ਹਰਸਰਨ ਸਿੰਘ
ਦਿੱਖ
ਹਰਸਰਨ ਸਿੰਘ (10 ਫਰਵਰੀ 1928 - 8 ਸਤੰਬਰ 1994) ਦੂਜੀ ਪੀੜ੍ਹੀ ਦਾ ਇੱਕ ਪੰਜਾਬੀ ਨਾਟਕਕਾਰ ਸੀ। ਇਸ ਦੇ ਬਹੁਤ ਸਾਰੇ ਨਾਟਕ ਅਤੇ ਇਕਾਂਗੀ ਹਿੰਦੀ, ਉਰਦੂ ਅਤੇ ਗੁਜਰਾਤੀ ਭਾਸ਼ਾਵਾਂ ਵਿੱਚ ਅਨੁਵਾਦ ਹੋਏ। ਇਸ ਦਾ ਨਾਟਕ 'ਫੁਲ ਕੁਮਲਾ ਗਿਆ' ਆਲ ਇੰਡੀਆ ਰੇਡੀਓ ਵਲੋ ਸਾਰੀਆਂ ਭਾਸ਼ਾਵਾਂ ਵਿੱਚ ਪ੍ਰਸਾਰਤ ਹੋਇਆ। ਇਸ ਦੇ ਨਾਟਕ 'ਹੀਰ ਰਾਂਝਾ' ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋ ਪੁਰਸਕਾਰ ਪ੍ਰਾਪਤ ਹੋਇਆ। 'ਅਣਭਿਜ' ਨਾਟਕ ਨੂੰ ਆਲ ਇੰਡੀਆ ਰੇਡੀਓ ਵਲੋ ਪੁਰਸਕਾਰ ਪ੍ਰਾਪਤ ਹੋਇਆ।
ਜੀਵਨ
[ਸੋਧੋ]ਇਸਦਾ ਜਨਮ 10 ਫਰਵਰੀ 1928 ਪਿੰਡ ਗੁਜਰਖਾਨ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ) ਵਿੱਚ ਹੋਇਆ। ਇਸਦੇ ਮਾਤਾ ਦਾ ਨਾਮ ਸ਼੍ਰੀਮਤੀ ਸਤਭਰਾਹੀ ਅਤੇ ਪਿਤਾ ਦਾ ਨਾਮ ਤੀਰਥ ਸਿੰਘ ਸੀ। ਇਸ ਨੇ ਐਮ.ਏ. ਪੰਜਾਬੀ ਕੀਤੀ। ਇਸ ਨੇ ਸਿੱਖਿਆ ਵਿਭਾਗ ਵਿੱਚ ਸੰਪਾਦਕ ਦੇ ਤੌਰ ਤੇ ਨੌਕਰੀ ਕੀਤੀ ਅਤੇ ਇਥੋ ਹੀ ਸੇਵਾ ਮੁਕਤ ਹੋਇਆ।
ਰਚਨਾਵਾਂ
[ਸੋਧੋ]ਪੂਰੇ ਨਾਟਕ
[ਸੋਧੋ]- ਜਿਗਰਾ (1957)
- ਫੁਲ ਕੁਮਲਾ ਗਿਆ (196)
- ਅਪਰਾਧੀ (196)
- ਉਦਾਸ ਲੋਕ (196)
- ਲੰਮੇ ਸਮੇਂ ਦਾ ਨਰਕ (1975)
- ਨੀਜ਼ਾਮ ਸੱਕਾ (1977)
- ਕੁਲੱਛਣੇ (1980)
- ਰਾਜਾ (1981)
- ਦੋਜਖੀ (1982)
- ਸਬੰਧ (1984)
- ਇਕਾਈ ਦਹਾਈ ਸੈਂਕੜਾ (1987)
- ਰਾਜਾ ਰਸਾਲੂ (1989)
- ਹੀਰ ਰਾਂਝਾ (1991)
- ਛੱਕੇ (1994)
ਇਕਾਂਗੀ-ਸੰਗ੍ਰਹਿ
[ਸੋਧੋ]- ਜੋਤ ਤੋਂ ਜੋਤ ਜਗੇ (1956)
- ਤਰੇੜ ਤੇ ਹੋਰ ਇਕਾਂਗੀ (1962)
- ਮੇਰੇ ਅੱਠ ਇਕਾਂਗੀ (1963)
- ਪਰਦੇ (1968)
- ਰੰਗ ਤਮਾਸ਼ੇ (1976)
- ਮੇਰੇ ਸਾਰੇ ਇਕਾਂਗੀ (1977)
- ਛੇ ਰੰਗ (1978)
- ਛੇ ਪ੍ਰਸਿੱਧ ਇਕਾਂਗੀ (1980)
ਬਾਲ ਨਾਟਕ
[ਸੋਧੋ]- ਚਾਰ ਡਰਾਮੇ (1956)
- ਤਮਾਸ਼ੇ (1984)
ਹੋਰ ਰਚਨਾਵਾਂ
[ਸੋਧੋ]- ਹਰਸਰਨ ਸਿੰਘ ਦੀ ਰਚਨਾਵਲੀ(ਤਿੰਨ ਭਾਗ) (1981)
- ਥੀਏਟਰ (ਆਲੋਚਨਾਤਮਕ ਅਧਿਐਨ) (1988)
- ਮੇਰੀ ਸਾਹਿਤਕ ਰਚਨਾ (ਸਾਹਿਤਕ ਸਵੈ -ਜੀਵਨੀ) (1987)