਸਮਾਕਾਲੀ ਆਲੋਚਕਾਂ ਅਤੇ ਸਾਹਿਤਕ ਕਿਰਤਾਂ ਪ੍ਰਤੀ ਦ੍ਰਿਸ਼ਟੀਕੋਣ ਦਾ ਅੰਦਾਜ਼ਾ ਲਗਾ ਸਕਦੇ ਹਾਂ। ਸੰਤ ਸਿੰਘ ਸੇਖੋਂ ਨੂੰ ਪੰਜਾਬੀ ਸਾਹਿਤ ਦਾ ‘ਬਾਬਾ ਬੋਹੜ` ਆਖਿਆ ਜਾਂਦਾ ਹੈ। ਉਹਨਾਂ ਨੇ ਲਗਭਗ ਹਰ ਪੰਜਾਬੀ ਸਾਹਿਤਕ ਵਿਧਾ ਵਿੱਚ ਆਪਣਾ ਯੋਗਦਾਨ ਪਾਇਆ। ਉਸਨੇ ਆਪਣੇ ਜੀਵਨ ਦੌਰਾਨ ਪੰਜ ਕਹਾਣੀ ਸੰਗ੍ਰਹਿ, ਚਾਰ ਇਕਾਂਗੀ ਸੰਗ੍ਰਹਿ, ਗਿਆਰਾਂ ਨਾਟਕ, ਦੋ ਨਾਵਲ, ਸ੍ਵੈ ਜੀਵਨੀ (ਦੋ ਜਿਲਦਾਂ ਵਿਚ) ਅਤੇ ਮੂਲਵਾਨ ਆਲੋਚਨਾ ਪੁਸਤਕਾਂ ਦੀ ਰਚਨਾ ਕਰਕੇ ਪੰਜਾਬੀ ਸਾਹਿਤ ਦੀ ਅਮੀਰੀ ਵਿੱਚ ਵਾਧਾ ਕੀਤਾ। ਉਸ ਦੀ ਸਾਹਿਤਕ ਰਚਨਾਵਾਂ ਵਿੱਚ ਬੌਧਿਕਤਾ ਪ੍ਰਧਾਨ ਰਹੀ ਹੈ ਅਤੇੇ ਉਸਨੇ ਪੂੰਜੀਵਾਦ ਦੇ ਆਗਮਨ ਨੂੰ ਪ੍ਰਤੱਖ ਰੂਪ ਵਿੱਚ ਚਿਤਰਿਆ। ਪੰਜਾਬੀ ਸਾਹਿਤ ਵਿੱਚ ਸੰਤ ਸਿੰਘ ਸੇਖੋਂ ਨੂੰ ਸਭ ਤੋਂ ਵੱਧ ਪ੍ਰਸਿੱਧੀ ਇੱਕ ਮਾਰਕਸਵਾਦੀ ਆਲੋਚਕ ਦੇ ਤੌਰ ਤੇ ਮਿਲੀ। ਮਾਰਕਸਵਾਦੀ ਸਿਧਾਂਤਾ ਨੂੰ ਅਪਣਾਉਣ ਵਾਲਾ ਪੰਜਾਬੀ ਸਾਹਿਤ ਦਾ ਉਹ ਪਹਿਲਾ ਆਲੋਚਕ ਹੈ। ਜਸਵਿੰਦਰ ਸਿੰਘ ਅਨੁਸਾਰ:- “ਮਾਰਕਸਵਾਦੀ ਚਿੰਤਕ ਹੋਣ ਕਾਰਨ ਉਹ ਸਾਹਿਤ, ਸਮਾਜ ਇਤਿਹਾਸ ਵੱਲ ਜਮਾਤੀ ਦ੍ਰਿਸ਼ਟੀਕੋਣ ਰੱਖਦਾ ਹੈ। ਉਸਨੇ ਸਪਸ਼ਟ ਤੌਰ ਤੇ ਕੁਲੀਨ ਸਿੱਖ ਵਰਗ ਅਤੇ ਲੋਕ ਹਿਤੈਸ਼ੀ ਗੁਰਮਤਿ ਸਾਹਿਤ ਤੇ ਸਿੱਖ ਲਹਿਰ ਵਿਚਕਾਰ ਨਿਖੇੜੇ ਕੀਤੇ। ਉਸਨੇ ਨਿੱਜੀ ਤੇ ਸਾਂਝੇ ਹਿੱਤਾਂ, ਜੀਵਨ-ਸ਼ੈਲੀਆਂ ਅਤੇ ਸਮੁੱਚੇ ਕਾਰ ਵਿਹਾਰ ਨੂੰ ਜਮਾਤੀ ਵਿਚਾਰਧਾਰਕ ਦ੍ਰਿਸ਼ਟੀ ਤੋਂ ਸਮਝਿਆ ਅਤੇ ਪ੍ਰਗਟਾਇਆ।"2 ਟੀ.ਆਰ ਵਿਨੋਦ ਅਨੁਸਾਰ:- “ਸੇਖੋਂ ਦੀ ਦ੍ਰਿਸ਼ਟੀ ਵਿੱਚ ਸਮੀਖਿਆ ਕਿਸੇ ਸਾਹਿਤਕ ਕਿਰਤ ਦਾ ਉਹ ਵਿਸ਼ਲੇਸ਼ਣ ਹੈ ਜਿਸ ਤੋਂ ਇਸਦੇ ਮਹੱਤਵ ਅਤੇ ਮੂਲ ਦੀ ਪਛਾਣ ਹੋ ਜਾਂਦੀ ਹੈ।"3 ਇਸ ਤਰ੍ਹਾਂ ਉਪਰੋਕਤ ਧਾਰਨਾ ਤੋ਼ ਅਸੀਂ ਸੰਤ ਸਿੰਘ ਸੇਖੋਂ ਦੀ ਪੂਰਵ ਸੇਖੋ ਸਾਹਿਤ ਬਾਰੇ ਮਾਰਕਸਵਾਦੀ ਦ੍ਰਿਸ਼ਟੀ ਦਾ ਪਤਾ ਲਗਾ ਸਕਦੇ ਹਾਂ, ਉਹ ਸਾਹਿਤਕ ਰਚਨਾਵਾਂ ਨੂੰ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਕਰਦਾ, ਸਗੋਂ ਇਹਨਾਂ ਨੂੰ ਵਾਸਤਵ ਨਾਲ ਜੋੜਦਾ ਹੈ। ਪੰਜਾਬੀ ਸਾਹਿਤ ਦੀਆਂ ਮੱਧਕਾਲੀਨ ਰਚਨਾਵਾਂ ਜਿਵੇਂ ਕਿੱਸਾ, ਸੂਫ਼ੀ ਕਾਵਿ, ਗੁਰਮਤਿ ਕਾਵਿ ਬਾਰੇ ਉਹ ਪਦਾਰਥਵਾਦੀ ਸੋਚ ਨੂੰ ਮੰਨਦਾ ਹੋਇਆ ਇਨ੍ਹਾਂ ਦਾ ਵਿਖਿਆਨ ਕਰਦਾ ਹੈ:- “ਪੰਜਾਬੀ ਵਿੱਚ ਬਹੁਤਾ ਪੁਰਾਤਨ ਸਾਹਿਤ, ਖਾਸ ਕਰ ਸੂਫ਼ੀ ਅਤੇ ਕਿੱਸਾ ਸਾਹਿਤ ਆਪਣੇ ਸਮੇਂ ਦੀ ਰਾਜਸੀ ਸਥਿਤੀ ਤੋਂ ਗਾਫ਼ਿਲ ਹੈ ਅਤੇ ਇਹ ਆਪਣੇ ਸਮੇਂ ਦੀ ਕੇੇਂਦਰੀ ਸਥਿਤੀ ਦੀ ਸੂਝ ਨਹੀਂ ਰੱਖਦਾ। ਸੂਫ਼ੀ ਸਾਹਿਤ ਕਿੱਧਰੇ ਵੀ ਕੋਈ ਪ੍ਰਭਾਵਸ਼ਾਲੀ ਇਤਿਹਾਸਕ ਪਰਿਣਾਮ ਉਤਪੰਨ ਨਹੀਂ ਕਰ ਸਕਿਆ।"4 ਸੇਖੋਂ ਅਨੁਸਾਰ ਮੱਧਕਾਲ ਸਾਹਿਤ ਕਿਸੇ ਗੈਬੀ ਸ਼ਕਤੀ ਨਾਲ ਸੰਬੰਧਤ ਹੈ ਜੋ ਕਿ ਹਮੇਸ਼ਾ ਕਾਬਿਜ਼ ਰਾਜਸੀ ਸੱਤਾ ਦੇ ਹੱਕ ਵਿੱਚ ਪ੍ਰਸਤੁਤ ਹੁੰਦਾ ਹੈ ਪਰ ਉਹ ਉਸ ਕਾਲ ਦੀਆਂ ਸਮਾਜਿਕ ਅਤੇ ਮਨੋਵਿਗਿਆਨਕ ਸਮੱਸਿਆਵਾਂ ਦਾ ਸੰਦਰਭ ਨਹੀਂ ਜੋੜਦਾ। ਇਸ ਤੋਂ ਪਹਿਲਾ ਕਿ ਅਸੀਂ ਉਸਦੇ ਆਲੋਚਨਾ ਕਾਰਜ ਦੀਆਂ ਵਿਧੀਆਂ ਅਤੇ ਆਲੋਚਨਾ ਖੇਤਰਾਂ ਦਾ ਅਧਿਐਨ ਕਰੀਏ, ਸਾਨੂੰ ਉਸ ਦੇ ਆਲੋਚਨਾ ਪੁਸਤਕਾਂ ਦਾ ਕ੍ਰਮਵਾਰ ਅਧਿਐਨ ਕਰ ਲੈਣਾ ਚਾਹੀਦਾ ਹੈ ; ਪ੍ਰਸਿੱਧ ਪੰਜਾਬੀ ਕਵੀ:- ‘ਪ੍ਰਸਿੱਧ ਪੰਜਾਬੀ ਕਵੀ` ਪੁਸਤਕ ਲਾਹੌਰ ਬੁੱਕ ਸ਼ਾਪ, ਲੁਧਿਆਣਾ ਨੇ 1955 ਈ: ਵਿੱਚ ਛਪੀ। ਇਸ ਕਿਤਾਬ ਵਿੱਚ ਮੱਧਕਾਲ ਵਿਚਲੇ 9 ਕਵੀਆਂ ਅਲੀ ਹੈਦਰ, ਨਜਾਬਤ, ਮੁਕਬਲ, ਬੁੱਲੇ ਸ਼ਾਹ, ਸਯੱਦ ਵਾਰਸ਼ ਸ਼ਾਹ, ਹਾਸ਼ਮ ਸ਼ਾਹ, ਅਹਿਮਦ ਯਾਰ, ਕਾਦਰ ਯਾਰ ਤੇ ਸ਼ਾਹ ਮੁਹੰਮਦ ਦੀਆਂ ਰਚਨਾਵਾਂ ਦਾ ਸਿਧਾਂਤਕ ਤੌਰ `ਤੇ ਆਲੋਚਨਾਤਮਕ ਅਧਿਐਨ ਕੀਤਾ ਅਤੇ ਇਤਿਹਾਸਕ ਸਾਹਿਤ ਨੂੰ ਸਮਝਣ ਲਈ ਨਵੀਂ ਦ੍ਰਿਸ਼ਟੀ ਪ੍ਰਦਾਨ ਕੀਤੀ। ਉਹ ਇਸ ਵਿੱਚ ਸਮਾਜਿਕ ਸਰਗਰਮੀ ਅਤੇ ਲੋਕਪੱਖੀ ਆਲੋਚਨਾ ਦ੍ਰਿਸ਼ਟੀ ਅਪਣਾਕੇ ਕਵੀਆਂ ਦੀ ਰਚਨਾਵਾਂ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਾ ਹੈ। ਸਾਹਿਤਿਆਰਥ:- ‘ਸਾਹਿਤਿਆਰਥ` ਕਿਤਾਬ 1957 ਵਿੱਚ ਲਾਹੌਰ ਬੁੱਕ ਸ਼ਾਪ, ਲੁਧਿਆਣਾ ਨੇ ਛਾਪੀ ਹੈ। ਪਹਿਲੀ ਵਾਰ ਕਾਵਿ ਦੇ ਤੱਤਾਂ ਨੂੰ ਸਿਧਾਂਤਕ ਤੌਰ `ਤੇ ਇਸ ਕਿਤਾਬ ਵਿੱਚ ਵਿਸ਼ਲੇਸ਼ਿਤ ਕੀਤਾ ਗਿਆ। ਇਸ ਪੁਸਤਕ ਵਿੱਚ ਉਹ ਤਕਰਮਈ ਢੰਗ ਨਾਲ ਕਵਿਤਾ ਕੀ ਹੈ, ਕਵਿਤਾ ਅਤੇ ਅਨੁਭਵ, ਭਾਵੁਕਤਾ, ਉਪ ਭਾਵੁਕਤਾ, ਅਲੰਕਾਰ, ਛੰਦ, ਧੁਨੀ, ਬਿੰਬ, ਰਸ ਤੇ ਚਿੰੰਨ੍ਹ, ਕਵਿਤਾ ਦੀ ਪ੍ਰਕ੍ਰਿਤੀ, ਕਵਿਤਾ ਤੇ ਸੰਸਕ੍ਰਿਤੀ, ਕਵਿਤਾ ਤੇ ਸਮਾਜਿਕ ਆਲੋਚਨਾ ਅਤੇ ਕਵਿਤਾ ਦਾ ਵਿਗਿਆਨ ਨਾਲ ਸੰਬੰਧ ਆਦਿ ਦਾ ਸਿਧਾਂਤਕ ਤੌਰ ਤੇ ਉਲੇਖ ਕੀਤਾ ਹੈ। ਕਵਿਤਾ ਨਾਲ ਸੰਬੰਧਤ ਸਾਰੇ ਬੁਨਿਆਦੀ ਪਹਿਲੂਆਂ ਨੂੰ ਪੰਜਾਬੀ ਵਿੱਚ ਪਹਿਲੀ ਵਾਰ ਸਿਧਾਂਤਕ ਦਾਰਸ਼ਨਿਕ ਦ੍ਰਿਸ਼ਟੀ ਤੋਂ ਸੇਖੋਂ ਆਪਣੀ ਇਸ ਕਿਤਾਬ ਵਿੱ